"ਨਰਕ ਤੋਂ ਸਵਰਗ ਵੱਲ ਦੇ ਸਫ਼ਰ ਦੀ ਇੱਕ ਕਹਾਣੀ"
ਮੈਂ ਕਈ ਸਾਲਾਂ ਬਾਅਦ ਜਿਵੇਂ ਹੀ ਪ੍ਰੀਤ ਦੇ ਘਰ ਲਾਗੋਂ ਲੰਘਿਆਂ, ਤਾਂ ਮਨ ਵਿੱਚ ਵਿਚਾਰ ਆਇਆ ਕਿ ਚਲੋ ਅੱਜ ਪ੍ਰੀਤ ਨੂੰ ਮਿਲ ਕੇ ਚੱਲਦੇ ਹਾਂ। ਫਿਰ ਖਿਆਲ ਅਾਇਅਾ ਕਿ ਉਹ ਤਾਂ ਦੋਵੇਂ ਪਿਉ ਪੁੱਤ ਸ਼ਾਮ ਨੂੰ ਸ਼ਰਾਬ ਪੀ ਕੇ ਟੁੰਨ ਹੋਏ ਹੋਵੇਗਾ ਹੋਣਗੇ। ਫਿਰ ਮੈਂ ਸੋਚਿਆ ਅਜੇ ਛੇ ਵਜੇ ਨੇ, ਹੋ ਸਕਦਾ ਅਜੇ ਨਾ ਪੀਤੀ ਹੋਵੇ, ਚਲੋ ਦੇਖਦੇ ਹਾਂ। ਮੈਂ ਗੇਟ ਖੜਕਾਇਆ ਤਾਂ ਉਨ੍ਹਾਂ ਦੇ ਦਾਦੀ ਮਾਂ ਬਾਹਰ ਆਏ। ਮੈਂ ਫਤਹਿ ਬੁਲਾ ਕੇ, ਪੁੱਛਿਆ, ਮਾਤਾ ਜੀ,, ਪ੍ਰੀਤ ਕਿੱਥੇ ਹੈ ? ਤਾਂ ਮਾਤਾ ਜੀ ਕਹਿਣ ਲੱਗੇ, ਉਹ ਅੰਦਰ ਪਾਠ ਕਰ ਰਿਹਾ ਹੈ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਮੈਂ ਕਿਹਾ ਹੈਂ,,,, ਪਾਠ,,,,,ਉਹ ਵੀ ਪ੍ਰੀਤ !!!! ਮਾਤਾ ਜੀ ਕਹਿਣ ਲੱਗੇ, ਅੰਦਰ ਜਾ ਕੇ ਦੇਖ ਲਵੋ। ਜਦੋਂ ਮੈਂ ਦੇਖਿਆ ਤਾਂ ਉਹ ਸਾਰੇ ਪਰਿਵਾਰ ਦੇ ਮੈਂਬਰ ਬੈਠ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰਬਾਣੀ ਦਰਪਨ ਤੋਂ ਕੁਝ ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸਾਰਾ ਕੁਝ ਵੇਖ ਕੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਮੈਂ ਵੀ ਜਾ ਕੇ ਵਿੱਚ ਬੈਠ ਗਿਆ। ਸਮਾਪਤੀ ਤੋਂ ਬਾਅਦ ਮੈਂ ਫਤਿਹ ਬੁਲਾਈ। ਸਭ ਤੋਂ ਪਹਿਲਾਂ ਵਧਾਈਅਾਂ ਦਿੱਤੀਆਂ, ਫਿਰ ਪੁੱਛਿਆ ਇਹ ਸਾਰਾ ਕੁਝ ਕਿਵੇਂ ? ਤਾਂ ਪ੍ਰੀਤ ਕਹਿਣ ਲੱਗਾ, ਮੰਜੇ ਤੇ ਬੈਠਕੇ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਨਾਲੇ ਗੱਲ ਕਰਦੇ ਹਾਂ। ਪ੍ਰੀਤ ਕਹਿਣ ਲੱਗਾ ਤੈਨੂੰ ਤਾਂ ਪਤਾ ਹੀ ਹੈ, ਕਿ ਸਕੂਲ ਦੀ ਪੜ੍ਹਾਈ ਤੋਂ ਬਾਅਦ ਮੈਂ ਸ਼ਰਾਬ ਤੇ ਹੋਰ ਛੋਟੇ...