ਲੋਕ ਕੁੜੀਆਂ ਜੰਮਣ ਤੋਂ ਡਰਨ ਕਿਉਂ ਨਾਂ
ਸਾਡੇ ਸਮਾਜ ਦੀਆਂ ਗਲ਼ੀਆਂ ਸੜੀਆਂ ਪਰੰਪਰਾਵਾਂ ਨੇ ਕੁੜੀਆਂ ਨੂੰ ਮਾਂ ਬਾਪ ਤੇ ਬੋਝ ਬਣਾ ਦਿੱਤਾ ਏ । ਵਿਆਹ ਤੇ ਮੁੰਡੇ ਵਾਲੇ ਨੌਗਿਆਂ ਦੇ ਨਾਂ ਤੇ ਆਪਣੇ ਰਿਸ਼ਤੇਦਾਰ ਮਾਮੇ-ਮਾਮੀਆਂ , ਚਾਚੇ- ਚਾਚੀਆਂ , ਮਾਸੜ - ਮਾਸੀਆਂ ,ਦਾਦੇ- ਦਾਦੀਆਂ , ਭੂਆ - ਫੁਫੜ ਤੇ ਨਾਨੇ ਨਾਨੀਆਂ ਦੇ ਸੂਟ ਕੁੜੀ ਵਾਲਿਆਂ ਤੋਂ ਹੜੱਪ ਦੇ ਨੇ , ਮੁੰਡੇ ਦੇ ਮੰਮੀ ਡੈਡੀ ਤੇ ਭੈਣ ਜੀਜਾ ਲਈ ਸਪੈਸ਼ਲ ਮਹਿਗੇ ਤੇ ਵਧੀਆ ਸੂਟ ਖਰੀਦਣੇ ਪੈਂਦੇ ਨੇ। ਮੁੰਡੇ ਵਾਲੇ ਕਈ ਵਾਰ ਫਿਰ ਵੀ ਨੱਕ ਮੂੰਹ ਮਰੋੜਦੇ ਨੇ ।
ਜਿਸ ਪਰਿਵਾਰ ਨੇ ਆਰਥਿਕ ਕਮਜ਼ੋਰੀ ਕਰਕੇ ਖੁਦ ਕਦੇ ਚੰਗੇ ਸੂਟ ਨਾ ਪਾਏ ਹੋਣ , ਉਹ ਐਨਾ ਬੋਝ ਚੁਕ ਕੇ ਧੀਆਂ ਨੂੰ ਕਿਉਂ ਨਾ ਕੋਸੂਗਾ ???? ਕਈ ਥਾਵਾਂ ਤੇ ਤਾਂ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦੀਆਂ ਤੇ ਕੜੇ ਵੀ ਪਵਾਏ ਜਾਂਦੇ ਨੇ ,, ਸਪੈਸ਼ਲ ਮੰਗ ਵੀ ਕੀਤੀ ਜਾਂਦੀ ਏ ,,
ਜਿਹਡ਼ੇ ਕਹਿੰਦੇ ਨੇ ਅਸੀਂ ਦਾਜ ਨਹੀਂ ਲੈਣਾ , ਨੌਗਿਆਂ ਦੇ ਨਾਂ ਤੇ ਹਜ਼ਾਰਾਂ ਦੇ ਕੱਪਡ਼ੇ ਰਿਸ਼ਤੇਦਾਰਾਂ ਨੂੰ ਉਹ ਵੀ ਪਵਾ ਦੇਂਦੇ ਨੇ ਤੇ ਆਪ ਵੀ ਪਾ ਲੈਂਦੇ ਨੇ । ਫੇਰ ਵੀ ਕੁੜੀ , ਕੁੜੀ ਦੇ ਮਾਪਿਆਂ ਤੇ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਨੇ ਕਿ ਅਸੀਂ ਦਾਜ ਨਹੀਂ ਲਇਆਂ ।
ਬਹੁਤ ਵਾਰ ਤਾਂ ਅੈਸਾ ਹੁੰਦਾ , ਮੁੰਡਾ ਤੇ ਮੁੰਡੇ ਦੇ ਪਰਿਵਾਰ ਵਾਲੇ ਪਹਿਲਾਂ ਬੜੇ ਸਾਧ ਬਨਣਗੇ ਤੇ ਕਹਿਣਗੇ : ਜੀ ਸਾਨੂੰ ਤਾਂ ਬਸ ਕੁੜੀ ਚਾਹੀਦੀ ਏ , ਭਾਵੇਂ ਦੋ ਕਪੜਿਆਂ ਵਿੱਚ ਹੀ ਭੇਜ ਦੇਵੋ , ਗੱਲ ਬਾਤ ਪੱਕੀ ਹੋਣ ਤੋਂ ਤੁਰੰਤ ਬਾਅਦ ਜਾਂ ਵਿਆਹ ਤੋਂ ਬਾਅਦ ਆਪਣੀ ਘਟੀਆ ਸੋਚ ਦਾ ਪ੍ਦਰਸ਼ਨ ਕਰਨ ਲੱਗ ਪੈਂਦੇ ਨੇ । ਆਪਣੀਆਂ ਛੋਟੀਆਂ ਵੱਡੀਆਂ ਮੰਗਾਂ ਕੁੜੀ ਜਾਂ ਕੁੜੀ ਦੇ ਮਾਪਿਆ ਅੱਗੇ ਰੱਖਣ ਲੱਗ ਪੈਂਦੇ ਨੇ ।
ਅੌਰਤ ਦੀ ਅਜਾਦੀ , ਔਰਤ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਤੇ ਕੁੜੀਆਂ ਦੀ ਭਰੂਣ ਹੱਤਿਆ ਰੋਕਣ ਲਈ ਬਣੀਆਂ ਸੰਸਥਾਵਾਂ , ਸਭਾ ਸੁਸਾਇਟੀਆਂ ਤੇ ਹੋਰ ਔਰਤ ਦੇ ਪੱਖ ਵਿੱਚ ਭੁਗਤਣ ਵਾਲੇ ਜਾਗਰੂਕ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ
ਜੇ ਅਸੀਂ ਔਰਤ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਵਾਧੂ ਤੇ ਫਜੂਲ ਖਰਚ ਵਾਲੀਆਂ ਪਰੰਪਰਾਵਾਂ ਦਾ ਖੁੱਲ ਕੇ ਵਿਰੋਧ ਕਰਨਾ ਪਵੇਗਾ , ਤੇ ਖੁਦ ਨੂੰ ਦੀ ਪਹਿਰਾ ਦੇਣਾ ਪਵੇਗਾ ।
ਨਹੀਂ ਤਾਂ ਜਿੰਨਾ ਚਿਰ ਕੁੜੀਆਂ ਮਾਪਿਆਂ ਤੇ ਬੋਝ ਬਣੀਆਂ ਰਹਿਣਗੀਆਂ , ਉਨ੍ਹਾਂ ਚਿਰ ਭਰੂਣ ਹੱਤਿਆਵਾਂ ਹੁੰਦੀਆਂ ਹੀ ਰਹਿਣਗੀਆਂ , ਜਿੰਨਾਂ ਚਿਰ ਇਹ ਬੇਤੁਕੇ ਰਸਮ ਰਿਵਾਜ ਰਹਿਣਗੇ , ਉਨ੍ਹਾਂ ਚਿਰ ਔਰਤ ਸਿਸਕਦੀ ਰਵੇਗੀ । ਜਿੰਨਾਂ ਚਿਰ ਦਾਜ ਵਰਗੀ ਲਾਹਣਤ ਸਮਾਜ ਦਾ ਖਹਿਡ਼ਾ ਨਹੀਂ ਛੱਡਦੀ , ਉਨ੍ਹਾਂ ਚਿਰ ਪਰਿਵਾਰ ਦਾ ਹਰ ਮੈਂਬਰ ਇਹੋ ਅਰਦਾਸ ਕਰੇਗਾ ਕਿ '' ਹੇ ਰੱਬਾ ਸਾਨੂੰ ਮੁੰਡੇ ਦੀ ਦਾਤ ਬਖਸ਼ੀ , ਕੁੜੀ ਦੀ ਨਹੀ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722 19051

Comments
Post a Comment