ਲੱਚਰ ਗੀਤਾਂ ਦਾ ਨੌਜਵਾਨਾਂ ਤੇ ਪੈ ਰਿਹਾ ਹੈ ਗਲਤ ਪ੍ਰਭਾਵ ।

ਇੱਕ ਵਿਆਹ ਚ ਮਜਬੂਰੀ ਵੱਸ ਇਸਦਾ ਇੱਕ ਗੀਤ ਸੁਨਣਾ ਪਿਆ , ਜਿਸ ਨੂੰ ਸੁਣ ਕੇ ਰਿਸ਼ਤੇਦਾਰੀ ਵਿੱਚ ਖਲੋਤਿਆਂ ਐਨੀ ਸ਼ਰਮ ਆਈ ਕਿ ਮੈ ਭੱਜ ਕੇ ਡੀ ਜੇ ਵਾਲੇ ਨੂੰ ਗੀਤ ਬਦਲਣ ਲਈ ਕਿਹਾ। ਗੀਤ ਸੀ
'' ਮੁੰਡਾ ਮਰਦਾ ਕੁੜੀ ਦੀ ਫਿੱਗਰ ਤੇ ,
ਕੁੜੀ ਮਰਦੀ ਮੁੰਡੇ ਦੇ ਜਿਗਰ ਤੇ ''
ਅੱਜ ਕਲ ਇਹੋ ਜਿਹੇ ਪੁਠੇ ਸਿਧੇ ਗੀਤ ਬਹੁਤ ਆ ਰਹੇ ਨੇ , ਕੋਈ ਕਹਿੰਦਾ ਤੇਰਾ ਬਾਪੂ ਕੇਹੜਾ ਲਦੇਨ ਆ ,, ਮੈਂ ਕੱਲ ਉਹਦੀ ਬਾਂਹ ਫੜ ਲਈ ,, ਆਦਿ ।
ਹੁਣ ਦੱਸੋ ਅੈਹੋ ਜਿਹੇ ਗੀਤ ਗਾਉਣ ਵਾਲੇ ਸਿੰਗਰਾਂ ਨੂੰ ਆਪਣਾ ਨਾਇਕ ਮੰਨਣ ਵਾਲੇ ਮੁੰਡੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਨਾ ਪਾਉਣਗੇ ਤਾਂ ਹੋਰ ਕੀ ਕਰਨਗੇ ।
ਕਿਸੇ ਦੀ ਇੱਜ਼ਤ ਲੁੱਟੇ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਵਜੋਂ ਸੜਕਾਂ ਤੇ ਉੱਤਰਣ ਵਾਲੀਆਂ ਕੁੜੀਆਂ ਵਿਚੋਂ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ ,, ਜਿਹੜੀਆਂ ਐਹੋ ਜਿਹੇ ਗੀਤਾਂ ਤੇ ਘਰ ਪਰਿਵਾਰ ਤੇ ਸਮਾਜ ਦੀ ਸ਼ਰਮ ਹਯਾ ਦੀ ਪਰਵਾਹ ਕੀਤਿਆਂ ਬਿਨਾਂ ਸਭ ਦੇ ਸਾਹਮਣੇ ਠੁਮਕੇ ਲਾਉਂਦੀਆਂ ਨੇ । ਜਦਕਿ ਕੁੜੀਆਂ ਨੂੰ ਇਹਨਾਂ ਗੀਤਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ ।
ਅਸੀਂ ਨਸ਼ਿਆਂ ਦੀ ਸਾਰੀ ਜਿੰਮੇਵਾਰੀ ਸਰਕਾਰ ਦੇ ਸਿਰ ਸੁੱਟੀ ਜਾਨੇ ਆ। ਸਰਕਾਰ ਨਸ਼ਾ ਸਪਲਾਈ ਕਰਦੀ ਹੋਵੇਗੀ , ਨਸ਼ਾ ਲੋਕਾਂ ਦੇ ਮੂੰਹ ਵਿੱਚ ਨਹੀਂ ਪਾਉਂਦੀ । ਨਸ਼ੇ ਦੀ ਇੱਲਤ ਲਾਉਣ ਵਿੱਚ ਗੀਤ ਮੋਹਰੀ ਭੂਮਿਕਾ ਨਿਭਾ ਰਹੇ ਨੇ , ਵਿਆਹ ਸ਼ਾਦੀਆਂ ਜਾ ਹੋਰ ਖੁਸ਼ੀ ਦੇ ਮੌਕਿਆਂ ਤੇ ਚਾਰ ਜਣੇ ਇਕੱਠੇ ਹੋਣ ਕਰਕੇ ਮੁੰਡਿਆਂ ਦਾ ਮਾਨਸਿਕ ਸੰਤੁਲਨ ਅਕਸਰ ਹੀ ਵਿਗੜਿਆ ਹੁੰਦਾ ਹੈ , ਐੈਹੋ ਜਿਹੇ ਸਮਿਆਂ ਤੇ ਡੀ ਜੇ ਲੱਗਣੇ ਆਮ ਜਿਹੀ ਗੱਲ ਹੋ ਗਈ ਏ , ਦੇਖਿਆ ਗਿਆ ਹੈ ਕਿ ਗੀਤ ਅਕਸਰ ਹੀ ਨਸ਼ਿਆਂ ਪ੍ਤੀ ਉਤਸ਼ਾਹਿਤ ਕਰਨ ਵਾਲੇ ਹੁੰਦੇ ਨੇ।
ਕਈ ਲੋਕ ਇਸ ਲੱਚਰਪੁਣੇ ਨੂੰ ਸਭਿਆਚਾਰ ਦਾ ਨਾਂ ਦੇਂਦੇ ਨੇ । ਮੈਂ ਐਸੇ ਸਭਿਆਚਾਰ ਨਾਲ ਕਦੇ ਵੀ ਸਹਿਮਤ ਨਹੀਂ ਹਾਂ , ਜਿਸ ਸਭਿਆਚਾਰ ਵਿੱਚ ਐਨੇ ਘਟੀਆ ਪੱਧਰ ਦੇ ਗੀਤ ਗਾਏ ਜਾਣ , ਜਿੰਨਾਂ ਨੂੰ ਘਰ ਪਰਿਵਾਰ ਤੇ ਰਿਸ਼ਤੇਦਾਰੀ ਵਿੱਚ ਬੈਠ ਕੇ ਸੁਣਦਿਆਂ ਸ਼ਰਮ ਆਵੇ । ਜਿੰਨਾ ਨੂੰ ਸੁਣ ਕੇ ਉਹ ਉਮਰ ਜਿਹਡ਼ੀ ਪੜਨ ਲਿਖਣ ਦੀ ਆ , ਉਹ ਆਸ਼ਕੀ ਮਸ਼ੂਕੀ ਤੇ ਨਸ਼ੇ ਵਿੱਚ ਗਰਕ ਹੋ ਜਾਵੇ ।
ਇਸ ਲਈ ਸਮਾਜ ਸੁਧਾਰ ਲਈ ਕੰਮ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਸਭਿਆਚਾਰ ਦੇ ਨਾਂ ਤੇ ਗੰਦ ਪਾਉਣ ਵਾਲੇ ਗਾਇਕਾਂ ਨੂੰ ਨੱਥ ਪਾਉਣ ਦਾ ਯਤਨ ਜਰੂਰ ਕੀਤਾ ਜਾਵੇ ।

ਹਰਪਾਲ ਸਿੰਘ ਫਿਰੋਜ਼ਪੁਰੀਆ 088722 19051

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ