ਪੁਜਾਰੀ ਦਾ ਔਰਤ ਨਾਲ ਇੱਕ ਵੱਡਾ ਧੋਖਾ- ਵਰਤ ਦੇ ਨਾਮ ਤੇ ।
ਇੱਕ ਸਮਾਂ ਸੀ, ਜਦੋਂ ਔਰਤ ਸੱਚਮੁਚ ਅਬਲਾ (ਕਮਜੋਰ,ਬੇਸਹਾਰਾ) ਸੀ, ਪਤੀ ਹੀ ਇਸ ਅਬਲਾ ਦਾ ਸਭ ਤੋਂ ਵੱਡਾ ਸਹਾਰਾ ਸੀ। ਪਤੀ ਭਾਵੇਂ ਮਾਰਦਾ ਕੁੱਟਦਾ ਵੀ ਸੀ, ਪਰ ਫਿਰ ਵੀ ਔਰਤ ਪਤੀ ਨੂੰ ਸਾਰਾ ਕੁਝ ਮੰਨਦੀ ਸੀ। ਕਿਉਂਕਿ ਪਤੀ ਕਰਕੇ ਹੀ ਇਸਦਾ ਘਰ, ਪਰਿਵਾਰ ਤੇ ਸਮਾਜ ਵਿੱਚ ਸਤਿਕਾਰ ਸੀ। ਜੇ ਜਵਾਨੀ ਦੇ ਲਾਗੇ ਬੰਨੇ ਇਸ ਦਾ ਪਤੀ ਮਰ ਜਾਂਦਾ ਤਾਂ ਇਸ ਨੂੰ ਜੀਉਂਦਿਆਂ ਨਾਲ ਚਿਖਾ (ਅੱਗ) ਵਿੱਚ ਸੜਨਾ ਪੈਂਦਾ। ਜੇ ਕਿਸੇ ਤਰ੍ਹਾਂ ਬਚ ਜਾਂਦੀ ਤਾਂ ਸਦਾ ਚਿੱਟੇ ਕੱਪਡ਼ਿਆਂ ਵਿੱਚ ਵਿਧਵਾ ਬਣ ਕੇ ਨਰਕ ਵਰਗੀ ਜਿੰਦਗੀ ਜੀਉਣੀ ਪੈਂਦੀ। ਘਰ ਪਰਿਵਾਰ ਰਿਸ਼ਤੇਦਾਰ ਤੇ ਸਮਾਜ ਦੇ ਲੋਕ ਆਪਣੇ ਪਤੀ ਨੂੰ ਖਾ ਜਾਣ ਵਾਲੀ ਕਲੈਣੀ, ਨਾਗਨੀ, ਡੈਣ ਤੇ ਚੰਡਾਲ ਕਹਿ ਕੇ ਸਦਾ ਜਲੀਲ ਕਰਦੇ ਰਹਿੰਦੇ। ਸਵੇਰੇ ਜਿੰਨਾਂ ਚਿਰ ਘਰਦੇ ਮਰਦ (ਆਦਮੀ) ਕੰਮ ਕਾਜ ਤੇ ਨਾ ਜਾਂਦੇ, ਉਨਾਂ ਚਿਰ ਏ ਘਰ ਦੇ ਕਮਰੇ ਵਿੱਚ ਕੈਦ ਰਹਿੰਦੀ। ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਜੇ ਵਿਧਵਾ ਔਰਤ ਸਵੇਰੇ ਸਵੇਰੇ ਕਿਸੇ ਕੰਮ ਕਾਜ ਜਾ ਰਹੇ ਮਰਦ ਦੇ ਮੱਥੇ ਲੱਗ ਜਾਵੇ ਤਾਂ ਕੰਮ ਰਾਸ ਨਹੀ ਆਉਂਦਾ। ਹੋਰ ਬੇਅੰਤ ਕਸ਼ਟ ਸਨ ਜਿਹਡ਼ੇ ਔਰਤ ਨੂੰ ਪਤੀ ਬਿਨਾ ਸਹਿਣੇ ਪੈਂਦੇ ਸਨ। ਇਸ ਲਈ ਹਰ ਔਰਤ ਚਾਹੁੰਦੀ ਸੀ ਕਿ ਮੇਰੇ ਪਤੀ ਦੀ ਉਮਰ ਵੱਧ ਤੋਂ ਵੱਧ ਲੰਮੀ ਹੋਵੇ, ਤਾਂ ਕਿ ਮੈਨੂੰ ਕਿਸੇ ਤਰ੍ਹਾਂ ਦਾ ਨਰਕ ਨਾ ਭੋਗਣਾ ਪਵੇ। ਔਰਤ ਰੱਬ ਦਾ ਵਿਚੋਲਾ ਬਣੇ ਬੈਠੇ ਪੁਜਾਰੀ ਕੋਲ ਜਾ ਕੇ ਰੋਈ ਕਿ ਕਿਸੇ ਤਰ੍ਹਾਂ ਮੇਰੇ ਪਤੀ ਨੂੰ ਮਰਨ ਤੋਂ ਬਚਾ ਲਵ...