ਸਰਸੇ ਵਾਲੇ ਗੁਰੂ ਗੁਰਮੀਤ ਰਾਮ ਰਹੀਮ ਨੂੰ ਵੀ ਨਵੇਂ ਸਾਲ ਤੇ ਜਰੂਰ ਸਨਮਾਨਿਤ ਕੀਤਾ ਜਾਵੇ ।

ਨਵੇਂ ਸਾਲ ਤੇ ਹਰ ਕਿੱਤੇ ਨਾਲ ਸਬੰਧਿਤ ਲੋਕ 2014 ਵਿੱਚ ਸਫਲ ਰਹੇ ਤੇ ਕੁੱਝ ਨਵਾਂ ਕਰਨ ਵਾਲੇ ਨੂੰ ਤਰ੍ਹਾਂ ਤਰ੍ਹਾਂ ਦੇ ਐਵਾਰਡਾਂ ਨਾਲ ਸਨਮਾਨਿਤ ਕਰ ਰਹੇ ਨੇ । ਮੈਂ ਸੋਚਦਾ ਹਾਂ ਕਿ ਭਾਰਤ ਦੇ ਸਾਰੇ ਦੇਹਧਾਰੀ ਗੁਰੂਆਂ ਤੇ ਸੂਫੀ ਸੰਤਾਂ ਵੱਲੋਂ ਗੁਰਮੀਤ ਰਾਮ ਰਹੀਮ ਸਰਸੇ ਵਾਲੇ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ । ਸਰਸੇ ਵਾਲੇ ਗੁਰੂ ਨੇ ਫਿਲਮੀ ਜਗਤ ਵਿੱਚ ਪੈਰ ਰੱਖਿਆ ਏ । ਮੇਰੇ ਹਿਸਾਬ ਨਾਲ ਇਹ ਵਿਸ਼ਵ ਦਾ ਪਹਿਲਾ ਗੁਰੂ ਆ ਜਿਹਡ਼ਾ ਬਹੁਤ ਵਧੀਆ ਐਕਟਰ ਵੀ ਆ ,, ਫਿਲਮ ਦਾ ਡਾਇਰੈਕਟਰ ਵੀ ਆ ,,ਸੰਗੀਤ ਡਾਇਰੈਕਟਰ ਵੀ ਆ ,, ਗੀਤਕਾਰ ਵੀ ਆ ,,ਗਾਇਕ ਵੀ ਆ ,, ਲਾਜਵਾਬ ਡਾਂਸਰ ਵੀ ਆ ,, ਫੁੱਟਬਾਲ ਦਾ , ਵਾਲੀਬਾਲ ਦਾ ,ਕਿਰਕਿਟ ਦਾ, ਬੈਡਮਿੰਟਨ ਦਾ ਤੇ ਇੱਕ ਹੋਰ ਗੇਮ ਆ ਜਿਹਦੇ ਵਿੱਚ ਇੱਕ ਟੇਬਲ ਦੇ ਚਾਰੇ ਪਾਸੇ ਬਣੇ ਟੋਇਆਂ ਵਿੱਚ ਡੰਡੇ ਦੀ ਨੋਕ ਦੀ ਚੋਟ ਨਾਲ ਗੇਦ ਪਾਉਂਦੇ ਆ, ਇਸ ਗੇਮ ਦੇ ਨਾਮ ਦਾ ਮੈਨੂੰ ਪਤਾ ਨਹੀਂ ,, ਦਾ ਬਹੁਤ ਵਧੀਆ ਖਿਡਾਰੀ ਵੀ ਆ । ਬਾਬਾ ਜੀ ਹੁਣ ਤੱਕ 60 ਕਾਰਾਂ ਵੀ ਡਿਜਾਇਨ ਕਰ ਚੁੱਕੇ ਨੇ ।ਬਾਬਾ ਜੀ ਨੂੰ ਜੇ ਹੋਰ ਫਿਲਮ ਡਾਇਰੈਕਟਰ ਆਪਣੀ ਫਿਲਮ ਵਿੱਚ ਹੀਰੋ ਦੇ ਤੌਰ ਤੇ ਕੰਮ ਕਰਨ ਲਈ ਕਹਿਣਗੇ ਤਾਂ ਗੁਰੂ ਜੀ ਪੈਸੇ ਲੈ ਕੇ ਕੰਮ ਕਰਨਗੇ । ਬਾਬਾ ਜੀ ਦੀ ਆਪਣੀ ਵੀ ਇੱਕ ਹੋਰ ਫਿਲਮ 10 ਮਹੀਨੇ ਬਾਅਦ ਆ ਰਹੀ ਏ ।
ਉਹ ਅਧਿਆਤਮਿਕ ਗੁਰੂ ਹੋਣ ਦੇ ਬਾਵਜੂਦ ਫਿਲਮਾਂ ਬਣਾ ਰਹੇ ਨੇ , ਡਾਂਸ ਵਿੱਚ ਆਪਣੇ ਨਾਲ ਕੁੜੀਆਂ ਨਚਾ ਰਹੇ ਨੇ ,ਗਾਣੇ ਗਾ ਰਹੇ ਨੇ ,,, ਇਸ ਬਾਰੇ ਸਮਾਜ ਦੇ ਲੋਕ ਜਾਂ ਹੋਰ ਸਾਧੂ ਮਹਾਤਮਾ ਕੀ ਕਹਿੰਦੇ ਨੇ , ਉਨ੍ਹਾਂ ਨੂੰ ਕੋਈ ਪਰਵਾਹ ਨਹੀ । ਕਿਉਂਕਿ ਬਾਬਾ ਜੀ ਇਹ ਸਾਰਾ ਕੁੱਝ ਰੱਬ ਦੇ ਹੁਕਮ ਅਨੁਸਾਰ ਕਰਦੇ ਨੇ। ਉਨ੍ਹਾਂ ਨੇ ਇਹ ਫਿਲਮ ਸਮਾਜ ਭਲਾਈ ਲਈ ਬਣਾਈ ਆ ,
ਓ ਇੱਕ ਗੱਲ ਭੁੱਲ ਹੀ ਚੱਲੀ ਸੀ ਕਿ ਬਾਬਾ ਜੀ ਬਹੁਤ ਵਧੀਆ ਸਟੰਟਬਾਜ ਵੀ ਨੇ , ਉਨ੍ਹਾਂ ਨੇ ਆਪਣੀ ਫਿਲਮ ਵਿੱਚ ਮੋਟਰਸਾਈਕਲ ਤੇ ਕਈ ਜ਼ਬਰਦਸਤ ਸਟੰਟ ਵੀ ਕੀਤੇ ਨੇ ।
ਇਹ ਸਾਰੀ ਜਾਣਕਾਰੀ 24 ਨਿੳੂਜ ਤੇ 31 ਦਸੰਬਰ ਨੂੰ ਰਾਤ ਦਸ ਵਜੇ ਆਈ ਉਨ੍ਹਾਂ ਦੀ ਇੰਟਰਵਿਊ ਤੋਂ ਮਿਲੀ ਏ।
ਸੋ ਮੇਰੀ ਸਾਰੇ ਸਾਧੂਆਂ , ਮਹਾਤਮਾਵਾਂ , ਸੰਤਾਂ ਤੇ ਦੇਹਧਾਰੀ ਗੁਰੂਆਂ ਨੂੰ ਬੇਨਤੀ ਆ ਕਿ ਸਰਸੇ ਵਾਲੇ ਗੁਰੂ ਨੂੰ ਇਸ ਮਹਾਨ ਕਾਰਜ ਦੇ ਬਦਲੇ ਜਰੂਰ ਸਨਮਾਨਿਤ ਕਰਨ , ਜੇ ਹੋ ਸਕੇ ਤਾਂ ਸਰਸੇ ਵਾਲੇ ਗੁਰੂ ਦਾ ਨਾਂ ਗਿੰਨੀਜ਼ ਬੁੱਕ ਵਿੱਚ ਵੀ ਦਰਜ ਕਰਵਾ ਦੇਣ ,, ਦੇਖੋ ਉਹ ਤੁਹਾਡੇ ਨਾਲੋਂ ਜਿਆਦਾ ਰੱਬ ਦੇ ਨੇੜੇ ਆ ,, ਤੁਸੀਂ ਤਾਂ ਅੱਜ ਤੱਕ ਫਿਲਮਾਂ ਦਾ ਵਿਰੋਧ ਕਰਦੇ ਆਏ ਹੋ ,, ਪਰ ਉਸਨੂੰ ਰੱਬ ਨੇ ਕਿਹਾ ਏ ਕਿ ਤੁਸੀਂ ਫਿਲਮਾਂ ਰਾਹੀਂ ਸਮਾਜ ਦਾ ਭਲਾ ਕਰੋ।
ਇਸ ਪੋਸਟ ਨੂੰ ਪੜਨ ਵਾਲੇ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਇਸ ਨੂੰ ਵੱਧ ਤੋ ਵੱਧ ਸ਼ੇਅਰ ਕਰੋ ,, ਤਾ ਕਿ ਇਸ ਨਵੇਂ ਸਾਲ ਤੇ ਸਰਸੇ ਵਾਲੇ ਗੁਰੂ ਨੂੰ ਸਨਮਾਨਿਤ ਕਰਨ ਲਈ ਭਾਰਤ ਦੇ ਸਾਧ ਸੰਤ ਅੱਗੇ ਆਉਣ ।

ਹਰਪਾਲ ਸਿੰਘ ਫਿਰੋਜ਼ਪੁਰੀਆ 

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ