ਕੀ ਸਮਾਜ ਭਲਾਈ ਦੇ ਕੰਮ ਧਰਮ ਜਾਂ ਰੱਬ ਦੇ ਕੰਮਾਂ ਵਿੱਚ ਨਹੀਂ ਆਉਂਦੇ ??? (ਕਹਾਣੀ)
ਗਲੀਆਂ ਦੇ ਸਾਰੇ ਨਿਆਣੇ ਬਹੁਤ ਖੁਸ਼ ਸਨ ਕਿ ਸਾਡੀਆਂ ਗਲੀਆਂ ਵਿੱਚ ਇੰਟਰਲਾਕ ਟੈਲ ਲੱਗ ਰਹੀ ਹੈ, ਗਲੀਆਂ ਬਿਲਕੁਲ ਪੱਧਰੀਆਂ ਹੋ ਜਾਣਗੀਆਂ। ਅਸੀਂ ਉਪਰ ਸਾਈਕਲ ਭਜਾਵਾਂਗੇ ਤੇ ਹੋਰ ਖੇਡਾਂ ਵੀ ਬੜੇ ਆਰਾਮ ਨਾਲ ਖੇਡਾਂਗੇ।
ਪਹਿਲੀਆਂ ਭੱਠੇ ਦੀਆਂ ਇੱਟਾਂ ਦੀਆਂ ਬਣੀਆਂ ਗਲੀਆਂ ਥਾਂ ਥਾਂ ਤੋਂ ਟੁੱਟੀਆਂ ਭੱਜੀਆਂ ਤੇ ਉੱਚੀਆਂ ਨੀਵੀਂਆਂ ਹਨ।
ਉੱਥੇ ਹੀ ਜਿਨ੍ਹਾਂ ਪਰਿਵਾਰਾਂ ਦੇ ਘਰ ਦਾ ਫ਼ਰਸ਼ ਪਹਿਲਾਂ ਦੀਆਂ ਗਲੀਆਂ ਦੇ ਬਰਾਬਰ ਜਾਂ ਥੋੜ੍ਹਾ ਹੀ ਉੱਚਾ ਨੀਵਾਂ ਸੀ, ਉਹ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਸਨ, ਕਿ ਜਿਵੇਂ ਗਲੀਆਂ ਵਿੱਚ ਪਹਿਲੀਆਂ ਇੱਟਾਂ ਤੇ ਹੀ ਹੋਰ ਰੇਤਾ ਸੁੱਟ ਕੇ ਇੰਟਰਲਾਕ ਟਾਇਲਾਂ ਲਾਈਆਂ ਜਾ ਰਹੀਆਂ ਨੇ, ਉਸ ਨਾਲ ਤਾਂ ਸਾਡੇ ਘਰ ਹੋਰ ਨੀਵੇਂ ਹੋ ਜਾਣਗੇ। ਫਿਰ ਜਦੋਂ ਕਦੇ ਵੀ ਮੀਹਾਂ ਵਿੱਚ ਸੀਵਰੇਜ ਦੀ ਕੋਈ ਸਮੱਸਿਆ ਆਵੇਗੀ, ਨਾਲੀ ਵਿੱਚ ਕੋਈ ਬਲਾਕਜ ਅਾਵੇਗੀ। ਤਾਂ ਸਾਰਾ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਵੇਗਾ। ਸਾਡੇ ਕੋਲ ਅਜੇ ਅੈਨਾ ਪੈਸਾ ਨਹੀਂ ਹੈ ਕਿ ਅਸੀਂ ਆਪਣੇ ਘਰ ਉੱਚੇ ਕਰ ਸਕੀਏ। ਅਸੀਂ ਹੁਣ ਕੀ ਕਰੀਏ, ਸਾਰੇ ਇੱਕ ਦੂਜੇ ਨਾਲ ਮੂੰਹ ਜੋੜ ਜੋੜ ਕੇ ਗੱਲਾਂ ਕਰ ਰਹੇ ਸਨ। ਪਰ ਵਿੱਚ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ ਵੀ ਸਨ ਕਿ ਸਾਡੀਆਂ ਗਲੀਆਂ ਦੀ ਜੂਨ ਸੁਧਰ ਰਹੀ ਹੈ।
ਬਾਬਾ ਗਿਆਨ ਸਿੰਘ ਬਾਜ਼ ਦੀ ਅੱਖ ਵਾਲੇ ਨੇ ਸਾਰਿਆਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਚਲੋ ਆਪਾਂ ਸਰਪੰਚ ਕੋਲ ਚੱਲ ਕੇ ਇਸ ਮਸਲੇ ਦਾ ਕੋਈ ਹੱਲ ਕਰਦੇ ਹਾਂ। ਸਮੱਸਿਆ ਭਾਵੇਂ ਕੁਝ ਕੁ ਘਰਾਂ ਦੀ ਸੀ, ਪਰ ਬਾਬਾ ਜੀ ਦੇ ਕਹਿਣ ਤੇ ਕਲੋਨੀ ਦੇ ਸਾਰੇ ਸਿਆਣੇ ਬੰਦੇ ਨਾਲ ਤੁਰ ਪਏ।
ਗਿਆਨ ਸਿੰਘ ਨੇ ਸਰਪੰਚ ਨੂੰ ਕਿਹਾ ਕਿ ਤੁਸੀਂ ਪਹਿਲੀਆਂ ਭੱਠੇ ਦੀਆਂ ਇੱਟਾਂ ਗਲੀ ਵਿੱਚੋਂ ਪਟਾ ਕੇ, ਗਲੀ ਥੋੜੀ ਨੀਵੀਂ ਕਰਾ ਕੇ ਇੰਟਰਲਾਕ ਟੈਲ ਲਵਾ ਦੇਵੋ, ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਸਰਪੰਚ ਕਹਿਣ ਲੱਗਾ,
ਪੈਸਾ ਇੰਟਰਲਾਕ ਟੈਲ ਲਾਉਣ ਦਾ ਹੀ ਆਉਂਦਾ ਹੈ। ਜੇ ਪਹਿਲੀਆਂ ਇੱਟਾਂ ਨੂੰ ਪਟਾ ਕੇ ਗਲੀ ਨੀਵੀਂ ਕਰਵਾਵਾਂਗੇ ਤਾਂ ਵੱਖਰੇ ਤੌਰ ਤੇ ਮਜ਼ਦੂਰਾਂ ਦਾ ਪ੍ਰਬੰਧ ਕਰਨਾ ਪਵੇਗਾ। ਫੰਡ ਪਹਿਲਾਂ ਹੀ ਬਹੁਤ ਥੋੜ੍ਹਾ ਹੈ, ਫਿਰ ਟਾਇਲ ਲਗਾਉਣ ਲਈ ਪੈਸਾ ਨਹੀਂ ਬਚੇਗਾ। ਫਿਰ ਤੁਸੀਂ ਕਹਿਣਾ, ਇਨ੍ਹਾਂ ਨੇ ਪੈਸੇ ਖਾ ਲਏ, ਕੰਮ ਅੱਧ ਵਿੱਚ ਬੰਦ ਕਰ ਦਿੱਤਾ।
ਸਾਰੇ ਨਮੋਸ ਹੋ ਕੇ ਘਰਾਂ ਨੂੰ ਵਾਪਸ ਆ ਰਹੇ ਸਨ।ਬਾਬਾ ਸਾਰਿਆਂ ਨੂੰ ਹਾਕ ਮਾਰ ਕੇ ਬੋਹੜ ਥੱਲੇ ਲੈ ਗਿਆ।
ਸਾਰਿਆਂ ਨੂੰ ਕਹਿਣ ਲੱਗਾ ਕਿ ਦੇਖੋ ਭਾਈ,
ਇਹ ਆਪਣਾ ਮਸਲਾ ਹੈ ਤੇ ਆਪਾਂ ਨੂੰ ਹੀ ਨਜਿੱਠਣਾ ਪਵੇਗਾ। ਕਿਸੇ ਨੇ ਆ ਕੇ ਸਾਡੀ ਮਦਦ ਨਹੀ ਕਰਨੀ।
ਸਾਰੇ ਕਹਿਣ ਲੱਗੇ ਦੱਸੋ ਆਪਾਂ ਕੀ ਕਰ ਸਕਦੇ ਹਾਂ ??
ਬਾਬਾ ਜੀ ਕਹਿਣ ਲੱਗੇ,
ਪਹਿਲਾ ਕੰਮ ਇਹ ਹੈ ਕਿ ਆਪਾਂ ਆਪ ਸਾਰੇ ਰਲ ਮਿਲ ਇੱਟਾਂ ਪੁੱਟ ਕੇ ਗਲੀ ਨੂੰ ਪੱਧਰੀ ਤੇ ਨੀਵੀਂ ਕਰ ਲਈਏ।
ਸਾਰੇ ਕਹਿਣ ਲੱਗੇ,, ਅੈਨਾ ਸਮਾਂ ਕਿਸਦੇ ਕੋਲ ਆ,,, ਸਾਰੇ ਕੰਮਾਂ ਕਾਜਾਂ ਵਾਲੇ ਹਾਂ।
ਬਾਬਾ ਜੀ ਕਹਿਣ ਲੱਗੇ,,,ਦੂਜਾ ਹੱਲ ਏ ਆ ਕਿ ਆਪਾਂ ਪੈਸੇ ਇਕੱਠੇ ਕਰਕੇ ਮਜ਼ਦੂਰਾਂ ਤੋਂ ਕਰਵਾ ਲਈਏ।
ਪੈਸੇ ਇਕੱਠੇ ਕਰਨ ਦੀ ਗੱਲ ਸੁਣ ਕੇ ਕਈਆਂ ਨੇ ਪੈਰ ਖਿਸਕਾਉਣੇ ਸ਼ੁਰੂ ਕਰ ਦਿੱਤੇ।
ਬਾਬਾ ਜੀ ਸਭ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ,,
ਜਾਣ ਤੋਂ ਪਹਿਲਾਂ ਮੇਰੀਆਂ ਇੱਕ ਦੋ ਗੱਲਾਂ ਦਾ ਜਵਾਬ ਦੇ ਜਾਉ.. ਮੈਂ ਤੁਹਾਨੂੰ ਕਿਸੇ ਨੂੰ ਵੀ ਪੈਸੇ ਦੇਣ ਲਈ ਮਜ਼ਬੂਰ ਨਹੀ ਕਰਾਂਗਾ।
ਬਾਬਾ ਜੀ ਕਹਿਣ ਲੱਗੇ..
ਜਿਹੜੇ ਹਿੰਦੂ ਵੀਰ ਬੈਠੇ ਨੇ ਉਹ ਵੱਡੇ ਪੱਧਰ ਤੇ ਸਾਲ ਵਿੱਚ ਇੱਕ ਦੋ ਜਗਰਾਤੇ ਤੇ ਸਿੱਖ ਗੁਰਦੁਆਰੇ ਵਿੱਚ ਇੱਕ ਦੋ ਧਾਰਮਿਕ ਸਮਾਗਮ ਜਰੂਰ ਕਰਵਾਉਂਦੇ ਨੇ। ਦੋਵੇਂ ਦੱਸਣ ਕਿ ਇੱਕ ਜਗਰਾਤੇ ਤੇ ਧਾਰਮਿਕ ਸਮਾਗਮ ਤੇ ਕਿੰਨਾ ਕੁ ਖਰਚਾ ਆਉਂਦਾ ਹੈ।
ਜਗਰਾਤਾਂ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਖਿੱਝ ਕੇ ਜਿਹੇ ਕਹਿਣ ਲੱਗੇ,, ਗਲੀ ਨਾਲ ਧਾਰਮਿਕ ਸਮਾਗਮਾਂ ਦਾ ਕੀ ਲੈਣ ਦੇਣ ਹੈ ??
ਬਾਬੇ ਵਲੋਂ ਦੁਬਾਰਾ ਠਰਮੇ ਨਾਲ ਪੁੱਛਣ ਤੇ ਕਹਿਣ ਲੱਗੇ, ਲੱਖ ਡੇਢ ਲੱਖ ਤਾਂ ਕਿਤੇ ਨਹੀਂ ਗਿਆ। ਜੇ ਹੋਰ ਵੱਡੇ ਪੱਧਰ ਤੇ ਕਰਨਾ ਹੋਵੇ ਤਾਂ ਵੱਧ ਖਰਚ ਵੀ ਆ ਜਾਂਦਾ ਹੈ।
ਬਾਬਾ ਜੀ ਪੁੱਛਣ ਲੱਗੇ,, ਉਹ ਪੈਸਾ ਕਿੱਥੋਂ ਅਾਉਂਦਾ ਹੈ ?
ਦੋਵਾਂ ਧਿਰਾਂ ਨੇ ਕਿਹਾ, ਉਹ ਪੈਸਾ ਸੰਗਤਾਂ ਕੋਲੋਂ ਆਉਂਦਾ ਹੈ ਲੋਕਾਂ ਕੋਲੋਂ ਆਉਂਦਾ ਹੈ।
ਬਾਬਾ ਜੀ ਕਹਿਣ ਲੱਗੇ,, ਜੇ ਲੱਖ, ਸਵਾ ਲੱਖ, ਡੇਢ ਦੋ ਲੱਖ ਰੁਪੱਈਆ ਧਾਰਮਿਕ ਕੰਮਾਂ ਵਾਸਤੇ ਇਕੱਠਾ ਹੋ ਸਕਦਾ ਹੈ, ਤਾਂ ਗਲੀ ਵਾਸਤੇ ਚਾਲੀ ਪੰਜਾਹ ਹਜ਼ਾਰ ਕਿਉਂ ਨਹੀ ??
ਦੋਵਾਂ ਧਿਰਾਂ ਦਾ ਇੱਕੋ ਜਵਾਬ ਸੀ, ਜੀ ਉਹ ਤੇ ਰੱਬ ਤੇ ਧਰਮ ਕੰਮ ਹੋਣ ਕਰਕੇ ਲੋਕ ਪੈਸਾ ਦੇ ਦਿੰਦੇ ਨੇ।
ਤਾਂ ਬਾਬਾ ਕਹਿਣ ਲੱਗਾ ਕਿ ਇਹੋ ਸਾਡੀ ਸਭ ਤੋਂ ਵੱਡੀ ਗਲਤੀ ਹੈ ਕਿ ਅਸੀਂ ਗੁਰਦੁਆਰਿਆਂ ਮੰਦਿਰਾਂ ਮਸਜਿਦਾਂ ਚਰਚਾਂ, ਪੀਰਾਂ ਦੀਆਂ ਥਾਵਾਂ, ਸਾਝੇ ਜਠੇਰਿਆਂ ਵਡੇਰਿਆਂ ਆਦਿ ਧਾਰਮਿਕ ਥਾਵਾਂ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਤੇ ਉਨ੍ਹਾਂ ਦੇ ਵਿੱਚ ਵੱਧ ਤੋਂ ਵੱਧ ਧਾਰਮਿਕ ਸਮਾਗਮ ਕਰਵਾਉਣ, ਨਗਰ ਕੀਰਤਨ, ਸ਼ੋਭਾ ਯਾਤਰਾ ਤੇ ਥਾਂ ਥਾਂ ਤੇ ਲੰਗਰ ਲਾ ਕੇ ਰੱਜਿਆਂ ਨੂੰ ਹੋਰ ਰਜਾਉਣ ਆਦਿ ਕਰਮਾਂ ਨੂੰ ਹੀ ਧਰਮ ਦੇ ਜਾਂ ਰੱਬ ਦੇ ਕੰਮ ਮੰਨਦੇ ਹਾਂ।
ਆਮ ਲੋਕਾਂ ਦੇ ਭਲੇ ਦੇ ਕਿਸੇ ਵੀ ਕੰਮ ਨੂੰ ਅਸੀਂ ਰੱਬ ਦਾ ਜਾਂ ਧਰਮ ਦਾ ਕੰਮ ਮੰਨਣ ਲਈ ਤਿਆਰ ਨਹੀਂ ਹਾਂ ।
ਫਿਰ ਬਾਬਾ ਸਭ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ,,
ਮੇਰੀ ਇੱਕ ਹੋਰ ਗੱਲ ਦਾ ਜਵਾਬ ਦੇਵੋ ਜਾਉ।
ਤੁਹਾਡੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਰੱਬ ਦੇ ਬਾਰੇ ਵਿੱਚ ਕੀ ਕਹਿੰਦੇ ਨੇ ?
ਕਿ ਰੱਬ ਕਿੱਥੇ ਵੱਸਦਾ ਹੈ ?
ਕੀ ਰੱਬ ਸਿਰਫ ਗੁਰਦੁਆਰਿਆਂ ਮੰਦਰਾਂ ਮਸਜਦਾਂ ਚਰਚਾ ਆਦਿ ਧਾਰਮਿਕ ਥਾਵਾਂ ਤੇ ਹੀ ਰਹਿੰਦਾ ਹੈ ??
ਕਿ ਹੋਰ ਵੀ ਕਿਤੇ ਰੱਬ ਦਾ ਨਿਵਾਸ ਹੈ ?
ਤਾਂ ਸਾਰਿਆਂ ਨੇ ਇੱਕੋ ਸੁਰ ਵਿੱਚ ਕਿਹਾ ਕਿ ਰੱਬ ਤਾਂ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਵੱਸਦਾ ਹੈ।
ਹਰ ਜੀਵ ਜੰਤੂ ਪਸ਼ੂ ਪੰਛੀ ਰੁੱਖ ਪਰਬੱਤ ਪਹਾੜ ਨਦੀਆਂ ਨਾਲੇ ਸਾਰਿਆਂ ਥਾਵਾਂ ਉਤੇ ਵੱਸਦਾ ਹੈ।
ਬਾਬਾ ਗਿਆਨ ਸਿੰਘ ਕਹਿਣ ਲੱਗਾ,
ਇੰਟਰਲਾਕ ਟੈਲ ਲੱਗਣ ਦੇ ਕਰਕੇ ਜਿੰਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ।
ਕੀ ਇਨ੍ਹਾਂ ਪਰਿਵਾਰਾਂ ਦੇ ਵਿੱਚ ਰੱਬ ਨਹੀਂ ਵੱਸਦਾ ?
ਕਿ ਉਨ੍ਹਾਂ ਦੇ ਬੱਚਿਆਂ, ਔਰਤਾਂ, ਬਜ਼ੁਰਗਾਂ ਦੇ ਵਿੱਚ ਰੱਬ ਨਹੀਂ ਵੱਸਦਾ ?
ਜੇ ਗਲੀਆਂ ਉੱਚੀਆਂ ਹੁੰਦੀਅਾਂ ਨੇ, ਤਾਂ ਇਨ੍ਹਾਂ ਨੂੰ ਮਜਬੂਰੀ ਵੱਸ ਆਪਣੇ ਘਰਦੇ ਫਰਸ ਉੱਚੇ ਕਰਨੇ ਪੈਣੇ ਨੇ, ਕਈਆਂ ਨੂੰ ਘਰ ਉੱਚੇ ਕਰਨ ਲਈ ਢਾਹੁਣੇ ਪੈਣੇ ਨੇ।
ਪਰ ਗਲੀਆਂ ਵਿੱਚ ਬਹੁਤ ਸਾਰੇ ਐਸੇ ਪਰਿਵਾਰ ਵੱਸਦੇ ਨੇ, ਜਿਨ੍ਹਾਂ ਨੂੰ ਸਵੇਰ ਸ਼ਾਮ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ ਹੈ।
ਤਾਂ ਉਹ ਇਹ ਸਾਰਾ ਕੁਝ ਕਿਵੇਂ ਤੇ ਕਿੱਥੋਂ ਕਰਨਗੇ ? ਪੈਸਾ ਵਾਲੇ ਤਾਂ ਸਾਰਾ ਕੁਝ ਕਰ ਲੈਣਗੇ ।
ਪਰ ਦੱਸੋ ਗਰੀਬ ਕਿੱਥੇ ਜਾਣਗੇ ? ਉਹ ਕੀ ਕਰਨਗੇ ?
ਜਦੋਂ ਮੀਂਹ ਪੈਣ ਸਮੇਂ ਜਾਂ ਸੀਵਰੇਜ ਦੀ ਕੋਈ ਪ੍ਰੌਬਲਮ ਆਉਣ ਕਰਕੇ ਇਹ ਆਪਣੇ ਘਰ ਗੋਡੇ ਗੋਡੇ ਗੰਦਾ ਪਾਣੀ ਖੜ੍ਹਾ ਦੇਖ ਕੇ ਰੋਣ ਹਾਕੇ ਹੋਏ ਹੋਣਗੇ, ਜਿਸ ਰੱਬ ਬਾਰੇ ਤੁਹਾਡਾ ਵਿਸ਼ਵਾਸ਼ ਹੈ ਕਿ ਉਹ ਇਹਨਾਂ ਦੇ ਵਿੱਚ ਹੀ ਵੱਸਦਾ ਹੈ, ਕੀ ਉਹ ਤੁਹਾਡੇ ਵੱਲੋਂ ਇਹਨਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਲਈ ਕੀਤੇ ਗਏ ਧਾਰਮਿਕ ਕੰਮਾਂ ਨੂੰ ਪ੍ਰਵਾਨ ਕਰੇਗਾ ??
ਬਾਬੇ ਦੇ ਇਹਨਾਂ ਸਵਾਲਾਂ ਨੇ ਸਾਰਿਆਂ ਨੂੰ ਸੋਚਾਂ ਵਿੱਚ ਪਾ ਦਿੱਤਾ, ਸਾਰੇ ਨੀਵੀਆਂ ਪਾ ਕੇ ਬੈਠੇ ਸਨ।
ਕੁਝ ਸਮੇਂ ਦੀ ਚੁਪ ਤੋਂ ਬਾਅਦ ਸਾਰੇ ਕਹਿਣ ਲੱਗੇ,, ਬਾਬਾ ਜੀ ਤੁਸੀਂ ਠੀਕ ਕਹਿੰਦੇ ਹੋ, ਅਸੀਂ ਪੈਸਾ ਇਕੱਠਾ ਕਰਕੇ ਗਲੀਆਂ ਆਪ ਪੱਧਰੀਆਂ ਤੇ ਨੀਵੀਂਆਂ ਕਰਾਂਗੇ।
ਪਰ ਇਹ ਜੋ ਸਭ ਤੋਂ ਵੱਡਾ ਧਰਮ ਦਾ ਕੰਮ ਜਿਸ ਬਾਰੇ ਬਾਬੇ ਨਾਨਕ ਨੇ ਵੀ ਸਾਨੂੰ ਪ੍ਰੇਰਿਆ ਹੈ, ਪਰ ਅਸੀਂ ਭੁਲਾਈ ਬੈਠੇ ਸਾਂ।
"ਵਿਚਿ ਦੁਨੀਆ ਸੇਵ ਕਮਾਈਅੈ॥
ਤਾ ਦਰਗਹ ਬੈਸਣੁ ਪਾਈਅੈ॥
ਇਸ ਕੰਮ ਨੂੰ ਸਿਰੇ ਜ਼ਰੂਰ ਲਾਵਾਂਗੇ।
ਬਾਬਾ ਗਿਆਨ ਸਿੰਘ ਨੇ ਉਨ੍ਹਾਂ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਤੇ ਕਹਿਣ ਲੱਗੇ ਕਿ ਸਾਡੀ ਬਹੁਤ ਵੱਡੀ ਗਲਤੀ ਹੈ, ਕਿ ਅਸੀਂ ਆਪਣੇ ਪਿੰਡ, ਆਪਣੇ ਸਮਾਜ ਦੇ ਵਿਕਾਸ ਨੂੰ ਲੈ ਕੇ ਹਮੇਸ਼ਾਂ ਵਾਸਤੇ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਰਹਿੰਦੇ ਹਾਂ, ਕਿ ਸਰਕਾਰਾਂ ਕੁਝ ਕਰਨ।
ਠੀਕ ਏ ਸਰਕਾਰਾਂ ਦੇ ਵੀ ਫਰਜ਼ ਨੇ ਕਿ ਉਹ ਆਪਣੇ ਪਿੰਡਾਂ, ਸ਼ਹਿਰਾਂ ਤੇ ਗਲੀਆਂ ਮੁਹੱਲਿਆਂ ਦਾ ਵਿਕਾਸ ਕਰਨ ।
ਪਰ ਜਦੋਂ ਆਪਾਂ ਨੂੰ ਪਤਾ ਹੈ ਕਿ ਆਪਣੀਆਂ ਸਰਕਾਰਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈ ।
ਸਰਕਾਰੀ ਅਹੁਦਿਆਂ ਤੇ ਬੈਠੇ ਬੰਦਿਆਂ ਨੂੰ ਸਾਡੇ ਕੋਲੋਂ ਬੱਸ ਵੋਟਾਂ ਚਾਹੀਦੀਆਂ ਨੇ, ਵੋਟਾਂ ਦੇ ਸਿਰ, ਤੇ ਕੁਰਸੀ ਤੇ ਬੈਠ ਕੇ ਪੈਸਾ, ਹੋਰ ਕੁਝ ਨਹੀਂ ।
ਫਿਰ ਸਾਨੂੰ ਹੀ ਸਾਰਿਆਂ ਨੂੰ ਰਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਨੇ ।
ਜੇ ਅਸੀਂ ਧਾਰਮਿਕ ਕੰਮਾਂ ਦੇ ਵਾਸਤੇ ਇੰਨਾ ਪੈਸਾ ਖਰਚ ਕਰ ਸਕਦੇ ਹਾਂ ਤਾਂ ਆਪਣੇ ਆਲੇ ਦੁਆਲੇ ਦੇ ਵਾਸਤੇ ਕਿਉਂ ਨਹੀਂ ?
ਜਦ ਕਿ ਜਦੋਂ ਧਰਮ ਦੀ ਸਹੀ ਵਿਆਖਿਆ ਨੂੰ ਸਮਝਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਅਸਲ ਦੇ ਵਿਚ ਇਹ ਸਾਰੇ ਕਰਮ ਹੀ ਧਰਮ ਦੇ ਕਰਮ ਹਨ।
ਮੈਂ ਇਹ ਨਹੀਂ ਕਹਿੰਦਾ ਕਿ ਧਾਰਮਿਕ ਕਰਮਾਂ ਨੂੰ ਬਿਲਕੁੱਲ ਛੱਡ ਦੇਵੋ।
ਪਰ ਉਨ੍ਹਾਂ ਦੇ ਵਿੱਚੋਂ ਪੈਸਾ ਸਮਾਜ ਭਲਾਈ ਦੇ ਕੰਮਾਂ ਵਾਸਤੇ ਵੀ ਜ਼ਰੂਰ ਵਰਤੋਂ। ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਨੂੰ ਹੀ ਸਭ ਤੋਂ ਵੱਡੇ ਧਰਮ ਦਾ ਕਰਮ ਕਿਹਾ ਹੈ। ਤੁਸੀਂ ਜਾਣਦੇ ਹੋ ਗੁਰੂ ਸਾਹਿਬਾਨਾਂ ਨੇ ਕਿੰਨੇ ਨਗਰ ਵਸਾਏ, ਉਨ੍ਹਾਂ ਨਗਰਾਂ ਵਿੱਚ ਲੋਕਾਂ ਨੂੰ ਰੁਜ਼ਗਾਰ ਦਿੱਤੇ, ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਸਾਰੇ ਪ੍ਰਬੰਧ ਕੀਤੇ। ਉਹ ਜਿੰਨਾ ਵੀ ਪੈਸਾ ਸੀ ਉਹ ਸਾਰਾ ਸੰਗਤਾਂ ਦੇ ਕੋਲੋਂ ਹੀ ਆਇਆ ਸੀ ਤੇ ਸੰਗਤਾਂ ਦੇ ਉੱਤੇ ਹੀ ਲਾ ਦਿੱਤਾ ਜਾਂਦਾ ਸੀ।
ਪਰ ਮੌਜੂਦਾ ਸਮੇਂ ਵਿੱਚ ਲੋਕਾਂ ਵੱਲੋਂ ਆਈ ਮਾਇਆ ਨੂੰ, ਅਸੀਂ ਲੋਕਾਂ ਦੀ ਭਲਾਈ ਦੇ ਵਾਸਤੇ ਬਿਲਕੁਲ ਵੀ ਵਰਤਦੇ ।
ਅਸੀਂ ਉਹ ਸਾਰਾ ਪੈਸਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਜਾਂ ਧਾਰਮਿਕ ਸਮਾਗਮ ਕਰਵਾਉਣ ਦੇ ਵਿੱਚ ਹੀ ਖ਼ਰਚਦੇ ਹਾਂ ਤੇ ਉਸੇ ਨੂੰ ਹੀ ਸਭ ਤੋਂ ਵੱਡਾ ਧਰਮ ਕਰਮ ਸਮਝਦੇ ਹਾਂ।
ਮੇਰੇ ਹਿਸਾਬ ਨਾਲ ਏਦਾਂ ਕਰਕੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਪਰੰਪਰਾਵਾਂ ਤੋਂ ਮੂੰਹ ਮੋੜ ਰਹੇ ਹਾਂ। ਸਾਨੂੰ ਸਾਰਿਆਂ ਨੂੰ ਹੀ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਸਮਝਣਾ ਚਾਹੀਦਾ ਹੈ।
ਬਾਬੇ ਦੀਆਂ ਗੱਲਾਂ ਦੇ ਨਾਲ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਤੇ ਸਭ ਨੇ ਕਿਹਾ ਬਾਬਾ ਜੀ ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਅਸੀਂ ਆਪਣੇ ਪਿੰਡ ਦੇ ਬਹੁਤ ਸਾਰੇ ਕੰਮ ਜਿਹੜੇ ਜਰੂਰੀ ਨੇ, ਉਹ ਸਾਰੇ ਕਈ ਸਾਲਾਂ ਤੋਂ ਸਰਕਾਰਾਂ ਦੀ ਆਸ ਤੇ ਰੱਖੇ ਹੋਏ ਨੇ, ਹੁਣ ਅਸੀਂ ਉਨ੍ਹਾਂ ਸਾਰਿਆਂ ਨੂੰ ਆਪ ਰਲ ਮਿਲ ਕੇ ਕਰਾਂਗੇ।
ਅਸੀਂ ਜਗਰਾਤੇ ਧਾਰਮਿਕ ਸਮਾਗਮ ਤੇ ਉਹਨਾਂ ਤੇ ਹੋਣ ਵਾਲਾ ਖਰਚਾ ਘਟਾ ਦੇਵਾਂਗਾ।
ਲਿਖਤ-ਹਰਪਾਲ ਸਿੰਘ ਫ਼ਿਰੋਜ਼ਪੁਰ 88722-19051

Comments
Post a Comment