ਸਿੱਖ ਤੇ ਕੇਸ
ਸਿੱਖ ਤੇ ਕੇਸ
ਏਸੀਆ ਦੀ ਸਭ ਤੋਂ ਵੱਡੀ ਤਾਕਤ ਮਰਹੱਟਿਆਂ ਨੂੰ 1761 ਈ : ਵਿੱਚ ਹਰਾਉਣ ਤੋਂ ਬਾਅਦ ਅਬਦਾਲੀ ਨੇ ਆਪਣਾ ਰੁੱਖ ਸਿੱਖਾਂ ਵੱਲ ਕੀਤਾ । ਮਰਹੱਟਿਆਂ ਦੀ ਮਦਦ ਕਰਨ ਕਾਰਨ ਮਹਾਰਾਜਾ ਆਲਾ ਸਿੰਘ ਨੂੰ ਜਾ ਘੇਰਿਆ । ਆਲਾ ਸਿੰਘ ਨੂੰ ਪੰਜ ਲੱਖ ਰੁਪਏ ਜੁਰਮਾਨਾ ਤੇ ਸਿਰ ਦੇ ਕੇਸ ਤੇ ਦਾਹੜਾ ਕਟਵਾ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ।
ਮਹਾਰਾਜਾ ਆਲਾ ਸਿੰਘ ਨੇ ਕਿਹਾ ਕਿ ਕੇਸ ਕਤਲ ਕਰਵਾਉਣ ਤੋਂ ਕਿਸੇ ਤਰ੍ਹਾਂ ਛੋਟ ਮਿਲ ਸਕਦੀ ਹੈ ।
ਅਬਦਾਲੀ ਨੇ ਕਿਹਾ ਸਵਾ ਲੱਖ ਰੁਪਇਆ ਹੋਰ ਹਾਜ਼ਰ ਕਰਦੇ । ਆਲਾ ਸਿੰਘ ਨੇ ਸਵਾ ਲੱਖ ਰੁਪਇਆ ਤਾਰ ਕੇ ਸਿੱਖੀ ਦੀ ਲਾਜ ਨੂੰ ਬਚਾ ਲਿਆ । ਉਦੋਂ ਦਾ ਸਵਾ ਲੱਖ ਅੱਜ ਦੇ ਜਮਾਨੇ ਦਾ ਕਈ ਕਰੋਡ਼ ਬਣਦਾ ਹੈ ।
ਬਜੁਰਗਾਂ ਤੋਂ ਇੱਕ ਹੋਰ ਸਾਖੀ ਸੁਣੀ ਸੀ ,
ਜਿਸ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਇੱਕ ਗਰੀਬ ਸਿੱਖ ਕਿਸੇ ਗੈਰ ਸਿੱਖ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੇ ਕੋਲ ਅੱਜ ਪੈਸੇ ਨਹੀਂ ਅੱਜ ਤੁਸੀਂ ਮੈਨੂੰ ਰੋਟੀ ਖਵਾ ਦੇਵੋ , ਮੈਂ ਤੁਹਾਨੂੰ ਕੱਲ ਨੂੰ ਪੈਸੇ ਦੇ ਦੇਵਾਂਗਾ ।
ਦੁਕਾਨ ਵਾਲਾ ਅਗੋਂ ਕਹਿੰਦਾ ਤੁਸੀਂ ਆਪਣੇ ਕੇਸਾਂ ਵਿਚੋਂ ਇੱਕ ਵਾਲ ਪੁੱਟ ਕੇ ਦੇ ਦੇਵੋ , ਮੈਂ ਤੁਹਾਨੂੰ ਮੁਫਤ ਰੋਟੀ ਖਵਾ ਦੇਵਾਂਗਾ ।
ਸਿੱਖ ਏਨੀ ਗੱਲ ਸੁਣ ਕੇ ਭੁੱਖਾ ਹੀ ਉੱਠ ਕੇ ਤੁਰ ਗਿਆ ।
ਇਹ ਸਾਰੀ ਵਾਰਤਾ ਸੁਣ ਕੇ ਇੱਕ ਗੈਰ ਸਿੱਖ ਦੁਕਾਨ ਵਾਲੇ ਨੂੰ ਕਹਿੰਦਾ , ਤੁਸੀਂ ਮੇਰੇ ਜਿੰਨੇ ਮਰਜੀ ਵਾਲ ਲੈ ਲਵੋ , ਮੈਨੂੰ ਮੁਫਤ ਰੋਟੀ ਖਵਾ ਦੇਵੋ ।
ਦੁਕਾਨ ਵਾਲਾ ਕਹਿੰਦਾ , ਨਹੀਂ ਇਹ ਸੌਦਾ ਸਿਰਫ ਸਿੱਖ ਨਾਲ ਹੀ ਕਰਨਾ ਸੀ।
ਪਰ ਅੱਜ ,,, ਸਿੱਖ ਧਰਮ ਦੇ ਸਿਧਾਂਤਾਂ ਤੋਂ ਅਣਜਾਣ ਸਿੱਖਾਂ ਦੇ ਬੱਚੇ ਬੱਚੀਆਂ ਪੱਲਿਓਂ ਪੈਸੇ ਦੇ ਕੇ ਨਾਈ ਤੇ ਬਿਊਟੀ ਪਾਰਲਰ ਤੋਂ ਕੇਸ ਕਟਵਾ ਰਹੇ ਨੇ । ਜਿਸ ਦੇ ਵਿੱਚ ਉਮਰ ਵਿਹਾ ਚੁੱਕੇ ਸਿਆਣੇ ਕਹਾਉਂਦੇ ਲੋਕ ਵੀ ਸ਼ਾਮਲ ਨੇ । ਵਿਆਹ ਸਮੇਂ ਬਿਊਟੀ ਪਾਰਲਰ ਤੋਂ ਹਾਰ ਸ਼ਿੰਗਾਰ ਕਰਵਾਉਣ ਦਾ ਰੁਝਾਨ ਅੱਜ ਸਿੱਖਾਂ ਵਿੱਚ ਵੀ ਜੋਰ ਫੜ ਗਿਆ ਏ , ਏ ਪਾਰਲਰਾਂ ਕੁੜੀ ਦੇ ਭਰੱਵਟਿਆਂ ਦਾ ਵੀ ਮੋਰ ਬਣਾ ਦਿੰਦੀਆਂ ਨੇ। ਕਹਿੰਦੀਆਂ ਨੇ , ਜੀ ਏ ਤਾਂ ਜਰੂਰੀ ਆ। WHO ਦੀ ਰਿਪੋਟ ਆ ਜਿਹੜੀਆਂ ਬੀਬੀਆਂ ਭਰੱਵਟੇ ਬਣਵਾਉਂਦੀਆਂ ਨੇ , ਉਹਨਾਂ ਦੀ ਸੱਤਵੀ ਪੀਡ਼੍ਹੀ ਅੰਨੀ ਪੈਦਾ ਹੋਵੇਗੀ ।
ਹੁਣ ਦੱਸੋ , ਜਦੋਂ ਏ ਪਾਰਲਰਾਂ ਵਾਲਾ ਪਾਖੰਡ ਨਹੀਂ ਸੀ , ਕੀ ਉਦੋਂ ਲੋਕਾਂ ਦੇ ਵਿਆਹ ਨਹੀਂ ਹੁੰਦੇ ਸੀ । ਸਿਆਣੇ ਕਹਿੰਦੇ ਨੇ ਗਿਆਨ ਨਾ ਹੋਣ ਕਰਕੇ ਲੋਕ ਹੀਰਿਆਂ ਨੂੰ ਵੀ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ । ਅੱਜ ਅਸੀਂ ਏਹੋ ਕੁੱਝ ਕਰ ਰਹੇ ਹਾਂ । ਜੇ ਸਾਨੂੰ ਕੁਦਰਤ ਨੇ ਕੇਸ ਦਿੱਤੇ ਨੇ ਤਾਂ ਜਰੂਰ ਇਸਦਾ ਕੋਈ ਲਾਭ ਹੋਵੇਗਾ ।
ਨੌਜਵਾਨ ਵੀਰੋ ਤੇ ਭੈਣੋ ਆਪਣੇ ਅਣਮੁੱਲੇ ਇਤਿਹਾਸ ਨੂੰ ਪੜੋ ਤੇ ਵਾਚੋ । ਜੇ ਨਹੀਂ ਪੜ ਸਕਦੇ ਤਾਂ ਗਿਆਨੀ ਅਮਰੀਕ ਸਿੰਘ ਚੰਡੀਗਡ਼੍ਹ ਵਾਲੇ ਨੇ ਬਹੁਤ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਬੋਲਿਆ ਏ । www.sikhnet.com ਜਾਂ
ਗੂਗਲ ਤੇ ਸਰਚ ਮਾਰ ਕੇ ਹੋਰ ਕਿਸੇ ਸਾਈਟ ਤੋ ਡਾਉਨਲੋਡ ਕਰੋ ਜਾਂ ਆਨਲਾਈਨ ਜਰੂਰ ਸੁਣੋ । ਤਾਂ ਕਿ ਅਸੀਂ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਕਿ ਉਸਦੀ ਸੰਭਾਲ ਕਰ ਸਕੀਏ ।
ਹਰਪਾਲ ਸਿੰਘ ਫਿਰੋਜ਼ਪੁਰੀਆ 088722-19051

Comments
Post a Comment