ਲੋਕੋ..ਸੌਦਾ ਸਾਧ ਗੁਰਮੀਤ ਰਾਮ ਰਹੀਮ ਦਾ ਬੁਰਾ ਅੰਤ ਦੇਖ ਕੇ ਹੀ ਕੁਝ ਸਮਝ ਜਾਓ।
ਓ ਸਮਾਜ ਦੇ ਭੋਲੇ ਲੋਕੋ, ਹੁਣ ਹੀ ਸਮਝ ਜਾਓ, ਹੁਣ ਹੀ ਅੰਨੀ ਸਰਧਾ ਦੀ ਦਲਦਲ ਵਿੱਚੋਂ ਬਾਹਰ ਆ ਜਾਓ।
ਹੁਣ ਤਾਂ ਦੂਜਿਆਂ ਦੇ ਗੇਅਰ ਕੱਢਣ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਆਪਣੇ ਹੀ ਸਾਰੀ ਉਮਰ ਲਈ ਜੇਲ੍ਹ ਵਿੱਚ ਗੇਅਰ ਅੜ੍ਹ ਗਏ ਨੇ। ਜਿਹੜੇ ਲੋਕ ਕਹਿੰਦੇ ਨੇ ਕਿ ਕੁੱਝ ਖਾਸ ਬੰਦਿਆਂ ਦੇ ਕੋਲੇ ਕਰਾਮਾਤਾ ਹੁੰਦੀਆਂ ਨੇ, ਤਾਕਤਾਂ ਹੁੰਦੀਆਂ ਨੇ, ਉਹ ਕਿਸੇ ਦਾ ਵੀ ਕੰਮ ਸੰਵਾਰ ਸਕਦੇ ਨੇ। ਉਨ੍ਹਾਂ ਨੂੰ ਰਾਮ ਰਹੀਮ ਅਤੇ ਉਸ ਦੇ ਚੇਲਿਆਂ ਦੇ ਵੱਲ ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਕਿ ਲੱਖਾਂ ਇਹਦੇ ਚੇਲੇ ਨੇ, ਜਿਹੜੇ ਕਹਿੰਦੇ ਨੇ ਕਿ ਬਾਬਾ ਜੀ ਨੇ ਸਾਡਾ ਭਲਾ ਕੀਤਾ ਹੈ, ਬਾਬਾ ਜੀ ਦੀ ਕਿਰਪਾ ਨਾਲ ਸਾਡਾ ਜੀਵਨ ਸੰਵਰਿਆ ਹੈ, ਸਾਡੇ ਕਾਰੋਬਾਰ ਚੱਲਦੇ, ਸਾਡੀਆਂ ਬਿਮਾਰੀਆਂ ਦੂਰ ਹੋਈਆਂ ਨੇ, ਸਾਨੂੰ ਦੁੱਧ ਪੁੱਤ ਮਿਲਿਆ ਏ, ਸਾਨੂੰ ਘਰ ਘਾਟ ਮਿਲਿਆ।
ਪਰ ਉਹ ਬਾਬਾ ਖੁਦ ਆਪ ਅਵਗੁਣਾਂ ਦੇ ਵਿੱਚ ਫਸਿਆ ਹੋਣ ਕਰਕੇ ਦੁੱਖਾਂ ਦੀ ਇੱਕ ਬਹੁਤ ਭਾਰੀ ਪੰਡ ਹੁਣ ਆਪਣੇ ਸਿਰ ਤੇ ਚੁੱਕੀ ਫਿਰਦਾ ਹੈ। ਤੇ ਲੋਕਾਂ ਦੇ ਵਿੱਚ ਗੁਰੂ ਤੇ ਰੱਬ ਬਣਿਆ ਫਿਰਨ ਵਾਲਾ ਦੀ ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਸੜੇਗਾ।
ਇਹ ਕੋਈ ਪਹਿਲਾ ਬਾਬਾ ਨਹੀਂ ਹੈ, ਜਿਸ ਨੂੰ ਲੋਕ ਬਹੁਤ ਵੱਡਾ ਕਰਾਮਾਤੀ ਸਮਝਦੇ ਸੀ, ਇਸ ਤੋਂ ਪਹਿਲਾਂ ਆਸਾ ਰਾਮ, ਧਰਮਪਾਲ ਹਰਿਆਣੇ ਵਾਲਾ ਤੇ ਹੋਰ ਅਨੇਕਾਂ ਬਾਬੇ ਨੇ, ਜਿਨ੍ਹਾਂ ਨੂੰ ਲੋਕਾਂ ਨੇ ਰੱਬ ਦਾ ਖਿਤਾਬ ਦਿੱਤਾ ਸੀ। ਪਰ ਉਹ ਆਪਣੀਆਂ ਮਾੜੀਆਂ ਕਰਤੂਤਾਂ ਦੇ ਕਰਕੇ ਅੱਜ ਜੇਲ੍ਹਾਂ ਦੀ ਹਵਾ ਖਾ ਰਹੇ ਨੇ।
ਦੂਜਿਆਂ ਦੇ ਦੁੱਖ ਕੱਟਣ ਦਾ ਦਾਅਵਾ ਕਰਨ ਵਾਲੇ ਖੁਦ ਸਿਰ ਤੇ ਦੁੱਖਾਂ ਦਾ ਪਹਾੜ ਢੋ ਰਹੇ ਨੇ।
ਮੁੱਕਦੀ ਗੱਲ ਕਿ ਦੁਨੀਆਂ ਤੇ ਕੋਈ ਵੀ ਇਨਸਾਨ ਕਰਾਮਾਤੀ ਨਹੀਂ ਹੈ, ਕਿਸੇ ਵੀ ਇਨਸਾਨ ਦੇ ਹੱਥਾਂ ਵਿੱਚ ਕੋਈ ਗੈਬੀ ਸ਼ਕਤੀ ਨਹੀਂ ਹੈ।
ਸਾਰੇ ਹੀ ਸਾਡੇ ਵਰਗੇ ਆਮ ਨਾਰਮਲ ਇਨਸਾਨ ਨੇ। ਹਾਂ ਕਿਸੇ ਦੇ ਕੋਲ ਬੁੱਧੀ ਵੱਧ ਹੋ ਸਕਦੀ ਹੈ, ਕੋਈ ਜ਼ਿਆਦਾ ਸਿਆਣ, ਸਮਝਦਾਰ ਹੋ ਸਕਦਾ ਹੈ। ਕਿਸੇ ਦੇ ਕੋਲ ਲੋਕਾਂ ਨੂੰ ਉਲੂ ਬਣਾ ਆਪਣੇ ਮਗਰ ਲਾਉਣ ਦਾ ਗੁਣ ਹੋ ਸਕਦਾ ਹੈ।
ਪਰ ਇਸ ਤੋਂ ਵੱਧ ਕੇ ਕੋਈ ਸ਼ਕਤੀ ਨਾਮ ਦੀ ਚੀਜ਼ ਕਿਸੇ ਵੀ ਇਨਸਾਨ ਦੇ ਕੋਲੇ ਨਾਂ ਤੇ ਸੀ ਨਾ ਹੈ ਅਤੇ ਨਾ ਹੀ ਸ਼ਾਇਦ ਹੋਵੇਗੀ। ਇਸ ਵਾਸਤੇ ਸਾਨੂੰ ਆਪਣੇ ਮਨ ਵਿੱਚ ਬਣੇ ਹੋਏ ਸਾਰੇ ਇਨਸਾਨਾਂ ਦੇ ਪ੍ਰਤੀ ਵਹਿਮਾਂ ਭਰਮਾਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ।
ਜਿਨ੍ਹਾਂ ਜਲਦੀ ਹੋ ਸਕੇ ਬੰਦਿਆਂ ਦੀ ਪੂਜਾ ਦੇ ਚੱਲ ਰਹੇ ਢਕਵੰਜ ਦੇ ਵਿੱਚੋਂ ਬਾਹਰ ਆ ਜਾਣਾ ਚਾਹੀਦਾ ਹੈ।
ਹਰਪਾਲ ਸਿੰਘ

Comments
Post a Comment