Posts

Showing posts from March, 2017

" ਧਰਮ ਪ੍ਚਾਰ ਵਿੱਚ ਵਰਤੇ ਜਾਂਦੇ ਗਲਤ ਤੇ ਮਾੜੇ ਸ਼ਬਦਾਂ ਦਾ ਦੁਰਪ੍ਭਾਵ "

ਕੋਈ ਵੀ ਹੋਵੇ ਸਮਾਜਿਕ , ਧਾਰਮਿਕ , ਰਾਜਨੀਤਿਕ , ਜਾ ਪਰਿਵਾਰਿਕ । ਸਿਆਣੇ ਤੇ ਸਮਝਦਾਰ ਲੋਕ ਮਿੱਠੀ ਤੇ ਸੱਭਿਅਕ ਬੋਲੀ ਵਰਤਣ ਦਾ ਉਪਦੇਸ਼ ਦਿੰਦੇ ਹਨ । ਧਰਮ ਦੀ ਦੁਨੀਆਂ ਵਿੱਚ ਧਰਮ ਦੇ ਪ੍ਚਾਰਕ ਦੀ ਬੋਲੀ ਵਿੱਚ ਮਿਠਾਸ ਦੀ ਬਹੁਤ ਜਰੂਰਤ ਹੁੰਦੀ ਹੈ । ਪ੍ਚਾਰਕ ਸਿਰਫ ਸਟੇਜ ਤੇ ਬੋਲਣ ਵਾਲਾ ਹੀ ਨਹੀ ਹੁੰਦਾ , ਲਿਖ ਕੇ ਜਾਂ ਲੋਕਾਂ ਵਿੱਚ ਤੁਰ ਫਿਰ ਕੇ ਧਰਮ ਦੀ ਕਿਸੇ ਵੀ ਤਰੀਕੇ , ਕੋਈ ਵੀ ਗੱਲ ਸਮਝਾਉਣ ਵਾਲਾ ਹਰ ਮਰਦ ਜਾਂ ਤੀਵੀ ਪ੍ਚਾਰਕ ਹੁੰਦਾ ਹੈ । ਕਿਉਂਕਿ , ਧਰਮ ਨੇ ਲੋਕਾਂ ਦਾ ਜੀਵਨ ਸਵਾਰਨਾ ਹੁੰਦਾ ਹੈ , ਜੀਵਨ ਪੱਧਰ ਨੂੰ ਉੁੱਚਾ ਚੁੱਕਣਾ ਹੁੰਦਾ ਹੈ , ਲੋਕਾਂ ਨੂੰ ਅਵਗੁਣਾਂ ਦੇ ਚਿੱਕਡ਼ ਵਿਚੋਂ ਬਾਹਰ ਕੱਢ ਕੇ ਗੁਣਾਂ ਦੀ ਸਵਰਗੀ ਧਰਤੀ ਤੇ ਲਿਆਉਣਾ ਹੁੰਦਾ ਹੈ। ਧਰਮ ਨੇ ਦੁਨੀਆਂ ਨੂੰ ਸਭ ਤਰ੍ਹਾਂ ਦੇ ਵੈਰ ਵਿਰੋਧ ਮਿਟਾ ਕੇ , ਬਿਨਾਂ ਰਿਸ਼ਤੇਦਾਰੀ ਦੇ ਹੀ , ਇੱਕ ਦੂਜੇ ਦੇ ਨੇਡ਼ੇ ਲਿਆ ਕੇ , ਇੱਕ ਦੂਜੇ ਦੇ ਦੁੱਖਾਂ , ਤਕਲੀਫ਼ਾਂ ਸਮੇਂ ਮਦਦਗਾਰ ਹੋਣ ਦੀ ਜਾਚ ਸਿਖਾਉਣੀ ਹੁੰਦੀ ਹੈ । ਸਾਡੇ ਸਮਾਜ ਦੇ ਹਰ ਖੇਤਰ ਵਿੱਚ ਕਿਸੇ ਦੀ ਅਲੋਚਨਾ ਕਰਦੇ ਸਮੇਂ , ਉਸਦੇ ਪ੍ਤੀ ਗਲਤ ਸ਼ਬਦ ਵਰਤਣ ਨੂੰ ਵੀ ਅਵਗੁਣ ਹੀ ਕਿਹਾ ਗਿਆ ਹੈ । ਜੇ ਇਹ ਅਵਗੁਣ ਪ੍ਚਾਰਕਾਂ ਦੀ ਦੁਨੀਆਂ ਵਿੱਚ ਪਰਵੇਸ਼ ਕਰ ਜਾਵੇ , ਤਾਂ ਆਮ ਲੋਕਾਂ ਦਾ ਧਰਮ ਤੋਂ ਮੋਹ ਭੰਗ ਹੋਣਾ ਸੁਭਾਵਕ ਗੱਲ ਹੈ । ਕਿਉਂਕਿ ਇਸ ਨਾਲ ਧਰਮ ਦੀ ਦੁਨੀਆਂ ਤੇ ਆਮ ਦੁਨੀਆਂ ਦਾ ਫਰਕ ਖਤਮ ਹੋ ਜਾਂਦਾ ਹੈ । ਜੋ ਕੁੱਝ ਆਮ ਦੁਨੀਆਂ ...

" ਨਾ ਗ੍ਰੰਥ ਖਤਮ ਹੋਵੇਗਾ , ਨਾ ਪੰਥ ਖਤਮ ਹੋਵੇਗਾ "

ਵੈਰੀ ਸਮਝ ਗਿਆ ਏ ਕਿ ਜਿੰਨਾਂ ਚਿਰ ਗ੍ਰੰਥ ਰਹੇਗਾ , ਓਨਾਂ ਚਿਰ ਪੰਥ ਰਹੇਗਾ । ਪੰਥ ਨੂੰ ਖਤਮ ਕਰਨ ਲਈ ਗ੍ਰੰਥ ਨੂੰ ਖਤਮ ਕਰੋ । ਵੈਰੀਆ ,,,, ਇਹ ਤੇਰਾ ਬੜਾ ਵੱਡਾ ਵਹਿਮ ਹੈ ਕਿ ਤੂੰ ਗੁਰੂ ਗ੍ਰੰਥ ਤੇ ਪੰਥ ਨੂੰ ਖਤਮ ਕਰ ਦੇਵੇਗਾ । ਇਹ ਵਹਿਮ ਤੇਰੇ ਭਰਾਂਵਾਂ ( ਤੇਰੀ ਸੋਚ ਦੇ ਹੋਣ ਕਰਕੇ ) ਜਹਾਂਗੀਰ , ਅੌਰੰਗਜੇਬ , ਬਹਾਦਰ ਸ਼ਾਹ , ਨਾਦਰ ਸ਼ਾਹ , ਮੀਰ ਮਨੂੰ ਤੇ ਤਾਮੂੰਰ ਨੂੰ ਵੀ ਹੋਇਆ ਸੀ । ਇਹ ਵਹਿਮ ਮੱਸੇ ਰੰਘੜ , ਜਹਾਨ ਖਾਨ , ਯਹੀਆ ਖਾਨ ਤੇ ਸਾਹਿਬ ਰਾਇ ਵਰਗੇ ਹੋਰ ਅਨੇਕਾਂ ਨੂੰ ਹੋਇਆ ਸੀ । ਜਕਰੀਆ ਖਾਨ ਨੇ ਤਾਂ ਅੈਲਾਨ ਕਰ ਦਿੱਤਾ ਸੀ , ਮੈ ਸਿੱਖਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ । ਇਹ ਵਹਿਮ ਲਖਪਤ ਰਾਇ ਨੂੰ ਵੀ ਹੋਇਆ ਸੀ । ਉਸਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ। ਕਿ ਸਿੱਖਾਂ ਨੂੰ ਗੁਰੂ ਗ੍ਰੰਥ ਚੇਤੇ ਨਾ ਆਵੇ । ਇਤਿਹਾਸ ਵਿੱਚ ਪਹਿਲੀ ਵਾਰ ੳੁਸਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਸਨ । ਉਹ ਕੇਹੜੀ ਮੌਤੇ ਮਰੇ ਸੀ । ਇਤਿਹਾਸ ਪੜ ਕੇ ਦੇਖ ਲਈ । ਵੱਡੇ ਘੱਲੂਘਾਰ ਤੋਂ ਬਾਅਦ ਅਬਦਾਲੀ ਕਹਿੰਦਾ ਸੀ , ਮੈਂ ਸਿੱਖਾਂ ਨੂੰ ਅੈਨਾ ਥੱਲੇ ਲਾ ਚਲਿਆ ਹਾਂ , ਇਹ ਕਈ ਪੀਡ਼੍ਹੀਆਂ ਤੱਕ ਉੁੱਠ ਨਹੀ ਸਕਣਗੇ । ਉਹ ਮੱਥੇ ਤੇ ਹੱਥ ਧਰ ਕੇ ਬਹਿ ਗਿਆ ਸੀ । ਜਦੋਂ ਉਹੋ ਸਿੱਖ ਕੁੱਝ ਸਾਲਾਂ ਬਾਅਦ , ਭਾਰਤ ਦੇ ਰਸਤੇ ਵਿੱਚ ਸਮੇਰ ਪਰਬਤ ਵਾਂਗ ਖੜੇ ਨਜ਼ਰ ਆਏ । ਉਨ੍ਹਾਂ ਸਿੱਖਾਂ ਨੇ ਹੀ ਅਬਦਾਲੀ ਦਾ ਮੂੰਹ ਭੰਨਿਆ ਸੀ...

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਰਾਧਾ ਸੁਆਮੀ, ਸਿਰਸੇ ਵਾਲੇ, ਅਾਸ਼ੋਤੋਸ਼ ਨੂਰਮਹਿਲੀੲੇ, ਭਨਿਆਰੇ ਵਾਲੇ, ਨਿਰੰਕਾਰੀਆਂ, ਮਸਤਾਂ, ਪੀਰਾਂ ਤੇ ਜਠੇਰਿਆਂ ਦੀਆਂ ਕਬਰਾਂ ਤੇ ਹੋਰ ਆਪੇ ਬਣੇ ਸੰਤਾਂ, ਮਹੰਤਾਂ, ਗੁਰੂਆਂ, ਪੀਰਾਂ ਦੇ ਪੁਜਾਰੀ ਬਣੇ ਅਖੌਤੀ ਸ਼ੂਦਰਾਂ ( ਅਖੌਤੀ ਨੀਵੀਆਂ ਜਾਤਾਂ ਵਾਲਿਆਂ ) ਨੂੰ ਮੈਂ ਬਾਦਸ਼ਾਹ ਦਰਵੇਸ਼, ਹੱਕ, ਸੱਚ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ, ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ ਗੁਰੂ ਗੋਬਿੰਦ ਸਿੰਘ ਜੀ ਤੇ ਗਲਤ ਟਿਪਣੀਆਂ ਕਰਦਿਆਂ ਸੁਣਿਆ ਤੇ ਪਡ਼ਿਆ ਹੈ। ਮੈਂ ਸੋਚਦਾ ਹਾਂ, ਜਾਂ ਤਾਂ ਇਹਨਾਂ ਨੇ ਭਾਰਤ ਦੀ ਧਰਤੀ ਤੇ ਇੱਥੋਂ ਦੇ ਉੱਚ ਜਾਤੀ ਦੇ ਪੁਜਾਰੀਆਂ ਵਲੋਂ ਆਪਣੀ ਕੀਤੀ ਗਈ ਦੁਰਦਸ਼ਾ ਤੇ ਭਗਤ ਸਾਹਿਬ ਤੇ ਗੁਰੂ ਸਾਹਿਬਾਨਾਂ ਵਲੋਂ ਇਹਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਚੁਕੇ ਗਏ ਖਤਰਿਆਂ ਭਰੇ ਇਨਕਲਾਬੀ ਕਦਮਾਂ ਦਾ ਇਤਿਹਾਸ ਨਹੀ ਪਡ਼ਿਆ ਸੁਣਿਆ । ਜਾਂ ਫਿਰ ਇਹ ਸਿੱਖ ਧਰਮ ਨਾਲ ਖਾਰ ਖਾਣ ਵਾਲਿਆਂ ਦੇ ਪਿੱਛਲੱਗ ਬਨਣ ਕਰਕੇ ਅਕ੍ਰਿਤਘਣ ਹੋਣ ਦੇ ਨਾਲ ਨਾਲ ਕਮਲੇ ਵੀ ਹੋ ਗਏ ਨੇ। ਜਿਹਡ਼ੇ ਸਿੱਖ ਗੁਰੂਆਂ ਤੇ ਗਲਤ ਟਿਪਣੀਆਂ ਕਰਨ ਦਾ ਬੱਜਰ ਗੁਨਾਹ ਕਰ ਰਹੇ ਨੇ, ਜਿੰਨਾਂ ਨੇ ਕੀਡ਼ਿਆਂ ਮਕੌਡ਼ਿਆਂ ਵਾਂਗ ਪੈਰਾਂ ਵਿੱਚ ਰੀਂਗਦਿਆਂ ਨੂੰ ਆਪਣੇ ਸਿਰ ਤੇ ਬਿਠਾਇਆ, ਜਿੰਨਾਂ ਨੇ ਮਿੱਟੀ ਘੱਟੇ ਵਿੱਚ ਰੁਲਦਿਆਂ ਨੂੰ ਅਸਮਾਨਾਂ ਵਿੱਚ ਉੱਡਣ ਦੀ ਜਾਚ ਸਿਖਾਈ । ਗੁਰੂ ਸਾਹਿਬਾਨਾਂ ਨੇ ਸਾਡੇ ਲਈ ਮੁਸੀਬਤਾਂ ਤਾਂ ਬੇਅੰਤ ਝੱਲੀਆਂ ਨੇ, ਲੇਖ ਦੇ ਜਿਆਦਾ ਲੰਮਾ ...

ਕਿਸੇ ਦੀ ਵਿਰੋਧਤਾ ਕਰਨ ਤੋਂ ਪਹਿਲਾਂ,,,

ਲੋਕਾਂ ਦੇ ਕਹੇ ਕਹਾਏ ਤੇ ਕਿਸੇ ਦੀ ਵਿਰੋਧਤਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਿਸ ਦੀ ਵਿਰੋਧਤਾ ਹੋ ਰਹੀ ਹੈ , ਉਸ ਦੇ ਜੀਵਨ ਨੂੰ ਚੰਗੀ ਤਰ੍ਹਾਂ ਘੋਖ ਲਵੋ। ਹੋ ਸਕਦਾ ਹੈ ਕਿ ਤੁਸੀਂ ਫੁੱਲ ਨੂੰ ਕੰਡਾ ਕਹਿਣ ਦੀ ਗਲਤੀ ਕਰ ਰਹੇ ਹੋਵੋ। ਖਿਆਲਾਂ ਦੀ ਵਿਭਿੰਨਤਾ ਹੋਣ ਕਰਕੇ ਕਿਸੇ ਇੱਕ ਆਦਮੀ ਪ੍ਰਤੀ ਸਭ ਦਾ ਨਜਰੀਆ ਇੱਕੋ ਜਿਹਾ ਨਹੀਂ ਬਣ ਸਕਦਾ । ਹੋ ਸਕਦਾ ਹੈ ਜਿਸ ਨੂੰ ਕੋਈ ਦੂਸਰਾ ਜੀਰੋ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ , ਉਸ ਬਾਰੇ ਜਾਣ ਲੈਣ ਤੋਂ ਬਾਅਦ ਉਹ ਤੁਹਾਡੀ ਨਿਗਾਹ ਵਿੱਚ ਹੀਰੋ ਬਣ ਜਾਵੇ । ਪਰ , ਸ਼ਰਤ ਇਹ ਹੈ ਕਿ ਤੁਸੀਂ ਉਸ ਇਨਸਾਨ ਨੂੰ ਰੰਗ , ਜਾਤ, ਧਰਮ ਤੇ ਦੇਸੀ ਵਿਦੇਸ਼ੀ ਆਦਿ ਦੀ ਨਿਗਾਹ ਨਾਲ ਨਾ ਦੇਖਦੇ ਹੋਵੋ , ਤੁਸੀਂ ਸਿਰਫ ਗੁਣਾਂ ਤੇ ਕਰਨੀ ਦੇ ਪੁਜਾਰੀ ਹੋਵੋ। ਕਿਉਂਕਿ ਸੌੜੀ ਸੋਚ ਵਾਲਿਆਂ ਨੂੰ ਗੁਲਾਬ ਦਾ ਫੁੱਲ ਘੱਟ ਤੇ ਕੰਡੇ ਜਿਆਦਾ ਦਿਖਾਈ ਦੇਂਦੇ ਹਨ। ਇਤਿਹਾਸ ਗਵਾਹ ਹੈ,ਕਿਸੇ ਪੁਰਸ਼ ਦੀ ਕੁੱਝ ਲੋਕਾਂ ਨੇ ਹੱਦੋਂ ਵੱਧ ਵਿਰੋਧਤਾ ਕੀਤੀ। ਉਸੇ ਦੀ ਕੁੱਝ ਲੋਕਾਂ ਨੇ ਰੱਬ ਸਮਝ ਕੇ ਪੂਜਾ ਕੀਤੀ । ਜਰੂਰੀ ਨਹੀਂ ਕਿ ਜਿਸਨੂੰ ਕਲਮ ਚਲਾਉਣੀ ਆ ਗਈ ਜਾਂ ਚੌਹਾਂ ਬੰਦਿਆਂ ਵਿੱਚ ਬੋਲਣਾ ਆ ਗਿਆ। ਉਹ ਇੱਕ ਚੰਗਾ ਪਾਰਖੂ ਵੀ ਹੋਵੇ। ਜੌਹਰੀ ਤੋਂ ਬਿਨਾਂ ਆਮ ਲੋਕਾਂ ਲਈ ਹੀਰਾ ਇੱਕ ਲਿਸ਼ਕਦਾ ਹੋਇਆ ਕੱਚ ਹੀ ਹੁੰਦਾ ਹੈ , ਹੋਰ ਕੁੱਝ ਨਹੀਂ। ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

ਦਸਤਾਰ ਦਿਵਸ ਤੇ ਵਿਸ਼ੇਸ਼

ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ । ਸਰਦਾਰ ਜੀ ,, ਏਧਰ ਆਉ । ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ । ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ । ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ ) ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ । ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ । ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ । ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ । ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ । ਕਈ ਚਰਖ , ਕਈ ਫਾਂਸੀ ਮਾਰੇ । ਕਈ ਟੋਕਨ ਕਈ , ਕਈ ਛੁਰੀ ਕਟਾਰੇ । ਕਈ ਅਨਕ ਸਿਰ ਮੁੰਗਲੀ ਕੁੱਟੇ । ਕਈ ਡੋਬੇ , ਕਈ ਘਸੀਟ ਸੇ ਸੁੱਟੇ । ਦਬੇ , ਕਟੇ , ਬੰਦੂਕਨ ਦਏ ਮਾਰ । ਕੌਣ ਗਿਣੇ ਜੋ ਮਾਰੇ ਹਜਾਰ । ਪਾਤ ਪਾਤ ਕਈ ਪਕੜ ਬਹਾਏ । ਸਾਥ ਤੇਗਨ ਕ...

ਛੱਜ ਤਾ ਬੋਲੇ ਛਾਨਣੀ ਕਿਉਂ ਬੋਲੇ ?

ਪਰ ਅੱਜ ਕਲ ਛਾਨਣੀਆਂ ਜਿਆਦਾ ਬੋਲਦੀਆਂ ਨੇ , ਆਉ ਵੇਖੀਏ ਕਿਵੇਂ ??? ਜਦੋਂ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਅਵਾਜ਼ ੳੁਠਾਈ , ਤਾਂ ਛਾਨਣੀਆਂ ਨੇ ਰੌਲਾ ਪਾਇਆ ਕਿ ਇਸਨੇ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਏ , ਅਕਾਲ ਤਖ਼ਤ ਦੀ ਹੁਕਮ ਅਦੂਲੀ ਕੀਤੀ ਆ , ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਆ । ਪਰ ਛਾਨਣੀਆਂ ਖੁਦ ਅਕਾਲ ਤਖ਼ਤ ਦਾ ਇੱਕ ਵੀ ਹੁਕਮ ਨਹੀਂ ਮੰਨਦੀਆਂ , ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਮੰਗਲਾਚਰਣ ( ਮੂਲਮੰਤਰ ) ' ਗੁਰਪ੍ਰਸਾਦਿ ਤੱਕ ਹੈ । ਮੂਲਮੰਤਰ ਦਾ ਪ੍ਮਾਣਿਕ ਰੂਪ ਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਰ ਸਾਲ ਵੰਡੀਆਂ ਜਾਂਦੀਆਂ ਨੇ ,, ਅਕਾਲ ਤਖ਼ਤ ਤੋਂ ਪ੍ਕਾਸ਼ਿਤ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਦੀਆਂ ਕੁਲ ਬਾਣੀਆਂ ਪੰਜ ਨੇ , ਤਿੰਨ ਸਵੇਰ ਦੀਆਂ ਤੇ ਦੋ ਸ਼ਾਮ ਦੀਆਂ । ਛਾਨਣੀਆਂ ਸ਼ਰੇਆਮ ਸਟੇਜਾਂ ਤੋਂ ਮੰਗਲਾਚਰਣ ਦਾ ਨਾਨਕ ਹੋਸੀ ਭੀ ਸਚਿ ॥ ਤੱਕ ਜਾਪ ਕਰਵਾਉਂਦੀਆਂ ਨੇ , ਸ਼ਰੇਆਮ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਉਪਦੇਸ਼ ਦੇਂਦੀਆਂ ਨੇ । ਲੱਗਪਗ 97 % ਗੁਰਦੁਆਰਿਆਂ ਵਿੱਚ ਛਾਨਣੀਆਂ ਦੀ ਮੇਹਰ ਸਦਕਾ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੋ ਰਿਹਾ ਏ , ਕੀ ਏ ਅਕਾਲ ਤਖ਼ਤ ਨੂੰ ਚੈਲੰਜ ਨਹੀਂ ਆ ?????? ਅਕਾਲ ਤਖ਼ਤ ਦੀ ਮਰਯਾਦਾ ਨੂੰ ਛੱਡ ਕੇ ਇਹਨਾਂ ਨੇ ਬੇਅੰਤ ਤਰ੍ਹਾਂ ਦੀਆਂ ਆਪੋ ਆਪਣੀਆਂ ਮਰਯਾਦਾਵਾਂ ਬਣਾਈਆਂ ਨੇ ।ਉਹ ਸਾਰੀਆਂ ਮਰਯਾਦਾਵਾਂ ਅਕਾਲ ਤਖ਼ਤ ਦੀ ਹਦੂਦ ਵਿੱਚ ਇਹ ਵੇਚਦੇ ...

☺ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਾਉਸਮੈਂਟਾਂ ਦਾ ਪੰਗਾ ☺

ਮੈਂ ਦੁਆਬੇ ਦੇ ਪਿੰਡ ਵਿੱਚ ਡਿਊਟੀ ਕਰ ਰਿਹਾ ਹਾਂ। ਜਿੱਥੇ ਗਰਮੀ ਚੜਦਿਆਂ ਹੀ ਲਾਉਸਮੈਂਟਾ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ , ਬਾਬਾ ਜੀ ਲਾਉਸਮੈਂਟ ਕਰਨੀ । ਮੈਂ ਪੁੱਛਦਾ ਹਾਂ , ਕੀ ਲਾਉਸਮੈਂਟ ਕਰਨੀ। ਸਾਡੇ ਵੱਡੇ ਰੋਜੇ ਦਾ ਮੇਲਾ , ਛੋਟੇ ਰੋਜੇ ਦਾ ਮੇਲਾ, ਮੋਹਕਮ ਸਾਹ ਦਾ ਮੇਲਾ , ਅੈਸ ਸ਼ਾਹ ਦਾ ਮੇਲਾ , ਔਸ ਸ਼ਾਹ ਦਾ ਮੇਲਾ, ਜਠੇਰਿਆਂ ਦੇ ਲੰਗਰ ਹੈ, ਵਡੇਰਿਆਂ ਦੇ ਲੰਗਰ ਹੈ। ਮੈਂ 7 ਅਪ੍ਰੈਲ 2015 ਵਿੱਚ ਡਿਊਟੀ ਸ਼ੁਰੂ ਕੀਤੀ ਸੀ। ਪਹਿਲੀ ਵਾਰ ਕੁੱਝ ਵਾਲਮੀਕ ਵੀਰ 5 ਹਾੜ ਨੂੰ ਹੋਣ ਵਾਲੇ ਆਪਣੇ ਜਠੇਰਿਆਂ ਦੇ ਮੇਲੇ ਦੀ ਲਾਉਸਮੈਂਟ ਕਰਵਾਉਣ (ਇਹਨਾਂ ਵਿਚੋਂ ਕਈਆਂ ਨਾਲ ਮੇਰੀ ਥੋੜੀ ਬਹੁਤੀ ਸਾਂਝ ਪੈ ਚੁੱਕੀ ਸੀ) ਮੇਰੇ ਕੋਲ ਆਏ। ਮੈਂ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੜੀਆਂ ,ਮਸਾਣਾ, ਕਬਰਾਂ ਤੇ ਜਠੇਰਿਆਂ ਤੇ ਵੱਡੇ ਵਡੇਰਿਆਂ ਦੀਆਂ ਮਟੀਆਂ ਦੀ ਪੂਜਾ ਕਰਨ ਤੋਂ ਵਰਜਦੇ ਹਨ । ਮੈਂ ਉਸ ਗੁਰੂ ਦੀ ਹਜ਼ੂਰੀ ਵਿੱਚ ਖਲੋਂ ਕੇ ਇਹ ਨਹੀ ਕਹਿ ਸਕਦਾ ਕਿ ਸੰਗਤ ਜੀ ਜਠੇਰਿਆਂ ਦੇ ਹਾਜ਼ਰੀ ਭਰੋ। ਉਹ ਚੁੱਪ ਕਰਕੇ ਚਲੇ ਗਏ । ਰਾਹ ਪੈਂਡੇ ਵਿੱਚ ਮਿਲੇ ਉਨ੍ਹਾਂ ਦੇ ਇੱਕ ਦੋ ਹੋਰ ਮੇਨ ਵੀਰਾਂ ਨੂੰ ਮਿਲ ਕੇ ਵੀ ਮੈਂ ਆਪਣੀ ਮਜਬੂਰੀ ਦੱਸ ਕੇ ਲਾਉਸਮੈਂਟ ਨਾ ਕਰਨ ਦੀ ਮੁਆਫੀ ਮੰਗੀ। ਉਦੋਂ ਉਨ੍ਹਾਂ ਨੇ ਵੀ ਸਹਿਮਤੀ ਪ੍ਰਗਟਾਈ। ਜਠੇਰਿਆਂ ਦੇ ਮੇਲੇ ਤੋਂ ਦੋ ਦਿਨ ਬਾਅਦ ਸ਼ਾਮ ਦੇ ਦੀਵਾਨ ਦੀ ...

ਗੁਰਦੁਆਰਿਆਂ ਵਿੱਚ ਕੀ ਹੋ ਰਿਹਾ ਏ, ਤੇ ਕੀ ਹੋਣਾ ਚਾਹੀਦਾ ਹੈ ? ਕਹਾਣੀ

ਅੱਜ ਗੁਰਦੁਆਰੇ ਦੀ ਕਮੇਟੀ ਦੇ ਮੈਂਬਰਾਂ ਦੀ ਲਾਗੇ ਬੰਨੇ ਦੇ ਗੁਰਦੁਆਰਿਆਂ ਦੇ ਪਰਧਾਨਾਂ ਤੇ ਸਕੱਤਰਾਂ ਨਾਲ ਮੀਟਿੰਗ ਸੀ । ਸਾਰਿਆਂ ਨੂੰ ਮਿਲਣ ਤੋਂ ਬਾਅਦ ਸਕੱਤਰ ਨੇ ਪਰਦੀਪ ਨੂੰ ਪੁੱਛਿਆ , ਬੇਟਾ ,,,ਤੁਸੀਂ ਕਿਸ ਗੁਰਦੁਆਰੇ ਤੋਂ ??? ਪਰਦੀਪ ਨੇ ਕਿਹਾ ,,,,ਅੰਕਲ ਜੀ ਮੈਂ ਆਪਣੇ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਬਹਾਲ ਸਿੰਘ ਦਾ ਬੇਟਾ ਹਾਂ , ਪਿਤਾ ਜੀ ਦੀ ਤਬੀਅਤ ਠੀਕ ਨਹੀ ਸੀ , ਉਹਨਾਂ ਨੇ ਆਪਣੀ ਜਗ੍ਹਾ ਮੈਨੂੰ ਭੇਜਿਆ ਹੈ । ਮੈਂ ਲੰਡਨ ਵਿੱਚੋਂ ਸਟੱਡੀ ਕਰ ਕੇ ਕਾਫੀ ਸਮੇਂ ਬਾਅਦ ਇੰਡੀਆ ਆਇਆ ਹਾਂ , ਇਸ ਲਈ ਤੁਸੀਂ ਮੈਨੂੰ ਪਛਾਣਿਆ ਨਹੀ । ਸਕੱਤਰ ਨੇ ਮੀਟਿੰਗ ਸ਼ੁਰੂ ਕਰਦਿਆਂ ਕਿਹਾ ,, ਬੇਨਤੀ ਇਹ ਹੈ ਕਿ ਅਸੀਂ ਆਪਣੀ ਕਲੋਨੀ ਵਿੱਚ ਇਹ ਨਵਾਂ ਗੁਰਦੁਆਰਾ ਬਣਾਇਆ ਹੈ , ਅਸੀਂ ਸਾਰੇ ਮੈਂਬਰ ਨਵੇਂ ਹੋਣ ਕਰਕੇ ਗੁਰਦੁਆਰੇ ਦੇ ਪ੍ਬੰਧ ਤੋਂ ਅਨਜਾਣ ਹਾਂ , ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ , ਸਾਡੀ ਸੰਗਤ ਬਹੁਤ ਅਮੀਰ ਹੈ , ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਗੁਰਦੁਆਰੇ ਨੂੰ ਥੋੜੇ ਸਮੇਂ ਵਿੱਚ ਹੀ ਨਾਮੀ ਗੁਰਦੁਆਰਿਆਂ ਵਿੱਚ ਸ਼ਾਮਲ ਕਰ ਦਈਏ , ਦੇਸ਼ਾਂ ਵਿਵੇਸ਼ਾ ਵਿੱਚ ਨਾਮ ਹੋਵੇ ,, ਦੱਸੋ ਕੀ ਕਰੀਏ ???? ਇੱਕ ਪਰਧਾਨ ਕਹਿਣ ਲੱਗਾ ,, *ਆਪਣੇ ਸ਼ਹਿਰ ਵਿੱਚ ਗੁਰਦੁਆਰਿਆਂ ਦੀਆਂ ਇਮਾਰਤਾਂ ਬਹੁਤ ਛੋਟੀਆਂ ਨੇ ,,ਤੁਸੀਂ ਸਭ ਤੋਂ ਵੱਡੀ ਇਮਾਰਤ ਬਣਵਾਓ। ਵਾਰੀ ਵਾਰੀ ਸਭ ਨੇ ਆਪੋ ਆਪਣੀਆਂ ਸਾਲਾਹਾਂ ਦੇਣੀਆਂ ਸ਼ੁਰੂ ਕੀਤੀਆਂ । * ਜੇ ਪੈਸਾ ਹੈ ਤਾਂ ਗੁਰਦੁਆਰੇ ...

ਬਾਣੀ ਦਾ ਪਾਠ

ਅਜੇ ਤਾਂ ਸਿੱਖ ਬਾਣੀ ਦਾ ਪਾਠ ਕਰ ਰਹੇ ਨੇ ਜਾਂ ਕਰਾ ਰਹੇ ਨੇ,, ਸਵਰਗ ਲੈਣ ਲਈ, ਰਿਧੀਆਂ ਸਿਧੀਆਂ ਲੈਣ ਲਈ, ਸਰੀਰਕ ਅਰੋਗਤਾ ਲਈ , ਵਿਗੜੇ ਕੰਮਾਂ ਨੂੰ ਸੰਵਾਰਨ ਲਈ, ਘਰ ਵਿੱਚ ਸੁੱਖਸ਼ਾਤੀ ਲਈ, ਬੱਚਿਆਂ ਦੇ ਪਾਸ ਹੋਣ ਲਈ, ਨੌਕਰੀ ਮਿਲ ਜਾਣ , ਮੁੰਡੇ ਕੁੜੀ ਦੇ ਵਿਆਹ ਲਈ, ਵਿਦੇਸ਼ ਜਾਣ ਲਈ , ਵਿਦੇਸ਼ਾਂ ਵਿੱਚ ਪੱਕੇ ਹੋਣ ਲਈ, ਮੁਕੱਦਮੇ ਜਿੱਤਣ ਲਈ , ਵੈਰੀਆ ਨੂੰ ਹਰਾਉਣ ਲਈ , ਦੁੱਧ ਲੈਣ ਲਈ , ਪੁੱਤ ਲੈਣ ਲਈ , ਆਦਿ ਆਦਿ । ਜਨਮ ਦਿਨ ਮਨਾਉਣ ਲਈ, ਅੈਨੀਵਰਸਰੀ ਮਨਾਉਣ ਲਈ, ਜਠੇਰਿਆਂ ਨੂੰ ਖੁਸ਼ ਕਰਨ ਲਈ, ਮੱਸਿਆ, ਪੁੰਨਿਆ, ਸੰਗਰਾਦਾਂ ਤੇ ਸਾਧਾਂ ਦੀਆਂ ਬਰਸੀਆਂ ਮਨਾਉਣ ਲਈ , ਸੁੱਖਣਾ ਲਾਉਣ ਲਈ ,, ਆਦਿ ਆਦਿ ਜਿਸ ਦਿਨ ਤੋਂ ਸਿੱਖ ,,,,,,,,,,,,,,,,,, ਗੁਰਬਾਣੀ ਨੂੰ ਸਮਝਣ ਲਈ , ਰੱਬ ਦੀ ਸਿਫ਼ਤ ਸਲਾਹ ਲਈ, ਰੱਬ ਅੱਗੇ ਅਰਦਾਸ ਕਰਨ ਲਈ , ਰੱਬ ਦੇ ਬਾਰੇ ਜਾਨਣ ਲਈ , ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਲਈ , ਧਰਮ ਨੂੰ ਸਮਝਣ ਦੇ ਲਈ , ਆਪਣੇ ਆਪ ਨੂੰ ਪਹਿਚਾਨਣ ਲਈ, ਸ਼ੈਤਾਨ ਮਨ ਨੂੰ ਸਮਝਾਉਣ ਲਈ , ਜੀਵਨ ਪੱਧਰ ਨੂੰ ਉੁੱਚਾ ਚੁੱਕਣ ਲਈ, ਜੀਵਨ ਨੂੰ ਸੰਵਾਰਨ ਲਈ , ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ , ਗੁਰਬਾਣੀ ਪੜਣੀ ਸ਼ੁਰੂ ਕਰ ਦੇਣਗੇ। ਉਸ ਦਿਨ ਤੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਲੋਡ਼ ਖਤਮ ਹੋ ਜਾਵੇਗੀ। ਗੁਰਬਾਣੀ ਦੀ ਟਕਸਾਲ ਵਿਚੋਂ ਘੜੇ ਹੋਏ ਜੀਵਨ ਨੂੰ ਦੇਖ ਕੇ ਲੋਕ ਆਪਣੇ ਆਪ ਸਿੱਖ ਬਨਣ ਲੱਗ ਪੈ...

ਕਿਸੇ ਧੜੇ ਨਾਲ ਜੁਡ਼ਨ ਦਾ ਸਭ ਤੋਂ ਵੱਡਾ ਨੁਕਸਾਨ ;

( ਧੜਾ: ਡੇਰੇ, ਟਕਸਾਲਾ, ਸੰਸਥਾਵਾਂ ਤੇ ਸਾਧ ਬਾਬੇ) ਆਦਮੀ ਧੜੇ ਦੀ ਚਾਰਦੀਵਾਰੀ ਤੋਂ ਬਾਹਰ ਜਾ ਕੇ ਨਾ ਤਾਂ ਕੁੱਝ ਸੋਚਣ ਸਮਝਣ ਲਈ ਤਿਆਰ ਹੁੰਦਾ ਤੇ ਨਾ ਹੀ ਕੁੱਝ ਸੁਨਣ ਲਈ । ਜਦਕਿ ਧੜੇ ਦੀ ਹਰ ਇੱਕ ਵੀਚਾਰ ਨੂੰ ਅੱਖਾਂ ਮੀਟ ਕੇ ਪਰਵਾਨ ਕਰ ਲੈਂਦਾ ਹੈ । ਉਸਨੂੰ ਖੂਹ ਦਾ ਡੱਡੂ ਬਣ ਜੀਉਣ ਦਾ ਸੁੁਆਦ ਆਉਂਦਾ ਹੈ। ਹਰ ਸਮੇਂ ਆਪਣੇ ਧੜੇ ਦੀ ਇੱਜ਼ਤ ਬਚਾਉਣ ਲਈ ਓੜ ਪੋੜ ਕਰਦਾ ਰਹਿੰਦਾ ਹੈ , ਸੱਚ ਚਾਹੇ ਅੱਖਾਂ ਸਾਹਮਣੇ ਹੀ ਕਿਉਂ ਨਾ ਹੋਵੇ ।

ਕੌਮ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਆਪਸੀ ਮਤਭੇਦ :

ਆਪਸੀ ਮਤਭੇਦਾਂ ਵਿੱਚ ਉਲਝੀ ਕੌਮ ਦੇ ਵਾਰਿਸ (ਆਮ ਤੋਂ ਲੈ ਕੇ ਖਾਸ ਤੱਕ) ਆਪਣਾ ਸਾਰਾ ਸਮਾਂ ਇੱਕ ਦੂਜੇ ਨੂੰ ਸਵਾਲ ਕਰਨ, ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣ ਤੇ ਵਿਰੋਧੀ ਧਿਰ ਨੂੰ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਨੀਵਾਂ ਦਿਖਾਉਣ ਦੀਆਂ ਵਿਉਂਤ ਬੰਦੀਆਂ ਕਰਨ ਵਿੱਚ ਹੀ ਬਰਬਾਦ ਕਰ ਦਿੰਦੇ ਹਨ। ਹਰ ਕੌਮ ਦਾ ਕੋਈ ਨਾ ਕੋਈ ਦੁਸ਼ਮਣ ਜਰੂਰ ਹੁੰਦਾ ਹੈ, ਈਰਖਾ ਤੇ ਨਫ਼ਰਤ ਦੀ ਅੱਗ ਵਿੱਚ ਤੜਫ ਰਿਹਾ ਦੁਸ਼ਮਣ ਕੁੱਝ ਸ਼ਰਾਰਤੀ ਕਿਸਮ ਦੇ ਲੋਕਾਂ ਨੂੰ ਭਰਮਾਂ ਕੇ ਜਾਂ ਖਰੀਦ ਕੇ, ਭਰਮਾਏ ਜਾਂ ਖਰੀਦੇ ਹੋਏ ਅਨਸਰਾਂ ਦੁਆਰਾ ਹਰ ਸਮੇਂ ਮਤਭੇਦਾਂ ਨੂੰ ਹਵਾ ਦੇਣ ਦਾ ਸਿਰਤੋੜ ਜਤਨ ਕਰਦਾ ਹੈ ਤੇ ਕੌਮ ਹਰ ਸਮੇਂ ਆਪਸੀ ਮਤਭੇਦਾਂ ਵਿੱਚ ਉਲਝੀ ਰਹਿੰਦੀ ਹੈ। ਜਿਸਦੇ ਨਤੀਜੇ ਵਜੋਂ ਕੌਮ ਆਪਣੇ ਧਰਮ ਦੀਆਂ ਉੱਚੀਆਂ ਸੁੱਚੀਆਂ ਪਰੰਪਰਾਵਾਂ ਦਾ ਪ੍ਰਚਾਰ ਨਹੀ ਕਰ ਪਾਉਂਦੀ । ਪ੍ਰਚਾਰ ਦੀ ਘਾਟ ਕਾਰਨ ਗੈਰ ਲੋਕਾਂ ਤਾਂ ਕੀ ਜੁੜਨਾ, ਆਪਣੀ ਪੀਡ਼੍ਹੀ ਵੀ ਧਰਮ ਦੀਆਂ ਕਦਰਾਂ ਕੀਮਤਾਂ ਤੋਂ ਅਨਜਾਣ ਰਹਿ ਜਾਂਦੀ ਹੈ, ਹੌਲੀ ਹੌਲੀ ਆਪਣੇ ਧਰਮ ਤੋਂ ਦੂਰ ਹੋ ਜਾਂਦੀ ਹੈ । ਜਿਸ ਕੌਮ ਦਾ ਪ੍ਰਚਾਰ ਨਹੀ , ਉਸ ਕੌਮ ਦਾ ਪ੍ਰਸਾਰ ਨਹੀ। ਹਰਪਾਲ ਸਿੰਘ ਫਿਰੋਜਪੁਰੀਆ

ਦਾਤਾ (ਦਾਤਾਂ ਦੇਣ ਵਾਲਾ) ਕੌਣ ??

ਹਰ ਇਨਸਾਨ ਦਾ ਇਹ ਕਹਿਣਾ ਹੈ, ਕਿ ਮੇਰੇ ਤੇ ਮੇਰੇ ਪਰਿਵਾਰ ਕੋਲ ਜੋ ਵੀ ਘਰ, ਧੀਆਂ ਪੁੱਤ ਪਰਿਵਾਰ, ਧੰਨ ਦੌਲਤ,ਮੋਟਰ ਕਾਰਾਂ, ਸੁੱਖ ਸ਼ਾਂਤੀ ਆਦਿ ਹੈ। ਇਹ ਸਾਰਾ ਕੁਝ ਉਸ ਦਾ ਦਿੱਤਾ ਹੋਇਆ ਹੈ ਜਿਸ ਨੂੰ ਮੈਂ ਮੰਨਦਾ ਹਾਂ। ਆਪਣੀ ਹਰ ਕਾਮਯਾਬੀ ਦੇ ਪਿੱਛੇ ਆਪਣੇ ਗੁਰੂ, ਪੀਰ, ਸੰਤ, ਮਹੰਤ, ਸਾਧ, ਬਾਬੇ, ਸਾਂਈ, ਪਾਂਡੇ, ਜਠੇਰੇ ਤੇ ਦੇਵੀ ਦੇਵਤਿਆਂ (ਜਿੰਨੂ ਵੀ ਉਹ ਮੰਨਦਾ ਹੈ) ਆਦਿ ਦੇ ਹੋਣ ਦੀ ਗੱਲ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹਨਾਂ ਦੀ ਪੂਜਾ ਕਰਕੇ, ਉਹਨਾਂ ਨੂੰ ਪ੍ਰਸੰਨ ਕਰਕੇ ਉਹਨਾਂ ਤੋਂ ਦਾਤਾਂ ਲਈਆਂ ਜਾ ਸਕਦੀਆਂ ਹਨ। ਉਹਨਾਂ ਨੂੰ ਕੁੱਝ ਸਵਾਲ ਹਨ : 1. ਜਿਹਡ਼ੇ ਤੁਹਾਡੇ ਦਾਤੇ ਨੂੰ ਨਹੀ ਮੰਨਦੇ, ਉਨ੍ਹਾਂ ਨੂੰ ਦਾਤਾਂ ਕੌਣ ਦੇ ਰਿਹਾ ? 2. ਕੁੱਝ ਲੋਕ ਅੈਸੇ ਹਨ, ਜਿਹਡ਼ੇ ਤੁਹਾਡੇ ਦਾਤਿਆਂ ਦੀ ਬਹੁਤ ਸਰਧਾ ਭਾਵਨਾ ਨਾਲ ਪੂਜਾ ਤੇ ਸੇਵਾ ਕਰਦੇ ਹਨ। ਉਹ ਫਿਰ ਵੀ ਭੁੱਖੇ ਮਰ ਰਹੇ ਹਨ। ਹੋਰ ਵੀ ਕਈ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ । ਇਸ ਤਰ੍ਹਾਂ ਕਿਉਂ ??? 3. ਜਿੰਨਾ ਨੂੰ ਤੂੰ ਆਪਣੇ ਦਾਤੇ ਮੰਨਦਾ ਹੈ, ਉਹਨਾਂ ਵਿਚੋਂ ਕਈ ਪੰਜਾਹ (50) ਸਾਲ ਜਾਂ ਉਸਤੋਂ ਵੀ 100 ਜਾਂ ਹਜ਼ਾਰਾਂ ਸਾਲ ਪਹਿਲਾਂ ਜਨਮੇ ਸਨ। ਇਨ੍ਹਾਂ ਦੇ ਜਨਮ ਤੋਂ ਪਹਿਲਾਂ ਤੁਹਾਡੇ ਵਡੇਰਿਆਂ ਨੂੰ ਦਾਤਾਂ ਕੌਣ ਦੇ ਰਿਹਾ ਸੀ ?? 4. ਜਿੰਨਾ ਸਹੂਲਤਾਂ ਦਾ ਤੁਸੀਂ ਅਨੰਦ ਲੈ ਰਹੇ ਹੋ, ਮੋਬਾਇਲ, ਕੰਪਿਊਟਰ, ਮੋਟਰਸਾਈਕਲ, ਕਾਰਾਂ, ਉੱਚੇ ਖੁੱਲੇ ਡੁੱਲੇ ਪੱਕੇ ਘਰ ਆਦਿ,, ਇਹ ਵੀ ਤੁਹਾਡੇ ਦਾਤਿਆਂ ...

ਜੇ ਇੱਕ ਸ਼ਹੀਦ ਵਾਲੇ ੲਿਸਾੲੀ ਤਰੱਕੀ ਦੇ ਰਾਹ ਤੇ ਤੇ ਅਸੀਂ ਕਿਉਂ ਨਹੀ ?

ਗਿਆਨੀ ਦਿੱਤ ਸਿੰਘ ਨੇ ਆਪਣੇ ਲੇਖ ਵਿੱਚ ਲਿਖਿਆ ਹੈ "ਈਸਾਈ ਕੌਮ ਦੇ ਬਨਾਉਣ ਵਾਲੇ ਹਜ਼ਰਤ ਮਸੀਹ ਕੋਈ ਧਨੀ ਅਤੇ ਅਾਲਮ ਨਹੀਂ ਸਨ । ਅਰ ਉਹਨਾਂ ਦੇ ਸ਼ਗਿਰਦ ਮੱਛੀਆਂ ਫੜਨੇ ਵਾਲੇ ਮਣੁੲੇ ਅਤੇ ਟਿੱਡੀਆਂ ਖਾਣ ਵਾਲੇ ਗਰੀਬ ਅਾਦਮੀ ਸਨ । ਉਹਨਾਂ ਤੋਂ ਮਗਰੋਂ ਇਸ ਕੌਮ ਦੇ ਆਦਮੀਆਂ ਨੂੰ ਕੱਪਡ਼ਾ ਤੱਕ ਪਹਿਨਣ ਦੀ ਅਕਲ ਨਹੀਂ ਸੀ । ਜਿਸ ਤੇ ਉਹ ਜਾਨਵਰਾਂ ਦੇ ਕੱਚੇ ਚਮੜੇ ਕੱਪਡ਼ੇ ਦੀ ਜਗ੍ਹਾ ਪਿੰਡੇ ਪਰ ਲਪੇਟਦੇ ਸਨ । ਮਿੱਟੀ ਦੇ ਪੋਚੇ ਦੇ ਕੇ ਅਾਪਣੇ ਅੰਗਾਂ ਨੂੰ ਢੱਕਦੇ ਸਨ । ਖਾਣੇ ਦੇ ਵਾਸਤੇ ਜੰਗਲੀ ਜਾਨਵਰਾਂ ਦੇ ਕੱਚੇ ਮਾਸ ਅਤੇ ਭੁੰਨੇ ਹੋਏ ਅਾਲੂ ਖਾ ਕੇ ਗੁਜ਼ਾਰਾ ਕਰਦੇ ਸਨ । ਪ੍ੰਤੂ ਉਹਨਾਂ ਦੇ ਸਿਦਕੀ ਅਤੇ ਵਿਸ਼ਵਾਸ਼ੀਆਂ ਦੀ ਲਗਾਤਾਰ ਮਿਹਨਤ ਅਤੇ ਤਾਕਤ ਨੇ ਅੈਥੋਂ ਤੱਕ ਆਪਣੀ ਸਮੱਰਥਾ ਦਿਖਾਈ ਜੋ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿਚੋਂ ਸੁਭਾਗ ਸਮਝੀ ਜਾਂਦੀ ਹੈ।" ਉਹ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਰ ਸਮੇਂ ਸੁਚੇਤ ਹੋ ਕੇ ਵਿਚਰਦੇ ਨੇ, ਉਨ੍ਹਾਂ ਦੇ ਜਿੰਨੇ ਵੀ ਪ੍ਰਚਾਰਕ ਨੇ , ਉਨ੍ਹਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਸਿਰਫ ਬਾਇਬਲ ਤੇ ਯਿਸੂ ਦੀ ਗੱਲ ਕਰਦੀਆਂ ਨੇ, ਉਨ੍ਹਾਂ ਵਿੱਚ ਸਿਰਫ ਇੱਕ ਵਿਅਕਤੀ ਨੂੰ ਮਹੱਤਤਾ ਦਿੱਤੀ ਗਈ ਹੈ, ਜਿਸਨੂੰ ਉਹ ਪੋਪ ਕਹਿੰਦੇ ਨੇ, ਬਾਕੀ ਸਾਰੇ ਅਾਲਮ ਫਾਜਲ ਲੋਕ ਆਮ ਨਾਗਰਿਕਾਂ ਵਾਂਗ ਸਮਾਜ ਵਿੱਚ ਵਿਚਰ ਕੇ ਸਮਾਜ ਦੀ ਸੇਵਾ ਦੇ ਨਾਲ ਨਾਲ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਕਿਸੇ ਦੀ ਬਹੁਤ ਜਿਆਦਾ ਘਾਲਣਾ ਦੀ ਬਾਅ...

...ਐ ਨੌਜਵਾਨ ਤੈਨੂੰ ਚਮਕੌਰ ਦੀ ਗੜੀ ਵਾਜਾਂ ਮਾਰਦੀ ਏ,,,,

ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ , ਪਿਤਾ ਜੀ , ਵੱਡੇ ਵੀਰ ਵਾਂਗੂੰ , ਮੈਂ ਵੀ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀਵਾਂਗਾ। ਤਾਂ ਕਲਗੀਧਰ ਪਿਤਾ ਜੀ ਨੇ ਕਿਹਾ ਸੀ , ਜੁਝਾਰ ਸਿੰਘਾਂ ,,, ਤੇਰੀ ਸ਼ਹਾਦਤ ਤੋਂ ਬਾਅਦ , ਜਦੋਂ ਵੀ ਧਰਮ ਤੇ ਸੰਕਟ ਆਵੇਗਾ , ਤਾਂ ਤੁਹਾਡੀ ਸ਼ਹਾਦਤ ਤੋਂ ਪੇ੍ਰਨਾ ਲੈ ਕੇ ਤੁਹਾਡੇ ਵਰਗੇ ਨੌਜਵਾਨ ਧਰਮ ਲਈ ਹੱਸ ਹੱਸ ਕੁਰਬਾਨ ਹੋਣਗੇ , ਆਪਣੀਆਂ ਜੁਆਨੀਆਂ ਭੇਟ ਕਰਨਗੇ । ਐ ਸਿੱਖ ਨੌਜਵਾਨ ਵੀਰਾ ,,,, ਅੱਜ ਤੇਰਾ ਧਰਮ ਸੰਕਟ ਵਿਚੋਂ ਲੰਘ ਰਿਹਾ ਏ , ਪਹਿਲਾਂ ਪੰਥ ਤੇ ਹਮਲੇ ਹੁੰਦੇ ਸੀ, ਅੱਜ ਗ੍ਰੰਥ ਤੇ ਵੀ ਹੋ ਰਹੇ ਨੇ । ਪਤਾ ਏ ਕਿਉਂ ??? ਕਿਉਂਕਿ ਵੈਰੀ ਜਾਣਦਾ ਏ ,,, ਤੈਨੂੰ ਹੁਣ ਚਮਕੌਰ ਦੀ ਗੜੀ ਦੀ ਯਾਦ ਨਹੀ ਆਉਂਦੀ , ਹੁਣ ਇਤਿਹਾਸਸੁਣ ਕੇ ਤੇਰਾ ਖੂਨ ਨਹੀ ਖੌਲਦਾ, ਤੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਭੁਲ ਗਿਆ ਏ। ਤੂੰ ਭੁੱਲ ਗਿਆ ਏ , ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਹਿੱਕਵਿੱਚ ਵੱਜੀਆਂ ਬਰਛੀਆਂ ਨੂੰ , ਤੂੰ ਭੁੱਲ ਗਿਆ ਸਾਹਿਬਜ਼ਾਦਿਆਂ ਦਾ ਸਰੀਰ ਵਿੰਨਦਿਆਂ ਤੀਰਾਂ ਨੂੰ , ਤੂੰ ਭੁੱਲ ਗਿਆ ਸਾਹਿਬਜ਼ਾਦਿਆਂ ਦੇ ਖੂਨ ਦੀਆਂ ਨਦੀਆਂ ਵਹਾੳੁਂਦੀਆਂ ਕਿਰਪਾਨਾਂ ਨੂੰ । ਤੂੰ ਭੁੱਲ ਗਿਆ ਸਰਬੰਸ ਦਾਨੀ ਦੀ ਐਡੀ ਵੱਡੀ ਕੁਰਬਾਨੀ ਨੂੰ । ਤੈਨੂੰ ਤਾਂ ਕੁੱਝ ਯਾਦ ਹੀ ਨਹੀ ਰਿਹਾ ,,,, ਤੈਨੂ...

ਕਵਿਤਾ # ਤੂੰ ਬੱਚਾ ਹੀ ਰਹਿ #

ਮੇਰਾ ਬੇਟਾ ਜੈਦੀਪ ਸਿੰਘ ਤਿੰਨ ਸਾਲ ਦਾ ਹੋ ਗਿਆ ਹੈ,  ਉਸ ਲਈ ਕਵਿਤਾ ਲਿਖੀ ਹੈ। ਤੂੰ ਬੱਚਾ ਹੀ ਰਹਿ, ਬਚਪਨ ਵਿੱਚ ਬਡ਼ੀਆਂ ਮੌਜਾਂ ਨੇ, ਹੁਣ ਲੋਕ ਤੈਨੂੰ ਬਾਦਸ਼ਾਹ ਕਹਿੰਦੇ ਨੇ, ਜਿਵੇਂ ਜਿਵੇਂ ਤੂੰ ਵੱਡਾ ਹੋਵੇਂਗਾ, ਤੇਰੀ ਬਾਦਸ਼ਾਹਤ ਠੁਕਰਾ ਦਿੱਤੀ ਜਾਵੇਗੀ। ਹੁਣ ਤੇਰੀ ਵੱਡੀ ਤੋਂ ਵੱਡੀ ਗਲਤੀ ਨੂੰ ਵੀ, ਸ਼ਰਾਰਤ ਕਹਿ ਕੇ ਮਾਫ ਕਰ ਦਿੱਤਾ ਜਾਂਦਾ ਹੈ, ਫਿਰ ਤੈਨੂੰ  ਸ਼ਰਾਰਤ ਦੀ ਵੀ ਸਜਾ ਦਿੱਤੀ ਜਾਵੇਗੀ । ਹੁਣ ਇਮਾਨਦਾਰ ਨੌਕਰਾਂ ਵਾਂਗ, ਹਰ ਸਮੇਂ  ਅਸੀਂ ਤੇਰੇ ਅੱਗੇ ਪਿੱਛੇ ਘੁੰਮਦੇ ਹਾਂ। ਤੇ  ਤੂੰ ਬੇਪਰਵਾਹ ਬਾਦਸ਼ਾਹ ਵਾਂਗ ਆਪਣੀ ਨੀਂਦ ਸਾਉਂਦਾ ਏ,ਅਾਪਣੀ ਨੀਂਦ ਉੁੱਠਦਾ ਏ, ਕਿਉਂਕਿ  ਤੈਨੂੰ ਖਾਣ ਦਾ ਫਿਕਰ ਨਹੀ, ਪੀਣ ਦਾ ਫਿਕਰ ਨਹੀ,ਕੁਝ ਲਿਆਉਣ ਦਾ ਫਿਕਰ ਨਹੀ। ਕੁੱਝ ਪਹਿਣਨ ਤੇ ਕਿਤੇ ਜਾਣ ਆਉਣ ਦਾ ਫਿਕਰ ਨਹੀ । ਬੱਸ ਹੁਣ ਥੋਡ਼ੇ ਸਮੇਂ ਬਾਅਦ ਹੀ , ਤੈਨੂੰ ਬਹੁਤ ਸਾਰੇ ਫਿਕਰਾਂ ਵਿੱਚ ਪਾ ਦਿਤਾ ਜਾਵੇਗਾ। ਤੂੰ ਉਸ ਦਿਨ ਤੋਂ ਹੀ ਪਰੇਸ਼ਾਨ ਹੋ ਜਾਵੇਗਾ,ਜਿਸ ਦਿਨ ਤੇਰੇ ਨਾ ਚਾਹੁੰਦਿਆਂ ਹੋਇਆ ਵੀ, ਤੈਨੂੰ ਰੋਂਦੇ ਕੁਰਲਾਉਂਦੇ ਹੋਏ ਨੂੰ ਸਕੂਲ ਵਾਲੀ ਬੱਸ ਵਿੱਚ  ਬਿਠਾ ਦਿੱਤਾ ਜਾਵੇਗਾ। ਤੇਰਾ ਦਿਮਾਗ ਅਜੇ ਥੋਡ਼ਾ ਹੋਵੇਗਾ, ਸਕੂਲ ਦੇ ਬਹੁਤ ਸਾਰੇ ਕੰਮ ਦਾ ਬੋਝ, ਤੇਰੇ ਸਿਰ ਤੇ ਪਾ ਦਿੱਤਾ ਜਾਵੇਗਾ । ਹੌਲੀ ਹੌਲੀ, ਤੇਰੇ ਭਾਰ ਤੋਂ ਵੀ ਭਾਰਾ ਬਸਤਾ, ਤੇਰੇ ਗਲ ਲਮਕਾ ਦਿੱਤਾ ਜਾਵੇਗਾ। ਜੇ ਹੁਣ ਵ...

" ਬੱਸ ਵਿੱਚ ਨਸ਼ੇ ਤੇ ਚਰਚਾ "

ਮੈਂ ਬੱਸ ਤੇ ਜਲੰਧਰ ਨੂੰ ਆ ਰਿਹਾ ਸਾਂ। ਲੋਕਾਂ ਵਿੱਚ ਨਸ਼ੇ ਤੇ ਗੱਲਬਾਤ ਹੋ ਰਹੀ ਸੀ। ਇੱਕ ਕਹਿ ਰਿਹਾ ਸੀ, ਸਰਕਾਰ ਨੇ ਸਖਤੀ ਕੀਤੀ ਏ ਕੋਈ ਵੈਸਾਖ ਵਿੱਚ ਝੋਨਾ ਲਾ ਕੇ ਦਿਖਾਵੇ ਸਾਂ,ਨਸ਼ੇ ਕਿਉਂ ਨਹੀ ਬੰਦ ਹੋ ਸਕਦੇ। ਇੱਕ ਹੋਰ ਕਹਿ ਰਿਹਾ ਸੀ, ਦਵਾਈ ਲੈਣ ਲਈ ਹਸਪਤਾਲ ਵਿੱਚ ਧੱਕੇ ਖਾਣੇ ਪੈਂਦੇ ਆ, ਚਿੱਟੇ ਦਾ ਜਹਿਰ ਓਹ ਘਰੇ ਦੇ ਜਾਂਦੇ ਨੇ, ਵੱਡੇ ਸਮੱਗਲਰਾਂ ਨੂੰ ਕੋਈ ਹੱਥ ਨਹੀ ਪਾਉਂਦਾ। ਇੱਕ ਮਾਤਾ ਜੋ ਬਹੁਤ ਦੁਖੀ ਨਜ਼ਰ ਆ ਰਹੀ ਸੀ, ਬਹੁਤ ਰੌਲਾ ਪਾ ਰਹੀ ਸੀ। 'ਇਹ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਲੋਕਾਂ ਦੀਆਂ ਕੁੁੜੀਆਂ ਤਲਾਕ ਲੈ ਲੈ ਕੇ ਘਰਾਂ ਨੂੰ ਆ ਰਹੀਆਂ ਨੇ, ਸਾਡੇ ਘਰ ਚਾਹ ਨਹੀ ਬਣਦੀ ਸੀ, ਅੱਜ ਸਾਰੇ ਸ਼ਰਾਬ ਪੀ ਰਹੇ ਨੇ, ਪਿੰਡ ਵਿੱਚ ਚਾਰ ਚਾਰ ਸ਼ਰਾਬ ਦੇ ਠੇਕੇ ਖੁਲੇ ਨੇ, ਮੈ ਅਾਪ ਬਹੁਤ ਦੁੱਖੀ ਆਂ, ਅਾਂਦਰਾਂਂ ਬਲਦੀਆਂ ਨੇ  ਚਾਵਾਂ ਨਾਲ ਪਾਲੇ ਹੋਏ ,ਮਾਵਾਂ ਦੇ ਜਵਾਨ ਪੁੱਤ ਨਸ਼ਿਆਂ ਵਿੱਚ ਗਰਕ ਹੁੰਦੇ ਵੇਖ ਕੇ। ਸਾਰੇ ਆਪੋ ਆਪਣੀਆਂ ਦਲੀਲਾਂ ਨਾਲ ਸਰਕਾਰ ਦੇ ਸਿਰ ਤੇ ਭਾਂਡਾ  ਭੰਨ ਰਹੇ ਸੀ। ਅੱਗੇ ਬੈਠਾ 55 ਕੁ ਸਾਲ ਦਾ ਪੈਂਟ ਕਮੀਜ਼ ਤੇ ਪੱਗ ਵਾਲਾ ਆਦਮੀ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ, ਮਾਤਾ ਗੁੱਸਾ ਨਾ ਕਰੀਂ । " ਕੋਈ ਵੀ ਨਸ਼ਾ ਸਾਡੇ ਮੂੰਹ ਵਿੱਚ ਨਹੀ ਪਾਉਂਦਾ, ਸਾਡਾ ਆਪਣਾ ਹੀ ਕਸੂਰ ਆ, ਮੇਰੇ ਕੋਲ ਕੱਖ ਨਹੀ ਸੀ। ਮੈਂ ਮਿਹਨਤ ਕਰਕੇ ਦਿੱਲੀ ਵਿੱਚ ਆਪਣਾ ਕਾਰੋਬਾਰ ਖੜਾ ਕੀਤਾ ਏ, ਜਿੰਦਗੀ ਵਿੱਚ ਅਨੇਕਾਂ ਝੱਖੜ ਝੁੱਲੇ, ...

ਬਾਬਾ ਕੌਮ ਦੀ ਸੇਵਾ ਕਰ ਰਿਹਾ ਜਾਂ ਕੌਮ ਤੋਂ ਆਪਣੀ ਕਰਵਾ ਰਿਹਾ ਏ ?

ਗਿਆਨ ਸਿੰਘ ਬਾਜ਼ ਦੀ ਅੱਖ ਵਾਲਾ ਆਪਣੇ ਪੋਤਰੇ ਨਾਲ ਪੱਕਾ ਡਰਾਇਵਰੀ  ਲਾਇਸੰਸ ਬਣਾਉਣ ਲਈ ਜਿੱਥੇ ਕਾਰਾਂ ਤੇ ਮੋਟਰਸਾਈਕਲਾਂ ਦੀ ਟਰਾਈ ਲੈਂਦੇ ਆ, ਉੁੱਥੇ ਗਿਆ । ਉੁੱਥੇ ਅੱਠਾਂ ਨੌਵਾਂ ਕਾਰਾਂ ਵਿਚੋਂ ਇੱਕ ਸਭ ਤੋਂ ਮਹਿਗੀ ਨਵੇਂ ਮਾਡਲ ਦੀ ਕਾਰ ਖੜੀ ਸੀ, ਉਸਦੀ ਦਿੱਖ ਅੈਨੀ ਸੋਹਣੀ ਸੀ ਕਿ ਬਾਬਾ ਉਸਨੂੰ ਰੀਝ ਨਾਲ ਦੇਖਣ ਲਈ ਨੇਡ਼ੇ ਚਲਾ ਗਿਆ। ਕੀ ਵੇਖਦਾ ! ਕਿ ਸਾਹਮਣੇ ਸੀਸੇ ਦੇ ਸਾਇਡਾਂ ਤੇ ਲਿਖਿਆ ਕਾਰ ਸੇਵਾ। ਵਿਚਕਾਰ ਲਿਖਿਆ ਸੰਤ ਮਹਾਰਾਜ ਬਾਬਾ ,,,,,, ਸਿੰਘ ਜੀ ਕਾਰ ਸੇਵਾ ਵਾਲੇ । ਬਾਬਾ ਹੁਣ ਇਸ ਗੱਡੀ ਨੂੰ ਲੈ ਕੇ ਆਉਣ ਵਾਲੇ ਨੂੰ ਲੱਭਣ ਲੱਗਾ। ਇੱਕ ਨੌਜਵਾਨ ਤੇ ਨਜ਼ਰ ਪਈ, ਜੋ ਬਾਬੇ ਨੂੰ ਗੱਡੀ ਦੇ ਆਲੇ ਦੁਆਲੇ ਘੁੰਮਦਿਆਂ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ। ਬਾਬੇ ਜਾ ਫਤਹਿ ਬੁਲਾਈ ਤੇ ਪੁੱਛਿਆ 'ਕਾਕਾ ਮੈਂ ਆਹ ਮਹਾਂਪੁਰਸ਼ਾਂ ਦਾ ਪਹਿਲੀ ਵਾਰੀ ਨਾਂ ਸੁਣਿਆ,ਇਨ੍ਹਾਂ ਬਾਰੇ ਦੱਸੋ ਕੁੱਝ ? ਨੌਜਵਾਨ ਨੇ ਦੱਸਿਆ ਕਿ, "ਇਹ ਬਾਬਾ ਜੀ ਹੁਣ ਤੱਕ ਇਨ੍ਹਾਂ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਵਾ ਚੁੱਕੇ ਨੇ।"" ਬਾਬਾ ਜੀ ਕਹਿਣ ਲੱਗੇ, ਕੁੱਝ ਹੋਰ ਦੱਸੋ, ਇਨ੍ਹਾਂ ਬਾਰੇ ? ਨੌਜਵਾਨ ਕਹਿਣ ਲੱਗਾ, "ਇਹ ਮਹਾਂਪੁਰਸ਼ ਬਹੁਤ ਕਰਨੀ ਤੇ ਸੇਵਾ ਭਾਵਨਾ ਵਾਲੇ ਨੇ, ਬਾਬਾ ਜੀ ਨੇ ਜਵਾਨੀ ਵਿੱਚ ਹੀ ਆਪਣਾ ਘਰ ਬਾਰ ਛੱਡ ਕੇ ਕੌਮ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ। ਬਾਬਾ ਜੀ ਹੁਣੀ ਤਿੰਨ ਭਰਾਂ ਨੇ, ਬਾਬਾ ਜੀ ਹ...

ਜਗਨਨਾਥ ਦੇ ਸਿੱਖ

ਬਾਬਾ ਗਿਅਾਨ ਸਿੰਘ ਬਾਜ ਦੀ ਅੱਖ ਵਾਲੇ ਕੋਲ ਜਾਗਰ ਸਿਓ ਅਾ ਕੇ ਕਹਿਣ ਲੱਗਾ ਬਾਬਾ  ਸਾਡੇ ਪਿੰਡ ੲਿਕ ਕਥਾਵਾਚਕ ਅਾੲਿਅਾ ਸੀ,, ਓਹ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਉਚਾਰਣ ਕੀਤੀ "ਸੋਹਿਲਾ" ਸਾਹਿਬ ਦੀ ਬਾਣੀ ਵਿੱਚ ਅਾੲੇ ਸ਼ਬਦ "ਗਗਨ ਮੈ ਥਾਲੁ  ਰਵਿ ਚੰਦੁ ਦੀਪਕ ਬਨੇ  ਤਾਰਿਕਾ ਮੰਡਲ ਜਨਕ ਮੋਤੀ॥ ਦੀ ਵਿਆਖਿਆ ਕਰਦਿਆਂ ਹੋਇਆ ਸਾਖੀ ਸੁਣਾ ਰਿਹਾ ਸੀ, ਗੁਰੂ ਨਾਨਕ ਸਾਹਿਬ ਜੀ ਜਦੋਂ ਜਗਨਨਾਥਪੁਰੀ ਗਏ ਤਾਂ ਓਥੋਂ ਦੇ ਪਾਡਿਆਂ ਨੂੰ ਸਮਝਾਇਆ ਕਿ " ਏਦਾਂ ਥਾਲ ਵਿੱਚ ਦੀਵੇ ਬਾਲ ਕੇ, ਧੂਪਾਂ ਧੁਖਾ ਕੇ ਰੱਬ ਦੀ ਆਰਤੀ ਅਸੀਂ ਨਹੀ ਕਰ ਸਕਦੇ, ਇਹ ਸਾਰੀ ਕੁਦਰਤ ਰੱਬ ਦੀ ਆਰਤੀ ਹੀ ਕਰ ਰਹੀ ਏ। ਅਸੀਂ ਰੱਬ ਦੀ ਰਜ਼ਾ ਵਿੱਚ ਚੱਲ ਕੇ ਆਰਤੀ ਵਿੱਚ ਸ਼ਾਮਿਲ ਹੋ ਸਕਦੇ ਹਾਂ ਜੋ ਤਿਸੁ ਭਾਵੈ ਸੋ ਆਰਤੀ ਹੋਇ ॥" ਭਗਤ ਰਵਿਦਾਸ ਜੀ ਦੇ ਸ਼ਬਦ ਨਾਮ ਤੇਰੋ ਆਰਤੀ ਮਜਨ ਮੁਰਾਰੇ॥ ਦੀ ਵਿਆਖਿਆ ਕਰਦਿਆਂ, "ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ  ਨਾਮ ਤੇਰੋ ਤੇਲ ਲੈ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਸਗਲ ਭਵਨਾਰੇ ॥ ਦੀ ਖੁਲ ਕੇ ਵਿਚਾਰ ਕੀਤੀ। ਜਾਗਰ ਸਿੰਘ ਕਹਿਣ ਲੱਗਾ, ਬਾਬਾ ਜੀ ਕਥਾ ਵਿੱਚ ਦਿੱਤੇ ਗੁਰਬਾਣੀ ਦੇ ਪਰਮਾਣਾ ਤੋਂ ਮੈਨੂੰ ਤਾਂ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਸਿੱਖ ਧਰਮ ਵਿੱਚ ਦੀਵੇ ਬਾਲ ਕੇ ਕੀਤੀ ਜਾਣ ਵਾਲੀ ਆਰਤੀ ਦੀ ਕੋਈ ਥਾਂ ਨਹੀ। ਬਾਬਾ ਗਿਆਨ ਸਿੰਘ ਕਹਿਣ ਲੱਗਾ, ਹਾਂ ਜਾਗਰ ਸਿਆ, ਤੂੰ ਬਿਲਕੁਲ ਸਹੀ ਸ...

ਮਾਡਰਨ ਭੰਡ

ਗਿਆਨ ਸਿੰਘ ਬਾਜ ਦੀ ਅੱਖ ਵਾਲੇ ਨੂੰ ਜਾਗਰ ਸਿਓ ਕਹਿੰਦਾ, ਬਾਬਾ,, ਆ ਢਾਡੀਆਂ ਕਵੀਸ਼ਰਾਂ ਨੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਵਾਉਣ ਦਾ ਨਵਾਂ ਹੀ ਢੰਗ ਕੱਢਿਆ ਏ। ਬਾਬਾ ਕਹਿੰਦਾ,  ਜਾਗਰ ਸਿਆ  ਕੀ ਹੋ ਗਿਆ, ਬੜਾ ਔਖਾ ਹੋ ਰਿਹਾ ਏ ਢਾਡੀਆਂ ਕਵੀਸ਼ਰਾਂ ਤੇ ? ਜਾਗਰ ਸਿਓ ਕਹਿੰਦਾ, ਬਾਬਾ ਮੈਂ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਗਿਆ, ਉੁੱਥੇ ਪਾਠ ਦੀ ਸਮਾਪਤੀ ਤੋਂ ਬਾਅਦ ਢਾਡੀ ਜੱਥਾ ਲੱਗਣਾ ਸੀ ।ਧਰਮ ਦੇ ਪ੍ਰਚਾਰਕ ਹੋਣ ਕਰਕੇ  ਮੈਂ ਉਹਨਾਂ ਦੀ ਕਾਫੀ ਸੇਵਾ ਕੀਤੀ। ਪ੍ਰਚਾਰਕ ਨੇ ਮੇਰਾ ਨਾਂ ਪਤਾ ਸਾਰਾ ਕੁੱਝ ਪੁਛ ਲਿਆ। ਸਟੇਜ ਤੇ ਚੜਦਿਆਂ ਸਾਰ ਹੀ ਪ੍ਰਚਾਰਕ ਨੇ ਲੰਮੀ ਸਾਰੀ ਫਤਹਿ ਬੁਲਾ ਕੇ  ਮੇਰੇ ਸਾਢੂੰ ਦੇ ਗੁਣਗਾਨ ਕਰਕੇ ਸ਼ੁਰੂ ਕਰ ਦਿੱਤੇ, ਮੇਰੇ ਸਾਢੂੰ ਨੇ 500 ਦਾ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ । ਮੈਂ ਕਿੱਥੇ ਪਿੱਛੇ ਰਹਿਣ ਵਾਲਾ ਸੀ, ਮੈਂ ਵੀ ਕੱਢ ਲਿਆ ਪੰਜ ਸੌ ਰੁਪਇਆ ਜੇਬ ਵਿਚੋਂ। ਪਰ ਮੇਰੇ ਬਾਰੇ ਉਹ ਕੁੱਝ ਨਹੀ ਬੋਲਿਆ । ਪੌਣੇ ਕੁ ਘੰਟੇ ਬਾਅਦ   ਮੇਰੀਆਂ ਸਿਫਤਾਂ ਦੇ ਐਹੋ ਜਿਹੇ ਪੁਲ ਬੰਨੇ, ਮੈਨੂੰ ਪਤਾ ਹੀ ਨਹੀ  ਮੈਂ 500 ਦਾ ਇੱਕ ਹੋਰ ਨੋਟ ਜੇਬ ਵਿਚੋਂ ਕੱਢਿਆ  ਤੇ ਜਾ ਪ੍ਰਚਾਰਕ ਦੀ ਤਲੀ ਤੇ ਜਾ ਧਰਿਆ। ਮੇਰੇ ਵੱਲ ਦੇਖ ਕੇ   ਮੇਰੇ ਸਾਢੂੰ ਨੇ ਵੀ ਪੰਜ ਸੌ ਰੁਪਏ ਦਾ ਇੱਕ ਹੋਰ ਨੋਟ ਪ੍ਰਚਾਰਕ ਦੀ ਤਲੀ ਤੇ ਧਰ ਦਿੱਤਾ। ਬਾਬਾ ਗਿਆਨ ਸਿੰਘ  ਹੱਸਦਾ ਹੋਇਆ ਕਹਿਣ ਲੱਗਾ, ਜਾਗਰ...