ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਜੇ ਵਿਦਿਆਰਥੀ ਆਪਣੀ ਪੜਾਈ ਵੱਲ ਧਿਆਨ ਦੇਣਾ ਛੱਡ ਦੇਣ , ਅਧਿਆਪਕ
ਉਹਨਾਂ ਦੇ ਅੰਦਰ ਪੜਨ ਦੀ ਰੁਚੀ ਪੈਦਾ ਕਰਨ ਲਈ ਕੋਈ ਜਤਨ ਨਾ ਕਰਨ ,
ਤਾਂ ਕੋਈ ਵੀ ਉਨ੍ਹਾਂ ਵਿਦਿਆਰਥੀਆਂ , ਅਧਿਆਪਕਾਂ ਤੇ ਸਕੂਲਾਂ ਦਾ ਭਵਿੱਖ
ਬਰਬਾਦ ਹੋਣੋ ਨਹੀ ਬਚਾ ਸਕਦਾ ।
ਗੁਰਦੁਆਰਿਆਂ ਵਿੱਚ ਸ਼ੁਰੂ ਹੋਣ ਵਾਲੇ ਹਰ ਸਮਾਗਮ ਦਾ ਮਕਸਦ ਧਰਮ
ਪਰਚਾਰ ਹੋਣਾ ਚਾਹੀਦਾ ਹੈ ।
ਪਰ ਅੱਜ ਕਲ ਪ੍ਭਾਤ ਫੇਰੀਆਂ ਤੇ ਕੁੱਝ ਹੋਰ ਸਮਾਗਮਾਂ ਵਿੱਚ ਸਮੂੰਹ
ਗੁਰਦੁਆਰਾ ਸਟਾਫ ਤੇ ਕਮੇਟੀ ਦਾ ਮਕਸਦ ਵੱਧ ਤੋਂ ਵੱਧ ਪੈਸਾ ਇਕੱਠਾ ਕਰਨਾ ,
ਤੇ ਸੰਗਤ ਦਾ ਮਕਸਦ ਬਿਨਾ ਧਰਮ ਕਮਾਏ ਕੁੱਝ ਦਿਨ ਹਾਜ਼ਰੀ ਭਰਕੇ
ਧਰਮੀ ਹੋਣ ਦਾ ਲੋਕਾਂ ਕੋਲੋਂ ਸਰਟੀਫਿਕੇਟ ਲੈਣਾ ਤੇ ਰੱਬ ਕੋਲੋਂ ਘਰ ਪਰਿਵਾਰ
ਦੀ ਸੁੱਖਸ਼ਾਂਤੀ ਦੀਆਂ ਮੰਗਾਂ ਮੰਗਣਾ ਤੇ ਕੁੱਝ ਦਾ ਮਕਸਦ ਹਰ ਰੋਜ਼ ਰੰਗ ਬਰੰਗੇ
ਪਦਾਰਥ ਛਕਣੇ ਰਹਿ ਗਿਆ ਹੈ ।
ਕਮੇਟੀਆਂ ਨੂੰ ਧਰਮ ਪਰਚਾਰ ਦਾ ਤੇ ਸੰਗਤਾਂ ਨੂੰ ਜਿਸ ਗੁਰੂ ਸਾਹਿਬ ਜੀ ਦੇ ਨਾਮ
ਤੇ ਪ੍ਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਉਸਦੇ ਬਾਰੇ ਵਿੱਚ ਕੁੱਝ ਜਾਨਣ
ਦਾ ਸੁਪਨਾ ਵੀ ਨਹੀਂ ਆਉਂਦਾ ।
ਜਿਹਡ਼ਾ ਪਰਿਵਾਰ ਪ੍ਭਾਤ ਫੇਰੀ ਦੀ ਸੇਵਾ ਕਰ ਰਿਹਾ ਹੁੰਦਾ ਹੈ ,, ਉਸਨੂੰ
ਗੁਰਮਤਿ ਦਾ ਉ ਅ ਵੀ ਨਹੀਂ ਆਉਂਦਾ ਹੁੰਦਾ ,,
ਕੁੱਝ ਪੈਸੇ ਖਰਚ ਕੇ ਤੇ ਥੋੜੀ ਜਿਹੀ ਸੇਵਾ ਕਰਕੇ ਪਰਿਵਾਰ ਵਲੋਂ ਗ੍ਰੰਥੀ ਸਿੰਘ ਤੋਂ
ਗੁਰਮੁੱਖਤਾਈ ਦਾ ਤੇ ਪਰਧਾਨ ਜਾਂ ਸਕੱਤਰ ਤੋਂ ਬਹੁਤ ਹੀ ਵੱਡੇ ਸੇਵਾਦਾਰ ਤੇ ਹੋਰ
ਕਈ ਸਨਮਾਨ ਪ੍ਰਾਪਤ ਕਰ ਲਏ ਜਾਂਦੇ ਨੇ ,
ਪਰ , ਗੁਰਮਤਿ ਦਾ ਇੱਕ ਕਿਣਕਾ ਵੀ ਪ੍ਰਾਪਤ ਕਰਨ ਦੀ ਕੋਈ ਕੋਸ਼ਿਸ਼
ਨਹੀਂ ਕੀਤੀ ਜਾਂਦੀ ।
ਜਿਸ ਮਕਸਦ ਲਈ ਇਹ ਉਪਰਾਲੇ ਸ਼ੁਰੂ ਹੋਏ ਸੀ , ਉਸਦਾ ਕੋਈ ਜਿਕਰ ਤੱਕ
ਨਹੀਂ ਕਰਨਾ ਚਾਹੁੰਦਾ ।
ਸਾਰਿਆਂ ਵੀਰਾਂ ਭੈਣਾਂ ਤੇ ਕਮੇਟੀ ਮੈਂਬਰਾਂ ਨੂੰ ਬੇਨਤੀ ਹੈ , ਕਿ ਉੱਠ ਕੇ
ਆਪਣੀ ਕੌਮ ਦੀ ਦਸ਼ਾ ਵੇਖਣ ਦੀ ਕੋਸ਼ਿਸ਼ ਕਰੋ, ਸਾਡਾ ਧਰਮ ਅੱਜ
ਵਹਿਮਾਂ ਭਰਮਾਂ , ਜਾਤਾਂ ਪਾਤਾਂ ,ਪਤਿਤਪੁਣੇ , ਨਸ਼ੇ , ਦੇਹਧਾਰੀ ਗੁਰੂ ਡੁੰਮ ,
ਡੇਰਾਵਾਦ ,ਰਾਜਨੀਤੀ ਤੇ ਹੋਰ ਅਨੇਕਾਂ ਬੁਰਿਆਈਆਂ ਦੇ ਗਹਿਰੇ ਸਾਗਰ ਵਿੱਚ
ਗਰਕਦਾ ਜਾ ਰਿਹਾ ਹੈ ।
ਸਾਡੇ ਗੁਰਦੁਆਰੇ ਅੱਜ ਸੰਗਤ ਤੋਂ ਬਿਨਾਂ ਭਾਂ ਭਾਂ ਵੱਜ ਰਹੇ ਨੇ ,, ਐਹੋ ਜਿਹੇ
ਸਮਿਆਂ ਤੇ ਹੀ ਚਾਰ ਲੋਕ ਇਕੱਠੇ ਹੁੰਦੇ ਨੇ ,,
ਆਓ ਇਸ ਸਮੇਂ ਦਾ ਸਦਉਪਯੋਗ ਕਰੀਏ । ਅਸੀਂ ਇਸ ਸਮੇਂ ਨੂੰ ਧਰਮ ਪਰਚਾਰ
ਲਈ ਵਰਤੀਏ ।
ਕਮੇਟੀ ਨੂੰ ਰਸੀਦਾਂ ਦੇ ਤੇ ਚੜਾਵੇ ਦੇ ਪਾਕੇ ਪੰਜ ਕੁ ਸੌ (500) ਰੁਪਏ ਤਾਂ ਸਹਿਜੇ
ਹੀ ਬਣ ਜਾਂਦੇ ਨੇ , ਕਈ ਵਾਰ ਤਾਂ ਇਹ ਪੈਸਿਆਂ ਦੀ ਗਿਣਤੀ ਕਈ ਹਜ਼ਾਰਾਂ ਤੱਕ
ਪਹੁੰਚ ਜਾਂਦੀ ਹੈ ।
ਕਮੇਟੀ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਸਰੋਪੇ ਦੇ ਨਾਲ ਜਿਸ ਸਖਸ਼ੀਅਤ ਦੀਆਂ
ਪ੍ਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ , ਉਸਦੇ ਜੀਵਨ ਨਾਲ ਸਬੰਧਿਤ ਤੇ ਕੁੱਝ
ਹੋਰ ਇੱਕ ਦੋ ਕਿਤਾਬਾਂ ਜਿਨ੍ਹਾਂ ਨੂੰ ਅੱਜ ਸਿੱਖਾਂ ਦੇ ਘਰ ਪੁਚਾਉਣ ਦੀ ਲੋਡ਼ ਹੈ ,
ਦਿੱਤੀਆਂ ਜਾਣ , ਉਹਨਾਂ ਨੂੰ ਪੜਨ ਦੀ ਵਿਸ਼ੇਸ਼ ਹਦਾਇਤ ਦਿੱਤੀ ਜਾਵੇ ।
ਪ੍ਭਾਤ ਫੇਰੀ ਨਾਲ ਸਬੰਧਿਤ ਸਖਸ਼ੀਅਤ ਦੇ ਜੀਵਨ ਨਾਲ ਸਬੰਧਿਤ ਲਿਟ੍ਰੇਚਰ
( ਨਿੱਕੀਆਂ ਨਿੱਕੀਆਂ ਕਿਤਾਬਾਂ ) ਸੰਗਤ ਵਿੱਚ ਵੀ ਵੰਡਿਆ ਜਾਵੇ । ਜੇ ਇਹ
ਸੇਵਾ ( ਗੁਰਮਤ ਪਰਚਾਰ ਪੱਖੋਂ ਸੁੱਤੀ ਹੋਈ ਹੋਣ ਕਰਕੇ ਜਾਂ ਪੈਸੇ ਦੀ ਪੁੱਤ ਬਣ
ਚੁੱਕੀ ) ਕਮੇਟੀ ਨਹੀ ਕਰ ਰਹੀ ਤਾਂ
ਅਸੀਂ ਜਿੰਨਾਂ ਨੂੰ ਰੱਬ ਨੇ ਗੁਜਾਰੇ ਤੋਂ ਵੱਧ ਦੌਲਤ ਦਿੱਤੀ ਹੈ ,,ਅਸੀਂ ਰਲ ਮਿਲ ਕੇ
ਕਰ ਸਕਦੇ ਹਾਂ ।
ਜਿਸ ਵੀ ਗੁਰੂ ਸਾਹਿਬ , ਭਗਤ ਸਾਹਿਬ ਜਾਂ ਕਿਸੇ ਮਹਾਨ ਗੁਰਸਿੱਖ
ਦਾ ਦਿਹਾਡ਼ਾ ਹੈ , ਉਸ ਦੇ ਜੀਵਨ ਤੇ ਰੌਸ਼ਨੀ ਪਾਈਐ ਤੇ ਨਾਲ ਨਾਲ ਗੁਰਮਤ ਦੇ
ਸਿਧਾਂਤ ਦ੍ਰਿਡ਼ ਕਰਵਾਈਏ ।
ਕੀਰਤਨ ਦੇ ਨਾਲ ਨਾਲ ਕਥਾ ਵੀਚਾਰਾਂ ਦਾ ਵੀ ਥੋਡ਼ਾ ਟਾਈਮ ਰੱਖੀਏ । ਸ਼ਬਦ
ਗਾਇਨ ਕਰਦੇ ਸਮੇ ਕੋਸ਼ਿਸ਼ ,ਕਰੋ ਕਿ ਸ਼ਬਦ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਹੀ ਗਾਇਨ ਕੀਤੇ ਜਾਣ ।

ਹਰਪਾਲ ਸਿੰਘ ਫਿਰੋਜ਼ਪੁਰੀਆ 

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ