" ਨਾ ਗ੍ਰੰਥ ਖਤਮ ਹੋਵੇਗਾ , ਨਾ ਪੰਥ ਖਤਮ ਹੋਵੇਗਾ "
ਵੈਰੀ ਸਮਝ ਗਿਆ ਏ ਕਿ ਜਿੰਨਾਂ ਚਿਰ ਗ੍ਰੰਥ ਰਹੇਗਾ ,
ਓਨਾਂ ਚਿਰ ਪੰਥ ਰਹੇਗਾ ।
ਪੰਥ ਨੂੰ ਖਤਮ ਕਰਨ ਲਈ
ਗ੍ਰੰਥ ਨੂੰ ਖਤਮ ਕਰੋ ।
ਵੈਰੀਆ ,,,, ਇਹ ਤੇਰਾ ਬੜਾ ਵੱਡਾ ਵਹਿਮ ਹੈ
ਕਿ ਤੂੰ ਗੁਰੂ ਗ੍ਰੰਥ ਤੇ ਪੰਥ ਨੂੰ ਖਤਮ ਕਰ ਦੇਵੇਗਾ ।
ਇਹ ਵਹਿਮ ਤੇਰੇ ਭਰਾਂਵਾਂ ( ਤੇਰੀ ਸੋਚ ਦੇ ਹੋਣ ਕਰਕੇ )
ਜਹਾਂਗੀਰ , ਅੌਰੰਗਜੇਬ , ਬਹਾਦਰ ਸ਼ਾਹ ,
ਨਾਦਰ ਸ਼ਾਹ , ਮੀਰ ਮਨੂੰ ਤੇ ਤਾਮੂੰਰ ਨੂੰ ਵੀ ਹੋਇਆ ਸੀ ।
ਇਹ ਵਹਿਮ ਮੱਸੇ ਰੰਘੜ , ਜਹਾਨ ਖਾਨ , ਯਹੀਆ ਖਾਨ
ਤੇ ਸਾਹਿਬ ਰਾਇ ਵਰਗੇ ਹੋਰ ਅਨੇਕਾਂ ਨੂੰ ਹੋਇਆ ਸੀ ।
ਜਕਰੀਆ ਖਾਨ ਨੇ ਤਾਂ ਅੈਲਾਨ ਕਰ ਦਿੱਤਾ ਸੀ ,
ਮੈ ਸਿੱਖਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ।
ਇਹ ਵਹਿਮ ਲਖਪਤ ਰਾਇ ਨੂੰ ਵੀ ਹੋਇਆ ਸੀ ।
ਉਸਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ।
ਕਿ ਸਿੱਖਾਂ ਨੂੰ ਗੁਰੂ ਗ੍ਰੰਥ ਚੇਤੇ ਨਾ ਆਵੇ ।
ਇਤਿਹਾਸ ਵਿੱਚ ਪਹਿਲੀ ਵਾਰ
ੳੁਸਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਸਨ ।
ਉਹ ਕੇਹੜੀ ਮੌਤੇ ਮਰੇ ਸੀ ।
ਇਤਿਹਾਸ ਪੜ ਕੇ ਦੇਖ ਲਈ ।
ਵੱਡੇ ਘੱਲੂਘਾਰ ਤੋਂ ਬਾਅਦ ਅਬਦਾਲੀ ਕਹਿੰਦਾ ਸੀ ,
ਮੈਂ ਸਿੱਖਾਂ ਨੂੰ ਅੈਨਾ ਥੱਲੇ ਲਾ ਚਲਿਆ ਹਾਂ ,
ਇਹ ਕਈ ਪੀਡ਼੍ਹੀਆਂ ਤੱਕ ਉੁੱਠ ਨਹੀ ਸਕਣਗੇ ।
ਉਹ ਮੱਥੇ ਤੇ ਹੱਥ ਧਰ ਕੇ ਬਹਿ ਗਿਆ ਸੀ ।
ਜਦੋਂ ਉਹੋ ਸਿੱਖ ਕੁੱਝ ਸਾਲਾਂ ਬਾਅਦ ,
ਭਾਰਤ ਦੇ ਰਸਤੇ ਵਿੱਚ ਸਮੇਰ ਪਰਬਤ ਵਾਂਗ ਖੜੇ ਨਜ਼ਰ ਆਏ ।
ਉਨ੍ਹਾਂ ਸਿੱਖਾਂ ਨੇ ਹੀ ਅਬਦਾਲੀ ਦਾ ਮੂੰਹ ਭੰਨਿਆ ਸੀ ।
ਉਨ੍ਹਾਂ ਸਿੱਖਾਂ ਨੇ ਹੀ ਖੈਬਰ ਦਰਾ ਬੰਦ ਕਰਕੇ
ਬਾਹਰੋਂ ਆਉਣ ਵਾਲੇ ਹਮਲਾਵਰ ਨੂੰ ਰੋਕਿਆ ਸੀ ।
ਉਨ੍ਹਾਂ ਸਿੱਖਾਂ ਨੇ ਹੀ ਗੋਰੇ ਭਜਾਏ ਸੀ ।
ਨਹੀ ਤਾਂ ਅੱਜ ਭਾਰਤ
ਮੁਗਲਾਂ ਜਾਂ ਅੰਗਰੇਜ਼ਾਂ ਦੀ ਮਲਕੀਅਤ ਹੋਣੀ ਸੀ ।
ਤੇਰਾ ਵੀ ਇਹ ਵਹਿਮ ਹੈ ,
ਤੇ , ਵਹਿਮ ਹੀ ਰਹਿਣਾ ਹੈ ।
ਸਿੱਖ ਤਾਂ ਉਹ ਸੋਨਾ ਹੈ , ਜਿਸਨੂੰ
ਜਿੰਨਾ ਉਬਾਲੋਗੇ
ਜਿੰਨਾ ਕਾੜੋਗੇ
ਜਿੰਨਾ ਸਾੜੋ
ਜਿੰਨਾ ਰੀਝਾਓਗੇ ।
ਇਸਦੀ ਓਨੀ ਹੀ ਖੋਟ ਨਿਕਲੇਗੀ ।
ਇਹ ਓਨਾ ਹੀ ਸੁੱਧ ਹੋਵੇਗਾ ।
ਇਹ ਹੋਰ ਚਮਕੇਗਾ
ਇਹ ਹੋਰ ਦਮਕੇਗਾ
ਇਹ ਹੋਰ ਲਿਸ਼ਕੇਗਾ ।
ਤੇ ਤੂੰ , ਤੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਹੋਇਆ ਰਹੇਗਾ ।
ਨਾ ਗੁਰੂ ਗ੍ਰੰਥ ਖਤਮ ਹੋਣਾ ਹੈ।
ਨਾ ਪੰਥ ਪੰਥ ਖਤਮ ਹੋਣਾ ਹੈ ।
ਜੇ ਤੂੰ ਵੀ ਨਾ ਟਲਿਆ
ਤਾਂ ਪਹਿਲੇਆਂ ਵਾਂਗ
ਤੂੰ ਵੀ ਜਰੂਰ ਖਤਮ ਹੋਵੇਗਾ ।
ਹਰਪਾਲ ਸਿੰਘ ਫਿਰੋਜ਼ਪੁਰੀਆ
ਓਨਾਂ ਚਿਰ ਪੰਥ ਰਹੇਗਾ ।
ਪੰਥ ਨੂੰ ਖਤਮ ਕਰਨ ਲਈ
ਗ੍ਰੰਥ ਨੂੰ ਖਤਮ ਕਰੋ ।
ਵੈਰੀਆ ,,,, ਇਹ ਤੇਰਾ ਬੜਾ ਵੱਡਾ ਵਹਿਮ ਹੈ
ਕਿ ਤੂੰ ਗੁਰੂ ਗ੍ਰੰਥ ਤੇ ਪੰਥ ਨੂੰ ਖਤਮ ਕਰ ਦੇਵੇਗਾ ।
ਇਹ ਵਹਿਮ ਤੇਰੇ ਭਰਾਂਵਾਂ ( ਤੇਰੀ ਸੋਚ ਦੇ ਹੋਣ ਕਰਕੇ )
ਜਹਾਂਗੀਰ , ਅੌਰੰਗਜੇਬ , ਬਹਾਦਰ ਸ਼ਾਹ ,
ਨਾਦਰ ਸ਼ਾਹ , ਮੀਰ ਮਨੂੰ ਤੇ ਤਾਮੂੰਰ ਨੂੰ ਵੀ ਹੋਇਆ ਸੀ ।
ਇਹ ਵਹਿਮ ਮੱਸੇ ਰੰਘੜ , ਜਹਾਨ ਖਾਨ , ਯਹੀਆ ਖਾਨ
ਤੇ ਸਾਹਿਬ ਰਾਇ ਵਰਗੇ ਹੋਰ ਅਨੇਕਾਂ ਨੂੰ ਹੋਇਆ ਸੀ ।
ਜਕਰੀਆ ਖਾਨ ਨੇ ਤਾਂ ਅੈਲਾਨ ਕਰ ਦਿੱਤਾ ਸੀ ,
ਮੈ ਸਿੱਖਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ ।
ਇਹ ਵਹਿਮ ਲਖਪਤ ਰਾਇ ਨੂੰ ਵੀ ਹੋਇਆ ਸੀ ।
ਉਸਨੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ।
ਕਿ ਸਿੱਖਾਂ ਨੂੰ ਗੁਰੂ ਗ੍ਰੰਥ ਚੇਤੇ ਨਾ ਆਵੇ ।
ਇਤਿਹਾਸ ਵਿੱਚ ਪਹਿਲੀ ਵਾਰ
ੳੁਸਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਸਨ ।
ਉਹ ਕੇਹੜੀ ਮੌਤੇ ਮਰੇ ਸੀ ।
ਇਤਿਹਾਸ ਪੜ ਕੇ ਦੇਖ ਲਈ ।
ਵੱਡੇ ਘੱਲੂਘਾਰ ਤੋਂ ਬਾਅਦ ਅਬਦਾਲੀ ਕਹਿੰਦਾ ਸੀ ,
ਮੈਂ ਸਿੱਖਾਂ ਨੂੰ ਅੈਨਾ ਥੱਲੇ ਲਾ ਚਲਿਆ ਹਾਂ ,
ਇਹ ਕਈ ਪੀਡ਼੍ਹੀਆਂ ਤੱਕ ਉੁੱਠ ਨਹੀ ਸਕਣਗੇ ।
ਉਹ ਮੱਥੇ ਤੇ ਹੱਥ ਧਰ ਕੇ ਬਹਿ ਗਿਆ ਸੀ ।
ਜਦੋਂ ਉਹੋ ਸਿੱਖ ਕੁੱਝ ਸਾਲਾਂ ਬਾਅਦ ,
ਭਾਰਤ ਦੇ ਰਸਤੇ ਵਿੱਚ ਸਮੇਰ ਪਰਬਤ ਵਾਂਗ ਖੜੇ ਨਜ਼ਰ ਆਏ ।
ਉਨ੍ਹਾਂ ਸਿੱਖਾਂ ਨੇ ਹੀ ਅਬਦਾਲੀ ਦਾ ਮੂੰਹ ਭੰਨਿਆ ਸੀ ।
ਉਨ੍ਹਾਂ ਸਿੱਖਾਂ ਨੇ ਹੀ ਖੈਬਰ ਦਰਾ ਬੰਦ ਕਰਕੇ
ਬਾਹਰੋਂ ਆਉਣ ਵਾਲੇ ਹਮਲਾਵਰ ਨੂੰ ਰੋਕਿਆ ਸੀ ।
ਉਨ੍ਹਾਂ ਸਿੱਖਾਂ ਨੇ ਹੀ ਗੋਰੇ ਭਜਾਏ ਸੀ ।
ਨਹੀ ਤਾਂ ਅੱਜ ਭਾਰਤ
ਮੁਗਲਾਂ ਜਾਂ ਅੰਗਰੇਜ਼ਾਂ ਦੀ ਮਲਕੀਅਤ ਹੋਣੀ ਸੀ ।
ਤੇਰਾ ਵੀ ਇਹ ਵਹਿਮ ਹੈ ,
ਤੇ , ਵਹਿਮ ਹੀ ਰਹਿਣਾ ਹੈ ।
ਸਿੱਖ ਤਾਂ ਉਹ ਸੋਨਾ ਹੈ , ਜਿਸਨੂੰ
ਜਿੰਨਾ ਉਬਾਲੋਗੇ
ਜਿੰਨਾ ਕਾੜੋਗੇ
ਜਿੰਨਾ ਸਾੜੋ
ਜਿੰਨਾ ਰੀਝਾਓਗੇ ।
ਇਸਦੀ ਓਨੀ ਹੀ ਖੋਟ ਨਿਕਲੇਗੀ ।
ਇਹ ਓਨਾ ਹੀ ਸੁੱਧ ਹੋਵੇਗਾ ।
ਇਹ ਹੋਰ ਚਮਕੇਗਾ
ਇਹ ਹੋਰ ਦਮਕੇਗਾ
ਇਹ ਹੋਰ ਲਿਸ਼ਕੇਗਾ ।
ਤੇ ਤੂੰ , ਤੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਹੋਇਆ ਰਹੇਗਾ ।
ਨਾ ਗੁਰੂ ਗ੍ਰੰਥ ਖਤਮ ਹੋਣਾ ਹੈ।
ਨਾ ਪੰਥ ਪੰਥ ਖਤਮ ਹੋਣਾ ਹੈ ।
ਜੇ ਤੂੰ ਵੀ ਨਾ ਟਲਿਆ
ਤਾਂ ਪਹਿਲੇਆਂ ਵਾਂਗ
ਤੂੰ ਵੀ ਜਰੂਰ ਖਤਮ ਹੋਵੇਗਾ ।
ਹਰਪਾਲ ਸਿੰਘ ਫਿਰੋਜ਼ਪੁਰੀਆ
Comments
Post a Comment