" ਬੱਸ ਵਿੱਚ ਨਸ਼ੇ ਤੇ ਚਰਚਾ "

ਮੈਂ ਬੱਸ ਤੇ ਜਲੰਧਰ ਨੂੰ ਆ ਰਿਹਾ ਸਾਂ। ਲੋਕਾਂ ਵਿੱਚ ਨਸ਼ੇ ਤੇ ਗੱਲਬਾਤ ਹੋ ਰਹੀ ਸੀ। ਇੱਕ ਕਹਿ ਰਿਹਾ ਸੀ, ਸਰਕਾਰ ਨੇ ਸਖਤੀ ਕੀਤੀ ਏ ਕੋਈ ਵੈਸਾਖ ਵਿੱਚ ਝੋਨਾ ਲਾ ਕੇ ਦਿਖਾਵੇ ਸਾਂ,ਨਸ਼ੇ ਕਿਉਂ ਨਹੀ ਬੰਦ ਹੋ ਸਕਦੇ।
ਇੱਕ ਹੋਰ ਕਹਿ ਰਿਹਾ ਸੀ, ਦਵਾਈ ਲੈਣ ਲਈ ਹਸਪਤਾਲ ਵਿੱਚ ਧੱਕੇ ਖਾਣੇ ਪੈਂਦੇ ਆ, ਚਿੱਟੇ ਦਾ ਜਹਿਰ ਓਹ ਘਰੇ ਦੇ ਜਾਂਦੇ ਨੇ, ਵੱਡੇ ਸਮੱਗਲਰਾਂ ਨੂੰ ਕੋਈ ਹੱਥ ਨਹੀ ਪਾਉਂਦਾ।
ਇੱਕ ਮਾਤਾ ਜੋ ਬਹੁਤ ਦੁਖੀ ਨਜ਼ਰ ਆ ਰਹੀ ਸੀ, ਬਹੁਤ ਰੌਲਾ ਪਾ ਰਹੀ ਸੀ।
'ਇਹ ਨਸ਼ੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਲੋਕਾਂ ਦੀਆਂ ਕੁੁੜੀਆਂ ਤਲਾਕ ਲੈ ਲੈ ਕੇ ਘਰਾਂ ਨੂੰ ਆ ਰਹੀਆਂ ਨੇ, ਸਾਡੇ ਘਰ ਚਾਹ ਨਹੀ ਬਣਦੀ ਸੀ, ਅੱਜ ਸਾਰੇ ਸ਼ਰਾਬ ਪੀ ਰਹੇ ਨੇ, ਪਿੰਡ ਵਿੱਚ ਚਾਰ ਚਾਰ ਸ਼ਰਾਬ ਦੇ ਠੇਕੇ ਖੁਲੇ ਨੇ, ਮੈ ਅਾਪ ਬਹੁਤ ਦੁੱਖੀ ਆਂ, ਅਾਂਦਰਾਂਂ ਬਲਦੀਆਂ ਨੇ  ਚਾਵਾਂ ਨਾਲ ਪਾਲੇ ਹੋਏ ,ਮਾਵਾਂ ਦੇ ਜਵਾਨ ਪੁੱਤ ਨਸ਼ਿਆਂ ਵਿੱਚ ਗਰਕ ਹੁੰਦੇ ਵੇਖ ਕੇ।
ਸਾਰੇ ਆਪੋ ਆਪਣੀਆਂ ਦਲੀਲਾਂ ਨਾਲ ਸਰਕਾਰ ਦੇ ਸਿਰ ਤੇ ਭਾਂਡਾ  ਭੰਨ ਰਹੇ ਸੀ।
ਅੱਗੇ ਬੈਠਾ 55 ਕੁ ਸਾਲ ਦਾ ਪੈਂਟ ਕਮੀਜ਼ ਤੇ ਪੱਗ ਵਾਲਾ ਆਦਮੀ ਪਿੱਛੇ ਨੂੰ ਮੂੰਹ ਕਰਕੇ ਕਹਿੰਦਾ, ਮਾਤਾ ਗੁੱਸਾ ਨਾ ਕਰੀਂ ।
" ਕੋਈ ਵੀ ਨਸ਼ਾ ਸਾਡੇ ਮੂੰਹ ਵਿੱਚ ਨਹੀ ਪਾਉਂਦਾ, ਸਾਡਾ ਆਪਣਾ ਹੀ ਕਸੂਰ ਆ, ਮੇਰੇ ਕੋਲ ਕੱਖ ਨਹੀ ਸੀ। ਮੈਂ ਮਿਹਨਤ ਕਰਕੇ ਦਿੱਲੀ ਵਿੱਚ ਆਪਣਾ ਕਾਰੋਬਾਰ ਖੜਾ ਕੀਤਾ ਏ, ਜਿੰਦਗੀ ਵਿੱਚ ਅਨੇਕਾਂ ਝੱਖੜ ਝੁੱਲੇ, ਪਰ ਮੈਂ ਕਦੇ ਵੀ ਬਾਣੀ ਤੇ ਬਾਣੇ ਦਾ ਲੜ ਨਹੀ ਛੱਡਿਆ । ਮੇਰੇ ਦੋ ਜਵਾਨ ਪੁੱਤ ਨੇ ਦੋਵਾਂ ਨੇ ਆਪੇ ਅੰਮ੍ਰਿਤ ਛੱਕ ਲਿਆ, ਮੈਂ ਇੱਕ ਵਾਰ ਨਹੀ ਕਿਹਾ।
ਅਸੀਂ ਦੋਵੇਂ ਜੀਅ ਬਚਪਨ ਤੋਂ ਹੀ ਹਰ ਅੈਤਵਾਰ ਉਨ੍ਹਾਂ ਨੂੰ ਦਿੱਲੀ ਦੇ ਕਿਸੇ ਨਾ ਕਿਸੇ ਗੁਰਦੁਆਰੇ ਲੈ ਕੇ ਜਾਂਦੇ ਰਹੇ ਹਾਂ। ਉੁੱਥੇ ਜਾ ਕੇ ਕਥਾ ਕੀਰਤਨ ਨਾਲੇ ਆਪ ਸੁਨਦੇ ਰਹੇ ਨਾਲੇ ਬੱਚਿਆਂ ਨੂੰ ਸੁਣਾਉਂਦੇ ਰਹੇ। ਸੇਵਾ ਨਾਲੇ ਆਪ ਕਰਦੇ ਰਹੇ ਨਾਲੇ ਬੱਚਿਆਂ ਨੂੰ ਕਹਿ ਕੇ ਕਰਵਾਉਂਦੇ ਰਹੇ। ਆਪਣੇ ਇਲਾਕੇ ਵਾਲੇ ਗੁਰਦੁਆਰੇ ਵਿੱਚ ਵੀ ਰੋਜ਼ ਸਵੇਰੇ ਜਾਂਦੇ ਹਾਂ, ਹੁਣ ਸਾਡੇ ਬੱਚੇ ਵੀ ਜਾਂਦੇ ਨੇ।
ਪੰਜਾਬ ਵਿੱਚ ਕੀ ਆ, ਗੁਰਦੁਆਰੇ ਕੋਈ ਵੜਦਾ ਨਹੀ, ਭਾਈ ਕੱਲਾ ਹੀ ਸਵੇਰ ਸ਼ਾਮ ਦਾ ਪਾਠ ਕਰਕੇ ਘਰਾਂ ਨੂੰ ਤੁਰ ਜਾਂਦਾ ਏ। ਕੋਈ ਕਥਾ ਕੀਰਤਨ ਨਹੀ, ਜੇ ਕਿਤੇ ਕਥਾ ਕੀਰਤਨ ਹੋਵੇ ਵੀ ਤਾਂ ਕੋਈ ਵੜਦਾ ਨਹੀ , ਨਾ ਬੀਬੀਆਂ ਨਾ ਬੰਦੇ। ਨਾ ਸਾਡਾ ਬਾਣੀ ਨਾਲ ਤੇ ਨਾ ਹੀ ਸਾਡਾ ਬਾਣੇ ਨਾਲ ਪਿਆਰ ਏ। ਭਾਲਦੇ ਨੇ ਸਾਡੇ ਘਰ  ਭਗਤ ਪੈਦਾ ਹੋਣ।
ਜਿੱਥੇ ਸਿੱਖੀ ਪੈਦਾ ਹੋਈ, ਉੁੱਥੇ ਸਿੱਖ ਕੋਈ ਲੱਭਦਾ ਨਹੀ । ਦਿੱਲੀ ਵਿੱਚ ਕੋਈ ਵੀ ਸਰਦਾਰਾਂ ਦਾ ਮੁੰਡਾ ਤੁਹਾਨੂੰ ਮੋਨਾ ਨਹੀ ਮਿਲੂਗਾ, ਪੰਜਾਬ ਵਿੱਚ ਕੀ ਹਾਲ ਤੁਹਾਨੂੰ ਮੇਰੇ ਨਾਲੋਂ ਜਿਆਦਾ ਪਤਾ ਏ। ਗੁਰੂ ਨੇ ਪੁੱਤ ਵਾਰਕੇ ਸਰਦਾਰੀਆਂ ਦਿੱਤੀਆਂ ਸੀ, ਕੌਡੀ ਮੁੱਲ ਨਹੀ ਪਾਇਆ ਪੰਜਾਬੀਆਂ ਨੇ "
ਉਹ ਆਦਮੀ ਆਪਣੀ ਲੋਰ ਵਿੱਚ ਦੁਖੀ ਜਿਹੇ ਹਿਰਦੇ ਨਾਲ ਕਿੰਨਾ ਚਿਰ ਬੋਲੀ ਗਿਆ।
ਬੱਸ ਵਿੱਚ ਬੈਠੇ ਰੌਲਾ ਪਾ ਰਹੇ ਮਰਦਾ ਤੇ ਅੌਰਤਾਂ ਵਿੱਚੋਂ ਜਿਹਡ਼ੇ ਅੱਗੇ ਵੱਧ ਵੱਧ ਕੇ ਆਪਣੀ ਗੱਲ ਲੋਕਾਂ ਵਿੱਚ ਰੱਖ ਰਹੇ ਸੀ, ਕੋਈ ਕੁਸਕਿਆ ਤੱਕ ਨਹੀ।
ਕਿਉਂਕਿ ਉਹ ਸਾਰੇ ਗੈਰ ਅੰਮ੍ਰਿਤਧਾਰੀ ਸਨ ਤੇ ਕਈ ਮੋਨੇ ਸਨ। ਦਿੱਲੀ ਵਾਲੇ ਆਦਮੀ ਦੇ ਚੁਪ ਹੋ ਜਾਣ ਤੋਂ ਬਾਦ ਇੱਕ ਘੰਟਾ ਬੱਸ ਚਲਦੀ ਰਹੀ, ਸਾਰੇ ਪਾਸੇ ਸੰਨਾਟਾ ਛਾਇਆ ਰਿਹਾ।

ਹਰਪਾਲ ਸਿੰਘ ਫਿਰੋਜ਼ਪੁਰੀਆ

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ