ਆਉ ਨਗਰ ਕੀਰਤਨ ਤੇ ਪ੍ਭਾਤ ਫੇਰੀਆਂ ਨੂੰ ਚੇਤਨਾ ਮਾਰਚ ਦਾ ਰੂਪ ਦਈਏ ,,,

ਇਨਸਾਨ , ਕੌਮ , ਸੰਸਥਾ ਜਾ ਕਿਸੇ ਦੇਸ਼ ਨੂੰ ਸੁਚੱਜੇ ਸਮੇਂ ਤੇ ਸਮੇਂ ਤੇ ਪੈਸੇ ਦੀ ਸੁਚੱਜੀ ਵਰਤੋ ਕਰਨੀ ਆ ਗਈ ,ਉਸਨੂੰ
ਕਾਮਯਾਬ ਹੋਣ ਤੋਂ ਤੇ ਆਪਣਾ ਨਾਮ ਰੌਸ਼ਨ ਕਰਨ ਤੋਂ ਕੋਈ ਨਹੀਂ ਰੋਕ ਸਕਦਾ ।ਜਿਸ ਨੂੰ ਇਹਨਾਂ ਦੀ ਸੁਚੱਜੀ ਵਰਤੋ ਕਰਨੀਨਹੀ
ਆਈ , ਉਸ ਦੀ ਬਰਬਾਦੀ ਨੂੰ ਕੋਈ ਨਹੀ ਰੋਕ ਸਕਦਾ ।ਵੈਸੇ ਤਾਂ ਅੱਜ ਅਮੀਰ ਕੋਲ ਧਨ ਪਦਾਰਥਾਂ ਦੀ ਦੌੜ ਵਿੱਚ ਦੂਜੇ ਤੋਂ ਅੱਗੇ
ਲੰਘਣ ਤੇ ਗਰੀਬ ਕੋਲ ਮਹਿਗਾਈ ਦੇ ਦੌਰ ਵਿੱਚ ਆਪਣੇ ਪਰਿਵਾਰ ਨੂੰ ਪਾਲਣ ਦੇ ਫਿਕਰ ਵਿਚੋਂ ਨਿਕਲ ਕੇਧਰਮ ਤੇ ਸਮਾਜ ਬਾਰੇ
ਕੁੱਝ ਉਸਾਰੂ ਸੋਚ ਸੋਚਣ ਦਾ ਸਮਾਂ ਹੀ ਨਹੀ ਹੈ। ਪਰ , ਫਿਰ ਵੀ ਗੁਰਪੁਰਬਾਂ , ਸ਼ਹੀਦੀ ਪੁਰਬਾਂ ,ਹੋਰ ਧਾਰਮਿਕ ਦਿਹਾੜਿਆਂ ਤੇ
ਇਸ ਸਮੇਂ ਕੱਢੀਆਂ ਜਾ ਰਹੀਆਂ ਪ੍ਭਾਤ ਫੇਰੀਆਂ ਤੇ ਨਗਰ ਕੀਰਤਨਾਂ ਸਮੇਂ ਆਮ ਲੋਕਾਂ ਤੇ ਥੋੜਾ ਬਹੁਤਾ ਧਰਮ ਦਾ ਰੰਗ ਚੜਿਆ
ਹੁੰਦਾ ਹੈ ।ਇਸ ਸਮੇਂ ਉਹ ਬਹੁਤਸਾਰੀਆਂ ਉਹਨਾਂ ਗੱਲਾਂ ਨੂੰ ਸਹਜੇ ਹੀ ਮੰਨ ਸਕਦੇ ਹਨ ,
ਜਿਹੜੀਆਂ ਗੱਲਾਂ ਉਹਨਾਂ ਨੂੰ ਅੱਗੋਂ ਪਿੱਛੋਂ ਵਾਧੂ ਜਾ ਬਕਵਾਸ ਲੱਗਦੀਆਂ ਹਨ ।ਪ੍ਭਾਤ ਫੇਰੀਆਂ ਸਮੇਂ ਕਮੇਟੀ ਨੂੰ ਚਾਹੀਦਾ ਹੈ ਕਿ
ਪਰਿਵਾਰ ਨੂੰ ਸਰੋਪੇ ਦੇ ਨਾਲ ਜਿਸ ਸਖਸ਼ੀਅਤ ਦੀਆਂ ਪ੍ਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ , ਉਸਦੇ ਜੀਵਨ ਨਾਲ ਸਬੰਧਿਤ
ਤੇ ਕੁੱਝ ਹੋਰ ਇੱਕ ਦੋ ਕਿਤਾਬਾਂ ਜਿਨ੍ਹਾਂ ਨੂੰ ਅੱਜ ਸਿੱਖਾਂ ਦੇ ਘਰ ਪੁਚਾਉਣ ਦੀ ਲੋੜ ਹੈ , ਦਿੱਤੀਆਂ ਜਾਣ , ਉਹਨਾਂ ਨੂੰ ਪੜਨ ਦੀ
ਵਿਸ਼ੇਸ਼ ਹਦਾਇਤ ਦਿੱਤੀ ਜਾਵੇ ।ਪ੍ਭਾਤ ਫੇਰੀ ਨਾਲ ਸਬੰਧਿਤ ਸਖਸ਼ੀਅਤ ਦੇ ਜੀਵਨ ਨਾਲ ਸਬੰਧਿਤ ਲਿਟ੍ਰੇਚਰ ਸੰਗਤਾਂ ਵਿੱਚ
ਵੀ ਵੰਡਿਆ ਜਾਵੇ । ਜੇ ਇਹ ਸੇਵਾ ਕਮੇਟੀ ਨਹੀ ਕਰ ਰਹੀ ਤਾਂ ਅਸੀਂ ਜਿੰਨਾਂ ਨੂੰ ਰੱਬ ਨੇ ਗੁਜਾਰੇ ਤੋਂ ਵੱਧ ਦੌਲਤ ਦਿੱਤੀ ਹੈ ,,ਅਸੀਂ
ਰਲ ਮਿਲ ਕੇ ਕਰ ਸਕਦੇ ਹਾਂ ।
ਜਿਸ ਵੀ ਗੁਰੂ ਸਾਹਿਬ , ਭਗਤ ਸਾਹਿਬ ਜਾਂ ਕਿਸੇ ਮਹਾਨ ਗੁਰਸਿੱਖ ਦਾ ਦਿਹਾੜਾ ਹੈ ,ਉਸ ਦੇ ਜੀਵਨ ਤੇ ਰੌਸ਼ਨੀ ਪਾਈਐ ਤੇ ਨਾਲ
ਨਾਲ ਗੁਰਮਤ ਦੇ ਸਿਧਾਂਤ ਦ੍ਰਿੜ ਕਰਵਾਈਏ । ਕੀਰਤਨ ਦੇ ਨਾਲ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਤੇ ਗੁਰਮਤਿ ਸਿਧਾਂਤਾਂ
ਨੂੰ ਦਿੜ੍ ਕਰਵਾਉਣ ਲਈ ਲੈਕਚਰ ਜਾਂ ਕਥਾ ਦਾ ਟਾਈਮ ਰੱਖੀਏ ।ਸ਼ਬਦ
ਗਾਇਨ ਕਰਦੇ ਸਮੇ ਕੋਸ਼ਿਸ਼ ,ਕਰੋ ਕਿ ਸ਼ਬਦ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਗਾਇਨ ਕੀਤੇ ਜਾਣ ।ਨਗਰ ਕੀਰਤਨਾਂ
ਸਮੇਂ ਸਾਨੂੰ ਧਾਰਮਿਕ ਲਿਟ੍ਰੇਚਰ (ਨਿੱਕੀਆਂ ਕਿਤਾਬਾਂ) ਦਾ ਲੰਗਰ ਲਾਉਣਾ ਨਹੀਂ ਭੁਲਣਾ ਚਾਹੀਦਾ।ਲਿਟ੍ਰੇਚਰ ਦੀ ਚੋਣ ਗੁਰਮਤਿ
ਦਾ ਗਿਆਨ ਰੱਖਣ ਵਾਲੇ ਤੋਂ ਕਰਵਾਉਣੀ ਚਾਹੀਦੀ ਹੈ।ਖਾਣ ਪੀਣ ਦਾ ਲੰਗਰ ਤਾਂ ਇੱਕ ਕਿ: ਮੀ : ਵਿੱਚ ਚਾਰ ਥਾਵਾਂ ਤੇ ਲੱਗਾ ਹੁੰਦਾ
ਹੈ ,ਪਰ ਧਾਰਮਿਕ ਪੁਸਤਕਾਂ ਦਾ ਲੰਗਰ ਦਸ ਕਿ: ਮੀ : ਇੱਕ ਥਾਂ ਵੀ ਨਜਰ ਨਹੀਂ ਆਉਂਦਾ ।
ਜੋ ਸਾਡੀ ਧਰਮ ਪ੍ਚਾਰ ਪੱਖੋਂ ਗਹਿਰੀ ਨੀਂਦ ਸੁੱਤੇ ਹੋਣ ਦੀ ਨਿਸ਼ਾਨੀ ਹੈ ।ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਦੀ
ਪ੍ਦਰਸ਼ਨੀ ਨਗਰ ਕੀਰਤਨ ਵਿੱਚ ਨਾਲ ਲੈ ਕੇ ਚਲਣੀ ਚਾਹੀਦੀਹੈ,ਜਿਸ ਨੂੰ ਦੇਖ ਕੇ ਸਿੱਖਾਂ ਅੰਦਰ ਸਿੱਖੀ ਲਈ ਪਿਆਰ ਪੈਦਾ ਹੋਵੇ
ਤੇ ਗੈਰ ਸਿੱਖਾਂ ਅੰਦਰ ਸਿੱਖ ਧਰਮ ਬਾਰੇ ਜਾਨਣ ਦਾ ਉਤਸ਼ਾਹ । ਪੰਜਾਬ ਤੋਂ ਬਾਹਰ ਸਾਨੂੰ ਓਥੋਂ ਦੀ ਭਾਸ਼ਾ ਵਿੱਚ ਸਿੱਖ ਧਰਮ ਨਾਲ
ਸਬੰਧਿਤ ਲਿਟ੍ਰੇਚਰ ,ਜੋ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੋਵੇ ਤੇ ਸੌਖਿਆਂ ਸਮਝ ਆ ਜਾਣ ਵਾਲਾ ਹੋਵੇ, ਗੈਰ ਸਿੱਖਾਂ
ਦੇ ਵਿੱਚ ਵੀ ਵੰਡਣਾ ਚਾਹੀਦਾ ਹੈ ।ਕਿਸੇ ਚੰਗੀ ਜਿਹੀ ਗਤਕਾ ਟੀਮ ਨੂੰ ਵਿਸ਼ੇਸ਼ ਥਾਂ ਦੇਣੀ ਚਾਹੀਦੀ ਹੈ ।
ਪਿੰਡਾਂ ਵਿੱਚ ਅੱਜ ਵੀ ਰਸਤੇ ਵਿੱਚ ਜਿੱਥੇ ਨਗਰ ਕੀਰਤਨ ਰੁਕਣਾ ਹੁੰਦਾ ਹੈ , ਉੱਥੇ ਕਵੀਸ਼ਰ , ਢਾਡੀ ਆਦਿ ਸੰਗਤਾਂ ਨੂੰ ਇਤਿਹਾਸ
ਸੁਣਾ ਕੇ ,ਸੁਚੇਤ ਕਵੀਸ਼ਰ ਤੇ ਢਾਡੀ ਮੌਜੂਦਾ ਸਮੇਂ ਦੇ ਹਾਲਾਤਾਂ ਤੋਂ ਜਾਣੂੰ ਕਰਵਾ ਕੇ ਸੁੱਤੀ ਹੋਈ ਕੌਮ ਨੂੰ ਜਗਾਉਣ ਦਾ ਉਦਮ ਕਰਦੇ
ਹਨ ।ਸਾਨੂੰ ਸ਼ਹਿਰਾਂ ਦੇ ਵਿੱਚ ਵੀਐਸੇ ਉਪਰਾਲੇ ਕਰਨੇ ਚਾਹੀਦੇ ਹਨ ।
ਹਰਪਾਲ ਸਿੰਘ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ