Posts

Showing posts from 2020

ਧਰਮ ਦੇ ਨਾਂ ਤੇ ਲੁੱਟਣ ਵਾਲੇ ਪੁਜਾਰੀ ਨੂੰ ਚੇਤਾਵਨੀ। ( ਪੰਜਾਬੀ ਕਵਿਤਾ )

ਸਮਾਂ ਖ਼ੁਦ ਇਨਸਾਫ਼ ਕਰੇਗਾ, ਤੈਨੂੰ ਕਦੇ ਨਾ ਮੁਆਫ ਕਰੇਗਾ। ਜਿੱਦਾਂ ਦੇ ਤੂੰ ਝੱਲ ਖਿਲਾਰੇਂ ਇੱਕ ਦਿਨ ਤੇਰਾ ਪੱਤਾ ਸਾਫ ਕਰੇਗਾ। ਤੂੰ ਝੂਠੀਆਂ ਕਹਾਣੀਆਂ ਬਹੁਤ ਸੁਣਾਈਆਂ, ਤੂੰ ਅੰਬਰਾਂ ਨੂੰ ਬਹੁਤ ਟਾਕੀਆਂ ਲਾਈਆਂ। ਸਾਇੰਸ  ਸਕੂਲਾਂ ਵਿੱਚ ਪੜਦਾ ਜੋ ਇਨ੍ਹਾਂ ਨੂੰ ਚੈਲੇਂਜ ਕੱਲ੍ਹ ਦਾ ਜਵਾਕ ਕਰੇਗਾ। ਹਸਰ ਵੇਖਿਆ ਤੂੰ ਨੀਲੇ ਦੀ ਕਹਾਣੀ ਦਾ, ਢੱਕਣ ਚੁੱਕਣ   ਤੇ   ਮੀਂਹ ਦੇ ਪਾਣੀ ਦਾ। ਇੰਝ ਹੀ ਤੇਰੀਆਂ ਗੱਪ ਕਹਾਣੀਆਂ ਨੂੰ ਹਰ ਕੋਈ ਇੱਕ ਦਿਨ ਮਜ਼ਾਕ ਕਰੇਗਾ। ਪਹਿਲਾਂ ਤੇਰੇ ਅੱਗੇ ਕੋਈ ਬੋਲਦਾ ਨਹੀਂ ਸੀ, ਮੂੰਹ ਆਪਣਾ  ਕਦੇ ਕੋਈ ਖੋਲਦਾ ਨਹੀਂ ਸੀ। ਅੱਜ ਵੇਖ  ਕਿੰਨੇ ਜਾਣੇ  ਸਵਾਲ ਕਰ ਰਹੇ ਨੇ, ਇੱਕ ਦਿਨ ਤੇਰੇ ਅੱਗੇ ਹਜੂਮ ਖੜੇਗਾ। ਤੂੰ ਦੇਖਿਆ ਨਹੀਂ ਧਰਮ ਇਸਾਈ ਦਾ । ਪੜ੍ਹੇ ਲਿਖਿਆਂ ਚ ਰਿਹਾ ਨਹੀ ਪਾਈ ਦਾ। ਜਿਵੇਂ ਚਰਚਾਂ ਬੰਦ ਹੋ ਰਹੀਆਂ ਨੇ ਇੰਝ ਤੇਰਾ ਵੀ ਨਾ ਕੋਈ ਪਾਣੀ ਭਰੇਗਾ। ਤੂੰ ਧਰਮ ਦੇ ਨਾਮ ਤੇ  ਬਹੁਤ ਭਰਮ ਫੈਲਾਏ। ਵਿਹਲਾ ਰਹਿ ਕੇ ਵੀ  ਬਹੁਤ  ਪੈਸੇ ਕਮਾਏ । ਤੇਰੇ ਮੰਤਰ ਜਾਦੂ ਤੇ ਤਵੀਤ ਧਾਗਿਆਂ ਤੇ ਨਾ ਕੋਈ ਤੇਰੀਆਂ ਗੱਲਾਂ ਤੇ ਵਿਸ਼ਵਾਸ ਕਰੇਗਾ। ਹੁਣ ਗਿਆਨ ਦੀ ਹਨੇਰੀ ਆ ਰਹੀ ਏ। ਜੋ ਭਰਮਾਂ ਵਿੱਚ ਸੁੱਤਿਆਂ ਨੂੰ ਜਗਾ ਰਹੀ ਏ। ਧਰਮ ਦੇ ਨਾਂ ਤੇ  ਤੂੰ ਕਈਆਂ ਨੂੰ ਲੁੱਟ ਖਾਧਾ ਏ ਤੇਰਾ ਪਾਪ ਹੀ  ਹੁਣ ਤੇਰਾ ਵਿਨਾਸ਼ ਕਰੇਗਾ। ✍ ...