https://youtu.be/MzTz-eYZh_0
Posts
Showing posts from 2019
ਪੰਜਾਬੀ ਪਿਆਰ ਵਾਲੇ ਸਟੇਟਸ ਫੋਟੋ , Punjabi Love Statas Pics ।
- Get link
- X
- Other Apps
ਬੱਚਿਆਂ ਨੂੰ ਗਲਤ ਵੀਡੀਓ ਦੇਖਣ ਤੋਂ ਬਚਾਉਣ ਲਈ ਆਪਣੇ YouTube ਤੇ ਇਹ ਸੈਟਿੰਗ ਜ਼ਰੂਰ ਕਰ ਲਵੋ।
- Get link
- X
- Other Apps
ਪਾਣੀ ਦਾ ਬਿਲ ਨਾ ਦੇ ਕੇ,, ਕਿਹੜਾ ਅਸੀਂ ਰਾਜੇ ਬਣ ਜਾਂ ਗੇ।
- Get link
- X
- Other Apps
ਸਾਰੇ ਮੰਨਦੇ ਨੇ ਕਿ ਜਲ ਹੀ ਜੀਵਨ ਹੈ, ਪਾਣੀ ਤੋਂ ਬਿਨਾਂ ਕਿਸੇ ਦਾ ਵੀ ਜੀਣਾ ਸੰਭਵ ਨਹੀਂ ਹੈ। ਪਰ ਫਿਰ ਵੀ ਕਈ ਪਾਣੀ ਦੀ ਥੋੜ੍ਹੀ ਜਿਹੀ ਸੌ ਡੇਢ ਸੌ ਰੁਪਈਆ ਮਹੀਨੇ ਦੀ ਕੀਮਤ ਤਾਰਨ ਨੂੰ ਵੀ ਤਿਆਰ ਨਹੀਂ ਹਨ। ਤੇ ਉੰਝ ਇੱਕ ਮਹੀਨੇ ਵਿੱਚ ਕਈ ਹਜ਼ਾਰਾਂ ਰੁਪਏ ਫ਼ਜ਼ੂਲ ਕੰਮਾਂ ਵਿੱਚ ਖਰਚ ਦੇਂਦੇ ਨੇ। ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਦਾ ਕਈ ਕਈ ਲੱਖ ਰੁਪਇਆ ਬਿਜਲੀ ਦਾ ਬਿੱਲ ਸਿਰ ਚੜ੍ਹਿਆ ਪਿਆ ਏ। ਕਿਉਂਕਿ ਸਰਕਾਰੀ ਟੂਟੀਆਂ ਤੋਂ ਪਾਣੀ ਵਰਤਣ ਵਾਲੇ ਬਹੁਤ ਸਾਰੇ ਲੋਕ ਸਮੇਂ ਸਿਰ ਪਾਣੀ ਦਾ ਬਿੱਲ ਨਹੀਂ ਦਿੰਦੇ, ਕਈ ਬਿਲਕੁਲ ਹੀ ਦਿੰਦੇ ।ਬਿਜਲੀ ਵਾਲੇ ਪਿੰਡ ਦੀ ਪੰਚਾਇਤ ਨੂੰ ਪਾਣੀ ਵਾਲੀ ਟੈਂਕੀ ਦਾ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਨੇ। (ਕਈ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਦਾ ਪ੍ਰਬੰਧ ਸਾਂਭਣ ਵਾਲੀਆਂ ਕਮੇਟੀਆਂ ਹੀ ਪੈਸੇ ਇਕੱਠੇ ਕਰਕੇ ਖਾਈ ਜਾਂਦੀਆਂ ਨੇ) ਪਾਣੀ ਦਾ ਬਿੱਲ ਨਾ ਦੇਣ ਵਾਲਿਆਂ ਵਿੱਚ ਗ਼ਰੀਬ ਹੀ ਨਹੀਂ ਅਮੀਰ ਵਰਗ ਦੇ ਕਈ ਲੋਕ ਵੀ ਸ਼ਾਮਲ ਨੇ। ਇੱਕ ਪਿੰਡ ਵਿੱਚ ਬਿਜਲੀ ਦਾ ਬਿੱਲ ਸਮੇਂ ਸਿਰ ਨਾ ਤਾਰਨ ਕਰਕੇ ਬਿਜਲੀ ਵਾਲਿਆਂ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਪਿੰਡ ਵਾਲਿਆਂ ਨੂੰ ਚਾਰ ਦਿਨਾਂ ਵਿੱਚ ਨਾਨੀ ਯਾਦ ਆ ਗਈ, ਜਿਨ੍ਹਾਂ ਦੇ ਸਾਲ ਸਾਲ, ਡੇਢ ਡੇਢ ਸਾਲ ਦੇ ਬਿੱਲ ਰੁਕੇ ਸੀ, ਉਹ ਹੱਥ ਜੋੜ ਜੋੜ ਕੇ ਪੰਚਾਇਤ ਨੂੰ ਕਹਿ ਰਹੇ ਸੀ, ਭਾਵੇਂ ਸਾਡੇ ਕੋਲੋਂ ਇੱਕ ਸਾਲ ਦਾ ਬਿੱਲ ਅਡਵਾਂਸ ਲੈ ਲਵੋ, ਪਰ ਪਾਣੀ ਵਾਲੀ ਟੈ...
ਬੱਚਿਆਂ ਵਿੱਚ ਫਰਕ ਨਾ ਪਾਓ।
- Get link
- X
- Other Apps
ਨਾਸਮਝ ਲੋਕ ਬਚਪਨ ਤੋਂ ਹੀ ਬੱਚਿਆਂ ਵਿੱਚ ਫਿੱਕ ਪਾਉਣਾ ਸ਼ੁਰੂ ਕਰ ਦਿੰਦੇ ਨੇ। ਇਹ ਕਹਿ ਕਹਿ ਕੇ,, ਕਿ ਹੁਣ ਤੇਰਾ ਹਿੱਸਾ ਵੰਡਾਉਣ ਵਾਲਾ ਆ ਗਿਆ ਏ, ਹੁਣ ਤੈਨੂੰ ਖਿਡਾਉਣੇ ਤੇ ਚੀਜੀਆਂ ਨਹੀਂ ਮਿਲਣੀਆਂ ਜਾਂ ਘੱਟ ਮਿਲਣੀਆਂ ਨੇ, ਹੁਣ ਅਸੀਂ ਤੈਨੂੰ ਨਹੀਂ ਬੁਲਾਇਆ ਕਰਨਾ, ਸਾਡੇ ਕੋਲ ਨਵਾ ਕਾਕਾ ਆ ਗਿਆ ਏ। ਏਦਾਂ ਦੀਆਂ ਹੋਰ ਬਹੁਤ ਸਾਰੀਆਂ ਬੱਚਿਆਂ ਵਿੱਚ ਫਿੱਕ ਪਾਉਣ ਵਾਲੀਆਂ ਗੱਲਾਂ ਅਕਸਰ ਬਾਹਰੋਂ ਨਵੇਂ ਕਾਕੇ ਨੂੰ ਦੇਖਣ ਆਏ ਲੋਕ ਕਰਦੇ ਰਹਿੰਦੇ ਨੇ। ਸਮਝਦਾਰ ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ, ਕਿ ਉਹ ਆਪਣੇ ਪਹਿਲੇ ਬੱਚੇ ਦੇ ਨਾਲ ਕੋਈ ਵੀ ਇਹੋ ਜਿਹਾ ਵਿਵਹਾਰ ਨਾ ਕਰਨ, ਜਿਸ ਦੇ ਨਾਲ ਉਸ ਦੇ ਮਨ ਵਿੱਚ ਨਵੇਂ ਬੱਚੇ ਪ੍ਰਤੀ ਈਰਖਾ ਜਾਂ ਨਫਰਤ ਪੈਦਾ ਹੋਵੇ। ਪਰ ਕਈ ਥਾਵਾਂ ਤੇ ਮਾਪੇ ਵੀ ਨਵਾਂ ਬੱਚਾ ਆਉੰਦਿਆਂ ਸਾਰ ਹੀ ਪੁਰਾਣੇ ਬੱਚੇ ਵੱਲੋਂ ਆਪਣਾ ਧਿਆਨ ਬਿਲਕੁੱਲ ਹੀ ਹਟਾ ਕੇ, ਉਸ ਨਾਲ ਰੁੱਖਾ ਵਿਹਾਰ ਕਰਕੇ, ਨਵੇਂ ਨੂੰ ਜ਼ਿਆਦਾ ਪਿਆਰਾ ਅਤੇ ਵਧੀਆ ਸਿੱਧ ਕਰਕੇ, ਪੁਰਾਣੇ ਦੀਆਂ ਚੀਜਾਂ ਨਵੇਂ ਨੂੰ ਦੇਣ ਦੀਆਂ ਗੱਲਾਂ ਕਰਕੇ ਜਾਂ ਹੋਰ ਏਦਾਂ ਦਾ ਕੁੱਝ ਜਿਸ ਦੇ ਨਾਲ ਪਹਿਲੇ ਦੇ ਮਨ ਵਿੱਚ ਨਵੇਂ ਪ੍ਰਤੀ ਈਰਖਾ ਤੇ ਨਫ਼ਰਤ ਪੈਂਦਾ ਹੋਵੇ ਆਦਿ ਗ਼ਲਤੀਆਂ ਕਰਦੇ ਰਹਿੰਦੇ ਨੇ। ਹਰ ਮਾਂ ਬਾਪ ਤੇ ਨਵੇਂ ਬੱਚੇ ਨੂੰ ਮਿਲਣ ਆਇਆਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਕਿ ਸਾਡੀਆਂ ਇਨ੍ਹਾਂ ਬੇਤੁਕੀਆਂ ਬੇਕਾਰ ਤੇ ਜਾਹਲ ਗੱਲਾਂ ਕਰਕੇ ਬੱਚਿਆਂ ਦੇ ਮਨ ਵਿੱਚ ਨਫ਼ਰਤ ਤੇ ਈਰਖਾ ...
ਇੱਕ ਪੰਜਾਬੀ ਗਾਇਕ ਦੀ ਬੇਸ਼ਰਮੀ ਦੀ ਹੱਦ।
- Get link
- X
- Other Apps
ਟੀਵੀ ਤੇ ਚੱਲ ਰਹੇ Rising Star ਪ੍ਰੋਗਰਾਮ ਦੇ ਵਿੱਚ ਐਤਵਾਰ ਨੂੰ ਪ੍ਰਸਿੱਧ ਹੀਰੋਇਨ ਰੇਖਾ ਮੁੱਖ ਮਹਿਮਾਨ ਦੇ ਤੌਰ ਤੇ ਆਈ। ਉਹ ਪੰਜਾਬੀ ਗਾਇਕ ਦਲਜੀਤ ਦੁਸਾਝ ਨੂੰ ਵਾਰ ਵਾਰ ਪੁੱਤਰ ਜੀ ਪੁੱਤਰ ਕਹਿ ਕੇ ਬੁਲਾ ਰਹੀ ਸੀ। ਕਿਉਂਕਿ ਰੇਖਾ ਹੁਣ ਬਜ਼ੁਰਗ ਹੋ ਚੁੱਕੀ ਹੈ। ਰੇਖਾ ਦਲਜੀਤ ਦੀ ਸਿਫ਼ਤ ਵਿੱਚ ਕਹਿ ਰਹੀ ਸੀ ਕਿ ਇਹ ਮੇਰਾ ਬਹੁਤ ਸਿਆਣਾ ਪੁੱਤਰ ਹੈ, ਬਹੁਤ ਘੱਟ ਬੋਲਦਾ ਹੈ ਪਰ ਜਿੰਨਾ ਬੋਲਦਾ ਹੈ ਕੀਮਤੀ ਬੋਲਦਾ ਹੈ। ਸਾਰੇ ਰੇਖਾ ਦੀ ਤਰੀਫ ਵਿੱਚ ਕੁਝ ਨਾ ਕੁਝ ਬੋਲ ਰਹੇ ਸੀ। ਅਖੀਰ ਤੇ ਦਲਜੀਤ ਕਹਿਣ ਲੱਗਾ ਕਿ ਮੈਂ ਵੀ ਤੁਹਾਡੇ ਲਈ ਕੁਝ ਤਿਆਰ ਕੀਤਾ ਹੈ, ਰੇਖਾ ਜੀ ਨੂੰ ਸਟੇਜ ਤੇ ਲੈ ਗਿਆ ਤੇ ਉੱਥੇ ਜਾ ਕੇ ਗੀਤ ਸ਼ੁਰੂ ਕਰ ਦਿੱਤਾ " ਪ੍ਰੋਪਰ ਪਟੋਲਾ,, ਨਖਰਾ ਏ ਸਵੈਗ। ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ। ਮੁੰਡੇ ਹੌਕੇ ਭਰਦੇ ਤੈਨੂੰ ਤੱਕ ਤੱਕ ਕੇ। ਨੱਚੇ ਜਦੋਂ ਹੱਥ ਤੂੰ ਲੱਕ ਉੱਤੇ ਰੱਖ ਕੇ। ਗੀਤ ਖਤਮ ਹੋਣ ਤੇ ਰੇਖਾ ਨੇ ਦਿਲਜੀਤ ਨੂੰ ਵਾਰ ਵਾਰ ਪੁੱਛਿਆ, ਕਿ ਇਹ ਗੀਤ ਤੁਸੀਂ ਮੇਰੇ ਲਈ ਗਾਇਆ ਏ ? ਤਾਂ ਦਲਜੀਤ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਕਿਹਾ, ਹਾਂ ਹਾਂ ਇਹ ਗੀਤ ਤੁਹਾਡੇ ਲਈ ਹੀ ਗਾਇਆ ਏ, ਤੁਸੀਂ ਅਜੇ ਵੀ ਪਟੋਲਾ ਹੋ। ਤਾਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ। ਕਿਉਂਕਿ ਪਹਿਲਾਂ ਮੈਂ ਮਾਣ ਕਰਦਾ ਸਾਂ, ਕਿ ਐਡੀ ਵੱਡੀ ਸਟੇਜ ਉੱਤੇ ਇੱਕ ਸਰਦਾਰ ਪੱਗ ਵਾਲਾ ਜੱਜ ਬਣ ਕੇ ਬੈਠਾ ਏ। ਤੇ ਹੁਣ ਮੈਨੂੰ ਸ਼ਰਮ ਆ ਰਹੀ ਸੀ ਕਿ ...