Posts

Showing posts from April, 2017

ਸਰਸੇ ਵਾਲੇ ਗੁਰੂ ਗੁਰਮੀਤ ਰਾਮ ਰਹੀਮ ਨੂੰ ਵੀ ਨਵੇਂ ਸਾਲ ਤੇ ਜਰੂਰ ਸਨਮਾਨਿਤ ਕੀਤਾ ਜਾਵੇ ।

ਨਵੇਂ ਸਾਲ ਤੇ ਹਰ ਕਿੱਤੇ ਨਾਲ ਸਬੰਧਿਤ ਲੋਕ 2014 ਵਿੱਚ ਸਫਲ ਰਹੇ ਤੇ ਕੁੱਝ ਨਵਾਂ ਕਰਨ ਵਾਲੇ ਨੂੰ ਤਰ੍ਹਾਂ ਤਰ੍ਹਾਂ ਦੇ ਐਵਾਰਡਾਂ ਨਾਲ ਸਨਮਾਨਿਤ ਕਰ ਰਹੇ ਨੇ । ਮੈਂ ਸੋਚਦਾ ਹਾਂ ਕਿ ਭਾਰਤ ਦੇ ਸਾਰੇ ਦੇਹਧਾਰੀ ਗੁਰੂਆਂ ਤੇ ਸੂਫੀ ਸੰਤਾਂ ਵੱਲੋਂ ਗੁਰਮੀਤ ਰਾਮ ਰਹੀਮ ਸਰਸੇ ਵਾਲੇ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ । ਸਰਸੇ ਵਾਲੇ ਗੁਰੂ ਨੇ ਫਿਲਮੀ ਜਗਤ ਵਿੱਚ ਪੈਰ ਰੱਖਿਆ ਏ । ਮੇਰੇ ਹਿਸਾਬ ਨਾਲ ਇਹ ਵਿਸ਼ਵ ਦਾ ਪਹਿਲਾ ਗੁਰੂ ਆ ਜਿਹਡ਼ਾ ਬਹੁਤ ਵਧੀਆ ਐਕਟਰ ਵੀ ਆ ,, ਫਿਲਮ ਦਾ ਡਾਇਰੈਕਟਰ ਵੀ ਆ ,,ਸੰਗੀਤ ਡਾਇਰੈਕਟਰ ਵੀ ਆ ,, ਗੀਤਕਾਰ ਵੀ ਆ ,,ਗਾਇਕ ਵੀ ਆ ,, ਲਾਜਵਾਬ ਡਾਂਸਰ ਵੀ ਆ ,, ਫੁੱਟਬਾਲ ਦਾ , ਵਾਲੀਬਾਲ ਦਾ ,ਕਿਰਕਿਟ ਦਾ, ਬੈਡਮਿੰਟਨ ਦਾ ਤੇ ਇੱਕ ਹੋਰ ਗੇਮ ਆ ਜਿਹਦੇ ਵਿੱਚ ਇੱਕ ਟੇਬਲ ਦੇ ਚਾਰੇ ਪਾਸੇ ਬਣੇ ਟੋਇਆਂ ਵਿੱਚ ਡੰਡੇ ਦੀ ਨੋਕ ਦੀ ਚੋਟ ਨਾਲ ਗੇਦ ਪਾਉਂਦੇ ਆ, ਇਸ ਗੇਮ ਦੇ ਨਾਮ ਦਾ ਮੈਨੂੰ ਪਤਾ ਨਹੀਂ ,, ਦਾ ਬਹੁਤ ਵਧੀਆ ਖਿਡਾਰੀ ਵੀ ਆ । ਬਾਬਾ ਜੀ ਹੁਣ ਤੱਕ 60 ਕਾਰਾਂ ਵੀ ਡਿਜਾਇਨ ਕਰ ਚੁੱਕੇ ਨੇ ।ਬਾਬਾ ਜੀ ਨੂੰ ਜੇ ਹੋਰ ਫਿਲਮ ਡਾਇਰੈਕਟਰ ਆਪਣੀ ਫਿਲਮ ਵਿੱਚ ਹੀਰੋ ਦੇ ਤੌਰ ਤੇ ਕੰਮ ਕਰਨ ਲਈ ਕਹਿਣਗੇ ਤਾਂ ਗੁਰੂ ਜੀ ਪੈਸੇ ਲੈ ਕੇ ਕੰਮ ਕਰਨਗੇ । ਬਾਬਾ ਜੀ ਦੀ ਆਪਣੀ ਵੀ ਇੱਕ ਹੋਰ ਫਿਲਮ 10 ਮਹੀਨੇ ਬਾਅਦ ਆ ਰਹੀ ਏ । ਉਹ ਅਧਿਆਤਮਿਕ ਗੁਰੂ ਹੋਣ ਦੇ ਬਾਵਜੂਦ ਫਿਲਮਾਂ ਬਣਾ ਰਹੇ ਨੇ , ਡਾਂਸ ਵਿੱਚ ਆਪਣੇ ਨਾਲ ਕੁੜੀਆਂ ਨਚਾ ਰਹੇ ਨੇ ,ਗਾਣੇ ਗਾ ਰਹੇ ਨ...

ਇੱਕ '' ਉਲਟੀ ਗੰਗਾ '' ਜੋ ਅਸੀਂ ਵਹਾ ਰਹੇ ਹਾਂ ,,,

ਆਰੀਆ ਸਮਾਜ ਦੇ ਮੁਖੀ ਲਾਲਾ ਦੌਲਤ ਰਾਏ ਲਿਖਦੇ ਨੇ ,,ਮੈਂ ਉਲਟੀ ਗੰਗਾ ਵਹਿੰਦੀ ਸੁਣਿਆ ਸੀ ,ਪਰ ਕਦੇ ਦੇਖੀ ਨਹੀਂ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪੜ ਕੇ ਉਲਟੀ ਗੰਗਾ ਵਹਿੰਦੀ ਦੇ ਅਰਥ ਸਪੱਸ਼ਟ ਹੋ ਗਏ ਨੇ। ਯੇ ਤੋਂ ਸੁਣਾ ਥਾ,ਕਾਤਲ ਮਕਤੂਲ ਕੇ ਪਾਸ ਜਾਏ । ਯਿਹ ਨਹੀਂ ,ਕਿ ਮਕਤੂਲ ਕਾਤਲ ਕੇ ਪਾਸ ਆਏ। ( ਮਕਤੂਲ - ਕਤਲ ਹੋਣ ਵਾਲਾ ) ਅੱਜ ਇੱਕ ਉਲਟੀ ਗੰਗਾ ਅਸੀਂ ਵਹਾਅ ਰਹੇ ਹਾਂ। ਜਿਸ ਦਾ ਜਿਕਰ ਮੈਂ ਇੱਥੇ ਕਰਨਾ ਹੈ। ਮੈਂ ਹੈਰਾਨ ਹਾਂ, ਕਿ ਦੇਵੀ ਦੇਵਤਿਆਂ ਨੂੰ ਆਪਣਾ ਇਸਟ ਮੰਨਣ ਵਾਲੀ ਤੇ ਬ੍ਰਾਹਮਣ ਨੂੰ ਆਪਣਾ ਗੁਰੂ ਮੰਨਣ ਵਾਲੀ ਪਰਜਾ ਤੇ ਖੁਦ ਬ੍ਰਾਹਮਣ ਉੁੱਤੇ ਜਦੋਂ ਵੀ ਕੋਈ ਭਾਰੀ ਸੰਕਟ ਆਇਆ, ਤਾਂ ਉਨ੍ਹਾਂ ਨੇ ਆਪਣੇ ਬਚਾ ਲਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਦਰਵਾਜਾ ਖੜਕਾਇਆ ਹੈ। ਗਵਾਲੀਅਰ ਦੇ ਕਿਲ੍ਹੇ ਵਿੱਚੋਂ  ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋਣ ਲੱਗੇ  ਤਾਂ 52 ਰਿਆਸਤਾਂ ਦੇ ਹਿੰਦੂ ਰਾਜੇ ਜਿੰਨਾ ਨੂੰ ਉਮਰ ਕੈਦ ਹੋਈ ਸੀ, ਗੁਰੂ ਜੀ ਦੇ ਅੱਗੇ ਹੱਥ ਜੋਡ਼ ਕੇ ਖਲੋ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਇਸ ਨਰਕ ਕੁੰਡ ਵਿਚੋਂ ਨਹੀਂ ਕੱਢ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ। ਪਹਾੜੀ ਰਾਜਿਆਂ ਨੇ ਮੁਗ਼ਲ ਹਕੂਮਤ ਨੂੰ ਟੈਕਸ ਭਰਨ ਤੋਂ ਮਨਾ ਕਰਕੇ ਪੰਗਾ ਤਾਂ ਲੈ ਲਿਆ, ਫਿਰ ਜਦੋਂ ਜੰਗ ਦੇ ਮੈਦਾਨ ਵਿੱਚ ਔਰੰਗਜ਼ੇਬ ਦੀ ਫੌਜ ...

ਜਿੰਨਾਂ ਚਿਰ ਸਾਡੀ ਮਰਯਾਦਾ ਇੱਕ ਨਹੀਂ ਹੁੰਦੀ ,,

ਜਿਸ ਦੇਸ਼ ਦੇ ਲੋਕ ਆਪਣੇ ਦੇਸ਼ ਦੀ ਰਾਜਧਾਨੀ ਤੋਂ ਲਾਗੂ ਸੰਵਿਧਾਨ ਵੱਲ ਧਿਆਨ ਨਾ ਦੇ ਕੇ ਆਪੋ ਆਪਣੇ ਕਨੂੰਨ ਘੜ ਕੇ ਬਹਿ ਜਾਣ ,ਉਸ ਦੇਸ਼ ਵਿੱਚ ਤਰੱਕੀ ਤੇ ਖੁਸ਼ਹਾਲੀ ਦੀ ਆਸ ਪਾਣੀ ਵਿੱਚ ਛਾਲ ਮਾਰ ਕੇ ਸੁੱਕੇ ਨਿਕਲ ਆਉਣ ਦੀ ਆਸ ਵਰਗੀ ਹੈ । ਅਸੀਂ ਸਾਰੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਕੇਂਦਰ ਮੰਨਦੇ ਹਾਂ , ਪਰ ਕਿੰਨੇ ਲੋਕ ਨੇ ਜਿਹਡ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ । 70 ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਰਹਿਤ ਮਰਯਾਦਾ ਛਪ ਰਹੀ ਏ । ਜੋ ਹੁਣ ਵੀ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਛਪ ਰਹੀ ਏ । ਮੈਨੂੰ ਲੱਗਦਾ ਮਸਾਂ 30% ਲੋਕਾਂ ਨੂੰ ਉਹਦੇ ਬਾਰੇ ਪਤਾ ਹੋਵੇਗਾ । ਡੇਰੇਦਾਰ ਤਾਂ ਉਸਦੇ ਵੱਡੇ ਵਿਰੋਧੀ ਨੇ ਤੇ ਸ੍ਰੋਮਣੀ ਕਮੇਟੀ ਨੇ ਵੀ ਉਸਦਾ ਖੁੱਲ ਕੇ ਪਰਚਾਰ ਕਰਨ ਵਿੱਚ ਕੋਈ ਵਧੀਆ ਭੂਮਿਕਾ ਨਹੀਂ ਨਿਭਾਈ । ਅਕਾਲ ਤਖ਼ਤ ਤੋਂ ਪ੍ਕਾਸ਼ਿਤ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਦੀਆਂ ਕੁਲ ਬਾਣੀਆਂ ਪੰਜ ਨੇ , ਤਿੰਨ ਸਵੇਰ ਦੀਆਂ ਤੇ ਦੋ ਸ਼ਾਮ ਦੀਆਂ । ਲੱਗਪਗ 97 % ਗੁਰਦੁਆਰਿਆਂ ਵਿੱਚ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੋ ਰਿਹਾ ਏ , ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਮੰਗਲਾਚਰਣ ( ਮੂਲਮੰਤਰ ) ' ਗੁਰਪ੍ਰਸਾਦਿ ਤੱਕ ਹੈ । ਮੂਲਮੰਤਰ ਦਾ ਪ੍ਮਾਣਿਕ ਰੂਪ ਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਰ ਸਾਲ ਵੰਡੀਆਂ ਜਾਂਦੀਆਂ ਨੇ ,, ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਸਿੱਖ ਰਹਿਤ ਮਰਯਾਦਾ ਵੰਡੀ ਜਾਂਦੀ ਹੈ , ਇਸ ਦੇ ਬਾਵਜੂਦ ਕੁੱਝ ...

ਲੋਕ ਕੁੜੀਆਂ ਜੰਮਣ ਤੋਂ ਡਰਨ ਕਿਉਂ ਨਾਂ

ਸਾਡੇ ਸਮਾਜ ਦੀਆਂ ਗਲ਼ੀਆਂ ਸੜੀਆਂ ਪਰੰਪਰਾਵਾਂ ਨੇ ਕੁੜੀਆਂ ਨੂੰ ਮਾਂ ਬਾਪ ਤੇ ਬੋਝ ਬਣਾ ਦਿੱਤਾ ਏ । ਵਿਆਹ ਤੇ ਮੁੰਡੇ ਵਾਲੇ ਨੌਗਿਆਂ ਦੇ ਨਾਂ ਤੇ ਆਪਣੇ ਰਿਸ਼ਤੇਦਾਰ ਮਾਮੇ-ਮਾਮੀਆਂ , ਚਾਚੇ- ਚਾਚੀਆਂ , ਮਾਸੜ - ਮਾਸੀਆਂ ,ਦਾਦੇ- ਦਾਦੀਆਂ , ਭੂਆ - ਫੁਫੜ ਤੇ ਨਾਨੇ ਨਾਨੀਆਂ ਦੇ ਸੂਟ ਕੁੜੀ ਵਾਲਿਆਂ ਤੋਂ ਹੜੱਪ ਦੇ ਨੇ , ਮੁੰਡੇ ਦੇ ਮੰਮੀ ਡੈਡੀ ਤੇ ਭੈਣ ਜੀਜਾ ਲਈ ਸਪੈਸ਼ਲ ਮਹਿਗੇ ਤੇ ਵਧੀਆ ਸੂਟ ਖਰੀਦਣੇ ਪੈਂਦੇ ਨੇ। ਮੁੰਡੇ ਵਾਲੇ ਕਈ ਵਾਰ ਫਿਰ ਵੀ ਨੱਕ ਮੂੰਹ ਮਰੋੜਦੇ ਨੇ । ਜਿਸ ਪਰਿਵਾਰ ਨੇ ਆਰਥਿਕ ਕਮਜ਼ੋਰੀ ਕਰਕੇ ਖੁਦ ਕਦੇ ਚੰਗੇ ਸੂਟ ਨਾ ਪਾਏ ਹੋਣ , ਉਹ ਐਨਾ ਬੋਝ ਚੁਕ ਕੇ ਧੀਆਂ ਨੂੰ ਕਿਉਂ ਨਾ ਕੋਸੂਗਾ ???? ਕਈ ਥਾਵਾਂ ਤੇ ਤਾਂ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦੀਆਂ ਤੇ ਕੜੇ ਵੀ ਪਵਾਏ ਜਾਂਦੇ ਨੇ ,, ਸਪੈਸ਼ਲ ਮੰਗ ਵੀ ਕੀਤੀ ਜਾਂਦੀ ਏ ,, ਜਿਹਡ਼ੇ ਕਹਿੰਦੇ ਨੇ ਅਸੀਂ ਦਾਜ ਨਹੀਂ ਲੈਣਾ , ਨੌਗਿਆਂ ਦੇ ਨਾਂ ਤੇ ਹਜ਼ਾਰਾਂ ਦੇ ਕੱਪਡ਼ੇ ਰਿਸ਼ਤੇਦਾਰਾਂ ਨੂੰ ਉਹ ਵੀ ਪਵਾ ਦੇਂਦੇ ਨੇ ਤੇ ਆਪ ਵੀ ਪਾ ਲੈਂਦੇ ਨੇ । ਫੇਰ ਵੀ ਕੁੜੀ , ਕੁੜੀ ਦੇ ਮਾਪਿਆਂ ਤੇ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਨੇ ਕਿ ਅਸੀਂ ਦਾਜ ਨਹੀਂ ਲਇਆਂ । ਬਹੁਤ ਵਾਰ ਤਾਂ ਅੈਸਾ ਹੁੰਦਾ , ਮੁੰਡਾ ਤੇ ਮੁੰਡੇ ਦੇ ਪਰਿਵਾਰ ਵਾਲੇ ਪਹਿਲਾਂ ਬੜੇ ਸਾਧ ਬਨਣਗੇ ਤੇ ਕਹਿਣਗੇ : ਜੀ ਸਾਨੂੰ ਤਾਂ ਬਸ ਕੁੜੀ ਚਾਹੀਦੀ ਏ , ਭਾਵੇਂ ਦੋ ਕਪੜਿਆਂ ਵਿੱਚ ਹੀ ਭੇਜ ਦੇਵੋ , ਗੱਲ ਬਾਤ ਪੱਕੀ ਹੋਣ ਤੋਂ ਤੁਰੰਤ ਬਾਅਦ ਜਾਂ ਵ...

ਬੇਟੇ ਜੈਦੀਪ ਸਿੰਘ ਦੇ ਇੱਕ ਸਾਲ ਦਾ ਹੋਣ ਤੇ ਲਿਖੀ ਕਵਿਤਾ

ਤੂੰ ਜਿਵੇਂ ਜਿਵੇਂ ਜਵਾਨ ਹੋ ਰਿਹਾ ਏ , ਤਿਵੇਂ ਤਿਵੇਂ ਸਾਡੇ ਫਿਕਰ ਜਵਾਨ ਹੋ ਰਹੇ ਨੇ । ਸਭ ਤੋਂ ਪਹਿਲਾ ਫਿਕਰ : ਅਸੀਂ ਤੈਨੂੰ ਕਿਸੇ ਬਹੁਤ ਵਧੀਆ ਸਕੂਲ ,ਕਾਲਜ ਤੇ ਯੂਨੀਵਰਸਿਟੀ ਵਿੱਚ ਪੜਾਉਂਣਾ ਚਾਹੁੰਦਾ ਹਾਂ । ਅਸੀਂ ਤੈਨੂੰ ਬਹੁਤ ਜਿਆਦਾ ਪੜਾਕੇ ਡਾਕਟਰ , ਇੰਜੀਨੀਅਰ ਜਾਂ ਕੋਈ ਬਹੁਤ ਵੱਡਾ ਅਫਸਰ ਬਣਾਉਣਾਂ ਚਾਹੁੰਦਾ ਹਾਂ ,, ਪਰ ਅੱਜ ਦੀ ਤਰੀਕ ਵਿੱਚ ,, ਸਾਡੇ ਕੋਲ ,ਤੇਰੀ ਪੜਾਈ ਤੇ ਖਰਚਣ ਲਈ ਐਨਾ ਪੈਸਾ ਨਹੀਂ ਹੈ , ਕਲ ਦਾ ਪਤਾ ਨਹੀ ਹੈ ,,,,,,, ਦੂਸਰਾ ਫਿਕਰ : ਅਸੀਂ ਦੁਨਿਆਵੀ ਵਿਦਿਆ ਦੇ ਨਾਲ ਨਾਲ , ਧਰਮ ਦੀ ਵਿਦਿਆ ਵੀ ਪੜਾਉਂਣਾ ਚਾਹੁੰਦੇ ਹਾਂ । ਅਸੀਂ ਤੈਨੂੰ ਇੱਕ ਵੱਡੇ ਅਫਸਰ ਦੇ ਨਾਲ ਨਾਲ , ਇੱਕ ਚੰਗਾ ਇਨਸਾਨ ਵੀ ਬਣਾਉਣਾ ਚਾਹੁੰਦੇ ਹਾਂ। ਤੈਨੂੰ ਇੱਕ ਚੰਗਾ ਕੀਰਤਨੀਆਂ , ਕਥਾਵਾਚਕ ਤੇ ਲੈਕਚਰਾਰ ਵੀ ਬਣਾਉਣ ਚਾਹੁੰਦੇ ਹਾ। ਤੇਰੇ ਅੰਦਰ ਧਰਮ ਪਰਚਾਰ ਦੀ ਇੱਕ ਜਵਾਲਾ ਮਚਾਉਂਣੀ ਚਾਹੁੰਦੇ ਹਾਂ । ਪਰ , ਅੱਜ ਦੇ ਬੱਚਿਆਂ ਨੂੰ ਧਰਮ ਤੋਂ ਬਾਗੀ ਹੁੰਦਿਆਂ ਦੇਖ ਕੇ , ਡਰ ਲੱਗਦਾ ਏ । ਪਤਾ ਨਹੀਂ ਤੂੰ ਸਾਡੇ ਸੁਪਨਿਆਂ ਨੂੰ ਪੂਰਾ ਕਰੇਗਾ ਕਿ ਨਹੀਂ ,,,,, ਤੀਸਰਾ ਫਿਕਰ : ਅੱਜ ਜਦੋਂ ਅਸੀਂ ਥੱਕੇ ਟੁੱਟੇ , ਜਾਂ ਕੁੱਝ ਪਰੇਸ਼ਾਨੀਆਂ ਦੇ ਸਤਾਏ ਘਰ ਆਉਂਦੇ ਹਾਂ । ਤੈਨੂੰ ਸਾਡੀ ਕੁੱਛੜ ਚੜਨ ਲਈ ਰੋਂਦਾ ਕੁਰਲਾਉਂਦਾ ਤੇ ਬਿਹਬਲ ਪਾਉਂਦੇ ਹਾਂ । ਜਿੰਦਗੀ ਵਲੋਂ ਦਿੱਤੇ ਸਾਰੇ ਦੁੱਖ ਤਕਲੀਫ਼ਾਂ ਹਵਾ ਚ ਉੱਡ ਜਾਂਦੇ ਨੇ , ਜਦੋਂ ਤੈਨੂੰ ਚੁੱਕ ਕ...

ਆਉ , ਸਮਾਜ ਦਾ ਭਲਾ ਕਰੀਏ ।

ਜੇ ਤੁਸੀਂ ਸਮਾਜ ਦਾ ਭਲਾ ਕਰਨਾ ਚਾਹੁੰਦੇ ਹੋ , ਪਰ ਤੁਹਾਡੇ ਕੋਲ ਬਹੁਤ ਸਾਰਾ ਧਨ ਦੌਲਤ ਜਾਂ ਸਮਾਂ ਨਹੀਂ ਹੈ । ਤੁਸੀਂ ਫਿਰ ਵੀ ਸਮਾਜ ਦੇ ਕੁੱਝ ਲੋਕਾਂ ਦਾ ਭਲਾ ਕਰ ਸਕਦੇ ਹੋ । ਉਹ ਇਸ ਤਰ੍ਹਾਂ : ਜੇ ਤੁਹਾਡੇ ਅੰਦਰ ਕਾਮ , ਕਰੋਧ , ਲੋਭ , ਮੋਹ , ਹੰਕਾਰ , ਈਰਖਾ , ਚੁਗਲੀ , ਨਿੰਦਿਆ , ਦੂਜਿਆਂ ਨੂੰ ਨੀਵਾਂ ਦਿਖਾਉਣਾ , ਮਾੜਾ ਬੋਲਣਾ , ਹਰ ਸਮੇਂ ਦੂਜਿਆਂ ਦੇ ਨੁਕਸ਼ ਹੀ ਕੱਢਦੇ ਰਹਿਣਾ , ਰੰਗ ਰੂਪ ,ਜਾਤ ਪਾਤ ,ਅਮੀਰੀ ਗਰੀਬੀ , ਧਰਮ ਆਦਿ ਕਰਕੇ ਦੂਜਿਆਂ ਨੂੰ ਨਫ਼ਰਤ ਕਰਨੀ , ਉਹਨਾਂ ਲਈ ਘਟੀਆ ਸ਼ਬਦਾਵਲੀ ਦੀ ਵਰਤੋ ਕਰਨੀ ਆਦਿ ਵਰਗਾ ਕੋਈ ਔਗੁਣ ਹੈ ਤਾਂ ਉਸ ਨੂੰ ਧੂਹ ਕੇ ਬਾਹਰ ਕੱਢ ਦੇਵੋ । ਕਿਉਂਕਿ , ਸਾਡੇ ਇਹਨਾਂ ਔਗੁਣਾਂ ਕਰਕੇ ਸਾਡੇ ਨੇੜੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਵਿੱਚੋ ਕਿਸੇ ਨਾ ਕਿਸੇ ਦੀ ਜਿੰਦਗੀ ਨਰਕ ਬਣੀ ਹੁੰਦੀ ਹੈ । ਵੱਖਰਾ ਵਿਸ਼ਾ ਹੈ ਕਿ ਸਾਡੇ ਕੋਲ ਦੂਜੇ ਦਾ ਦੁੱਖ ਦਰਦ ਮਹਿਸੂਸ ਕਰਨ ਵਾਲੀ ਇਨਸਾਨੀਅਤ ਦੀ ਨਿਗਾਹ ਨਾ ਹੋਣ ਕਾਰਨ, ਸਾਡੇ ਕਰਕੇ ਦੂਜਿਆਂ ਦੀ ਜਿੰਦਗੀ ਵਿੱਚ ਪੈਦਾ ਹੋਇਆ ਤੂਫਾਨ ਸਾਨੂੰ ਨਜ਼ਰ ਨਾ ਆਉਂਦਾ ਹੋਵੇ । ਪਰ ਇਹ ਸਚਾਈ ਹੈ ਕਿ ਸਮਾਜ ਅੰਦਰ ਅੱਜ ਜਿੰਨੀ ਵੀ ਹਨੇਰ ਗਰਦੀ ਮੱਚੀ ਪਈ ਏ , ਇਸ ਦਾ ਕਾਰਨ ਇਹ ਔਗੁਣ ਹਨ । ਆਉ, ਇਹਨਾਂ ਅੌਗੁਣਾਂ ਨੂੰ ਛੱਡ ਕੇ ਆਪਣਾ ਤੇ ਸਮਾਜ ਦਾ ਭਲਾ ਕਰੀਏ । ਹਰਪਾਲ ਸਿੰਘ ਫਿਰੋਜ਼ਪੁਰੀਆ 88722 19051

ਲੱਚਰ ਗੀਤਾਂ ਦਾ ਨੌਜਵਾਨਾਂ ਤੇ ਪੈ ਰਿਹਾ ਹੈ ਗਲਤ ਪ੍ਰਭਾਵ ।

ਇੱਕ ਵਿਆਹ ਚ ਮਜਬੂਰੀ ਵੱਸ ਇਸਦਾ ਇੱਕ ਗੀਤ ਸੁਨਣਾ ਪਿਆ , ਜਿਸ ਨੂੰ ਸੁਣ ਕੇ ਰਿਸ਼ਤੇਦਾਰੀ ਵਿੱਚ ਖਲੋਤਿਆਂ ਐਨੀ ਸ਼ਰਮ ਆਈ ਕਿ ਮੈ ਭੱਜ ਕੇ ਡੀ ਜੇ ਵਾਲੇ ਨੂੰ ਗੀਤ ਬਦਲਣ ਲਈ ਕਿਹਾ। ਗੀਤ ਸੀ '' ਮੁੰਡਾ ਮਰਦਾ ਕੁੜੀ ਦੀ ਫਿੱਗਰ ਤੇ , ਕੁੜੀ ਮਰਦੀ ਮੁੰਡੇ ਦੇ ਜਿਗਰ ਤੇ '' ਅੱਜ ਕਲ ਇਹੋ ਜਿਹੇ ਪੁਠੇ ਸਿਧੇ ਗੀਤ ਬਹੁਤ ਆ ਰਹੇ ਨੇ , ਕੋਈ ਕਹਿੰਦਾ ਤੇਰਾ ਬਾਪੂ ਕੇਹੜਾ ਲਦੇਨ ਆ ,, ਮੈਂ ਕੱਲ ਉਹਦੀ ਬਾਂਹ ਫੜ ਲਈ ,, ਆਦਿ । ਹੁਣ ਦੱਸੋ ਅੈਹੋ ਜਿਹੇ ਗੀਤ ਗਾਉਣ ਵਾਲੇ ਸਿੰਗਰਾਂ ਨੂੰ ਆਪਣਾ ਨਾਇਕ ਮੰਨਣ ਵਾਲੇ ਮੁੰਡੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਨਾ ਪਾਉਣਗੇ ਤਾਂ ਹੋਰ ਕੀ ਕਰਨਗੇ । ਕਿਸੇ ਦੀ ਇੱਜ਼ਤ ਲੁੱਟੇ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਵਜੋਂ ਸੜਕਾਂ ਤੇ ਉੱਤਰਣ ਵਾਲੀਆਂ ਕੁੜੀਆਂ ਵਿਚੋਂ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ ,, ਜਿਹੜੀਆਂ ਐਹੋ ਜਿਹੇ ਗੀਤਾਂ ਤੇ ਘਰ ਪਰਿਵਾਰ ਤੇ ਸਮਾਜ ਦੀ ਸ਼ਰਮ ਹਯਾ ਦੀ ਪਰਵਾਹ ਕੀਤਿਆਂ ਬਿਨਾਂ ਸਭ ਦੇ ਸਾਹਮਣੇ ਠੁਮਕੇ ਲਾਉਂਦੀਆਂ ਨੇ । ਜਦਕਿ ਕੁੜੀਆਂ ਨੂੰ ਇਹਨਾਂ ਗੀਤਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ । ਅਸੀਂ ਨਸ਼ਿਆਂ ਦੀ ਸਾਰੀ ਜਿੰਮੇਵਾਰੀ ਸਰਕਾਰ ਦੇ ਸਿਰ ਸੁੱਟੀ ਜਾਨੇ ਆ। ਸਰਕਾਰ ਨਸ਼ਾ ਸਪਲਾਈ ਕਰਦੀ ਹੋਵੇਗੀ , ਨਸ਼ਾ ਲੋਕਾਂ ਦੇ ਮੂੰਹ ਵਿੱਚ ਨਹੀਂ ਪਾਉਂਦੀ । ਨਸ਼ੇ ਦੀ ਇੱਲਤ ਲਾਉਣ ਵਿੱਚ ਗੀਤ ਮੋਹਰੀ ਭੂਮਿਕਾ ਨਿਭਾ ਰਹੇ ਨੇ , ਵਿਆਹ ਸ਼ਾਦੀਆਂ ਜਾ ਹੋਰ ਖੁਸ਼ੀ ਦੇ ਮੌਕਿਆਂ ਤੇ ਚਾਰ ਜਣੇ ਇਕੱਠੇ...

ਸਿੱਖ ਤੇ ਕੇਸ

ਸਿੱਖ ਤੇ ਕੇਸ ਏਸੀਆ ਦੀ ਸਭ ਤੋਂ ਵੱਡੀ ਤਾਕਤ ਮਰਹੱਟਿਆਂ ਨੂੰ 1761 ਈ : ਵਿੱਚ ਹਰਾਉਣ ਤੋਂ ਬਾਅਦ ਅਬਦਾਲੀ ਨੇ ਆਪਣਾ ਰੁੱਖ ਸਿੱਖਾਂ ਵੱਲ ਕੀਤਾ । ਮਰਹੱਟਿਆਂ ਦੀ ਮਦਦ ਕਰਨ ਕਾਰਨ ਮਹਾਰਾਜਾ ਆਲਾ ਸਿੰਘ ਨੂੰ ਜਾ ਘੇਰਿਆ । ਆਲਾ ਸਿੰਘ ਨੂੰ ਪੰਜ ਲੱਖ ਰੁਪਏ ਜੁਰਮਾਨਾ ਤੇ ਸਿਰ ਦੇ ਕੇਸ ਤੇ ਦਾਹੜਾ ਕਟਵਾ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ । ਮਹਾਰਾਜਾ ਆਲਾ ਸਿੰਘ ਨੇ ਕਿਹਾ ਕਿ ਕੇਸ ਕਤਲ ਕਰਵਾਉਣ ਤੋਂ ਕਿਸੇ ਤਰ੍ਹਾਂ ਛੋਟ ਮਿਲ ਸਕਦੀ ਹੈ । ਅਬਦਾਲੀ ਨੇ ਕਿਹਾ ਸਵਾ ਲੱਖ ਰੁਪਇਆ ਹੋਰ ਹਾਜ਼ਰ ਕਰਦੇ । ਆਲਾ ਸਿੰਘ ਨੇ ਸਵਾ ਲੱਖ ਰੁਪਇਆ ਤਾਰ ਕੇ ਸਿੱਖੀ ਦੀ ਲਾਜ ਨੂੰ ਬਚਾ ਲਿਆ । ਉਦੋਂ ਦਾ ਸਵਾ ਲੱਖ ਅੱਜ ਦੇ ਜਮਾਨੇ ਦਾ ਕਈ ਕਰੋਡ਼ ਬਣਦਾ ਹੈ । ਬਜੁਰਗਾਂ ਤੋਂ ਇੱਕ ਹੋਰ ਸਾਖੀ ਸੁਣੀ ਸੀ , ਜਿਸ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਇੱਕ ਗਰੀਬ ਸਿੱਖ ਕਿਸੇ ਗੈਰ ਸਿੱਖ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੇ ਕੋਲ ਅੱਜ ਪੈਸੇ ਨਹੀਂ ਅੱਜ ਤੁਸੀਂ ਮੈਨੂੰ ਰੋਟੀ ਖਵਾ ਦੇਵੋ , ਮੈਂ ਤੁਹਾਨੂੰ ਕੱਲ ਨੂੰ ਪੈਸੇ ਦੇ ਦੇਵਾਂਗਾ । ਦੁਕਾਨ ਵਾਲਾ ਅਗੋਂ ਕਹਿੰਦਾ ਤੁਸੀਂ ਆਪਣੇ ਕੇਸਾਂ ਵਿਚੋਂ ਇੱਕ ਵਾਲ ਪੁੱਟ ਕੇ ਦੇ ਦੇਵੋ , ਮੈਂ ਤੁਹਾਨੂੰ ਮੁਫਤ ਰੋਟੀ ਖਵਾ ਦੇਵਾਂਗਾ । ਸਿੱਖ ਏਨੀ ਗੱਲ ਸੁਣ ਕੇ ਭੁੱਖਾ ਹੀ ਉੱਠ ਕੇ ਤੁਰ ਗਿਆ । ਇਹ ਸਾਰੀ ਵਾਰਤਾ ਸੁਣ ਕੇ ਇੱਕ ਗੈਰ ਸਿੱਖ ਦੁਕਾਨ ਵਾਲੇ ਨੂੰ ਕਹਿੰਦਾ , ਤੁਸੀਂ ਮੇਰੇ ਜਿੰਨੇ ਮਰਜੀ ਵਾਲ ਲੈ ਲਵੋ , ਮੈਨੂੰ ਮੁਫਤ ਰੋਟੀ ਖਵਾ ...

ਦਸਤਾਰ ਦਿਵਸ ਤੇ ਵਿਸ਼ੇਸ਼

ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ । ਸਰਦਾਰ ਜੀ ,, ਏਧਰ ਆਉ । ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ । ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ । ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ ) ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ । ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ । ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ । ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ । ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ । ਕਈ ਚਰਖ , ਕਈ ਫਾਂਸੀ ਮਾਰੇ । ਕਈ ਟੋਕਨ ਕਈ , ਕਈ ਛੁਰੀ ਕਟਾਰੇ । ਕਈ ਅਨਕ ਸਿਰ ਮੁੰਗਲੀ ਕੁੱਟੇ । ਕਈ ਡੋਬੇ , ਕਈ ਘਸੀਟ ਸੇ ਸੁੱਟੇ । ਦਬੇ , ਕਟੇ , ਬੰਦੂਕਨ ਦਏ ਮਾਰ । ਕੌਣ ਗਿਣੇ ਜੋ ਮਾਰੇ ਹਜਾਰ । ਪਾਤ ਪਾਤ ਕਈ ਪਕੜ ਬਹਾਏ । ਸਾਥ ਤੇਗਨ ਕ...

' ਫੈਸ਼ਨਪ੍ਸਤੀ ਕਿ ਬਦਸੂਰਤੀ ''

' ਫੈਸ਼ਨਪ੍ਸਤੀ ਕਿ ਬਦਸੂਰਤੀ '' ਵੱਡੇ ਵੱਡੇ ਕੱਟੇ ਹੋਏ ਵਾਲ ,ਕੰਨਾਂ ਵਿੱਚ ਨੱਤੀਆਂ ਤੇ ਕਲੀਨ ਸ਼ੇਵ ਮੁੰਡੇ ਨੂੰ ਆਪਣੇ ਘਰ ਵਿੱਚ ਵੇਖ ਕੇ , ਇੱਕ ਬੱਚੇ ਨੇ ਸਵਾਲ ਕੀਤਾ । '' ਤੁਸੀਂ ਮੇਰੀ ਦੀਦੀ ਕੇ ਬੁਆਏ ਫਰੈਂਡ ਹੋ , ਜਾਂ ਭਈਆ ਕੀ ਗਰਲ ਫਰੈਂਡ ?? ਅਜਬ ਮੀਆਂ ਮਨੁੱਖਸ਼ ਹੈਂ , ਨਾ ਹੀਉਂ ਮੇ ਨਾ ਸੀਉਂ ਮੈਂ । ਸਿਆਣੇ ਕਹਿੰਦੇ ਆ ,,, ਖਾਈਏ ਮਨ ਭਾਉਦਾ , ਕਰੀਏ ਜੱਗ ਭਾਉਦਾ । ਪਰ ਸਾਡੇ ਅੱਜ਼ਕਲ ਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਸਿਆਣਿਆਂ ਦੀਆਂ ਗੱਲਾਂ ਤਾਂ ਸਮਝ ਨਹੀਂ ਆਉਂਦੀਆ। ਉਹ ਤਾਂ ,ਗੀਤਾਂ ਦੇ ਵਿੱਚ ਸ਼ੂਟਿੰਗ ਕਰ ਰਹਿਆ ਦੀ ਜਾਂ ਫਿਲਮਾਂ ਦੇ ਹੀਰੋ ਹੀਰੋਇਨਾ ਦੀ ਭਾਸ਼ਾ ਸਮਝਦੇ ਆ । ਇਹੋ ਕਾਰਨ ਹੈ ਕਿ ਸਾਡੀ ਨੌਜਵਾਨ ਪੀਡ਼੍ਹੀ ਸਕੂਲਾਂ ਕਾਲਜਾਂ ਵਿੱਚ ਪੜਣ ਲਿਖਣ ਘੱਟ ਤੇ ਆਸ਼ਕੀ ਮਸ਼ੂਕੀ , ਆਪਣੇ ਤਰ੍ਹਾਂ ਤਰ੍ਹਾਂ ਦੇ ਕੱਪਡ਼ਿਆਂ ਤੇ ਆਪਣੇ ਸਟਾਇਲਾ ਦੀ ਪਰਦਰਸ਼ਨੀ , ਨਸ਼ੇ ਤੇ ਗੁੰਡਾ ਗਰਦੀ ਕਰਨ ਵੱਧ ਜਾਂਦੀ ਏ । ਫੈਸ਼ਨਪ੍ਸਤੀ ਦਾ ਵਰਦਾਨ ਵੀ ਇਹਨਾਂ ਨੇ ,,,ਫਿਲਮਾਂ ਤੇ ਗੀਤਾਂ ਤੋਂ ਹੀ ਲਿਆ ਏ । ਭਾਰਤ ਵਿੱਚ ਇਹੋ ਜਿਹੀ ਸ਼ਕਲ ਜਿਸਨੂੰ ਦੇਖ ਕੇ ਨਰ ( He ) ਅਤੇ ਨਾਰ ( She ) ਦਾ ਪਤਾ ਹੀ ਨਹੀਂ ਲੱਗਦਾ , ਸ਼ਾਇਦ ਸਭ ਤੋਂ ਪਹਿਲਾਂ ਮਾਈਕਲ ਜੈਕਸਨ ਨੇ ਬਣਾਈ ਸੀ । ਅੱਜ਼ਕਲ ਇਹੋ ਜਿਹੀਆਂ ਬੇਅੰਤ ਸ਼ਕਲਾਂ ਬਜਾਰਾਂ ਵਿੱਚ ਵਿੰਗੇ ਟੇਡੇ ਹੋ ਕੇ ਤੁਰੀਆਂ ਫਿਰਦੀਆਂ ਜਾਂ ਕਿਸੇ ਗੈਰ ਜਿਹੇ ਤਰੀਕੇ ਨਾਲ ਕਿਸੇ ਗਲੀ ਮੁਹੱਲੇ ਜ...

ਸਮਾਜ ਵਿੱਚ ਜੇ ਤੁਸੀਂ ਲੋਕਾਂ ਨਾਲ ਆਪਣੇ ਸਬੰਧ ਸੁਖਾਵੇਂ ਰੱਖਣੇ ਚਾਹੁੰਦੇ ਹੋ ।

ਸਮਾਜ ਵਿੱਚ ਜੇ ਤੁਸੀਂ ਲੋਕਾਂ ਨਾਲ ਆਪਣੇ ਸਬੰਧ ਸੁਖਾਵੇਂ ਰੱਖਣੇ ਚਾਹੁੰਦੇ ਹੋ । ਤਾਂ ,,,, ਇੱਕ ਗੱਲ ਦਾ ਸਦਾ ਧਿਆਨ ਰੱਖੋ । ਕਿ ਕੋਈ ਵੀ ਇਨਸਾਨ ਪੂਰਾ ਨਹੀਂ ਹੈ , ਹਰ ਕਿਸੇ ਵਿੱਚ ਕੋਈ ਨਾ ਕੋਈ ਅੌਗੁਣ ਹੋਣਾ ਸੁਭਾਵਕ ਗੱਲ ਹੈ । ਅਸੀਂ ਸਾਰੇ ਕਿਸੇ ਨਾ ਕਿਸੇ ਅੌਗੁਣ ਦੇ ਸ਼ਿਕਾਰ ਹਾਂ । ਇਨਸਾਨ ਦੀ ਬਦਕਿਸਮਤੀ ਹੈ ਕਿ ਇਸਨੂੰ ਆਪਣੇ ਅੌਗੁਣ ਬਹੁਤ ਘੱਟ ਨਜ਼ਰ ਆਉਂਦੇ ਨੇ । ਜੇ ਕਿਸੇ ਦੂਜੇ ਦੇ ਅੌਗੁਣ ਕਿਸੇ ਹੋਰਾਂ ਲਈ ਜਿਆਦਾ ਖਤਰਨਾਕ ਨਹੀਂ ਹਨ , ਤਾਂ ਉਸ ਨਾਲ ਮਿਲੋ ਵਰਤੋ । ਜੇ ਤੁਸੀਂ ਦੂਜਿਆਂ ਦੇ ਹਰ ਨਿੱਕੇ ਨਿੱਕੇ ਅੌਗੁਣ ਵੱਲ ਧਿਆਨ ਦੇ ਕੇ , ਉਸਦੀ ਅਲੋਚਨਾ ਕਰੋਗੇ , ਤਾਂ ਤੁਸੀਂ ਰਿਸ਼ਤੇ ਨਿਭਾਉਣ ਵਿੱਚ ਸਦਾ ਨਾਕਾਮ ਰਹੋਗੇ । ਕੋਸ਼ਿਸ਼ ਕਰੋ ਦੂਜਿਆਂ ਦੇ ਅੌਗੁਣ ਦੇਖਣ ਦੇ ਨਾਲ ਨਾਲ ਉਨ੍ਹਾਂ ਦੇ ਗੁਣਾਂ ਤੇ ਵੀ ਨਜ਼ਰ ਰੱਖੋ , ਤੁਹਾਨੂੰ ਹਰ ਕਿਸੇ ਵਿਚੋਂ ਕੋਈ ਨਾ ਕੋਈ ਅੈਸਾ ਗੁਣ ਜਰੂਰ ਲੱਭ ਜਾਵੇਗਾ ਜਿਹਡ਼ਾ ਤੁਹਾਨੂੰ ਉਸਦੇ ਨੇਡ਼ੇ ਲੈ ਜਾਵੇਗਾ ਤੇ ਤੁਹਾਡੇ ਦਿਲ ਵਿੱਚ ਉਸਦਾ ਸਤਿਕਾਰ ਪੈਦਾ ਕਰ ਦੇਵੇਗਾ ।ਯਾਦ ਰੱਖੋ , ਸਤਿਕਾਰਯੋਗ ਬਨਣ ਲਈ , ਦੂਜਿਆਂ ਦਾ ਸਤਿਕਾਰ ਕਰਨ ਦੀ ਜਾਚ ਹੋਣੀ ਜਰੂਰੀ ਹੈ । ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

ਸਫਲਤਾ ਤੇ ਮਿਹਨਤ

ਸਾਡੇ ਸਰੀਰ ਵਿੱਚ ਜੇ ਪੱਥਰੀ , ਰਸੌਲੀ ਤੇ ਹਰਨੀਆਂ ਆਦਿ ਕੋਈ ਵੀ ਬਿਮਾਰੀ ਹੋਵੇ , ਤਾਂ ਸਾਨੂੰ ਬਹੁਤ ਤਕਲੀਫ਼ ਹੁੰਦੀ ਹੈ । ਇਨ੍ਹਾਂ ਦੀ ਰੋਜ਼ ਦੀ ਤਕਲੀਫ਼ ਤੋਂ ਬਚਣ ਲਈ ਸਾਨੂੰ ਅਪਰੇਸ਼ਨ ਦੀ ਦਿਲ ਕੰਬਾਉ ਪੀਡ਼ ਵਿਚੋਂ ਗੁਜਰਣਾ ਪੈਂਦਾ ਹੈ । ਜੇ ਅਸੀਂ ਅਪਰੇਸ਼ਨ ਤੋਂ ਕੰਨੀ ਕਤਰਾਉਂਦੇ ਰਹੀਏ , ਕੱਲ ਤੇ ਪਾਉਂਦੇ ਰਹੀਏ । ਤਾਂ ਇਹ ਰੋਗ ਵੱਧ ਕੇ ਸਾਡਾ ਜੀਣਾ ਹਰਾਮ ਕਰ ਦਿੰਦੇ ਹਨ । ਅਸਫਲ ਵਿਅਕਤੀ ਨੂੰ ਆਰਥਿਕ , ਸਮਾਜਿਕ ਤੇ ਪਰਿਵਾਰਕ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆ ਵਿਚੋਂ ਗੁਜਰਣਾ ਪੈਂਦਾ ਹੈ । ਅਸਫਲ ਵਿਅਕਤੀ ਨੂੰ ਵੀ ਸਫਲ ਹੋਣ ਲਈ ਮਿਹਨਤ ਦੀ ਸੂਲੀ ਚੜਨਾ ਪਵੇਗਾ । ਜਿੰਮੇਵਾਰੀ ਦਾ ਭਾਰ ਉੁਠਾਉਣਾ ਪਵੇਗਾ । ਆਲਸ ਦੀ ਨੀਂਦ ਤਿਆਗ ਕੇ ਉੱਦਮ ਦੇ ਰਾਹ ਚਲਦਿਆਂ ਪੈਰਾਂ ਵਿੱਚ ਖੁਭਣ ਵਾਲੇ ਕੰਢਿਆਂ ਵਲੋਂ ਬੇਪਰਵਾਹ ਹੋਣਾ ਪਵੇਗਾ। ਫਿਰ ਹੀ ਸਫਲਤਾ ਸਾਡੇ ਪੈਰ ਚੁੰਮੇਗੀ । ਸਫਲ ਵਿਅਕਤੀ ਦੀ ਖੁਸ਼ੀ ਕੋਈ ਖੋ ਨਹੀ ਸਕਦਾ ਤੇ ਅਸਫਲ ਵਿਅਕਤੀ ਨੂੰ ਖੁਸ਼ੀ ਕੋਈ ਦੇ ਨਹੀ ਸਕਦਾ । ਆਤਮ ਹੱਤਿਆ ਸਿਰਫ ਅਸਫਲ ਵਿਅਕਤੀ ਹੀ ਕਰਦੇ ਹਨ । ਸਫਲ ਵਿਅਕਤੀ ਤਾਂ ਜਿੰਦਗੀ ਨੂੰ ਵਧਾਉਣ ਦੀਆਂ ਸੋਚਾਂ ਸੋਚਦੇ ਹਨ । ਕਿਉਂਕਿ ਅਸਫਲ ਵਿਅਕਤੀ ਨਰਕ ਵਿੱਚ ਜੀਉਂਦਾ ਹੈ ਤੇ ਸਫ਼ਲ ਵਿਵਿਅਕਤੀ ਸਵਰਗ ਵਿੱਚ ਜੀਉਂਦਾ ਹੈ । ਨਰਕ ਤੋਂ ਹਰ ਕੋਈ ਭੱਜਦਾ ਹੈ ਤੇ ਸਵਰਗ ਵਿੱਚ ਹਰ ਕੋਈ ਰਹਿਣਾ ਚਾਹੁੰਦਾ ਹੈ । ਸਮਾਜ ਵਿੱਚ ਬਹੁਤ ਸਾਰੇ ਮੇਰੇ ਵਰਗੇ ਅਪਣੀ ਅਸਫ਼ਲਤਾ ਨੂੰ ਲੈ ਕੇ ਝੂਰਦੇ ਤਾਂ ਰਹਿੰਦੇ ਹਨ । ਪਰ ...

ਕਿਸੇ ਦੀ ਲਿਖਤ ਨੂੰ ਆਪਣੇ ਨਾਮ ਹੇਠ ਪਰਚਾਰਣ ਦੀ ਗਲਤੀ ਨਾ ਕਰੋ ।

ਸਾਡੇ ਅੰਦਰ ਚੰਗੀਆਂ ਲਿਖਤਾਂ ਪੜਨ ਦੀ ਰੁਚੀ ਹੈ , ਚੰਗੀ ਗੱਲ ਹੈ । ਅਸੀਂ ਸਮਾਜ ਭਲਾਈ ਹਿੱਤ ਉਹ ਲਿਖਤਾਂ ਹੋਰਾਂ ਨੂੰ ਵੀ ਪੜਾਉਣਾ ਚਾਹੁੰਦੇ ਹਾਂ , ਹੋਰ ਵੀ ਚੰਗੀ ਗੱਲ ਹੈ । ਪਰ , ਜੇ ਅਸੀਂ ਕਿਸੇ ਦੀ ਲਿਖਤ ਨੂੰ ਆਪਣੇ ਨਾਮ ਥੱਲੇ ਜਾਂ ਲੇਖਕ ਦਾ ਨਾਮ ਕੱਟ ਕੇ ਲੋਕਾਂ ਨਾਲ ਸ਼ੇਅਰ ਕਰ ਰਹੇ ਹਾਂ । ਤਾਂ ਇਹ ਸਭ ਤੋਂ ਮਾੜੀ ਗੱਲ ਹੈ । ਜੇ ਸਾਡੇ ਅੰਦਰ ਪੜਨ ਦੀ ਲਗਨ ਹੈ ਤਾਂ ਕੋਸ਼ਿਸ਼ ਕਰਨ ਤੇ ਇੱਕ ਦਿਨ ਸਾਡੇ ਅੰਦਰੋਂ ਸਾਹਿਤ ਜਰੂਰ ਫੁੱਟੇਗਾ । ਜਿੰਨੇ ਵੀ ਲੇਖਕ ਨੇ ਉਹ ਦੂਜਿਆਂ ਦੀਆਂ ਲਿਖਤਾਂ ਪੜ ਕੇ ਹੀ ਲਿਖਣ ਦੇ ਗੁਰ ਸਿੱਖੇ ਹਨ । ਜੇ ਸਾਨੂੰ ਆਪਣਾ ਨਾਮ ਬਣਾਉਣ ਦੀ ਤਾਂਘ ਹੈ ਤਾਂ ਸਾਨੂੰ ਕੁੱਝ ਨਾ ਕੁੱਝ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਹੋ ਸਕਦਾ ਹੈ ਕਿ ਸਮੇਂ ਨਾਲ ਅਸੀਂ ਉਸਤੋਂ ਵੀ ਚੰਗੇ ਲੇਖਕ ਬਣ ਜਾਈਏ , ਜਿਸਦੀਆਂ ਲਿਖਤਾਂ ਅਸੀਂ ਚੋਰੀ ਕਰ ਰਹੇ ਹਾਂ । ਜੇ ਕੱਲ ਨੂੰ ਅਸੀਂ ਆਪਣੀ ਕੋਈ ਰਚਨਾ ਲੋਕਾਂ ਨਾਲ ਸ਼ੇਅਰ ਕਰਾਂਗੇ ਤਾਂ ਲੋਕ ਉਸਨੂੰ ਵੀ ਚੋਰੀ ਦੀ ਹੀ ਸਮਝਣਗੇ । ਜੇ ਅਸੀਂ ਸੋਚਦੇ ਹਾਂ ਕਿ ਕਿਸੇ ਨੂੰ ਕਿਹਡ਼ਾ ਪਤਾ ਲੱਗਦਾ , ਇਸ ਦਾ ਅਸਲ ਲਿਖਾਰੀ ਕੌਣ ਹੈ , ਤਾਂ ਇਹ ਸਾਡੇ ਮਨ ਦਾ ਭਰਮ ਹੈ । ਹਰ ਚੰਗੀ ਲਿਖਤ ਨੂੰ ਕੁੱਝ ਚੰਗੇ ਲੋਕਾਂ ਵਲੋਂ ਵੱਧ ਤੋਂ ਵੱਧ ਲੇਖਕ ਦੇ ਨਾਮ ਹੇਠ ਸ਼ੇਅਰ ਕੀਤਾ ਜਾਂਦਾ ਹੈ । ਹਰ ਲੇਖਕ ਨੂੰ ਵੱਧ ਤੋਂ ਵੱਧ ਲੋਕ ਆਪਣੇ WhatsApp ਤੇ Facebook ਗਰੁੱਪ ਵਿੱਚ ਸ਼ਾਮਿਲ ਕਰਦੇ ਹਨ । ਲੇਖਕ ਵਧੀਆ ਰਚਨਾ ਨੂੰ ਇਹਨਾਂ...