ਆਉ , ਭਟਕਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਈਏ ।
ਸਮਾਜ ਦੇ ਲੋਕ ਸਰਧਾ ਦੇ ਵਿੱਚ ਭਿੱਜ ਕੇ ਆਪਣਾ ਮੁਕਤੀ ਦਾਤਾ
ਲੱਭਣ ਲਈ ਬੜੀ ਮਿਹਨਤ ਨਾਲ ਪਹਾੜ ਖੋਦਦੇ ਨੇ ,ਪਰ ਪਹਾੜ
ਵਿਚੋਂ ਅਕਸਰ ਹੀ ਕਦੇ ਬਾਬਾ ਇੱਛਾਧਾਰੀ (ਦਿੱਲੀ ਵਾਲਾ)
ਵਰਗਾ ਜਿਸਮਫਰੋਸੀ ਦਾ ਧੰਦਾ ਕਰਨ ਵਾਲਾ ,ਕਦੇ ਨਿੱਤਿਆ
ਨੰਦ ਵਰਗਾ ਫਿਲਮੀ ਹੀਰੋਇਨਾਂ ਨਾਲ ਮਸਤੀ ਕਰਨ ਵਾਲਾ,
ਕਦੇ ਗੁਰਮੀਤ ਰਾਮ ਰਹੀਮ ਵਰਗਾ ਭੇਟਾ ਦੇ ਨਾਂ ਤੇ ਸਰੀਰਿਕ ਸ਼ੋਸ਼ਣ
ਕਰਨ ਵਾਲਾ ਤੇ ਕਦੇ ਆਸਾ ਰਾਮ ਤੇ ਰਾਮਪਾਲ ਵਰਗਾ
ਅੰਧਵਿਸ਼ਵਾਸਾਂ ਵਿੱਚ ਫਸਾ ਕੇ ਲੋਕਾਂ ਦਾ ਸਰੀਰਿਕ ,ਮਾਨਸਿਕ ਤੇ
ਆਰਥਿਕ ਸ਼ੋਸ਼ਣ ਕਰਨ ਵਾਲਾ ਪਾਖੰਡੀ , ਗੁਰੂ ਦੇ ਬਾਣੇ ਵਿੱਚ ਬੈਠਾ
ਚੂਹਾ ਮਿਲਦਾ ਹੈ (ਵੈਸੇ ਇਹਨਾਂ ਨੂੰ ਸੱਪ ਕਹਿਣਾ ਚਾਹੀਦਾ) । ਸਮਾਜ
ਦੇ ਲੋਕ ਫਿਰ ਵੀ ਦੇਹਧਾਰੀ ਗੁਰੂਆਂ ਦੇ ਜਾਲ ਵਿਚੋਂ ਨਹੀਂ ਨਿਕਲਣਾ
ਚਾਹੁੰਦੇ ।ਬਹੁਤ ਸਾਰੇ ਲੋਕ ਪਰੇਸ਼ਾਨ ਨੇ, ਪਰ , ਕੀ ਕਰਨ ?
ਕਿਉਂਕਿ ਉਹਨਾਂ ਕੋਲ ਕੋਈ ਬਦਲ ਨਹੀਂ ਹੈ ।ਹਰ ਆਦਮੀ ਜੀਵਨ
ਵਿੱਚ ਧਰਮੀ ਬਨਣਾ ਚਾਹੁੰਦਾ ਹੈ ।ਸਿੱਖਾਂ ਤੋਂ ਇਲਾਵਾ ਹੋਰ ਕਿਸੇ ਕੋਲ
ਸ਼ਬਦ ਰੂਪੀ ਗੁਰੂ ਨਹੀਂ ਹੈ ।ਜਿਸ ਕਰਕੇ ਦੇਹਧਾਰੀ ਗੁਰੂਆਂ ਅੱਗੇ
ਝੁਕਣਾ ਉਹਨਾਂ ਦੀ ਮਜਬੂਰੀ ਹੈ।ਹੋਰ ਲੋਕ ਸਮਝਦੇ ਨੇ ਕਿ ਗੁਰੂ
ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਗੁਰੂ ਹਨ।ਜਦਕਿ ਗੁਰੂ
ਗ੍ਰੰਥ ਸਾਹਿਬ ਜੀ ਵਿਸ਼ਵ ਦੇ ਗੁਰੂ ਹਨ,ਇੱਥੇ ਜਾਤਾਂ ਪਾਤਾਂ,ਮਜਬਾਂ,
ਕੌਮਾਂ ਜਾਂ ਦੇਸ਼ਾਂ ਦਾ ਕੋਈ ਵਿਤਕਰਾ ਨਹੀਂ ਹੈ ,ਇੱਥੇ " ੳੁਪਦੇਸੁ ਚਹੁ
ਵਰਨਾ ਕੳੁ ਸਾਝਾ॥"ਦਾ ਹੋਕਾ ਦਿੱਤਾ ਜਾਂਦਾ ਹੈ , ਅਸੀਂ ਹੋਰਾਂ ਨੂੰ
ਸਮਝਾਉਣਾਂ ਸੀ। ਪਰ ,ਅਸੀਂ ਤਾਂ ਇੱਕ ਅੰਮ੍ਰਿਤਧਾਰੀ ਸਿੱਖ ਹੱਥੋਂ ,
ਗੁਰੂ ਦੀ ਹਜ਼ੂਰੀ ਵਿਚੋਂ ਪਰਵਾਨ ਹੋ ਕੇ ਆਇਆ ਕੜਾਹ ਪ੍ਸ਼ਾਦਿ
ਲੈਣ ਲਈ ਤਿਆਰ ਨਹੀਂ ਹਾਂ ,ਕਿਉਂਕਿ ਇਹ ਸਿੱਖ ਸਾਡੀ ਜਥੇਬੰਦੀ
ਜਾਂ ਸਾਡੀ ਜਾਤ ਦਾ ਨਹੀਂ ਹੈ।ਕੌਮ ਦਾ ਪੈਸਾ ਜੋ ਪਰਚਾਰ ਲਈ
ਵਰਤਣਾ ਚਾਹੀਦਾ ਸੀ ,ਸਾਡੇ ਸਾਧ ਤੇ ਕਮੇਟੀ ਮੈਂਬਰ ਨਿਜਾਇਜ
ਰਸਮਾਂ ,ਨਿਜਾਇਜ ਬਿਲਡਿੰਗਾਂ ਜਾਂ ਆਪਣੇ ਐਸ਼ੋ ਅਰਾਮ ਲਈ
ਵਰਤ ਰਹੇ ਨੇ, ਜਿਸ ਕਰਕੇ ਸਾਡੇ ਹੀ ਸਿੱਖ ਭਰਾ ਦੇਹਧਾਰੀ ਗੁਰੂਆਂ
ਦੇ ਢਾਹੇ ਚੜ ਕੇ ਸਾਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਹਨ ।
ਅਸੀਂ ਸਿੱਖਾਂ ਵਿੱਚ ਹੀ ਇਹ ਸਿੱਧ ਨਹੀਂ ਕਰ ਸਕੇ ਕਿ, ਸਿੱਖ ਧਰਮ
ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੈ ,ਗੁਰੂ ਗਰੰਥ ਸਾਹਿਬ ਜੀ ਸਭ
ਦੇ ਗੁਰੂ ਹਨ ।
ਸਾਨੂੰ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਚਾਰ ਵੱਲ
ਧਿਆਨ ਦਈਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਸ਼ਲ ਮੀਡੀਏ
(ਫੇਸਬੁੱਕ ,ਵਟਸਐਪ ਤੇ ਟਵਿਟਰ ਆਦਿ ਤੇ ਸਿੱਖ ਧਰਮ ਦੇ
ਗੌਰਵਮਈ ਇਤਿਹਾਸ ਤੇ ਗੁਰੂ ਗ੍ਰੰਥਸਾਹਿਬ ਜੀ ਦੀਆਂ
ਸਰਵਉਚ ਤੇ ਸਰਬਸਾਝੀਆਂ ਸਿੱਖਿਆਵਾਂ ਵੱਖ ਵੱਖ ਭਾਸ਼ਾਵਾਂ
ਵਿੱਚ ਲੋਕਾਂ ਨਾਲ ਸਾਝੀਆਂ ਕਰੀਏ, ਜੇ ਸਾਨੂੰ ਲਿਖਣਾ ਨਹੀਂ
ਆਉਂਦਾ ਤਾਂ ਅਸੀਂ ਕੁੱਝ ਚੰਗੇ ਲੇਖਕਾਂ ਦੀਆਂ ਲਿਖਤਾਂ ਨੂੰ , ਉਹਨਾਂ
ਦੇ ਫੇਸਬੁੱਕ ਵਾਲ ,ਧਾਰਮਿਕ ਪੇਜਾਂ , ਫੇਸਬੁੱਕ ਤੇ ਵਟਸਐਪ ਗਰੁੱਪਾਂ
ਤੋਂ ਜਾਂ ਸਿੱਖ ਵੈਬਸਾਇਟਾਂ ਤੋਂ ਲੇਖਕ ਦੇ ਨਾਂ ਸਮੇਤ ਕਾਪੀ ਕਰਕੇ ਵੀ
ਸ਼ੇਅਰ ਕਰੀਏ ) ,,ਵੱਖ ਭਾਸ਼ਾਵਾਂ ਵਿੱਚ ਲਿਟ੍ਰੇਚਰ ਵੰਡ ਕੇ ,ਕਥਾ ,
ਲੈਕਚਰਾਂ ,ਧਾਰਮਕਿ ਫਿਲਮਾਂ ,ਬੱਸਾਂ ,ਰੇਲ ਗੱਡੀਆਂ ਤੇ ਹਵਾਈ
ਜਹਾਜਾਂ ਵਿੱਚ ਮੁਸਾਫਿਰਾਂ ਨਾਲ ਵਿਚਾਰ ਚਰਚਾ ਕਰਕੇ ( ਦਾਸ
ਨੂੰ ਸਫਰ ਕਰਦੇ ,ਰਿਸਤੇਦਾਰਾਂ ਜਾਂ ਆਮ ਪਬਲਿਕ ਵਿੱਚ
ਵਿਚਰਦਿਆਂ ਅਨੇਕਾਂ ਰਾਧਾ ਸੁਆਮੀ ,ਨਿਰੰਕਾਰੀ ,ਆਸ਼ੂਤੋਸ਼,
ਝੂਠੇ ਸੌਦੇ ਵਾਲੇ ਦੇ ਤੇ ਹੋਰ ਅਨੇਕਾਂ ਦੇਹਧਾਰੀ ਗੁਰੂਆਂ ਦੇ ਚੇਲੇ ਮਿਲੇ
ਨੇ, ਉਹ ਆਪਣੇ ਝੂਠੇ ਗੁਰੂਆਂਦੇ ਗੁਣ ਐਨੇ ਜੋਸ਼ ਖਰੋਸ਼ ਨਾਲ
ਮਸਾਲੇ ਲਾ ਲਾ ਦੱਸਦੇ ਨੇ ਕਿ ਆਮ ਬੰਦਾ ਮੱਲੋ ਮੱਲੀ ਪ੍ਭਾਵਿਤ
ਹੋ ਜਾਂਦਾ ਹੈ , ਇਹੋ ਜਿਹੀ ਪਰਚਾਰ ਦੀ ਸਪਿਰਟ (ਕਿਸੇ ਇੱਕ ਅੱਧੇ
ਨੂੰ ਛੱਡ ਕੇ) ਮੈਨੂੰ ਅੱਜ ਤੱਕ ਸਿੱਖਾਂ ਵਿੱਚ ਨਹੀ ਮਿਲੀ ) ਤੇ ਹੋਰ
ਸਾਧਨਾਂ ਰਾਹੀਂ (ਜੋਂ ਸਾਨੂੰ ਆਪਣੇ ਏਰੀਏ ਤੇ ਲੋਕਾਂ ਅਨੁਸਾਰ
ਵਾਜਬ ਲੱਗਦੇ ਹੋਣ) ਸਮਾਜ ਦੇ ਸਾਹਮਣੇ ਲੈ ਕੇ ਆਈਏ।
ਇਸਦੇ ਵਾਸਤੇ ਜਰੂਰੀ ਹੈ ਕਿ ਅਸੀਂ ਖੁਦ ਸਿੱਖ ਧਰਮ ਤੋਂ ਜਾਣੂੰ
ਹੋਈਏ ,ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਦੋ ਸ਼ਬਦਾਂ ਨੂੰ ਰੋਜ਼
ਵੀਚਾਰੀਏ, ਇਤਿਹਾਸ ਲਈ ਥੋੜਾ ਬਹੁਤਾ ਸਮਾਂ ਕੱਢੀਏ। ਇਸ
ਉੱਦਮ ਦੀ ਅੱਜ ਬਹੁਤ ਲੋੜ ਹੈ । ਭੁੱਲੇ ਭਟਕਿਆਂ ਨੂੰ ਹਨੇਰੇ ਵਿਚੋਂ
ਕੱਢ ਕੇ ਪ੍ਕਾਸ਼ ਦੇ ਰੂਬਰੂ ਕਰਨਾ ਸਭ ਤੋਂ ਵੱਡੀ ਸੇਵਾ ਹੈ ,ਜਿਸ ਸੇਵਾ
ਨੂੰ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਹੈ। ਜਿਹੜੇ ਵੀਰ
ਪਰਚਾਰ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਇਸ
ਲਗਨ ਨੂੰ ਮੱਠੀ ਨਾ ਪੈਣ ਦੇਣ , ਉਹ ਵੀਰ ਧੰਨਤਾ ਦੇ ਯੋਗ ਹਨ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

Comments
Post a Comment