ਸਮਾਜ ਵਿੱਚ ਫੈਲੇ ਕਰਮਕਾਂਡਾਂ ਲਈ ਕੌਣ ਜਿੰਮੇਵਾਰ ??
ਸਾਡੇ ਸਿੱਖ ਸਮਾਜ ਵਿੱਚ ਵੱਡੇ ਪੱਧਰ ਤੇ ਧਾਰਮਿਕ ਕਰਮਕਾਂਡ ਕੀਤੇ ਜਾ ਰਹੇ ਹਨ। ਇਹਨਾਂ ਦੇ ਜਿਆਦਾ ਜਿੰਮੇਵਾਰ ਜਾਂ ਕਸੂਰਵਾਰ ਬਹੁਤ ਸਾਰੇ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ ਤੇ ਸਾਧ ਬਾਬੇ ਹਨ। ( ਸਾਰੇ ਨਹੀ ) ਜਿੰਨ੍ਹਾਂ ਕਰਮਕਾਂਡਾਂ ਦੀ ਗੁਰਬਾਣੀ ਵਿੱਚ ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਰੱਜ ਕੇ ਵਿਰੋਧਤਾ ਕੀਤੀ ਹੈ। ਇਸ ਪ੍ਰਚਾਰਕ ਸ਼੍ਰੇਣੀ ਨੇ ਪੈਸੇ ਦੇ ਪੁੱਤ ਹੋਣ ਕਰਕੇ ਉਹਨਾਂ ਕਰਮਕਾਂਡਾਂ ਖਿਲਾਫ ਜੁਬਾਨ ਨਹੀ ਖੋਲੀ ਜਾਂ ਸਾਰੀ ਉਮਰ ਇਸੇ ਭਾਵਨਾ ਦਾ ਪ੍ਰਚਾਰ ਕਰਦਿਆਂ ਲੰਘਾ ਦਿੱਤੀ ਕਿ ਸਾਨੂੰ ਕਿਸੇ ਦੇ ਖਿਲਾਫ ਨਹੀ ਬੋਲਣਾ ਚਾਹੀਦਾ, ਸਾਨੂੰ ਕਿਸੇ ਦੀ ਨਿੰਦਿਆ ਨਹੀ ਕਰਨੀ ਚਾਹੀਦੀ, ਕਿਸੇ ਨੂੰ ਗਲਤ ਨਹੀ ਕਹਿਣਾ ਚਾਹੀਦਾ, ਸਾਰੇ ਆਪਣੀ ਜਗ੍ਹਾ ਤੇ ਠੀਕ ਨੇ। ਜਿੰਨਾ ਕਰਮਕਾਂਡਾਂ ਖਿਲਾਫ ਗੁਰਬਾਣੀ ਵਿਚੋਂ ਸਾਡੇ ਕੋਲ ਬਹੁਤ ਸਾਰੇ ਹਵਾਲੇ ਨੇ, ਘੱਟੋ ਘੱਟ ਅਸੀਂ ਉਹਨਾਂ ਦੀ ਤਾਂ ਖੁੱਲ ਕੇ ਵਿਰੋਧਤਾ ਕਰ ਸਕਦੇ ਸਾਂ। ਪਰ ਵਿਰੋਧਤਾ ਨਹੀ ਕੀਤੀ ਗਈ । ਸਵਾਲ ਪੈਦਾ ਹੁੰਦਾ ਹੈ ਕਿ ਜੇ ਸਭ ਕੁੱਝ ਆਪਣੀ ਜਗ੍ਹਾ ਠੀਕ ਹੈ ਜਾਂ ਸਾਨੂੰ ਕਿਸੇ ਦੇ ਖਿਲਾਫ ਨਹੀ ਬੋਲਣਾ ਚਾਹੀਦਾ ਤਾਂ *ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਕਰਮਕਾਂਡਾਂ ਦੀ ਖੁੱਲ ਕੇ ਵਿਰੋਧਤਾ ਕਿਉਂ ਕੀਤੀ ? *ਕੀ ਉਹ ਸਮਾਜ ਵਿੱਚ ਲੜਾਈ ਝਗਡ਼ੇ ਖੜੇ ਕਰਨਾ ਚਾਹੁੰਦੇ ਸਨ ? *ਕੀ ਉਹ ਜਾਣਬੁੱਝ ਕੇ ਲੋਕਾਂ ਦਾ ਦਿਲ ਦਿਖਾਉਣਾ ਚਾਹੁੰਦੇ ਸਨ ? ਜਾਂ ਫਿਰ ਉਹਨਾਂ ਨੂੰ ਹੋਰ ਕੋਈ ਕੰਮ ਨਹੀ ਸੀ ...