ਸਿੱਖ ਧਰਮ (ਵਿਚਾਰਧਾਰਾ) ਦੇ ਵਿਰੋਧੀ ਕੌਣ ??( ਭਾਗ 1)
ਮਿਸ਼ਨਰੀ ਤੇ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ ਜਾਂ ਡੇਰੇ ਟਕਸਾਲਾਂ,ਸੰਪਰਦਾਵਾਂ, ਨਿਰਮਲੇ ਤੇ ਸ੍ਰੀ ਚੰਦੀਏ ? -----ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ----- ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨੁਸਾਰ ਦਿਨ ਰਾਤ ਤੇ ਰੁੱਤਾਂ ਸਾਰਾ ਕੁਝ ਪ੍ਰਮਾਤਮਾ ਨੇ ਆਪ ਬਣਾਇਆ ਹੈ। ਗੁਰਮਤਿ ਨੇ ਇਹ ਵੀ ਸਮਝਾਇਆ ਹੈ ਕਿ ਪੂਰੇ ਰੱਬ ਨੇ ਜੋ ਵੀ ਕੁਝ ਬਣਾਇਆ ਹੈ, ਉਹ ਸਾਰਾ ਕੁਝ ਪੂਰਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥.......॥੩੩॥ {ਪੰਨਾ 1412} ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਇਸ ਲਈ ਗੁਰਮਤ ਅਨੁਸਾਰ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੈ। ਮੱਸਿਆ ਪੁੰਨਿਆਂ ਸੰਗਰਾਦਾਂ ਆਦਿ ਮਨਾਉਣੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ ਵਹਿਮੀ ਭਰਮੀ ਤੇ ਨਾ ਨਾਸਮਝ ਲੋਕਾਂ ਦਾ ਕਰਮ ਹੈ। ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {ਪੰਨਾ 842-843} ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ...