ਪਾਣੀ ਦਾ ਬਿਲ ਨਾ ਦੇ ਕੇ,, ਕਿਹੜਾ ਅਸੀਂ ਰਾਜੇ ਬਣ ਜਾਂ ਗੇ।
ਸਾਰੇ ਮੰਨਦੇ ਨੇ ਕਿ ਜਲ ਹੀ ਜੀਵਨ ਹੈ, ਪਾਣੀ ਤੋਂ ਬਿਨਾਂ ਕਿਸੇ ਦਾ ਵੀ ਜੀਣਾ ਸੰਭਵ ਨਹੀਂ ਹੈ। ਪਰ ਫਿਰ ਵੀ ਕਈ ਪਾਣੀ ਦੀ ਥੋੜ੍ਹੀ ਜਿਹੀ ਸੌ ਡੇਢ ਸੌ ਰੁਪਈਆ ਮਹੀਨੇ ਦੀ ਕੀਮਤ ਤਾਰਨ ਨੂੰ ਵੀ ਤਿਆਰ ਨਹੀਂ ਹਨ। ਤੇ ਉੰਝ ਇੱਕ ਮਹੀਨੇ ਵਿੱਚ ਕਈ ਹਜ਼ਾਰਾਂ ਰੁਪਏ ਫ਼ਜ਼ੂਲ ਕੰਮਾਂ ਵਿੱਚ ਖਰਚ ਦੇਂਦੇ ਨੇ। ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਦਾ ਕਈ ਕਈ ਲੱਖ ਰੁਪਇਆ ਬਿਜਲੀ ਦਾ ਬਿੱਲ ਸਿਰ ਚੜ੍ਹਿਆ ਪਿਆ ਏ। ਕਿਉਂਕਿ ਸਰਕਾਰੀ ਟੂਟੀਆਂ ਤੋਂ ਪਾਣੀ ਵਰਤਣ ਵਾਲੇ ਬਹੁਤ ਸਾਰੇ ਲੋਕ ਸਮੇਂ ਸਿਰ ਪਾਣੀ ਦਾ ਬਿੱਲ ਨਹੀਂ ਦਿੰਦੇ, ਕਈ ਬਿਲਕੁਲ ਹੀ ਦਿੰਦੇ ।ਬਿਜਲੀ ਵਾਲੇ ਪਿੰਡ ਦੀ ਪੰਚਾਇਤ ਨੂੰ ਪਾਣੀ ਵਾਲੀ ਟੈਂਕੀ ਦਾ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਨੇ। (ਕਈ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਦਾ ਪ੍ਰਬੰਧ ਸਾਂਭਣ ਵਾਲੀਆਂ ਕਮੇਟੀਆਂ ਹੀ ਪੈਸੇ ਇਕੱਠੇ ਕਰਕੇ ਖਾਈ ਜਾਂਦੀਆਂ ਨੇ) ਪਾਣੀ ਦਾ ਬਿੱਲ ਨਾ ਦੇਣ ਵਾਲਿਆਂ ਵਿੱਚ ਗ਼ਰੀਬ ਹੀ ਨਹੀਂ ਅਮੀਰ ਵਰਗ ਦੇ ਕਈ ਲੋਕ ਵੀ ਸ਼ਾਮਲ ਨੇ। ਇੱਕ ਪਿੰਡ ਵਿੱਚ ਬਿਜਲੀ ਦਾ ਬਿੱਲ ਸਮੇਂ ਸਿਰ ਨਾ ਤਾਰਨ ਕਰਕੇ ਬਿਜਲੀ ਵਾਲਿਆਂ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਪਿੰਡ ਵਾਲਿਆਂ ਨੂੰ ਚਾਰ ਦਿਨਾਂ ਵਿੱਚ ਨਾਨੀ ਯਾਦ ਆ ਗਈ, ਜਿਨ੍ਹਾਂ ਦੇ ਸਾਲ ਸਾਲ, ਡੇਢ ਡੇਢ ਸਾਲ ਦੇ ਬਿੱਲ ਰੁਕੇ ਸੀ, ਉਹ ਹੱਥ ਜੋੜ ਜੋੜ ਕੇ ਪੰਚਾਇਤ ਨੂੰ ਕਹਿ ਰਹੇ ਸੀ, ਭਾਵੇਂ ਸਾਡੇ ਕੋਲੋਂ ਇੱਕ ਸਾਲ ਦਾ ਬਿੱਲ ਅਡਵਾਂਸ ਲੈ ਲਵੋ, ਪਰ ਪਾਣੀ ਵਾਲੀ ਟੈ...