Posts

Showing posts from 2018

ਕੀ ਸਮਾਜ ਭਲਾਈ ਦੇ ਕੰਮ ਧਰਮ ਜਾਂ ਰੱਬ ਦੇ ਕੰਮਾਂ ਵਿੱਚ ਨਹੀਂ ਆਉਂਦੇ ??? (ਕਹਾਣੀ)

ਗਲੀਆਂ ਦੇ ਸਾਰੇ ਨਿਆਣੇ ਬਹੁਤ ਖੁਸ਼ ਸਨ ਕਿ ਸਾਡੀਆਂ ਗਲੀਆਂ ਵਿੱਚ ਇੰਟਰਲਾਕ ਟੈਲ ਲੱਗ ਰਹੀ ਹੈ, ਗਲੀਆਂ ਬਿਲਕੁਲ ਪੱਧਰੀਆਂ ਹੋ ਜਾਣਗੀਆਂ। ਅਸੀਂ ਉਪਰ ਸਾਈਕਲ ਭਜਾਵਾਂਗੇ ਤੇ ਹੋਰ ਖੇਡਾਂ ਵੀ ਬੜੇ ਆਰਾਮ ਨਾਲ ਖੇਡਾਂਗੇ। ਪਹਿਲੀਆਂ ਭੱਠੇ ਦੀਆਂ ਇੱਟਾਂ ਦੀਆਂ ਬਣੀਆਂ ਗਲੀਆਂ ਥਾਂ ਥਾਂ ਤੋਂ ਟੁੱਟੀਆਂ ਭੱਜੀਆਂ ਤੇ ਉੱਚੀਆਂ ਨੀਵੀਂਆਂ ਹਨ। ਉੱਥੇ ਹੀ ਜਿਨ੍ਹਾਂ ਪਰਿਵਾਰਾਂ ਦੇ ਘਰ ਦਾ ਫ਼ਰਸ਼ ਪਹਿਲਾਂ ਦੀਆਂ ਗਲੀਆਂ ਦੇ ਬਰਾਬਰ ਜਾਂ ਥੋੜ੍ਹਾ ਹੀ ਉੱਚਾ ਨੀਵਾਂ ਸੀ, ਉਹ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਸਨ, ਕਿ ਜਿਵੇਂ ਗਲੀਆਂ ਵਿੱਚ ਪਹਿਲੀਆਂ ਇੱਟਾਂ ਤੇ ਹੀ ਹੋਰ ਰੇਤਾ ਸੁੱਟ ਕੇ ਇੰਟਰਲਾਕ ਟਾਇਲਾਂ ਲਾਈਆਂ ਜਾ ਰਹੀਆਂ ਨੇ, ਉਸ ਨਾਲ ਤਾਂ ਸਾਡੇ ਘਰ ਹੋਰ ਨੀਵੇਂ ਹੋ ਜਾਣਗੇ। ਫਿਰ ਜਦੋਂ ਕਦੇ ਵੀ ਮੀਹਾਂ ਵਿੱਚ ਸੀਵਰੇਜ ਦੀ ਕੋਈ ਸਮੱਸਿਆ ਆਵੇਗੀ, ਨਾਲੀ ਵਿੱਚ ਕੋਈ ਬਲਾਕਜ ਅਾਵੇਗੀ। ਤਾਂ ਸਾਰਾ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਵੇਗਾ। ਸਾਡੇ ਕੋਲ ਅਜੇ ਅੈਨਾ ਪੈਸਾ ਨਹੀਂ ਹੈ ਕਿ ਅਸੀਂ ਆਪਣੇ ਘਰ ਉੱਚੇ ਕਰ ਸਕੀਏ। ਅਸੀਂ ਹੁਣ ਕੀ ਕਰੀਏ, ਸਾਰੇ ਇੱਕ ਦੂਜੇ ਨਾਲ ਮੂੰਹ ਜੋੜ ਜੋੜ ਕੇ ਗੱਲਾਂ ਕਰ ਰਹੇ ਸਨ। ਪਰ ਵਿੱਚ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ ਵੀ ਸਨ ਕਿ ਸਾਡੀਆਂ ਗਲੀਆਂ ਦੀ ਜੂਨ ਸੁਧਰ ਰਹੀ ਹੈ। ਬਾਬਾ ਗਿਆਨ ਸਿੰਘ ਬਾਜ਼ ਦੀ ਅੱਖ ਵਾਲੇ ਨੇ ਸਾਰਿਆਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਚਲੋ ਆਪਾਂ ਸਰਪੰਚ ਕੋਲ ਚੱਲ ਕੇ ਇਸ ਮਸਲੇ ਦਾ ਕੋਈ ਹੱਲ ਕਰਦੇ ਹਾਂ। ਸਮੱਸਿਆ ਭਾਵੇਂ ਕੁਝ ਕ...

"ਨਰਕ ਤੋਂ ਸਵਰਗ ਵੱਲ ਦੇ ਸਫ਼ਰ ਦੀ ਇੱਕ ਕਹਾਣੀ"

ਮੈਂ ਕਈ ਸਾਲਾਂ ਬਾਅਦ ਜਿਵੇਂ ਹੀ ਪ੍ਰੀਤ ਦੇ ਘਰ ਲਾਗੋਂ ਲੰਘਿਆਂ, ਤਾਂ ਮਨ ਵਿੱਚ ਵਿਚਾਰ ਆਇਆ ਕਿ ਚਲੋ ਅੱਜ ਪ੍ਰੀਤ ਨੂੰ ਮਿਲ ਕੇ ਚੱਲਦੇ ਹਾਂ। ਫਿਰ ਖਿਆਲ ਅਾਇਅਾ ਕਿ ਉਹ ਤਾਂ ਦੋਵੇਂ ਪਿਉ ਪੁੱਤ ਸ਼ਾਮ ਨੂੰ ਸ਼ਰਾਬ ਪੀ ਕੇ ਟੁੰਨ ਹੋਏ ਹੋਵੇਗਾ ਹੋਣਗੇ। ਫਿਰ ਮੈਂ ਸੋਚਿਆ ਅਜੇ ਛੇ ਵਜੇ ਨੇ, ਹੋ ਸਕਦਾ ਅਜੇ ਨਾ ਪੀਤੀ ਹੋਵੇ, ਚਲੋ ਦੇਖਦੇ ਹਾਂ। ਮੈਂ ਗੇਟ ਖੜਕਾਇਆ ਤਾਂ ਉਨ੍ਹਾਂ ਦੇ ਦਾਦੀ ਮਾਂ ਬਾਹਰ ਆਏ। ਮੈਂ ਫਤਹਿ ਬੁਲਾ ਕੇ, ਪੁੱਛਿਆ, ਮਾਤਾ ਜੀ,, ਪ੍ਰੀਤ ਕਿੱਥੇ ਹੈ ? ਤਾਂ ਮਾਤਾ ਜੀ ਕਹਿਣ ਲੱਗੇ, ਉਹ ਅੰਦਰ ਪਾਠ ਕਰ ਰਿਹਾ ਹੈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਮੈਂ ਕਿਹਾ ਹੈਂ,,,, ਪਾਠ,,,,,ਉਹ ਵੀ ਪ੍ਰੀਤ !!!! ਮਾਤਾ ਜੀ ਕਹਿਣ ਲੱਗੇ, ਅੰਦਰ ਜਾ ਕੇ ਦੇਖ ਲਵੋ। ਜਦੋਂ ਮੈਂ ਦੇਖਿਆ ਤਾਂ ਉਹ ਸਾਰੇ ਪਰਿਵਾਰ ਦੇ ਮੈਂਬਰ ਬੈਠ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਨ ਤੋਂ ਕੁਝ ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸਾਰਾ ਕੁਝ ਵੇਖ ਕੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਮੈਂ ਵੀ ਜਾ ਕੇ ਵਿੱਚ ਬੈਠ ਗਿਆ। ਸਮਾਪਤੀ ਤੋਂ ਬਾਅਦ ਮੈਂ ਫਤਿਹ ਬੁਲਾਈ। ਸਭ ਤੋਂ ਪਹਿਲਾਂ ਵਧਾਈਅਾਂ ਦਿੱਤੀਆਂ, ਫਿਰ ਪੁੱਛਿਆ ਇਹ ਸਾਰਾ ਕੁਝ ਕਿਵੇਂ ? ਤਾਂ ਪ੍ਰੀਤ ਕਹਿਣ ਲੱਗਾ, ਮੰਜੇ ਤੇ ਬੈਠਕੇ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਨਾਲੇ ਗੱਲ ਕਰਦੇ ਹਾਂ। ਪ੍ਰੀਤ ਕਹਿਣ ਲੱਗਾ ਤੈਨੂੰ ਤਾਂ ਪਤਾ ਹੀ ਹੈ, ਕਿ ਸਕੂਲ ਦੀ ਪੜ੍ਹਾਈ ਤੋਂ ਬਾਅਦ ਮੈਂ ਸ਼ਰਾਬ ਤੇ ਹੋਰ ਛੋਟੇ...

"ਇੱਕ ਨਰਕ, ਜੋ ਕਈ ਲੋਕ ਜੀਉਂਦੇ ਜੀ ਹੰਢਾ ਰਹੇ ਨੇ" (ਕਹਾਣੀ)

ਬਾਰਾਂ ਤੇਰਾਂ ਸਾਲ ਦੀ ਉਮਰ ਦੇ ਚਾਰ ਮੁੰਡੇ ਆਪਣੇ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਇੱਕ ਪਠਸ਼ਾਲਾ ਵਿੱਚ ਪੜ੍ਹਨ ਲਈ ਜਾਂਦੇ ਸਨ। ਉਨ੍ਹਾਂ ਦੇ ਸਕੂਲ ਦੇ ਰਸਤੇ ਵਿੱਚ ਇੱਕ ਮੰਦਰ ਸੀ। ਇੱਕ ਦਿਨ ਸਮੇਂ ਤੋਂ ਪਹਿਲਾਂ ਛੁੱਟੀ ਹੋ ਜਾਣ ਕਰਕੇ ਉਹ ਮੰਦਿਰ ਵਿੱਚ ਚਲੇ ਜਾਂਦੇ ਨੇ, ਜਿੱਥੇ ਜਾਂਦਿਆਂ ਨੂੰ ਕਥਾ ਹੋ ਰਹੀ ਸੀ। ਉਨ੍ਹਾਂ ਚੌਹਾਂ ਵਿੱਚੋਂ ਇੱਕ ਨੂੰ ਉਹ ਕਥਾ ਅੈਨੀ ਚੰਗੀ ਲੱਗਦੀ ਹੈ, ਕਿ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਰ ਛੁੱਟੀ ਵਾਲੇ ਦਿਨ ਕਥਾ ਸੁਨਣ ਲਈ ਆਉਣ ਲੱਗ ਪੈਂਦਾ ਹੈ। ਇੱਕ ਦਿਨ ਮੰਦਿਰ ਵਿੱਚ ਕਥਾ ਕਰਨ ਲਈ ਬਾਹਰੋਂ ਆਇਆ ਬੁਲਾਰਾ ਕਹਿ ਰਿਹਾ ਸੀ ਕਿ ਇੱਥੋਂ ਸੌ ਕਿਲੋਮੀਟਰ ਦੂਰ ਇੱਕ ਧਰਮ ਰਾਜ ਦਾ ਮੰਦਿਰ ਹੈ। ਜਿੱਥੇ ਜਾ ਕੇ, ਜੇ ਕੋਈ ਮਰਨ ਤੋਂ ਬਾਅਦ ਸਵਰਗ ਲੈਣ ਲਈ ਅਰਦਾਸ ਕਰੇ, ਤਾਂ ਪੂਰੀ ਹੋ ਜਾਂਦੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਉੱਥੇ ਜਾਣਾ ਬਹੁਤ ਮੁਸ਼ਕਿਲ ਹੈ। ਕਿਉਂਕਿ ਰਸਤੇ ਦੇ ਵਿੱਚ ਸਭ ਤੋਂ ਪਹਿਲਾਂ ਮਾਰੂਥਲ ਆਉਂਦਾ ਹੈ,ਫਿਰ ਬਹੁਤ ਹੀ ਉੱਚੀਆਂ ਨੀਵੀਆਂ ਪਹਾੜੀਆਂ ਆਉਂਦੀਆਂ ਹਨ। ਜਿਨ੍ਹਾਂ ਨੂੰ ਪਾਰ ਕਰਨਾ ਬਹੁਤ ਅੌਖਾ ਹੈ। ਫਿਰ ਵੀ ਜੇ ਕੋਈ ਅਰਦਾਸ ਕਰਨ ਜਾਣਾ ਚਾਹੁੰਦਾ ਹੈ ਤਾਂ ਉਹ ਅਗਲੇ ਐਤਵਾਰ ਸਵੇਰੇ ਸੱਤ ਵਜੇ ਮੰਦਰ ਵਿੱਚ ਪਹੁੰਚ ਜਾਵੇ। ਚੌਹਾਂ ਬੱਚਿਆਂ ਵਿੱਚੋਂ ਜਿਹੜਾ ਆਪਣੇ ਸਾਥੀਆਂ ਨੂੰ ਮੰਦਰ ਲੈ ਕੇ ਆਉਂਦਾ ਸੀ, ਉਸ ਦੇ ਕਹਿਣ ਤੇ ਚੌਹਾਂ ਵਿਦਿਆਰਥੀਆਂ ਨੇ ਵੀ ਆਪਣੇ ਨਾਮ ਲਿਖਾ ਦਿੱਤੇ। ਮੰਦਰ ਵਿੱਚੋਂ ਕੁੱਲ ਸੌ ਜਾਣੇ...

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨੁਸਾਰ ਦਿਨ ਰਾਤ ਤੇ ਰੁੱਤਾਂ ਸਾਰਾ ਕੁਝ ਪ੍ਰਮਾਤਮਾ ਨੇ ਆਪ ਬਣਾਇਆ ਹੈ। ਗੁਰਮਤਿ ਨੇ ਇਹ ਵੀ ਸਮਝਾਇਆ ਹੈ ਕਿ ਪੂਰੇ ਰੱਬ ਨੇ ਜੋ ਵੀ ਕੁਝ ਬਣਾਇਆ ਹੈ, ਉਹ ਸਾਰਾ ਕੁਝ ਪੂਰਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥.......॥੩੩॥ {ਪੰਨਾ 1412} ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਇਸ ਲਈ ਗੁਰਮਤ ਅਨੁਸਾਰ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੈ। ਮੱਸਿਆ ਪੁੰਨਿਆਂ ਸੰਗਰਾਦਾਂ ਆਦਿ ਮਨਾਉਣੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ ਵਹਿਮੀ ਭਰਮੀ ਤੇ ਨਾ ਨਾਸਮਝ ਲੋਕਾਂ ਦਾ ਕਰਮ ਹੈ। ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {ਪੰਨਾ 842-843} ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰ...

ਠੰਡ ਵਿੱਚ ਪੈਰਾਂ ਤੋਂ ਨੰਗੇ ਫਿਰ ਰਹੇ ਬੱਚਿਆਂ ਪ੍ਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਇੱਕ ਬਹੁਤ ਜਰੂਰੀ ਬੇਨਤੀ ।

ਆਹ ਜਿਹੜੇ ਬੱਚੇ ਅੈਨੀ ਜਿਅਾਦਾ ਸਰਦੀ ਦੇ ਵਿੱਚ ਨੰਗੇ ਪੈਰੀਂ ਤੇ ਬਿਨਾਂ ਕੋਟੀ ਸਵੈਟਰਾਂ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਲੋਕਾਂ ਦੇ ਕੋਲੋਂ ਭੀਖ ਮੰਗ ਰਹੇ ਨੇ, ਕੀ ਇਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ?? ਕੀ ਇਨ੍ਹਾਂ ਦੇ ਮਾਂ ਬਾਪ ਇਨ੍ਹਾਂ ਨੂੰ ਸੇਲ ਵਿੱਚੋਂ ਲੈ ਕੇ ਵੀ ਬੂਟ ਤੇ ਕੋਟੀਆਂ ਸਵੈਟਰ ਨਹੀਂ ਪਾ ਸਕਦੇ ? ਮੇਰੇ ਹਿਸਾਬ ਨਾਲ ਹਰ ਆਦਮੀ ਇਨ੍ਹਾਂ ਕੁ ਤਾਂ ਕਰ ਹੀ ਸਕਦਾ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਜੋੜਾ ਬੂਟਾਂ ਦਾ ਤੇ ਇੱਕ ਦੋ ਕੋਟੀ ਸਵੈਟਰ ਸੇਲ ਦੇ ਵਿੱਚੋਂ ਲੈ ਕੇ ਦੇਵੇ। ਕੁਝ ਲੋਕ ਇੱਕ ਜੋੜਾ ਬੂਟਾਂ ਨਾਲ ਤੇ ਇੱਕ ਦੋ ਕੋਟੀਆਂ ਸਵੈਟਰਾਂ ਨਾਲ ਕਈ ਕਈ ਸਾਲ ਲੰਘਾ ਲੈਂਦੇ ਨੇ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਇਨ੍ਹਾਂ ਦੇ ਮਾਂ ਬਾਪ ਜਾਣ ਬੁੱਝ ਕੇ ਹੀ ਇਨ੍ਹਾਂ ਨੂੰ ਏਦਾਂ ਰੱਖਦੇ ਨੇ, ਤਾਂ ਕਿ ਕੁਝ ਦਇਆਵਾਨ ਲੋਕ ਇਨ੍ਹਾਂ ਤੇ ਤਰਸ ਖਾ ਕੇ, ਇਨ੍ਹਾਂ ਨੂੰ ਪੈਸੇ ਧੇਲੇ ਦੇਂਦੇ ਰਹਿਣ। ਮੈਂ ਇਸ ਬਾਰੇ ਇੱਕ ਰਿਕਸ਼ੇ ਵਾਲੇ ਭਈਏ ਨਾਲ ਗੱਲ ਕੀਤੀ, ਤੇ ਉਸ ਨੇ ਕੁਝ ਮੰਗਤਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਲੋਕਾਂ ਦੇ ਕੋਲੋਂ ਮੰਗਦੇ ਫਿਰਦੇ ਨੇ, ਜੀ ਸਾਨੂੰ ਚੱਪਲ ਬੂਟ ਲੈਣ ਲਈ ਪੈਸੇ ਦੇ ਦੋ, ਸਾਨੂੰ ਕੰਬਲ ਲੈਣ ਲਈ ਪੈਸੇ ਦੇ ਦੋ। ਪੈਸੇ ਮਿਲ ਜਾਣ ਦੇ ਬਾਵਜੂਦ ਵੀ ਇਹ ਚੱਪਲ ਬੂਟ ਲੈ ਕੇ ਨਹੀ ਪਾਉਂਦੇ ਤੇ ਨਾ ਹੀ ਠੰਡ ਤੋਂ ਬਚਣ ਲਈ ਕੋਟੀ ਸਵੈਟਰ ਕੰਬਲ ਲੈਂਦੇ ਨੇ। ਉਸ ਨੇ ਦੱਸਿਆ ਕਿ ਇੱਕ ਮੁੰਡੇ ਨੇ ਕਿਸੇ ਕਾਰ ਵਾਲੇ ਨੂੰ ਕੰਬਲ ਲੈਣ ਵਾਸਤੇ ਕਿਹਾ...

ਸ਼ਰਾਧ

ਸ਼ਰਾਧਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ?? ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਉਹਨਾਂ ਧਾਰਮਿਕ ਕਰਮਕਾਂਡਾਂ ਦੀ ਰੱਜ ਕੇ ਵਿਰੋਧਤਾ ਕੀਤੀ। ਜਿਹੜੇ ਕਰਮਕਾਂਡ ਲੋਕਾਂ ਨੂੰ ਲੁੱਟਣ ਦੀ ਮਨਸਾ ਨਾਲ ਧਾਰਮਿਕ ਪਹਿਰਾਵਾ ਪਾ ਕੇ, ਪੁਜਾਰੀ ਦਾ ਰੂਪ ਧਾਰੀ ਬੈਠੇ ਠੱਗ ਲੋਕਾਂ ਨੇ ਸਮਾਜ ਨੂੰ ਲੁੱਟਣ ਲਈ, ਧਰਮ ਦੇ ਕਰਮ ਹੋਣ ਦਾ ਭੁਲੇਖਾ ਪਾ ਕੇ ਸਮਾਜ ਵਿੱਚ ਲਾਗੂ ਕੀਤੇ ਸਨ। ਉਨ੍ਹਾਂ ਵਿਚੋਂ ਇੱਕ ਕਰਮਕਾਂਡ ਹੈ ਸ਼ਰਾਧ। ਸ਼ਰਾਧ ਦਾ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇੰਜ ਕੀਤਾ ਹੈ_ ਸੰਗਯਾ -ਸ਼ਰਧਾ ਨਾਲ ਕੀਤਾ ਕਰਮ। 2_ਪਿਤਰਾਂ ਵਾਸਤੇ ਸਰਧਾ ਨਾਲ ਕੀਤਾ ਅੰਨ ਵਸਤਰ ਅਾਦਿ ਦਾਨ । ਹਿੰਦੂ ਮੱਤ ਵਿੱਚ ਸ਼ਰਾਧ ਦੇ ਚਾਰ ਭੇਦ ਹਨ_ 1. ਨਿਤਯ ਸ਼ਰਾਧ- ਜੋ ਨਿੱਤ ਹੀ ਦੇਵਤਾ ਪਿੱਤਰਾਂ ਅਾਦਿ ਨੂੰ ਜਲ ਆਦਿ ਦੇਣਾ । 2.ਪਾਰਵਣ- ਜੋ ਅਮਾਵਸ ਆਦਿ ਪਰਵਾ ਪੁਰ ਕਰਨਾ । 3.ਕਯਾਹ- ਜੋ ਮੋਏ ਹੋਏ ਪਿੱਤਰਾਂ ਦੇ ਦੇਹਾਂਤ ਵਾਲੇ ਦਿਨ ਕਰਨਾ । 4.ਮਹਾਲਯਾ-ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ( ਜੋ ਅੱਜਕੱਲ ਚਲ ਰਹੇ ਹਨ) ਸ਼ਰਾਧਾਂ ਵਿੱਚ ਜਿੱਥੇ ਪੁਜਾਰੀ ਪੰਡਿਤ ਨੂੰ (ਅੱਜਕੱਲ ਗ੍ਰੰਥੀ, ਪਾਠੀਆਂ ਨੂੰ) ਚੰਗਾ ਭੋਜਨ ਛਕਾਉਣ ਤੇ ਅੰਨ ਬਸਤਰ ਦੇਣ ਦਾ ਮਹਾਤਮ (ਫਲ) ਮਿੱਥਿਆਂ ਗਿਆ ਹੈ। ਉੁੱਥੇ ਆਪਣੇ ਬਜੁਰਗਾਂ ਦੇ ਨਾਮ ਦਾ ਭੋਜਨ ਕਾਵਾਂ ਤੇ ਕੁੱਤਿਆਂ ਨੂੰ ਛਕਾਉਣਾ ਦਾ ਬਹੁਤ ਮਹਾਤਮ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਸੁਚੇਤ ਕਰਦਿ...

ਪੁਜਾਰੀ ਦਾ ਔਰਤ ਨਾਲ ਇੱਕ ਵੱਡਾ ਧੋਖਾ- ਵਰਤ ਦੇ ਨਾਮ ਤੇ ।

ਇੱਕ ਸਮਾਂ ਸੀ, ਜਦੋਂ ਔਰਤ ਸੱਚਮੁਚ ਅਬਲਾ (ਕਮਜੋਰ,ਬੇਸਹਾਰਾ) ਸੀ, ਪਤੀ ਹੀ ਇਸ ਅਬਲਾ ਦਾ ਸਭ ਤੋਂ ਵੱਡਾ ਸਹਾਰਾ ਸੀ। ਪਤੀ ਭਾਵੇਂ ਮਾਰਦਾ ਕੁੱਟਦਾ ਵੀ ਸੀ, ਪਰ ਫਿਰ ਵੀ ਔਰਤ ਪਤੀ ਨੂੰ ਸਾਰਾ ਕੁਝ ਮੰਨਦੀ ਸੀ। ਕਿਉਂਕਿ ਪਤੀ ਕਰਕੇ ਹੀ ਇਸਦਾ ਘਰ, ਪਰਿਵਾਰ ਤੇ ਸਮਾਜ ਵਿੱਚ ਸਤਿਕਾਰ ਸੀ। ਜੇ ਜਵਾਨੀ ਦੇ ਲਾਗੇ ਬੰਨੇ ਇਸ ਦਾ ਪਤੀ ਮਰ ਜਾਂਦਾ ਤਾਂ ਇਸ ਨੂੰ ਜੀਉਂਦਿਆਂ ਨਾਲ ਚਿਖਾ (ਅੱਗ) ਵਿੱਚ ਸੜਨਾ ਪੈਂਦਾ। ਜੇ ਕਿਸੇ ਤਰ੍ਹਾਂ ਬਚ ਜਾਂਦੀ ਤਾਂ ਸਦਾ ਚਿੱਟੇ ਕੱਪਡ਼ਿਆਂ ਵਿੱਚ ਵਿਧਵਾ ਬਣ ਕੇ ਨਰਕ ਵਰਗੀ ਜਿੰਦਗੀ ਜੀਉਣੀ ਪੈਂਦੀ। ਘਰ ਪਰਿਵਾਰ ਰਿਸ਼ਤੇਦਾਰ ਤੇ ਸਮਾਜ ਦੇ ਲੋਕ ਆਪਣੇ ਪਤੀ ਨੂੰ ਖਾ ਜਾਣ ਵਾਲੀ ਕਲੈਣੀ, ਨਾਗਨੀ, ਡੈਣ ਤੇ ਚੰਡਾਲ ਕਹਿ ਕੇ ਸਦਾ ਜਲੀਲ ਕਰਦੇ ਰਹਿੰਦੇ। ਸਵੇਰੇ ਜਿੰਨਾਂ ਚਿਰ ਘਰਦੇ ਮਰਦ (ਆਦਮੀ) ਕੰਮ ਕਾਜ ਤੇ ਨਾ ਜਾਂਦੇ, ਉਨਾਂ ਚਿਰ ਏ ਘਰ ਦੇ ਕਮਰੇ ਵਿੱਚ ਕੈਦ ਰਹਿੰਦੀ। ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਜੇ ਵਿਧਵਾ ਔਰਤ ਸਵੇਰੇ ਸਵੇਰੇ ਕਿਸੇ ਕੰਮ ਕਾਜ ਜਾ ਰਹੇ ਮਰਦ ਦੇ ਮੱਥੇ ਲੱਗ ਜਾਵੇ ਤਾਂ ਕੰਮ ਰਾਸ ਨਹੀ ਆਉਂਦਾ। ਹੋਰ ਬੇਅੰਤ ਕਸ਼ਟ ਸਨ ਜਿਹਡ਼ੇ ਔਰਤ ਨੂੰ ਪਤੀ ਬਿਨਾ ਸਹਿਣੇ ਪੈਂਦੇ ਸਨ। ਇਸ ਲਈ ਹਰ ਔਰਤ ਚਾਹੁੰਦੀ ਸੀ ਕਿ ਮੇਰੇ ਪਤੀ ਦੀ ਉਮਰ ਵੱਧ ਤੋਂ ਵੱਧ ਲੰਮੀ ਹੋਵੇ, ਤਾਂ ਕਿ ਮੈਨੂੰ ਕਿਸੇ ਤਰ੍ਹਾਂ ਦਾ ਨਰਕ ਨਾ ਭੋਗਣਾ ਪਵੇ। ਔਰਤ ਰੱਬ ਦਾ ਵਿਚੋਲਾ ਬਣੇ ਬੈਠੇ ਪੁਜਾਰੀ ਕੋਲ ਜਾ ਕੇ ਰੋਈ ਕਿ ਕਿਸੇ ਤਰ੍ਹਾਂ ਮੇਰੇ ਪਤੀ ਨੂੰ ਮਰਨ ਤੋਂ ਬਚਾ ਲਵ...

ਸਿੱਖ ਧਰਮ (ਵਿਚਾਰਧਾਰਾ) ਦੇ ਵਿਰੋਧੀ ਕੌਣ ??( ਭਾਗ 1)

ਮਿਸ਼ਨਰੀ ਤੇ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ                        ਜਾਂ ਡੇਰੇ ਟਕਸਾਲਾਂ,ਸੰਪਰਦਾਵਾਂ, ਨਿਰਮਲੇ ਤੇ ਸ੍ਰੀ ਚੰਦੀਏ ? -----ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ----- ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨੁਸਾਰ ਦਿਨ ਰਾਤ ਤੇ ਰੁੱਤਾਂ ਸਾਰਾ ਕੁਝ ਪ੍ਰਮਾਤਮਾ ਨੇ ਆਪ ਬਣਾਇਆ ਹੈ। ਗੁਰਮਤਿ ਨੇ ਇਹ ਵੀ ਸਮਝਾਇਆ ਹੈ ਕਿ ਪੂਰੇ ਰੱਬ ਨੇ ਜੋ ਵੀ ਕੁਝ ਬਣਾਇਆ ਹੈ, ਉਹ ਸਾਰਾ ਕੁਝ ਪੂਰਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥.......॥੩੩॥ {ਪੰਨਾ 1412} ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਇਸ ਲਈ ਗੁਰਮਤ ਅਨੁਸਾਰ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੈ। ਮੱਸਿਆ ਪੁੰਨਿਆਂ ਸੰਗਰਾਦਾਂ ਆਦਿ ਮਨਾਉਣੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ ਵਹਿਮੀ ਭਰਮੀ ਤੇ ਨਾ ਨਾਸਮਝ ਲੋਕਾਂ ਦਾ ਕਰਮ ਹੈ। ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {ਪੰਨਾ 842-843} ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ...