ਠੰਡ ਵਿੱਚ ਪੈਰਾਂ ਤੋਂ ਨੰਗੇ ਫਿਰ ਰਹੇ ਬੱਚਿਆਂ ਪ੍ਰਤੀ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਇੱਕ ਬਹੁਤ ਜਰੂਰੀ ਬੇਨਤੀ ।


ਆਹ ਜਿਹੜੇ ਬੱਚੇ ਅੈਨੀ ਜਿਅਾਦਾ ਸਰਦੀ ਦੇ ਵਿੱਚ ਨੰਗੇ ਪੈਰੀਂ ਤੇ ਬਿਨਾਂ ਕੋਟੀ ਸਵੈਟਰਾਂ ਦੇ ਬਾਜ਼ਾਰਾਂ ਵਿੱਚ ਘੁੰਮ ਕੇ ਲੋਕਾਂ ਦੇ ਕੋਲੋਂ ਭੀਖ ਮੰਗ ਰਹੇ ਨੇ, ਕੀ ਇਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ??
ਕੀ ਇਨ੍ਹਾਂ ਦੇ ਮਾਂ ਬਾਪ ਇਨ੍ਹਾਂ ਨੂੰ ਸੇਲ ਵਿੱਚੋਂ ਲੈ ਕੇ ਵੀ ਬੂਟ ਤੇ ਕੋਟੀਆਂ ਸਵੈਟਰ ਨਹੀਂ ਪਾ ਸਕਦੇ ?
ਮੇਰੇ ਹਿਸਾਬ ਨਾਲ ਹਰ ਆਦਮੀ ਇਨ੍ਹਾਂ ਕੁ ਤਾਂ ਕਰ ਹੀ ਸਕਦਾ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਜੋੜਾ ਬੂਟਾਂ ਦਾ ਤੇ ਇੱਕ ਦੋ ਕੋਟੀ ਸਵੈਟਰ ਸੇਲ ਦੇ ਵਿੱਚੋਂ ਲੈ ਕੇ ਦੇਵੇ। ਕੁਝ ਲੋਕ ਇੱਕ ਜੋੜਾ ਬੂਟਾਂ ਨਾਲ ਤੇ ਇੱਕ ਦੋ ਕੋਟੀਆਂ ਸਵੈਟਰਾਂ ਨਾਲ ਕਈ ਕਈ ਸਾਲ ਲੰਘਾ ਲੈਂਦੇ ਨੇ।
ਮੈਨੂੰ ਤਾਂ ਇੰਝ ਲੱਗਦਾ ਹੈ ਕਿ ਇਨ੍ਹਾਂ ਦੇ ਮਾਂ ਬਾਪ ਜਾਣ ਬੁੱਝ ਕੇ ਹੀ ਇਨ੍ਹਾਂ ਨੂੰ ਏਦਾਂ ਰੱਖਦੇ ਨੇ, ਤਾਂ ਕਿ ਕੁਝ ਦਇਆਵਾਨ ਲੋਕ ਇਨ੍ਹਾਂ ਤੇ ਤਰਸ ਖਾ ਕੇ, ਇਨ੍ਹਾਂ ਨੂੰ ਪੈਸੇ ਧੇਲੇ ਦੇਂਦੇ ਰਹਿਣ।
ਮੈਂ ਇਸ ਬਾਰੇ ਇੱਕ ਰਿਕਸ਼ੇ ਵਾਲੇ ਭਈਏ ਨਾਲ ਗੱਲ ਕੀਤੀ, ਤੇ ਉਸ ਨੇ ਕੁਝ ਮੰਗਤਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਲੋਕਾਂ ਦੇ ਕੋਲੋਂ ਮੰਗਦੇ ਫਿਰਦੇ ਨੇ, ਜੀ ਸਾਨੂੰ ਚੱਪਲ ਬੂਟ ਲੈਣ ਲਈ ਪੈਸੇ ਦੇ ਦੋ, ਸਾਨੂੰ ਕੰਬਲ ਲੈਣ ਲਈ ਪੈਸੇ ਦੇ ਦੋ।
ਪੈਸੇ ਮਿਲ ਜਾਣ ਦੇ ਬਾਵਜੂਦ ਵੀ ਇਹ ਚੱਪਲ ਬੂਟ ਲੈ ਕੇ ਨਹੀ ਪਾਉਂਦੇ ਤੇ ਨਾ ਹੀ ਠੰਡ ਤੋਂ ਬਚਣ ਲਈ ਕੋਟੀ ਸਵੈਟਰ ਕੰਬਲ ਲੈਂਦੇ ਨੇ।
ਉਸ ਨੇ ਦੱਸਿਆ ਕਿ ਇੱਕ ਮੁੰਡੇ ਨੇ ਕਿਸੇ ਕਾਰ ਵਾਲੇ ਨੂੰ ਕੰਬਲ ਲੈਣ ਵਾਸਤੇ ਕਿਹਾ, ਤਾਂ ਕਾਰ ਵਾਲੇ ਨੇ ਦੋ ਸੌ ਰੁਪਈਆ ਲਾਗੇ ਰੇਹੜੀ ਵਾਲੇ ਨੂੰ ਫੜਾ ਦਿੱਤਾ ਤੇ ਰੇਹੜੀ ਵਾਲੇ ਨੂੰ ਕਿਹਾ ਕਿ ਇਸ ਨੂੰ ਕੰਬਲ਼ ਲੈ ਦਵੀੰ। ਜਦੋਂ ਕਾਰ ਵਾਲਾ ਚਲਾ ਗਿਆ ਤਾਂ ਕੰਬਲ ਲੈਣ ਵਾਲਾ ਮੁੰਡਾ ਰੇਹੜੀ ਵਾਲੇ ਕੋਲੋਂ ਪੈਸੇ ਮੰਗਣ ਲੱਗਾ।
ਰੇਹੜੀ ਵਾਲੇ ਨੇ ਕਿਹਾ, ਮੈਨੂੰ ਪੈਸੇ ਤੈਨੂੰ ਕੰਬਲ ਲੈ ਕੇ ਦੇਣ ਲਈ ਦਿੱਤੇ ਗਏ ਨੇ, ਮੈਂ ਤਾਂ ਤੈਨੂੰ ਕੰਬਲ ਹੀ ਲੈ ਕੇ ਦੇਵਾਂਗਾ। ਮੰਗਣ ਵਾਲਾ ਮੁੰਡਾ ਵਾਰ ਵਾਰ ਇਹੋ ਹੀ ਕਹੀ ਜਾ ਰਿਹਾ ਸੀ ਕਿ ਨਹੀਂ ਮੈਨੂੰ ਤਾਂ ਪੈਸੇ ਚਾਹੀਦੇ ਆ ਮੈਨੂੰ ਤਾਂ ਪੈਸੇ ਚਾਹੀਦੇ ਆ।
ਇਸੇ ਤਰ੍ਹਾਂ ਰਿਕਸ਼ੇ ਵਾਲੇ ਨੇ ਇੱਕ ਹੋਰ ਬਾਰੇ ਦੱਸਿਆ ਜੋ ਕਿ ਚੱਪਲਾਂ ਤੋਂ ਬਿਨਾਂ ਹੀ ਘੁੰਮਦਾ ਫਿਰਦਾ ਏ, ਉਸ ਨੂੰ ਜਦੋਂ ਵੀ ਕੋਈ ਕਹਿੰਦਾ ਹੈ ਕਿ ਮੈਂ ਤੈਨੂੰ ਚੱਪਲ ਲੈ ਦਿੰਦਾ ਹਾਂ, ਤਾਂ ਉਹ ਅੱਗੋਂ ਕਹਿੰਦਾ ਹੈ ਕਿ ਨਹੀਂ ਮੈਨੂੰ ਤਾਂ ਪੈਸੇ ਹੀ ਚਾਹੀਦੇ ਨੇ।
ਕੁਝ ਸਿਰਕੱਢ ਸਮਾਜ ਸੇਵੀ ਸੱਜਣਾਂ ਤੇ ਸੰਸਥਾਵਾਂ ਨੂੰ ਸਰਕਾਰ ਦੇ ਨਾਲ ਮਿਲ ਕੇ ਇਸ ਸਾਰੇ ਮਾਮਲੇ ਦੀ ਪੁਣਛਾਣ ਜ਼ਰੂਰ ਕਰਨੀ ਚਾਹੀਦੀ ਹੈ।
ਜਿਸ ਸਰਦੀ ਦੇ ਵਿੱਚ ਅਸੀਂ ਸਾਰੇ ਦੋ ਦੋ ਤਿੰਨ ਤਿੰਨ ਕੋਟੀਆਂ ਸਵੈਟਰ ਪਾ ਕੇ, ਬੂਟਾਂ ਦੇ ਨਾਲ ਜੁਰਾਬਾਂ ਪਾ ਕੇ ਘੁੰਮ ਰਹੇ ਹਾਂ।
ਇਸ ਠੰਡ ਦੇ ਵਿੱਚ ਆਪਣੇ ਬੱਚਿਆਂ ਨੂੰ ਮੰਗਣ ਦੇ ਵਾਸਤੇ ਨੰਗੇ ਪੈਰੀ ਘੁਮਾਉਣਾ ਤੇ ਬਹੁਤ ਘੱਟ ਕਪੜਿਆਂ ਦੇ ਵਿੱਚ ਰੱਖਣਾ, ਇਸ ਤੋਂ ਵੱਡਾ ਜੁਲਮ ਹੋਰ ਕੀ ਹੋ ਸਕਦਾ ਹੈ। ਸਾਨੂੰ ਸਾਰਿਆਂ ਨੂੰ ਬੱਚਿਆਂ ਤੇ ਹੋ ਰਹੇ ਇਸ ਜੁਲਮ ਦਾ ਵਿਰੋਧ ਜਰੂਰ ਕਰਨਾ ਚਾਹੀਦਾ ਹੈ। ਉਹ ਵੀ ਸਾਡੇ ਬੱਚਿਆਂ ਵਰਗੇ ਹੀ ਨਾਸਮਝ ਤੇ ਮਾਸੂਮ ਬੱਚੇ ਨੇ।ਅਸੀਂ ਸਾਰੇ ਕਹਿੰਦੇ ਹਾਂ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ, ਮੇਰੇ ਹਿਸਾਬ ਨਾਲ ਇਸ ਤੋਂ ਵੱਡੀ ਰੱਬ ਦੀ ਸੇਵਾ ਹੋਰ ਕੋਈ ਨਹੀ ਹੋ ਸਕਦੀ।
ਜੇ ਇਸ ਦੇ ਵਿੱਚ ਉਨ੍ਹਾਂ ਬੱਚਿਆਂ ਦੇ ਮਾਂ ਬਾਪ ਦੀ ਗਲਤੀ ਹੈ ਤਾਂ ਉਨ੍ਹਾਂ ਨੂੰ ਬਣਦੀ ਸਜਾ ਦੇਣੀ ਚਾਹੀਦੀ ਹੈ। ਤੇ ਅੱਗੇ ਤੋਂ ਉਨ੍ਹਾਂ ਤੇ ਨਿਗਰਾਨੀ ਰੱਖਣੀ ਚਾਹੀਦੀ ਹੈ।
ਜੇ ਸੱਚ ਮੁੱਚ ਹੀ ਉਨ੍ਹਾਂ ਤੇ ਐਨੀ ਜ਼ਿਆਦਾ ਗਰੀਬੀ ਹੈ, ਕਿ ਉਹ ਆਪਣੇ ਬੱਚਿਆਂ ਨੂੰ ਸੇਲ ਤੋਂ ਲੈ ਕੇ ਵੀ ਬੂਟ ਤੇ ਕੱਪੜੇ ਨਹੀਂ ਦੇ ਸਕਦੇ, ਤਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਉਨ੍ਹਾਂ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਕੋਈ ਉਦਮ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ।

ਹਰਪਾਲ ਸਿੰਘ ਫਿਰੋਜ਼ਪੁਰ 

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ