ਕਿਸੇ ਦੀ ਲਿਖਤ ਨੂੰ ਆਪਣੇ ਨਾਮ ਹੇਠ ਪਰਚਾਰਣ ਦੀ ਗਲਤੀ ਨਾ ਕਰੋ ।
ਸਾਡੇ ਅੰਦਰ ਚੰਗੀਆਂ ਲਿਖਤਾਂ ਪੜਨ ਦੀ ਰੁਚੀ ਹੈ , ਚੰਗੀ ਗੱਲ ਹੈ । ਅਸੀਂ ਸਮਾਜ ਭਲਾਈ ਹਿੱਤ ਉਹ ਲਿਖਤਾਂ ਹੋਰਾਂ ਨੂੰ ਵੀ ਪੜਾਉਣਾ ਚਾਹੁੰਦੇ ਹਾਂ , ਹੋਰ ਵੀ ਚੰਗੀ ਗੱਲ ਹੈ ।
ਪਰ , ਜੇ ਅਸੀਂ ਕਿਸੇ ਦੀ ਲਿਖਤ ਨੂੰ ਆਪਣੇ ਨਾਮ ਥੱਲੇ ਜਾਂ ਲੇਖਕ ਦਾ ਨਾਮ ਕੱਟ ਕੇ ਲੋਕਾਂ ਨਾਲ ਸ਼ੇਅਰ ਕਰ ਰਹੇ ਹਾਂ । ਤਾਂ ਇਹ ਸਭ ਤੋਂ ਮਾੜੀ ਗੱਲ ਹੈ ।
ਜੇ ਸਾਡੇ ਅੰਦਰ ਪੜਨ ਦੀ ਲਗਨ ਹੈ ਤਾਂ ਕੋਸ਼ਿਸ਼ ਕਰਨ ਤੇ ਇੱਕ ਦਿਨ ਸਾਡੇ ਅੰਦਰੋਂ ਸਾਹਿਤ ਜਰੂਰ ਫੁੱਟੇਗਾ । ਜਿੰਨੇ ਵੀ ਲੇਖਕ ਨੇ ਉਹ ਦੂਜਿਆਂ ਦੀਆਂ ਲਿਖਤਾਂ ਪੜ ਕੇ ਹੀ ਲਿਖਣ ਦੇ ਗੁਰ ਸਿੱਖੇ ਹਨ । ਜੇ ਸਾਨੂੰ ਆਪਣਾ ਨਾਮ ਬਣਾਉਣ ਦੀ ਤਾਂਘ ਹੈ ਤਾਂ ਸਾਨੂੰ ਕੁੱਝ ਨਾ ਕੁੱਝ ਲਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਹੋ ਸਕਦਾ ਹੈ ਕਿ ਸਮੇਂ ਨਾਲ ਅਸੀਂ ਉਸਤੋਂ ਵੀ ਚੰਗੇ ਲੇਖਕ ਬਣ ਜਾਈਏ , ਜਿਸਦੀਆਂ ਲਿਖਤਾਂ ਅਸੀਂ ਚੋਰੀ ਕਰ ਰਹੇ ਹਾਂ ।
ਜੇ ਕੱਲ ਨੂੰ ਅਸੀਂ ਆਪਣੀ ਕੋਈ ਰਚਨਾ ਲੋਕਾਂ ਨਾਲ ਸ਼ੇਅਰ ਕਰਾਂਗੇ ਤਾਂ ਲੋਕ ਉਸਨੂੰ ਵੀ ਚੋਰੀ ਦੀ ਹੀ ਸਮਝਣਗੇ ।
ਜੇ ਅਸੀਂ ਸੋਚਦੇ ਹਾਂ ਕਿ ਕਿਸੇ ਨੂੰ ਕਿਹਡ਼ਾ ਪਤਾ ਲੱਗਦਾ , ਇਸ ਦਾ ਅਸਲ ਲਿਖਾਰੀ ਕੌਣ ਹੈ , ਤਾਂ ਇਹ ਸਾਡੇ ਮਨ ਦਾ ਭਰਮ ਹੈ । ਹਰ ਚੰਗੀ ਲਿਖਤ ਨੂੰ ਕੁੱਝ ਚੰਗੇ ਲੋਕਾਂ ਵਲੋਂ ਵੱਧ ਤੋਂ ਵੱਧ ਲੇਖਕ ਦੇ ਨਾਮ ਹੇਠ ਸ਼ੇਅਰ ਕੀਤਾ ਜਾਂਦਾ ਹੈ । ਹਰ ਲੇਖਕ ਨੂੰ ਵੱਧ ਤੋਂ ਵੱਧ ਲੋਕ ਆਪਣੇ WhatsApp ਤੇ Facebook ਗਰੁੱਪ ਵਿੱਚ ਸ਼ਾਮਿਲ ਕਰਦੇ ਹਨ । ਲੇਖਕ ਵਧੀਆ ਰਚਨਾ ਨੂੰ ਇਹਨਾਂ ਗਰੁੱਪਾਂ ਵਿੱਚ ਸ਼ੇਅਰ ਕਰਨ ਤੋਂ ਇਲਾਵਾ ਹੋਰ ਵੀ ਕਈ ਵੈਬਸਾਈਟਾਂ ਤੇ ਸ਼ੇਅਰ ਕਰਦਾ ਹੈ । ਜਿਸ ਕਰਕੇ ਇੱਕੋ ਰਚਨਾ ਇੱਕ ਬੰਦੇ ਨੂੰ ਕਈ ਵਾਰ ਪੜਨ ਨੂੰ ਮਿਲਦੀ ਹੈ ।
ਮੈਂ ਖੁਦ ਵੀ ਕਈ ਆਪਣੀਆਂ ਤੇ ਹੋਰ ਲਿਖਾਰੀਆਂ ਦੀਆਂ ਲਿਖਤਾਂ ਦੇਖ ਚੁੱਕਾ ਹਾਂ ਜਿੰਨਾਂ ਦੇ ਸਹਾਰੇ ਕੋਈ ਹੋਰ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ।
ਅਸਲ ਵਿੱਚ ਉਹ ਆਪਣਾ ਨਾਮ ਚਮਕਾ ਨਹੀ , ਖਰਾਬ ਕਰ ਰਿਹਾ ਹੁੰਦਾ ਹੈ । ਇਹ ਘਟੀਆ ਪੱਧਰ ਦਾ ਕੰਮ ਸਿਰਫ ਨੈਟ ਤੇ ਹੀ ਨਹੀ , ਬਾਹਰ ਵੀ ਹੋਇਆ ਹੈ ਤੇ ਹੋ ਰਿਹਾ ਹੈ । ਬਹੁਤ ਸਾਰੇ ਲੋਕਾਂ ਵਲੋਂ ਕਿਸੇ ਦੇ ਗੀਤ , ਕਹਾਣੀਆ, ਕਵਿਤਾਵਾਂ , ਗਜਲ਼ਾਂ ਤੇ ਨਾਵਲ ਆਦਿ ਸਾਹਿਤ ਨੂੰ ਆਪਣੇ ਨਾਮ ਹੇਠ ਸਟੇਜਾਂ ਤੇ ਗਾਇਆ ਤੇ ਕਿਤਾਬਾਂ ਵਿੱਚ ਛਪਵਾਇਆ ਗਿਆ ਤੇ ਜਾ ਰਿਹਾ ਹੈ ।
ਲੱਖ ਜਤਨ ਕਰਨ ਦੇ ਬਾਵਜੂਦ ਵੀ , ਸਮੇਂ ਨਾਲ ਸੱਚ ਲੋਕਾਂ ਸਾਹਮਣੇ ਪਰਗਟ ਹੋ ਹੀ ਜਾਂਦਾ ਹੈ । ਕਿਸੇ ਦੀ ਮਿਹਨਤ ਦੇ ਸਹਾਰੇ ਅੰਬਰੀ ਉਡਣ ਵਾਲਾ ਧਰਤੀ ਵਿੱਚ ਅਜਿਹਾ ਗਰਕ ਹੁੰਦਾ ਹੈ ਕਿ ਲੋਕ ਪੈਰਾਂ ਦੀ ਜੁੱਤੀ ਜਿੰਨਾਂ ਮਾਣ ਵੀ ਨਹੀ ਦਿੰਦੇ ।
ਸੋ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿਸੇ ਦੀ ਮਿਹਨਤ ਨਾਲ ਖਿਲਵਾਡ਼ ਨਾਂ ਕਰੋ , ਕਈ ਰਚਨਾਵਾਂ ਦੀ ਜਾਣਕਾਰੀ ਭਰਪੂਰ ਸਮੱਗਰੀ ਇਕੱਠੀ ਕਰਨ ਲਈ ਲੇਖਕ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ । ਉਹ ਦੁਖੀ ਹੁੰਦਾ ਹੈ , ਜਦੋਂ ਕੋਈ ਉਸਦੀ ਰਚਨਾ ਨੂੰ ਚੋਰੀ ਕਰਦਾ ਹੈ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

Comments
Post a Comment