ਬੱਚਿਆਂ ਵਿੱਚ ਫਰਕ ਨਾ ਪਾਓ।

ਨਾਸਮਝ ਲੋਕ ਬਚਪਨ ਤੋਂ ਹੀ ਬੱਚਿਆਂ ਵਿੱਚ ਫਿੱਕ ਪਾਉਣਾ ਸ਼ੁਰੂ ਕਰ ਦਿੰਦੇ ਨੇ। ਇਹ ਕਹਿ ਕਹਿ ਕੇ,,
ਕਿ ਹੁਣ ਤੇਰਾ ਹਿੱਸਾ ਵੰਡਾਉਣ ਵਾਲਾ ਆ ਗਿਆ ਏ, ਹੁਣ ਤੈਨੂੰ ਖਿਡਾਉਣੇ ਤੇ ਚੀਜੀਆਂ ਨਹੀਂ ਮਿਲਣੀਆਂ ਜਾਂ ਘੱਟ ਮਿਲਣੀਆਂ ਨੇ, ਹੁਣ ਅਸੀਂ ਤੈਨੂੰ ਨਹੀਂ ਬੁਲਾਇਆ ਕਰਨਾ, ਸਾਡੇ ਕੋਲ ਨਵਾ ਕਾਕਾ ਆ ਗਿਆ ਏ। ਏਦਾਂ ਦੀਆਂ ਹੋਰ ਬਹੁਤ ਸਾਰੀਆਂ ਬੱਚਿਆਂ ਵਿੱਚ ਫਿੱਕ ਪਾਉਣ ਵਾਲੀਆਂ ਗੱਲਾਂ ਅਕਸਰ ਬਾਹਰੋਂ ਨਵੇਂ ਕਾਕੇ ਨੂੰ ਦੇਖਣ ਆਏ ਲੋਕ ਕਰਦੇ ਰਹਿੰਦੇ ਨੇ।

ਸਮਝਦਾਰ ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ, ਕਿ ਉਹ ਆਪਣੇ ਪਹਿਲੇ ਬੱਚੇ ਦੇ ਨਾਲ ਕੋਈ ਵੀ ਇਹੋ ਜਿਹਾ ਵਿਵਹਾਰ ਨਾ ਕਰਨ, ਜਿਸ ਦੇ ਨਾਲ ਉਸ ਦੇ ਮਨ ਵਿੱਚ ਨਵੇਂ ਬੱਚੇ ਪ੍ਰਤੀ ਈਰਖਾ ਜਾਂ ਨਫਰਤ ਪੈਦਾ ਹੋਵੇ। ਪਰ ਕਈ ਥਾਵਾਂ ਤੇ ਮਾਪੇ ਵੀ ਨਵਾਂ ਬੱਚਾ ਆਉੰਦਿਆਂ ਸਾਰ ਹੀ ਪੁਰਾਣੇ ਬੱਚੇ ਵੱਲੋਂ ਆਪਣਾ ਧਿਆਨ ਬਿਲਕੁੱਲ ਹੀ ਹਟਾ ਕੇ, ਉਸ ਨਾਲ ਰੁੱਖਾ ਵਿਹਾਰ ਕਰਕੇ, ਨਵੇਂ ਨੂੰ ਜ਼ਿਆਦਾ ਪਿਆਰਾ ਅਤੇ ਵਧੀਆ ਸਿੱਧ ਕਰਕੇ, ਪੁਰਾਣੇ ਦੀਆਂ ਚੀਜਾਂ ਨਵੇਂ ਨੂੰ ਦੇਣ ਦੀਆਂ ਗੱਲਾਂ ਕਰਕੇ ਜਾਂ ਹੋਰ ਏਦਾਂ ਦਾ ਕੁੱਝ ਜਿਸ ਦੇ ਨਾਲ ਪਹਿਲੇ ਦੇ ਮਨ ਵਿੱਚ ਨਵੇਂ ਪ੍ਰਤੀ ਈਰਖਾ ਤੇ ਨਫ਼ਰਤ ਪੈਂਦਾ ਹੋਵੇ ਆਦਿ ਗ਼ਲਤੀਆਂ ਕਰਦੇ ਰਹਿੰਦੇ ਨੇ।
ਹਰ ਮਾਂ ਬਾਪ ਤੇ ਨਵੇਂ ਬੱਚੇ ਨੂੰ ਮਿਲਣ ਆਇਆਂ ਨੂੰ  ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਕਿ ਸਾਡੀਆਂ ਇਨ੍ਹਾਂ ਬੇਤੁਕੀਆਂ ਬੇਕਾਰ ਤੇ ਜਾਹਲ ਗੱਲਾਂ ਕਰਕੇ  ਬੱਚਿਆਂ ਦੇ ਮਨ ਵਿੱਚ ਨਫ਼ਰਤ ਤੇ ਈਰਖਾ ਦਾ ਬੀਜ ਬੋਇਆ ਜਾ ਰਿਹਾ ਹੈ। ਜਿਸ ਨੇ ਇੱਕ ਦਿਨ ਵੱਡਾ ਦਰੱਖਤ ਬਣ ਜਾਣਾ ਹੈ ਤੇ ਇਸ ਨੇ ਵੱਡੇ ਹੋਣ ਤੇ ਬੱਚਿਆਂ ਵਿੱਚ ਈਰਖਾ ਸਾੜਾ ਤੇ ਹੋਰ ਕਈ ਫਸਾਦਾਂ ਲੜਾਈਆਂ ਝਗੜਿਆਂ ਦਾ ਕਾਰਨ ਬਣਨਾ ਹੈ।
ਇਸ ਲਈ ਅਸੀਂ ਬੱਚਿਆਂ ਤੇ ਰਹਿਮ ਕਰੀਏ ਤਾਂ ਕਿ ਉਨ੍ਹਾਂ ਦੇ ਅੰਦਰ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਆਪਸੀ ਪਿਆਰ, ਹਮਦਰਦੀ ਮਿਲਵਰਤਣ ਦੀ ਭਾਵਨਾ ਸਦਾ ਬਣੀ ਰਹੇ।

ਹਰਪਾਲ ਸਿੰਘ ਫ਼ਿਰੋਜਪੁਰ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ