ਜਗਨਨਾਥ ਦੇ ਸਿੱਖ

ਬਾਬਾ ਗਿਅਾਨ ਸਿੰਘ ਬਾਜ ਦੀ ਅੱਖ ਵਾਲੇ ਕੋਲ ਜਾਗਰ ਸਿਓ ਅਾ ਕੇ ਕਹਿਣ ਲੱਗਾ
ਬਾਬਾ  ਸਾਡੇ ਪਿੰਡ ੲਿਕ ਕਥਾਵਾਚਕ ਅਾੲਿਅਾ ਸੀ,,
ਓਹ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਉਚਾਰਣ ਕੀਤੀ "ਸੋਹਿਲਾ" ਸਾਹਿਬ ਦੀ ਬਾਣੀ ਵਿੱਚ ਅਾੲੇ ਸ਼ਬਦ "ਗਗਨ ਮੈ ਥਾਲੁ  ਰਵਿ ਚੰਦੁ ਦੀਪਕ ਬਨੇ  ਤਾਰਿਕਾ ਮੰਡਲ ਜਨਕ ਮੋਤੀ॥
ਦੀ ਵਿਆਖਿਆ ਕਰਦਿਆਂ ਹੋਇਆ ਸਾਖੀ ਸੁਣਾ ਰਿਹਾ ਸੀ,
ਗੁਰੂ ਨਾਨਕ ਸਾਹਿਬ ਜੀ ਜਦੋਂ ਜਗਨਨਾਥਪੁਰੀ ਗਏ ਤਾਂ ਓਥੋਂ ਦੇ ਪਾਡਿਆਂ ਨੂੰ ਸਮਝਾਇਆ ਕਿ " ਏਦਾਂ ਥਾਲ ਵਿੱਚ ਦੀਵੇ ਬਾਲ ਕੇ, ਧੂਪਾਂ ਧੁਖਾ ਕੇ ਰੱਬ ਦੀ ਆਰਤੀ ਅਸੀਂ ਨਹੀ ਕਰ ਸਕਦੇ, ਇਹ ਸਾਰੀ ਕੁਦਰਤ ਰੱਬ ਦੀ ਆਰਤੀ ਹੀ ਕਰ ਰਹੀ ਏ। ਅਸੀਂ ਰੱਬ ਦੀ ਰਜ਼ਾ ਵਿੱਚ ਚੱਲ ਕੇ ਆਰਤੀ ਵਿੱਚ ਸ਼ਾਮਿਲ ਹੋ ਸਕਦੇ ਹਾਂ
ਜੋ ਤਿਸੁ ਭਾਵੈ ਸੋ ਆਰਤੀ ਹੋਇ ॥"
ਭਗਤ ਰਵਿਦਾਸ ਜੀ ਦੇ ਸ਼ਬਦ
ਨਾਮ ਤੇਰੋ ਆਰਤੀ ਮਜਨ ਮੁਰਾਰੇ॥
ਦੀ ਵਿਆਖਿਆ ਕਰਦਿਆਂ,
"ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ  ਨਾਮ ਤੇਰੋ ਤੇਲ ਲੈ ਮਾਹਿ ਪਸਾਰੇ॥
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਸਗਲ ਭਵਨਾਰੇ ॥
ਦੀ ਖੁਲ ਕੇ ਵਿਚਾਰ ਕੀਤੀ।
ਜਾਗਰ ਸਿੰਘ ਕਹਿਣ ਲੱਗਾ, ਬਾਬਾ ਜੀ ਕਥਾ ਵਿੱਚ ਦਿੱਤੇ ਗੁਰਬਾਣੀ ਦੇ ਪਰਮਾਣਾ ਤੋਂ ਮੈਨੂੰ ਤਾਂ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਸਿੱਖ ਧਰਮ ਵਿੱਚ ਦੀਵੇ ਬਾਲ ਕੇ ਕੀਤੀ ਜਾਣ ਵਾਲੀ ਆਰਤੀ ਦੀ ਕੋਈ ਥਾਂ ਨਹੀ।
ਬਾਬਾ ਗਿਆਨ ਸਿੰਘ ਕਹਿਣ ਲੱਗਾ, ਹਾਂ ਜਾਗਰ ਸਿਆ, ਤੂੰ ਬਿਲਕੁਲ ਸਹੀ ਸਮਝਿਆ ਏ।
ਜਾਗਰ ਸਿੰਘ ਕਹਿਣ ਲੱਗਾ, ਬਾਬਾ ਜੀ ਇੱਕ ਗੱਲ  ਦੱਸੋ,
ਗੁਰਬਾਣੀ ਦੇ ਅੈਨੇ ਸਪੱਸ਼ਟ ਪਰਮਾਣ ਹੋਣ ਦੇ ਬਾਵਜੂਦ ਵੀ ਉਦਾਸੀਆਂ ਨਿਰਮਲਿਆਂ ਤੇ ਡੇਰਿਆਂ ਦੇ ਬਾਬਿਆਂ ਵੱਲੋਂ ਦੀਵੇ ਬਾਲ ਕੇ ਆਰਤੀ ਕੀਤੀ ਜਾਂਦੀ ਹੈ, ਅਖੰਡ ਜੋਤ ਜਾਂ ਸਵੇਰੇ ਸ਼ਾਮ ਜੋਤਾਂ ਵੀ ਜਗਾਈਆਂ ਜਾਂਦੀਆਂ ਨੇ, ਆਪਣੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਏ, ਕਿਉਂ ?
ਬਾਬਾ ਗਿਆਨ ਸਿੰਘ ਕਹਿਣ ਲੱਗਾ,
ਜਾਗਰ ਸਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਇਹਨਾਂ ਨੇ ਗੁਰਬਾਣੀ ਗਿਆਨ ਤੋਂ ਕੋਰੇ ਨਾਸਮਝ ਸਿੱਖਾਂ ਨੂੰ ਆਪਣੇ ਮਗਰ ਲਾ ਕੇ ਉਨ੍ਹਾਂ ਤੋਂ ਆਪਣੀ ਪੂਜਾ ਕਰਵਾਉਣ ਤੇ ਮਾਇਆ ਬਟੋਰਨ ਲਈ ਕੀਤਾ ਏ,
ਅਸਲ ਵਿੱਚ ਤਾਂ ਇਹ ਜਗਨਨਾਥ ਦੇ ਸਿੱਖ ਨੇ ।
ਜਗਨਨਾਥ ਦੇ ਸਿੱਖ !!!! ??
ਜਾਗਰ ਸਿਓ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ,
ਨਹੀ ਨਹੀ ਬਾਬਾ, ਕਈ ਡੇਰਿਆਂ ਵਾਲਿਆਂ ਨੇ ਤਾਂ ਅੰਮ੍ਰਿਤ ਵੀ ਛਕਿਆ ਏ, ਉਹ ਜਗਨਨਾਥ ਦੇ ਸਿੱਖ ਕਿਵੇਂ ਹੋ ਗਏ ?
ਬਾਬਾ ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜਗਨਨਾਥ ਦੇ ਪਾਡਿਆਂ ਨੂੰ ਸਮਝਾਉਣ ਲਈ, ਕਿੰਨੀ ਦੂਰੋਂ ਚੱਲ ਕੇ ਗਏ ਸੀ,
ਕੀ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨੀ ?
ਉੁੱਥੇ ਆਰਤੀ ਅੱਜ ਵੀ ਓਸੇ ਤਰ੍ਹਾਂ ਹੋ ਰਹੀ ਏ, ਕੀ ਉਹਨਾਂ ਗੁਰੂ ਜੀ ਦੀ ਗੱਲ ਮੰਨੀ ?
ਜਾਗਰ ਸਿਓ ਕਹਿੰਦਾ, ਨਹੀ ਮੰਨੀ , ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੂੰ ਸੱਚ ਦਾ ਹੋਕਾ ਦੇਣ ਵਾਲਾ ਸੱਚਾ ਗੁਰੂ ਨਹੀ ਮੰਨਦੇ ਸੀ ।
ਉਹ ਤਾਂ ਜਗਨਨਾਥ ਨੂੰ ਮੰਨਦੇ ਸੀ ।
ਬਾਬਾ ਗਿਆਨ ਸਿੰਘ ਕਹਿਣ ਲੱਗਾ,
ਏ ਵੀ ਜਗਨਨਾਥ ਦੇ ਮੰਦਿਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਲ ਨਹੀ ਮੰਨਦੇ।
ਫਿਰ ਇਹ ਕਿਸਦੇ ਸਿੱਖ ਹੋਏ ??
ਜਾਗਰ ਸਿੰਘ ਨੇ ਝੱਟ ਕਹਿ ਦਿੱਤਾ ,
ਜਗਨਨਾਥ ਦੇ ।

ਹਰਪਾਲ ਸਿੰਘ ਫਿਰੋਜ਼ਪੁਰੀਆ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ