Posts

Showing posts from April, 2019

ਇੱਕ ਪੰਜਾਬੀ ਗਾਇਕ ਦੀ ਬੇਸ਼ਰਮੀ ਦੀ ਹੱਦ।

ਟੀਵੀ ਤੇ ਚੱਲ ਰਹੇ Rising Star ਪ੍ਰੋਗਰਾਮ ਦੇ ਵਿੱਚ ਐਤਵਾਰ ਨੂੰ ਪ੍ਰਸਿੱਧ ਹੀਰੋਇਨ ਰੇਖਾ ਮੁੱਖ ਮਹਿਮਾਨ ਦੇ ਤੌਰ ਤੇ ਆਈ। ਉਹ ਪੰਜਾਬੀ ਗਾਇਕ ਦਲਜੀਤ ਦੁਸਾਝ ਨੂੰ ਵਾਰ ਵਾਰ ਪੁੱਤਰ ਜੀ ਪੁੱਤਰ ਕਹਿ ਕੇ ਬੁਲਾ ਰਹੀ ਸੀ। ਕਿਉਂਕਿ ਰੇਖਾ ਹੁਣ ਬਜ਼ੁਰਗ ਹੋ ਚੁੱਕੀ ਹੈ। ਰੇਖਾ ਦਲਜੀਤ ਦੀ ਸਿਫ਼ਤ ਵਿੱਚ ਕਹਿ ਰਹੀ ਸੀ ਕਿ ਇਹ ਮੇਰਾ ਬਹੁਤ ਸਿਆਣਾ ਪੁੱਤਰ  ਹੈ, ਬਹੁਤ ਘੱਟ ਬੋਲਦਾ ਹੈ ਪਰ ਜਿੰਨਾ ਬੋਲਦਾ ਹੈ ਕੀਮਤੀ ਬੋਲਦਾ ਹੈ। ਸਾਰੇ ਰੇਖਾ ਦੀ ਤਰੀਫ ਵਿੱਚ ਕੁਝ ਨਾ ਕੁਝ ਬੋਲ ਰਹੇ ਸੀ। ਅਖੀਰ ਤੇ ਦਲਜੀਤ ਕਹਿਣ ਲੱਗਾ ਕਿ ਮੈਂ ਵੀ ਤੁਹਾਡੇ ਲਈ ਕੁਝ ਤਿਆਰ ਕੀਤਾ ਹੈ, ਰੇਖਾ ਜੀ ਨੂੰ ਸਟੇਜ ਤੇ ਲੈ ਗਿਆ ਤੇ ਉੱਥੇ ਜਾ ਕੇ ਗੀਤ ਸ਼ੁਰੂ ਕਰ ਦਿੱਤਾ " ਪ੍ਰੋਪਰ ਪਟੋਲਾ,, ਨਖਰਾ ਏ ਸਵੈਗ। ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ। ਮੁੰਡੇ ਹੌਕੇ ਭਰਦੇ  ਤੈਨੂੰ ਤੱਕ ਤੱਕ ਕੇ। ਨੱਚੇ ਜਦੋਂ ਹੱਥ ਤੂੰ ਲੱਕ ਉੱਤੇ ਰੱਖ ਕੇ। ਗੀਤ ਖਤਮ ਹੋਣ ਤੇ ਰੇਖਾ ਨੇ ਦਿਲਜੀਤ ਨੂੰ ਵਾਰ ਵਾਰ ਪੁੱਛਿਆ, ਕਿ ਇਹ ਗੀਤ ਤੁਸੀਂ ਮੇਰੇ ਲਈ ਗਾਇਆ ਏ ? ਤਾਂ ਦਲਜੀਤ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਕਿਹਾ, ਹਾਂ ਹਾਂ ਇਹ ਗੀਤ ਤੁਹਾਡੇ ਲਈ ਹੀ ਗਾਇਆ ਏ, ਤੁਸੀਂ ਅਜੇ ਵੀ ਪਟੋਲਾ ਹੋ। ਤਾਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ। ਕਿਉਂਕਿ ਪਹਿਲਾਂ ਮੈਂ ਮਾਣ ਕਰਦਾ ਸਾਂ, ਕਿ ਐਡੀ ਵੱਡੀ ਸਟੇਜ ਉੱਤੇ ਇੱਕ ਸਰਦਾਰ ਪੱਗ ਵਾਲਾ ਜੱਜ ਬਣ ਕੇ ਬੈਠਾ ਏ। ਤੇ ਹੁਣ ਮੈਨੂੰ ਸ਼ਰਮ ਆ ਰਹੀ ਸੀ ਕਿ ...