ਕਵਿਤਾ # ਤੂੰ ਬੱਚਾ ਹੀ ਰਹਿ #
ਮੇਰਾ ਬੇਟਾ ਜੈਦੀਪ ਸਿੰਘ ਤਿੰਨ ਸਾਲ ਦਾ ਹੋ ਗਿਆ ਹੈ, ਉਸ ਲਈ ਕਵਿਤਾ ਲਿਖੀ ਹੈ।
ਤੂੰ ਬੱਚਾ ਹੀ ਰਹਿ, ਬਚਪਨ ਵਿੱਚ ਬਡ਼ੀਆਂ ਮੌਜਾਂ ਨੇ,
ਹੁਣ ਲੋਕ ਤੈਨੂੰ ਬਾਦਸ਼ਾਹ ਕਹਿੰਦੇ ਨੇ,
ਜਿਵੇਂ ਜਿਵੇਂ ਤੂੰ ਵੱਡਾ ਹੋਵੇਂਗਾ,
ਤੇਰੀ ਬਾਦਸ਼ਾਹਤ ਠੁਕਰਾ ਦਿੱਤੀ ਜਾਵੇਗੀ।
ਹੁਣ ਤੇਰੀ ਵੱਡੀ ਤੋਂ ਵੱਡੀ ਗਲਤੀ ਨੂੰ ਵੀ, ਸ਼ਰਾਰਤ
ਕਹਿ ਕੇ ਮਾਫ ਕਰ ਦਿੱਤਾ ਜਾਂਦਾ ਹੈ,
ਫਿਰ ਤੈਨੂੰ ਸ਼ਰਾਰਤ ਦੀ ਵੀ ਸਜਾ ਦਿੱਤੀ ਜਾਵੇਗੀ ।
ਹੁਣ ਇਮਾਨਦਾਰ ਨੌਕਰਾਂ ਵਾਂਗ, ਹਰ ਸਮੇਂ ਅਸੀਂ
ਤੇਰੇ ਅੱਗੇ ਪਿੱਛੇ ਘੁੰਮਦੇ ਹਾਂ।
ਤੇ ਤੂੰ ਬੇਪਰਵਾਹ ਬਾਦਸ਼ਾਹ ਵਾਂਗ
ਆਪਣੀ ਨੀਂਦ ਸਾਉਂਦਾ ਏ,ਅਾਪਣੀ ਨੀਂਦ ਉੁੱਠਦਾ ਏ,
ਕਿਉਂਕਿ ਤੈਨੂੰ ਖਾਣ ਦਾ ਫਿਕਰ ਨਹੀ,
ਪੀਣ ਦਾ ਫਿਕਰ ਨਹੀ,ਕੁਝ ਲਿਆਉਣ ਦਾ ਫਿਕਰ ਨਹੀ।
ਕੁੱਝ ਪਹਿਣਨ ਤੇ ਕਿਤੇ ਜਾਣ ਆਉਣ ਦਾ ਫਿਕਰ ਨਹੀ ।
ਬੱਸ ਹੁਣ ਥੋਡ਼ੇ ਸਮੇਂ ਬਾਅਦ ਹੀ , ਤੈਨੂੰ
ਬਹੁਤ ਸਾਰੇ ਫਿਕਰਾਂ ਵਿੱਚ ਪਾ ਦਿਤਾ ਜਾਵੇਗਾ।
ਤੂੰ ਉਸ ਦਿਨ ਤੋਂ ਹੀ ਪਰੇਸ਼ਾਨ ਹੋ ਜਾਵੇਗਾ,ਜਿਸ ਦਿਨ
ਤੇਰੇ ਨਾ ਚਾਹੁੰਦਿਆਂ ਹੋਇਆ ਵੀ,
ਤੈਨੂੰ ਰੋਂਦੇ ਕੁਰਲਾਉਂਦੇ ਹੋਏ ਨੂੰ
ਸਕੂਲ ਵਾਲੀ ਬੱਸ ਵਿੱਚ ਬਿਠਾ ਦਿੱਤਾ ਜਾਵੇਗਾ।
ਤੇਰਾ ਦਿਮਾਗ ਅਜੇ ਥੋਡ਼ਾ ਹੋਵੇਗਾ, ਸਕੂਲ ਦੇ ਬਹੁਤ ਸਾਰੇ ਕੰਮ ਦਾ ਬੋਝ,
ਤੇਰੇ ਸਿਰ ਤੇ ਪਾ ਦਿੱਤਾ ਜਾਵੇਗਾ ।
ਹੌਲੀ ਹੌਲੀ, ਤੇਰੇ ਭਾਰ ਤੋਂ ਵੀ ਭਾਰਾ ਬਸਤਾ, ਤੇਰੇ ਗਲ ਲਮਕਾ ਦਿੱਤਾ ਜਾਵੇਗਾ।
ਜੇ ਹੁਣ ਵਾਂਗ ਹੀ, ਮੈ ਬੁਰੇ ਆਰਥਿਕ ਦੌਰ ਵਿੱਚੋਂ ਗੁਜਰਦਾ ਰਿਹਾ, ਤਾਂ
ਤੇਰੇ ਨਾਲ ਖੇਡਣ ਵਾਲੇ ਨਾਮੀ ਸਕੂਲਾਂ ਵਿੱਚ ਪਡ਼ਣਗੇ,
ਤੈਨੂੰ ਘੱਟ ਫੀਸ ਵਾਲੇ, ਆਮ ਜਿਹੇ ਸਕੂਲ ਵਿੱਚ ਲਾ ਦਿੱਤਾ ਜਾਵੇਗਾ ।
ਤੂੰ ਆਪਣੇ ਅਮੀਰ ਹਾਣੀਆਂ ਦੇ ਹਾਣਦਾ ਬਨਣ ਲਈ, ਬਹੁਤ ਕੁਝ ਮੰਗੇਂਗਾ,
ਬਹੁਤ ਘੱਟ ਮੰਗਾਂ ਮੰਨੀਆਂ ਜਾਣਗੀਆਂ,
ਜਿਆਦੀਆਂ ਨੂੰ ਠੁਕਰਾ ਦਿੱਤਾ ਜਾਵੇਗਾ।
ਜੇ ਮੈਂ ਕੱਲ ਨੂੰ ਅਮੀਰ ਵੀ ਹੋ ਗਿਆ,
ਫਿਰ ਵੀ ਅਮੀਰਾਂ ਤੇ ਗਰੀਬਾਂ ਦੀਆਂ ਕੁਝ ਸਾਝੀਆਂ ਪਰੇਸ਼ਾਨੀਆਂ ਵਲੋਂ,
ਤੈਨੂੰ ਸਤਾਇਆ ਜਾਵੇਗਾ।
ਕੁਝ ਐਸੇ ਮੋਡ਼ ਆਉਣਗੇ, ਤੇਰੀ ਜਿੰਦਗੀ ਵਿੱਚ,
ਜਿੱਥੇ, ਕੁਝ ਤੂੰ ਖੁਦ ਉੱਲਝ ਜਾਵੇਗਾ,
ਕੁਝ, ਲੋਕਾਂ ਵਲੋਂ ਤੈਨੂੰ ਉੱਲਝਾ ਦਿੱਤਾ ਜਾਵੇਗਾ ।
ਜੇ ਤੂੰ, ਕਿਸੇ ਨਾਲ ਝਗਡ਼ਾ ਨਾ ਵੀ ਕਰਨਾ ਚਾਹੇਂਗਾ ,
ਫਿਰ ਵੀ ਕਿਸੇ ਨਾ ਕਿਸੇ ਵਲੋਂ,
ਤੈਨੂੰ ਲਡ਼ਣ ਲਈ ਕਦੇ ਕਦੇ ਉਕਸਾ ਦਿੱਤਾ ਜਾਵੇਗਾ ।
ਤੇ ਕੁਝ ਤੋਹਮਤਾਂ ਨੂੰ, ਤੇਰੇ ਤੇ ਲਾ ਦਿੱਤਾ ਜਾਵੇਗਾ।
ਇਸ ਤੋਂ ਅਗਾਂਹ ਦੀਆਂ ਹੋਰ ਪਰੇਸ਼ਾਨੀਆਂ ਦੱਸ ਕੇ,
ਮੈਂ ਤੈਨੂੰ ਹੁਣੇ ਹੀ ਗਮਗੀਨ ਨਹੀ ਕਰਨਾ ਚਾਹੁੰਦਾ,
ਇੰਨੀਆਂ ਪਰੇਸ਼ਾਨੀਆਂ ਵਲੋਂ ਹੀ ਬਚਪਨ ਚੇਤੇ ਕਰਾ ਦਿੱਤਾ ਜਾਵੇਗਾ ।
ਤੂੰ ਕਹਿਆ ਕਰੇਂਗਾ, ਮੇਰਾ ਪਾਪਾ ਹਰਪਾਲ ਸਿੰਘ ਫਿਰੋਜ਼ਪੁਰੀਆ ਕਹਿੰਦਾ ਸੀ,
ਤੂੰ ਬੱਚਾ ਹੀ ਰਹਿ, ਕਿਉਂਕਿ
ਬਚਪਨ ਵਿੱਚ ਬਡ਼ੀਆਂ ਮੌਜਾਂ ਨੇ ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051

Comments
Post a Comment