ਇੱਕ ਪੰਜਾਬੀ ਗਾਇਕ ਦੀ ਬੇਸ਼ਰਮੀ ਦੀ ਹੱਦ।

ਟੀਵੀ ਤੇ ਚੱਲ ਰਹੇ Rising Star ਪ੍ਰੋਗਰਾਮ ਦੇ ਵਿੱਚ ਐਤਵਾਰ ਨੂੰ ਪ੍ਰਸਿੱਧ ਹੀਰੋਇਨ ਰੇਖਾ ਮੁੱਖ ਮਹਿਮਾਨ ਦੇ ਤੌਰ ਤੇ ਆਈ। ਉਹ ਪੰਜਾਬੀ ਗਾਇਕ ਦਲਜੀਤ ਦੁਸਾਝ ਨੂੰ ਵਾਰ ਵਾਰ ਪੁੱਤਰ ਜੀ ਪੁੱਤਰ ਕਹਿ ਕੇ ਬੁਲਾ ਰਹੀ ਸੀ। ਕਿਉਂਕਿ ਰੇਖਾ ਹੁਣ ਬਜ਼ੁਰਗ ਹੋ ਚੁੱਕੀ ਹੈ। ਰੇਖਾ ਦਲਜੀਤ ਦੀ ਸਿਫ਼ਤ ਵਿੱਚ ਕਹਿ ਰਹੀ ਸੀ ਕਿ ਇਹ ਮੇਰਾ ਬਹੁਤ ਸਿਆਣਾ ਪੁੱਤਰ  ਹੈ, ਬਹੁਤ ਘੱਟ ਬੋਲਦਾ ਹੈ ਪਰ ਜਿੰਨਾ ਬੋਲਦਾ ਹੈ ਕੀਮਤੀ ਬੋਲਦਾ ਹੈ। ਸਾਰੇ ਰੇਖਾ ਦੀ ਤਰੀਫ ਵਿੱਚ ਕੁਝ ਨਾ ਕੁਝ ਬੋਲ ਰਹੇ ਸੀ।
ਅਖੀਰ ਤੇ ਦਲਜੀਤ ਕਹਿਣ ਲੱਗਾ ਕਿ ਮੈਂ ਵੀ ਤੁਹਾਡੇ ਲਈ ਕੁਝ ਤਿਆਰ ਕੀਤਾ ਹੈ, ਰੇਖਾ ਜੀ ਨੂੰ ਸਟੇਜ ਤੇ ਲੈ ਗਿਆ ਤੇ ਉੱਥੇ ਜਾ ਕੇ ਗੀਤ ਸ਼ੁਰੂ ਕਰ ਦਿੱਤਾ

" ਪ੍ਰੋਪਰ ਪਟੋਲਾ,, ਨਖਰਾ ਏ ਸਵੈਗ।
ਸੂਟ ਪਟਿਆਲਾ ਸ਼ਾਹੀ ਚੁੰਨੀ ਤੇਰੀ ਬਲੈਕ।
ਮੁੰਡੇ ਹੌਕੇ ਭਰਦੇ  ਤੈਨੂੰ ਤੱਕ ਤੱਕ ਕੇ।
ਨੱਚੇ ਜਦੋਂ ਹੱਥ ਤੂੰ ਲੱਕ ਉੱਤੇ ਰੱਖ ਕੇ।

ਗੀਤ ਖਤਮ ਹੋਣ ਤੇ ਰੇਖਾ ਨੇ ਦਿਲਜੀਤ ਨੂੰ ਵਾਰ ਵਾਰ ਪੁੱਛਿਆ, ਕਿ ਇਹ ਗੀਤ ਤੁਸੀਂ ਮੇਰੇ ਲਈ ਗਾਇਆ ਏ ?
ਤਾਂ ਦਲਜੀਤ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਕਿਹਾ,
ਹਾਂ ਹਾਂ ਇਹ ਗੀਤ ਤੁਹਾਡੇ ਲਈ ਹੀ ਗਾਇਆ ਏ, ਤੁਸੀਂ ਅਜੇ ਵੀ ਪਟੋਲਾ ਹੋ।
ਤਾਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਸ਼ਰਮ ਆਈ। ਕਿਉਂਕਿ ਪਹਿਲਾਂ ਮੈਂ ਮਾਣ ਕਰਦਾ ਸਾਂ, ਕਿ ਐਡੀ ਵੱਡੀ ਸਟੇਜ ਉੱਤੇ ਇੱਕ ਸਰਦਾਰ ਪੱਗ ਵਾਲਾ ਜੱਜ ਬਣ ਕੇ ਬੈਠਾ ਏ।
ਤੇ ਹੁਣ ਮੈਨੂੰ ਸ਼ਰਮ ਆ ਰਹੀ ਸੀ ਕਿ ਰੇਖਾ ਤੇ ਹੋਰ ਸੁਨਣ ਵਾਲੇ ਕਰੋੜਾਂ ਲੋਕ ਕੀ ਸੋਚ ਰਹੇ ਹੋਣਗੇ, ਕਿ ਰੇਖਾ ਤਾਂ ਦਲਜੀਤ ਨੂੰ ਵਾਰ ਵਾਰ ਪੁੱਤਰ ਜੀ ਪੁੱਤਰ ਜੀ ਕਹਿ ਕੇ ਬੁਲਾ ਰਹੀ ਹੈ। ਤੇ ਇਹ ਦਿਲਜੀਤ ਉਸੇ ਹੀ ਮਾਂ ਦੀ ਉਮਰ ਦੀ ਰੇਖਾ ਨੂੰ ਪਟੋਲਾ ਦੱਸ ਰਿਹਾ ਹੈ।
ਕੀ ਕੋਈ ਪੁੱਤ ਆਪਣੀ ਮਾਂ ਨੂੰ ਇਦਾਂ ਕਰੋੜਾਂ ਲੋਕਾਂ ਦੇ ਵਿੱਚ ਪਟੋਲਾ ਕਹਿ ਸਕਦਾ ਹੈ ?
ਮੈਨੂੰ ਤਾਂ ਦਲਜੀਤ ਦੀ ਇਹ ਹਰਕਤ ਬਹੁਤ ਹੀ ਘਟੀਆ ਲੱਗੀ ਹੈ। ਹੋ ਸਕਦਾ ਏ ਕਿ ਤੁਸੀਂ ਮੇਰੇ ਨਾਲੋਂ ਵੱਖਰੀ ਸੋਚ ਰੱਖਦੇ ਹੋਵੋ।

ਹਰਪਾਲ ਸਿੰਘ ਫ਼ਿਰੋਜਪੁਰ

Checkout Fun time with Diljit and Rekha on Voot https://voot.app.link/wTzuDqjccW

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ