ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?
ਰਾਧਾ ਸੁਆਮੀ, ਸਿਰਸੇ ਵਾਲੇ, ਅਾਸ਼ੋਤੋਸ਼ ਨੂਰਮਹਿਲੀੲੇ, ਭਨਿਆਰੇ ਵਾਲੇ, ਨਿਰੰਕਾਰੀਆਂ, ਮਸਤਾਂ, ਪੀਰਾਂ ਤੇ ਜਠੇਰਿਆਂ ਦੀਆਂ ਕਬਰਾਂ ਤੇ ਹੋਰ ਆਪੇ ਬਣੇ ਸੰਤਾਂ, ਮਹੰਤਾਂ, ਗੁਰੂਆਂ, ਪੀਰਾਂ ਦੇ ਪੁਜਾਰੀ ਬਣੇ ਅਖੌਤੀ ਸ਼ੂਦਰਾਂ ( ਅਖੌਤੀ ਨੀਵੀਆਂ ਜਾਤਾਂ ਵਾਲਿਆਂ ) ਨੂੰ ਮੈਂ ਬਾਦਸ਼ਾਹ ਦਰਵੇਸ਼, ਹੱਕ, ਸੱਚ, ਨੇਕੀ ਤੇ ਭਗਤੀ ਦੀ ਸਾਖਿਆਤ ਮੂਰਤ, ਅਣਖ ਤੇ ਸ਼ਕਤੀ ਦੇ ਸੋਮੇ, ਕਥਨੀ ਤੇ ਕਰਨੀ ਦੇ ਸੂਰੇ ਗੁਰੂ ਗੋਬਿੰਦ ਸਿੰਘ ਜੀ ਤੇ ਗਲਤ ਟਿਪਣੀਆਂ ਕਰਦਿਆਂ ਸੁਣਿਆ ਤੇ ਪਡ਼ਿਆ ਹੈ।
ਮੈਂ ਸੋਚਦਾ ਹਾਂ, ਜਾਂ ਤਾਂ ਇਹਨਾਂ ਨੇ ਭਾਰਤ ਦੀ ਧਰਤੀ ਤੇ ਇੱਥੋਂ ਦੇ ਉੱਚ ਜਾਤੀ ਦੇ ਪੁਜਾਰੀਆਂ ਵਲੋਂ ਆਪਣੀ ਕੀਤੀ ਗਈ ਦੁਰਦਸ਼ਾ ਤੇ ਭਗਤ ਸਾਹਿਬ ਤੇ ਗੁਰੂ ਸਾਹਿਬਾਨਾਂ ਵਲੋਂ ਇਹਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਚੁਕੇ ਗਏ ਖਤਰਿਆਂ ਭਰੇ ਇਨਕਲਾਬੀ ਕਦਮਾਂ ਦਾ ਇਤਿਹਾਸ ਨਹੀ ਪਡ਼ਿਆ ਸੁਣਿਆ ।
ਜਾਂ ਫਿਰ ਇਹ ਸਿੱਖ ਧਰਮ ਨਾਲ ਖਾਰ ਖਾਣ ਵਾਲਿਆਂ ਦੇ ਪਿੱਛਲੱਗ ਬਨਣ ਕਰਕੇ ਅਕ੍ਰਿਤਘਣ ਹੋਣ ਦੇ ਨਾਲ ਨਾਲ ਕਮਲੇ ਵੀ ਹੋ ਗਏ ਨੇ।
ਜਿਹਡ਼ੇ ਸਿੱਖ ਗੁਰੂਆਂ ਤੇ ਗਲਤ ਟਿਪਣੀਆਂ ਕਰਨ ਦਾ ਬੱਜਰ ਗੁਨਾਹ ਕਰ ਰਹੇ ਨੇ,
ਜਿੰਨਾਂ ਨੇ ਕੀਡ਼ਿਆਂ ਮਕੌਡ਼ਿਆਂ ਵਾਂਗ ਪੈਰਾਂ ਵਿੱਚ ਰੀਂਗਦਿਆਂ ਨੂੰ ਆਪਣੇ ਸਿਰ ਤੇ ਬਿਠਾਇਆ, ਜਿੰਨਾਂ ਨੇ ਮਿੱਟੀ ਘੱਟੇ ਵਿੱਚ ਰੁਲਦਿਆਂ ਨੂੰ ਅਸਮਾਨਾਂ ਵਿੱਚ ਉੱਡਣ ਦੀ ਜਾਚ ਸਿਖਾਈ ।
ਗੁਰੂ ਸਾਹਿਬਾਨਾਂ ਨੇ ਸਾਡੇ ਲਈ ਮੁਸੀਬਤਾਂ ਤਾਂ ਬੇਅੰਤ ਝੱਲੀਆਂ ਨੇ, ਲੇਖ ਦੇ ਜਿਆਦਾ ਲੰਮਾ ਹੋ ਜਾਣ ਦੇ ਡਰ ਕਰਕੇ ਕੁਝ ਕੋ ਘਟਨਾਵਾਂ ਦਾ ਜਿਕਰ ਕਰਾਗਾ ।
ਜਦੋਂ ਗੁਰੂ ਸਾਹਿਬਾਨਾਂ ਨੇ ਸੰਗਤ ਤੇ ਪੰਗਤ ਦੀ ਪਰੰਪਰਾ ਰਾਹੀ ਨੀਵੀਆਂ ਜਾਤਾਂ ਵਾਲਿਆਂ ਨੂੰ ਉੱਚੀਆਂ ਜਾਤਾਂ ਦੇ ਬਰਾਬਰ ਬਿਠਾਇਆ, ਤਾਂ ਉੁੱਚੀਆਂ ਜਾਤਾਂ ਵਾਲਿਆਂ ਨੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਕੇਸ ਕਰ ਦਿੱਤਾ, ਕਿ ਇਹ ਸੂਦਰਾਂ, ਖਤਰੀਆਂ ਅਤੇ ਬ੍ਰਾਹਮਣਾਂ ਨੂੰ ਇੱਕੋ ਪੰਗਤ ਅਤੇ ਇੱਕੋ ਸੰਗਤ ਵਿੱਚ ਬਿਠਾ ਕੇ ਸਾਡੇ ਧਾਰਮਿਕ ਗ੍ਰੰਥਾਂ ਨੂੰ ਵੰਗਾਰਦੇ ਨੇ,
ਜਿੰਨਾਂ ਬਾਰੇ ਇੱਥੋਂ ਦੇ ਉੱਚ ਜਾਤੀ ਪੁਜਾਰੀ ਕਹਿੰਦੇ ਸੀ, ਇਹਨਾਂ ਸ਼ੂਦਰਾਂ ਦੇ ਘਰ ਭਗਤ ਗਿਆਨੀ ਪੈਦਾ ਹੋਣਾ ਤਾਂ ਬਡ਼ੀ ਦੂਰ ਦੀ ਗੱਲ, ਮਿਲਣਵਰਤਣ ਯੋਗ ਚੰਗਾ ਇਨਸਾਨ ਵੀ ਨਹੀ ਪੈਦਾ ਹੋ ਸਕਦਾ।
ਇਹਨਾਂ ਨੂੰ ਮੰਦਿਰਾਂ ਦੇ ਕੋਲੋਂ ਦੀ ਵੀ ਨਾ ਲੰਘਣ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦੇ ਪਰਛਾਵੇਂ ਦੇ ਨਾਲ ਮੰਦਿਰ ਭਿੱਟੇ ਜਾਣਗੇ। ਜੇ ਇਹ ਧਾਰਮਿਕ ਗ੍ਰੰਥ ਪੜ੍ਹਦੇ ਹਨ ਤਾਂ ਇਨ੍ਹਾਂ ਦੀ ਜ਼ੁਬਾਨ ਕੱਟ ਦਿੱਤੀ ਜਾਵੇ, ਜੇ ਇਹ ਧਾਰਮਿਕ ਗ੍ਰੰਥ ਸੁਣਦੇ ਹਨ ਤਾਂ ਇਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾ ਦਿੱਤਾ ਜਾਵੇ।
ਜਦੋਂ ਉੁਹਨਾਂ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੋਣ ਵਾਲੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਸਾਹਿਬ ਜੀ ਨੇ "ਪੋਥੀ ਪਰਮੇਸ਼ਰ ਕਾ ਥਾਨ" ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ,
ਤਾਂ ਉੱਚ ਜਾਤੀਆਂ ਵਾਲੇ ਈਰਖਾ ਦੇ ਵਿੱਚ ਸੜ ਬਲ ਕੇ ਕੋਲਾ ਹੋ ਗਏ, ਤਾਂ ਉੁੱਚ ਜਾਤੀਆਂ ਦੀ ਈਰਖਾ ਨੇ ਪੰਜਵੇਂ ਗੁਰੂ ਨੂੰ ਤੱਤੀ ਤੇ ਬਿਠਾ ਕੇ, ਦੇਗ ਵਿੱਚ ਉਬਾਲ ਕੇ, ਸਿਰ ਵਿੱਚ ਤੱਤੀ ਰੇਤਾ ਪਵਾ ਕੇ ਸ਼ਹੀਦ ਕਰਵਾ ਦਿੱਤਾ ।
ਐਨਾ ਕਹਿਰ ਹੋਣ ਦੇ ਬਾਵਜੂਦ ਵੀ ਗੁਰੂ ਘਰ ਨੇ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਪਿੱਠ ਨਹੀ ਦਿਖਾਈ ।
ਜਿਨ੍ਹਾਂ ਬਾਰੇ ਇੱਥੋਂ ਦੇ ਉਤੇ ਜਾਤੀ ਲੋਕਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਸਨ, ਕਿ ਇਹ ਆਪਣੇ ਵਧੀਆ ਘਰ ਨਹੀਂ ਬਣਾ ਸਕਦੇ, ਇਹ ਚੰਗਾ ਲੀੜਾ ਕੱਪੜਾ ਨਹੀਂ ਪਾ ਸਕਦੇ, ਇਹ ਘੋੜਿਆਂ ਦੀ ਸਵਾਰੀ ਨਹੀਂ ਕਰ ਸਕਦੇ, ਇਹ ਆਪਣੇ ਕੋਲੇ ਚੰਗੇ ਹਥਿਆਰ ਨਹੀਂ ਰੱਖ ਸਕਦੇ, ਸ਼ਿਕਾਰ ਨਹੀਂ ਖੇਡ ਸਕਦੇ, ਸਿਰਾਂ ਦੇ ਉੱਤੇ ਪੱਗਾਂ ਨਹੀਂ ਬਣ ਸਕਦੇ।
ਉਹਨਾਂ ਲੋਕਾਂ ਵਿੱਚੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜ ਕੇ, ਜਾਤ ਪਾਤ ਦੀ ਜਡ਼੍ ਵੱਢ ਕੇ, ਉੁੱਚੀਆਂ ਜਾਤਾਂ ਵਲੋਂ ਗਿੱਦਡ਼ਾਂ ਭੇਡਾਂ ਸਮਝੇ ਜਾਂਦੇ ਲੋਕਾਂ ਨੂੰ ਸਿੰਘ (ਸ਼ੇਰ) ਲਕਬ ਨਾਲ ਨਿਵਾਜ ਕੇ, ਵੱਖ ਵੱਖ ਜਾਤਾਂ ਨਾਲ ਸਬੰਧਿਤ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਵਾਗਡੋਰ ਫਡ਼ਾ ਕੇ ਆਪਣੇ ਆਪ ਨੂੰ ਉੁਹਨਾਂ ਨਾਲੋਂ ਨੀਵਾ ਦੱਸਿਆ, ਨਾਲ ਹੀ ਸੈਨਾਂ ਦੇ ਕਮਾਂਡਰ (ਮੁੱਖੀ) ਥਾਪ ਦਿੱਤਾ ।
ਤਾਂ ਉੁੱਚ ਜਾਤੀ ਵਾਲਿਆਂ ਲੋਕਾਂ ਦੇ ਪੈਰਾਂ ਥੱਲੋਂ ਜਮੀਨ ਖਿਸਕਣ ਲੱਗ ਪਈ ।
ਉੁਹਨਾਂ ਸੋਚਿਆ, ਜੇ ਸਾਰੇ ਹੀ ਸ਼ੂਦਰ ਖਾਲਸਾ ਪੰਥ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸਰਦਾਰ ਸਮਝਣ ਲੱਗ ਪਏ, ਤਾਂ ਬਿਨਾਂ ਮਜਦੂਰੀ ਲਏ ਸਾਡਾ ਸੀਰਪੁਣਾ ਕੌਣ ਕਰੇਗਾ, ਸਾਡਾ ਗੋਹਾ ਕੂਡ਼ਾ ਕੌਣ ਸੁਟੇਗਾ, ਅਸੀਂ ਆਪਣਾ ਗੁੱਸਾ ਕਿਸ ਤੇ ਕੱਢਿਆ ਕਰਾਗੇ,
ਸਾਡੀ ਤਾਂ ਸਰਦਾਰੀ ਹੀ ਖਤਮ ਹੋ ਜਾਵੇਗੀ ।
ਇੱਕ ਸਾਜਿਸ ਤਹਿਤ ਉੁੱਚ ਜਾਤੀਏ ਬਾਈਧਾਰ ਦੇ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਕਹਿਣ ਲੱਗੇ,
ਅਸੀਂ ਸਾਰੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਪਰ ਸਾਡੀ ਇੱਕ ਸ਼ਰਤ ਹੈ,
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸ਼ਰਤਾਂ ਗੁਰੂ ਰੱਖਦਾ ਏ, ਚੇਲੇ ਨਹੀ । ਚਲੋ, ਫਿਰ ਵੀ ਦੱਸੋ? ਕੀ ਕਹਿਣਾ ਚਾਹੁੰਦੇ ਹੋ ??
ਉਹ ਕਹਿਣ ਲੱਗੇ, ਅਸੀਂ ਆਹ,,, ਸ਼ੂਦਰ ਸਿੱਖਾਂ ਨਾਲ ਸੰਗਤ ਤੇ ਪੰਗਤ ਦੀ ਸਾਂਝ ਨਹੀ ਕਰ ਸਕਦੇ।
ਕਵੀ ਦੇ ਬੋਲਾਂ ਅਨੁਸਾਰ, ਦਸਮੇਸ਼ ਪਿਤਾ ਦਾ ਕਹਿਣਾ ਸੀ,,,,
ਜਿਨ ਕੀ ਜਾਤ ਵਰਣ ਕੁਲ ਮਾਹੀਂ,
ਸਰਦਾਰੀ ਨ ਭਈ ਕਦਾਹੀਂ,
ਤਿਨ ਤੇ ਗਹਿ ਸਰਦਾਰ ਬਣਾਊਂ,
ਰਾਜ ਕਰਨ ਕੋ ਵੱਲ ਸਮਝਾਊਂ।
ਤੇ
ਜਿਨ ਕੀ ਕੁਲ ਮੂਢਨ ਕੀ ਮਹਾਂ,
ਅੱਖਰ ਭੇਵ ਨ ਜਾਨਤ ਕਹਾਂ,
ਤਿਨ ਤੇ ਗਹਿ ਪੰਡਤ ਉਪਜਾਊਂ,
ਵੇਦ ਪੜ੍ਹਨ ਕੋ ਵੱਲ ਸਮਝਾਊਂ।
ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।
ਯੇ ਯਾਦ ਰਖੈ ਹਮਰੀ ਗੁਰਿਆਈ ।
ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬੋਲਾਂ ਕਰਕੇ ਹੀ ਪਹਾਡ਼ੀ ਰਾਜਿਆਂ ਦੇ ਅੰਦਰ ਗੁਰੂ ਪ੍ਰਤੀ ਵੈਰ ਦੀ ਅੱਗ ਬਲਣ ਲੱਗ ਪਈ, ਉਹੋ ਅੱਗ ਦਸਵੇਂ ਪਾਤਸ਼ਾਹ ਦੇ ਘਰ ਪਰਿਵਾਰ ਤੇ ਆਨੰਦਪੁਰ ਸਾਹਿਬ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਬਣੀ। ਨਹੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਮਲੀਆਂ ਸੀ।
ਜੇ ਮੈਂ ਕਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਲਿਤ ਲੋਕਾਂ ਦੇ ਮਾਣ ਸਨਮਾਨ ਤੇ ਆਜ਼ਾਦੀ ਨੂੰ ਕਾਇਮ ਕਰਨ ਲਈ ਆਨੰਦਪੁਰ ਸਾਹਿਬ ਤੇ ਆਪਣੀ ਹੱਸਦੀ ਵੱਸਦੀ ਦੁਨੀਆਂ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਹੈ ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ।
ਦਸਵੇਂ ਪਾਤਸ਼ਾਹ ਨਾਲ ਕੀ ਕੀ ਬੀਤੀ ਤੁਸੀਂ ਸਾਰੇ ਜਾਣਦੇ ਹੀ ਹੋ।
ਅੱਜ ਜਿਹੜਾ ਮਾਣ ਸਨਮਾਨ ਤੇ ਸਰਦਾਰੀ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਕੋਲ ਹੈ।
ਜੇ ਕੋਈ ਇਮਾਨਦਾਰੀ ਨਾਲ ਭਾਰਤ ਦੇ ਇਤਿਹਾਸ ਨੂੰ ਪੜ੍ਹੇ ਤਾਂ ਪਤਾ ਲੱਗੇਗਾ ਕਿ ਇਹ ਸਿੱਖ ਧਰਮ ਦੀ ਦੇਣ ਹੈ।
ਭਰਤ ਦਾ ਵੱਡਾ ਧਰਮ ਤਾਂ ਅੱਜ ਵੀ ਸੂਦਰਾਂ ਦੇ ਮੰਦਿਰਾਂ ਵਿੱਚ ਪ੍ਰਵੇਸ਼ ਤੇ ਰੋਕ ਲਾਉਣ ਦੀ ਗੱਲ ਕਰਦਾ ਹੈ। ਸ਼ੂਦਰਾਂ ਦੇ ਸਭ ਤਰ੍ਹਾਂ ਦੇ ਅਧਿਕਾਰ ਖੋਹਣਾ ਚਾਹੁੰਦਾ ਹੈ, ਕਿਉਂਕਿ ਇਹ ਸਾਰਾ ਕੁਝ ਉੁਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ, ਜਿੰਨਾਂ ਨੂੰ ਉਹ ਹਰ ਭਾਰਤੀ ਤੇ ਥੋਪਣਾ ਚਾਹੁੰਦੇ ਹਨ।
ਉੁਸਨੂੰ ਪਤਾ ਹੈ ਕਿ ਜਿੰਨਾਂ ਚਿਰ ਸਿੱਖ ਵਿਚਾਰਧਾਰਾ ਖਤਮ ਨਹੀ ਹੁੰਦੀ, ਉਨਾ ਚਿਰ ਅਸੀਂ ਸਫਲ ਨਹੀ ਹੋ ਸਕਦੇ, ਉਹ ਆਪਣੇ ਏਜੰਟਾਂ ਰਾਹੀਂ ਨੀਵੀਆਂ ਜਾਤਾਂ ਨੂੰ ਸਿੱਖ ਧਰਮ ਤੋਂ ਅਲੱਗ ਕਰ ਰਹੇ ਨੇ, ਸਿੱਖ ਧਰਮ ਲਈ ਨੀਵੀਆਂ ਜਾਤਾਂ ਅੰਦਰ ਨਫਰਤ ਭਰ ਰਹੇ ਨੇ।
ਮੇਰੇ ਭੈਣ ਭਰਾ, ਉੁਹਨਾਂ ਦੀ ਸਿਆਸਤ ਨੂੰ ਨਾ ਸਮਝਣ ਕਰਕੇ, ਸਿੱਖ ਧਰਮ ਤੇ ਉੁਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਨਾ ਹੋਣ ਕਰਕੇ ਆਪਣੇ ਪੈਰ ਤੇ ਆਪ ਕੁਹਾਡ਼ਾ ਮਾਰਨ ਦਾ ਗੁਨਾਹ ਕਰ ਰਹੇ ਨੇ।
ਕਲਗੀਧਰ ਵਲੋਂ ਦਿੱਤੀ ਸਰਦਾਰੀ ਬਦਲੇ ਉਸਦੀ ਗੁਰਿਆਈ ਨੂੰ ਯਾਦ ਕਰਨਾ ਤਾ ਇੱਕ ਪਾਸੇ, ਬਹੁਤ ਸਾਰੇ ਗੁਰੂ ਗੋਬਿੰਦ ਜੀ ਨੂੰ ਨਫਰਤ ਦੀ ਨਿਗਾਹ ਨਾਲ ਦੇਖਦੇ ਹਨ।
ਅਸੀਂ ਮੰਨਦੇ ਹਾਂ ਕਿ ਕੁਝ ਕੁ ਉੱਚੀਆਂ ਜਾਤਾਂ ਦੇ ਵਿੱਚੋਂ ਬ੍ਰਾਹਮਣੀ ਸੋਚ ਲੈ ਕੇ ਸਿੱਖ ਧਰਮ ਦੇਵ ਵਿੱਚ ਪ੍ਰਵੇਸ਼ ਹੋਏ ਕੁੱਝ ਉਚ ਜਾਤੀ ਲੋਕਾਂ ਨੇ, ਜਿਨ੍ਹਾਂ ਨੂੰ ਸਹੀ ਅਰਥਾਂ ਦੇ ਵਿੱਚ ਸਿੱਖ ਨਹੀਂ ਕਿਹਾ ਜਾ ਸਕਦਾ, ਸਿੱਖ ਧਰਮ ਦੇ ਵੈਰੀ ਕਿਹਾ ਜਾ ਸਕਦਾ ਹੈ।
ਉਨ੍ਹਾਂ ਨੇ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਜਾਤ ਪਾਤ ਤੇ ਛੂਤ ਛਾਤ ਨੂੰ ਬੜਾਵਾ ਦਿੱਤਾ ਤੇ ਆਮ ਜਾਤਾਂ ਵਾਲੇ ਲੋਕਾਂ ਦੇ ਨਾਲ ਵਿਤਕਰਾ ਕੀਤਾ।
ਇਸ ਵਿੱਚ ਕਸੂਰ ਉਹਨਾਂ ਅਖੌਤੀ ਸਿੱਖਾਂ ਦਾ ਹੈ ਨਾ ਕਿ ਗੁਰੂ ਸਾਹਿਬਾਨਾਂ ਜਾਂ ਸਿੱਖ ਵਿਚਾਰਧਾਰਾ ਦਾ, ਜਿਸ ਤੋਂ ਦਲਿਤ ਵੀਰਾਂ ਵੱਲੋਂ ਮੂੰਹ ਮੋੜਿਆ ਜਾ ਰਿਹਾ ਹੈ।
ਭਾਰਤ, ਖਾਸ਼ ਕਰਕੇ ਪੰਜਾਬ ਦੇ ਹਰ ਇਨਸਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਇੱਕ ਵਾਰ ਜਰੂਰ ਪਡ਼ਣਾ ਚਾਹੀਦਾ ਹੈ, ਫਿਰ ਘੋਖਣਾ ਚਾਹੀਦਾ ਹੈ, ਸਾਡੇ ਲਈ ਗੁਰੂ ਜੀ ਨੇ ਕੀਤਾ ਤੇ ਅਸੀਂ ਗੁਰੂ ਨਾਲ ਕੀ ਕੀਤਾ??
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

Comments
Post a Comment