Posts

Showing posts from October, 2018

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਦੇ ਅਨੁਸਾਰ ਦਿਨ ਰਾਤ ਤੇ ਰੁੱਤਾਂ ਸਾਰਾ ਕੁਝ ਪ੍ਰਮਾਤਮਾ ਨੇ ਆਪ ਬਣਾਇਆ ਹੈ। ਗੁਰਮਤਿ ਨੇ ਇਹ ਵੀ ਸਮਝਾਇਆ ਹੈ ਕਿ ਪੂਰੇ ਰੱਬ ਨੇ ਜੋ ਵੀ ਕੁਝ ਬਣਾਇਆ ਹੈ, ਉਹ ਸਾਰਾ ਕੁਝ ਪੂਰਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਘਾਟਾ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥.......॥੩੩॥ {ਪੰਨਾ 1412} ਅਰਥ: ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ। ਇਸ ਲਈ ਗੁਰਮਤ ਅਨੁਸਾਰ ਕੋਈ ਵੀ ਦਿਨ ਮਾੜਾ ਜਾਂ ਚੰਗਾ ਨਹੀਂ ਹੈ। ਮੱਸਿਆ ਪੁੰਨਿਆਂ ਸੰਗਰਾਦਾਂ ਆਦਿ ਮਨਾਉਣੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ ਵਹਿਮੀ ਭਰਮੀ ਤੇ ਨਾ ਨਾਸਮਝ ਲੋਕਾਂ ਦਾ ਕਰਮ ਹੈ। ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥ ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ {ਪੰਨਾ 842-843} ਅਰਥ: ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ ਅੰਨ੍ਹਾ ਹੋਇਆ ਰਹਿੰ...

ਠੰਡ ਵਿੱਚ ਪੈਰਾਂ ਤੋਂ ਨੰਗੇ ਫਿਰ ਰਹੇ ਬੱਚਿਆਂ ਪ੍ਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਇੱਕ ਬਹੁਤ ਜਰੂਰੀ ਬੇਨਤੀ ।

ਆਹ ਜਿਹੜੇ ਬੱਚੇ ਅੈਨੀ ਜਿਅਾਦਾ ਸਰਦੀ ਦੇ ਵਿੱਚ ਨੰਗੇ ਪੈਰੀਂ ਤੇ ਬਿਨਾਂ ਕੋਟੀ ਸਵੈਟਰਾਂ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਲੋਕਾਂ ਦੇ ਕੋਲੋਂ ਭੀਖ ਮੰਗ ਰਹੇ ਨੇ, ਕੀ ਇਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ?? ਕੀ ਇਨ੍ਹਾਂ ਦੇ ਮਾਂ ਬਾਪ ਇਨ੍ਹਾਂ ਨੂੰ ਸੇਲ ਵਿੱਚੋਂ ਲੈ ਕੇ ਵੀ ਬੂਟ ਤੇ ਕੋਟੀਆਂ ਸਵੈਟਰ ਨਹੀਂ ਪਾ ਸਕਦੇ ? ਮੇਰੇ ਹਿਸਾਬ ਨਾਲ ਹਰ ਆਦਮੀ ਇਨ੍ਹਾਂ ਕੁ ਤਾਂ ਕਰ ਹੀ ਸਕਦਾ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਜੋੜਾ ਬੂਟਾਂ ਦਾ ਤੇ ਇੱਕ ਦੋ ਕੋਟੀ ਸਵੈਟਰ ਸੇਲ ਦੇ ਵਿੱਚੋਂ ਲੈ ਕੇ ਦੇਵੇ। ਕੁਝ ਲੋਕ ਇੱਕ ਜੋੜਾ ਬੂਟਾਂ ਨਾਲ ਤੇ ਇੱਕ ਦੋ ਕੋਟੀਆਂ ਸਵੈਟਰਾਂ ਨਾਲ ਕਈ ਕਈ ਸਾਲ ਲੰਘਾ ਲੈਂਦੇ ਨੇ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਇਨ੍ਹਾਂ ਦੇ ਮਾਂ ਬਾਪ ਜਾਣ ਬੁੱਝ ਕੇ ਹੀ ਇਨ੍ਹਾਂ ਨੂੰ ਏਦਾਂ ਰੱਖਦੇ ਨੇ, ਤਾਂ ਕਿ ਕੁਝ ਦਇਆਵਾਨ ਲੋਕ ਇਨ੍ਹਾਂ ਤੇ ਤਰਸ ਖਾ ਕੇ, ਇਨ੍ਹਾਂ ਨੂੰ ਪੈਸੇ ਧੇਲੇ ਦੇਂਦੇ ਰਹਿਣ। ਮੈਂ ਇਸ ਬਾਰੇ ਇੱਕ ਰਿਕਸ਼ੇ ਵਾਲੇ ਭਈਏ ਨਾਲ ਗੱਲ ਕੀਤੀ, ਤੇ ਉਸ ਨੇ ਕੁਝ ਮੰਗਤਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਲੋਕਾਂ ਦੇ ਕੋਲੋਂ ਮੰਗਦੇ ਫਿਰਦੇ ਨੇ, ਜੀ ਸਾਨੂੰ ਚੱਪਲ ਬੂਟ ਲੈਣ ਲਈ ਪੈਸੇ ਦੇ ਦੋ, ਸਾਨੂੰ ਕੰਬਲ ਲੈਣ ਲਈ ਪੈਸੇ ਦੇ ਦੋ। ਪੈਸੇ ਮਿਲ ਜਾਣ ਦੇ ਬਾਵਜੂਦ ਵੀ ਇਹ ਚੱਪਲ ਬੂਟ ਲੈ ਕੇ ਨਹੀ ਪਾਉਂਦੇ ਤੇ ਨਾ ਹੀ ਠੰਡ ਤੋਂ ਬਚਣ ਲਈ ਕੋਟੀ ਸਵੈਟਰ ਕੰਬਲ ਲੈਂਦੇ ਨੇ। ਉਸ ਨੇ ਦੱਸਿਆ ਕਿ ਇੱਕ ਮੁੰਡੇ ਨੇ ਕਿਸੇ ਕਾਰ ਵਾਲੇ ਨੂੰ ਕੰਬਲ ਲੈਣ ਵਾਸਤੇ ਕਿਹਾ...

ਸ਼ਰਾਧ

ਸ਼ਰਾਧਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ?? ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਉਹਨਾਂ ਧਾਰਮਿਕ ਕਰਮਕਾਂਡਾਂ ਦੀ ਰੱਜ ਕੇ ਵਿਰੋਧਤਾ ਕੀਤੀ। ਜਿਹੜੇ ਕਰਮਕਾਂਡ ਲੋਕਾਂ ਨੂੰ ਲੁੱਟਣ ਦੀ ਮਨਸਾ ਨਾਲ ਧਾਰਮਿਕ ਪਹਿਰਾਵਾ ਪਾ ਕੇ, ਪੁਜਾਰੀ ਦਾ ਰੂਪ ਧਾਰੀ ਬੈਠੇ ਠੱਗ ਲੋਕਾਂ ਨੇ ਸਮਾਜ ਨੂੰ ਲੁੱਟਣ ਲਈ, ਧਰਮ ਦੇ ਕਰਮ ਹੋਣ ਦਾ ਭੁਲੇਖਾ ਪਾ ਕੇ ਸਮਾਜ ਵਿੱਚ ਲਾਗੂ ਕੀਤੇ ਸਨ। ਉਨ੍ਹਾਂ ਵਿਚੋਂ ਇੱਕ ਕਰਮਕਾਂਡ ਹੈ ਸ਼ਰਾਧ। ਸ਼ਰਾਧ ਦਾ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇੰਜ ਕੀਤਾ ਹੈ_ ਸੰਗਯਾ -ਸ਼ਰਧਾ ਨਾਲ ਕੀਤਾ ਕਰਮ। 2_ਪਿਤਰਾਂ ਵਾਸਤੇ ਸਰਧਾ ਨਾਲ ਕੀਤਾ ਅੰਨ ਵਸਤਰ ਅਾਦਿ ਦਾਨ । ਹਿੰਦੂ ਮੱਤ ਵਿੱਚ ਸ਼ਰਾਧ ਦੇ ਚਾਰ ਭੇਦ ਹਨ_ 1. ਨਿਤਯ ਸ਼ਰਾਧ- ਜੋ ਨਿੱਤ ਹੀ ਦੇਵਤਾ ਪਿੱਤਰਾਂ ਅਾਦਿ ਨੂੰ ਜਲ ਆਦਿ ਦੇਣਾ । 2.ਪਾਰਵਣ- ਜੋ ਅਮਾਵਸ ਆਦਿ ਪਰਵਾ ਪੁਰ ਕਰਨਾ । 3.ਕਯਾਹ- ਜੋ ਮੋਏ ਹੋਏ ਪਿੱਤਰਾਂ ਦੇ ਦੇਹਾਂਤ ਵਾਲੇ ਦਿਨ ਕਰਨਾ । 4.ਮਹਾਲਯਾ-ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ( ਜੋ ਅੱਜਕੱਲ ਚਲ ਰਹੇ ਹਨ) ਸ਼ਰਾਧਾਂ ਵਿੱਚ ਜਿੱਥੇ ਪੁਜਾਰੀ ਪੰਡਿਤ ਨੂੰ (ਅੱਜਕੱਲ ਗ੍ਰੰਥੀ, ਪਾਠੀਆਂ ਨੂੰ) ਚੰਗਾ ਭੋਜਨ ਛਕਾਉਣ ਤੇ ਅੰਨ ਬਸਤਰ ਦੇਣ ਦਾ ਮਹਾਤਮ (ਫਲ) ਮਿੱਥਿਆਂ ਗਿਆ ਹੈ। ਉੁੱਥੇ ਆਪਣੇ ਬਜੁਰਗਾਂ ਦੇ ਨਾਮ ਦਾ ਭੋਜਨ ਕਾਵਾਂ ਤੇ ਕੁੱਤਿਆਂ ਨੂੰ ਛਕਾਉਣਾ ਦਾ ਬਹੁਤ ਮਹਾਤਮ ਮੰਨਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਸੁਚੇਤ ਕਰਦਿ...