ਜੇ ਸੱਚੇ ਸਿੱਖ ਹੋ, ਤਾਂ ਇੰਝ ਕੱਢੋ ਪ੍ਭਾਤ ਫੇਰੀਆਂ ।
ਗੁਰਪੁਰਬਾਂ , ਸ਼ਹੀਦੀ ਪੁਰਬਾਂ ,ਹੋਰ ਧਾਰਮਿਕ ਦਿਹਾੜਿਆਂ ਤੇ ਇਸ ਸਮੇਂ ਕੱਢੀਆਂ ਜਾ ਰਹੀਆਂ ਪ੍ਭਾਤ ਫੇਰੀਆਂ ਤੇ ਨਗਰ ਕੀਰਤਨਾਂ ਸਮੇਂ ਆਮ ਲੋਕਾਂ ਤੇ ਥੋੜਾ ਬਹੁਤਾ ਧਰਮ ਦਾ ਰੰਗ ਚੜਿਆ ਹੁੰਦਾ ਹੈ ।ਇਸ ਸਮੇਂ ਉਹ ਬਹੁਤ ਸਾਰੀਆਂ ਉਹਨਾਂ ਗੱਲਾਂ ਨੂੰ ਸਹਜੇ ਹੀ ਮੰਨ ਜਾਂਦੇ ਹਨ ,
ਜਿਹੜੀਆਂ ਗੱਲਾਂ ਉਹਨਾਂ ਨੂੰ ਅੱਗੋਂ ਪਿੱਛੋਂ ਵਾਧੂ ਜਾ ਬਕਵਾਸ ਲੱਗਦੀਆਂ ਹਨ ।ਪ੍ਭਾਤ ਫੇਰੀਆਂ ਸਮੇਂ ਕਮੇਟੀ ਨੂੰ ਚਾਹੀਦਾ ਹੈ ਕਿ
ਪਰਿਵਾਰ ਨੂੰ ਸਰੋਪੇ ਦੇ ਨਾਲ ਜਿਸ ਸਖਸ਼ੀਅਤ ਦੀਆਂ ਪ੍ਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ , ਉਸਦੇ ਜੀਵਨ ਨਾਲ ਸਬੰਧਿਤ ਤੇ ਕੁੱਝ ਹੋਰ ਇੱਕ ਦੋ ਕਿਤਾਬਾਂ ਜਿਨ੍ਹਾਂ ਨੂੰ ਅੱਜ ਸਿੱਖਾਂ ਦੇ ਘਰ ਪੁਚਾਉਣ ਦੀ ਲੋੜ ਹੈ , ਦਿੱਤੀਆਂ ਜਾਣ , ਉਹਨਾਂ ਨੂੰ ਪੜਨ ਦੀ ਵਿਸ਼ੇਸ਼ ਹਦਾਇਤ ਦਿੱਤੀ ਜਾਵੇ । ਪ੍ਭਾਤ ਫੇਰੀ ਨਾਲ ਸਬੰਧਿਤ ਸਖਸ਼ੀਅਤ ਦੇ ਜੀਵਨ ਨਾਲ ਤੇ ਕੁੱਝ ਹੋਰ ਧਰਮ ਨਾਲ ਸਬੰਧਿਤ ਲਿਟ੍ਰੇਚਰ ਸੰਗਤਾਂ ਵਿੱਚ ਵੀ ਵੰਡਿਆ ਜਾਵੇ ।
ਜੇ ਇਹ ਸੇਵਾ ਕਮੇਟੀ ਨਹੀ ਕਰ ਰਹੀ ਤਾਂ ਅਸੀਂ ਜਿੰਨਾਂ ਨੂੰ ਰੱਬ ਨੇ ਗੁਜਾਰੇ ਤੋਂ ਵੱਧ ਦੌਲਤ ਦਿੱਤੀ ਹੈ ,,ਅਸੀਂ ਰਲ ਮਿਲ ਕੇ ਕਰ ਸਕਦੇ ਹਾਂ । ਜਿਸ ਵੀ ਗੁਰੂ ਸਾਹਿਬ , ਭਗਤ ਸਾਹਿਬ ਜਾਂ ਕਿਸੇ ਮਹਾਨ ਗੁਰਸਿੱਖ ਦਾ ਦਿਹਾੜਾ ਹੈ ,ਉਸ ਦੇ ਜੀਵਨ ਤੇ ਰੌਸ਼ਨੀ ਜਰੂਰ ਪਾਈਏ ਤੇ ਨਾਲ ਨਾਲ ਗੁਰਮਤ ਦੇ ਸਿਧਾਂਤ ਦ੍ਰਿੜ ਕਰਵਾਈਏ
। ਕੀਰਤਨ ਦੇ ਨਾਲ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਤੇ ਗੁਰਮਤਿ ਸਿਧਾਂਤਾਂ
ਨੂੰ ਦਿੜ੍ ਕਰਵਾਉਣ ਲਈ ਲੈਕਚਰ ਜਾਂ ਕਥਾ ਦਾ ਟਾਈਮ ਜਰੂਰ ਰੱਖੀਏ।ਆਮ ਤੌਰ ਤੇ ਸਿਰਫ ਕੀਰਤਨ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ । ਸ਼ਬਦ ਗਾਇਨ ਕਰਦੇ ਸਮੇ ਕੋਸ਼ਿਸ਼ ,ਕਰੋ ਕਿ ਸ਼ਬਦ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਗਾਇਨ ਕੀਤੇ ਜਾਣ ।

Comments
Post a Comment