ਛੱਜ ਤਾ ਬੋਲੇ ਛਾਨਣੀ ਕਿਉਂ ਬੋਲੇ ?

ਪਰ ਅੱਜ ਕਲ ਛਾਨਣੀਆਂ ਜਿਆਦਾ ਬੋਲਦੀਆਂ ਨੇ , ਆਉ ਵੇਖੀਏ ਕਿਵੇਂ ???
ਜਦੋਂ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਅਵਾਜ਼ ੳੁਠਾਈ , ਤਾਂ ਛਾਨਣੀਆਂ ਨੇ ਰੌਲਾ ਪਾਇਆ ਕਿ ਇਸਨੇ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਏ , ਅਕਾਲ ਤਖ਼ਤ ਦੀ ਹੁਕਮ ਅਦੂਲੀ ਕੀਤੀ ਆ , ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਆ ।
ਪਰ ਛਾਨਣੀਆਂ ਖੁਦ ਅਕਾਲ ਤਖ਼ਤ ਦਾ ਇੱਕ ਵੀ ਹੁਕਮ ਨਹੀਂ ਮੰਨਦੀਆਂ , ਅਕਾਲ ਤਖ਼ਤ ਸਾਹਿਬ ਦੇ ਅਨੁਸਾਰ ਮੰਗਲਾਚਰਣ ( ਮੂਲਮੰਤਰ ) ' ਗੁਰਪ੍ਰਸਾਦਿ ਤੱਕ ਹੈ । ਮੂਲਮੰਤਰ ਦਾ ਪ੍ਮਾਣਿਕ ਰੂਪ ਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਰ ਸਾਲ ਵੰਡੀਆਂ ਜਾਂਦੀਆਂ ਨੇ ,, ਅਕਾਲ ਤਖ਼ਤ ਤੋਂ ਪ੍ਕਾਸ਼ਿਤ ਰਹਿਤ ਮਰਯਾਦਾ ਅਨੁਸਾਰ ਨਿਤਨੇਮ ਦੀਆਂ ਕੁਲ ਬਾਣੀਆਂ ਪੰਜ ਨੇ , ਤਿੰਨ ਸਵੇਰ ਦੀਆਂ ਤੇ ਦੋ ਸ਼ਾਮ ਦੀਆਂ । ਛਾਨਣੀਆਂ ਸ਼ਰੇਆਮ ਸਟੇਜਾਂ ਤੋਂ ਮੰਗਲਾਚਰਣ ਦਾ ਨਾਨਕ ਹੋਸੀ ਭੀ ਸਚਿ ॥ ਤੱਕ ਜਾਪ ਕਰਵਾਉਂਦੀਆਂ ਨੇ , ਸ਼ਰੇਆਮ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ ਉਪਦੇਸ਼ ਦੇਂਦੀਆਂ ਨੇ । ਲੱਗਪਗ 97 % ਗੁਰਦੁਆਰਿਆਂ ਵਿੱਚ ਛਾਨਣੀਆਂ ਦੀ ਮੇਹਰ ਸਦਕਾ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਹੋ ਰਿਹਾ ਏ , ਕੀ ਏ ਅਕਾਲ ਤਖ਼ਤ ਨੂੰ ਚੈਲੰਜ ਨਹੀਂ ਆ ??????
ਅਕਾਲ ਤਖ਼ਤ ਦੀ ਮਰਯਾਦਾ ਨੂੰ ਛੱਡ ਕੇ ਇਹਨਾਂ ਨੇ ਬੇਅੰਤ ਤਰ੍ਹਾਂ ਦੀਆਂ ਆਪੋ ਆਪਣੀਆਂ ਮਰਯਾਦਾਵਾਂ ਬਣਾਈਆਂ ਨੇ ।ਉਹ ਸਾਰੀਆਂ ਮਰਯਾਦਾਵਾਂ ਅਕਾਲ ਤਖ਼ਤ ਦੀ ਹਦੂਦ ਵਿੱਚ ਇਹ ਵੇਚਦੇ ਨੇ । ਅਕਾਲ ਤਖ਼ਤ ਦੀ ਮਰਯਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪਰਕਾਸ਼ ਨਹੀਂ ਹੋ ਸਕਦਾ ,, ਛਾਨਣੀਆਂ ਨੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਦਾ ਪ੍ਰਕਾਸ਼ ਕੀਤਾ ਏ , ਕੀ ਏ ਅਕਾਲ ਤਖ਼ਤ ਦੀ ਤੌਹੀਨ ਨਹੀਂ ਆ ????????
ਜਦੋਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ , ਤੁਸੀਂ ਉਦੋਂ ਵੀ ਆਪਣੇ ਦਿਨ ਦਿਹਾਡ਼ੇ ਬਿਕਰਮੀ ਕੈਲੰਡਰ ਅਨੁਸਾਰ ਹੀ ਮਨਾਉਂਦੇ ਰਹੇ , ਫੇਰ ਤੁਸਾਂ ਨੇ ਰਲ ਮਿਲ 2003 ਵਾਲੇ ਕੈਲੰਡਰ ਨੂੰ ਸੋਧ ਦੇ ਨਾ ਤੇ ਰੱਦ ਕਰਾ ਦਿੱਤਾ , ਕੀ ਇਹ ਅਕਾਲ ਤਖ਼ਤ ਸਾਹਿਬ ਦੀ ਹੁਕਮ ਅਦੂਲੀ ਨਹੀਂ ਸੀ , ਕੀ ਇਹ ਅਕਾਲ ਸਾਹਿਬ ਦਾ ਨਿਰਾਦਰ ਨਹੀਂ ਸੀ ??????? ਤੁਹਾਡੇ ਅਨੁਸਾਰ ਅਕਾਲ ਤਖ਼ਤ ਗਲਤ ਫੈਸਲੇ ਲੇ ਸਕਦਾ , 2003 ਵਿੱਚ ਕੈਲੰਡਰ ਬਾਰੇ ਲਿਆ ਫੈਸਲਾ ਗਲਤ ਸੀ , ਅਸੀਂ ਕਿਵੇਂ ਮੰਨੀਏ ਕਿ ਬਾਅਦ ਵਾਲਾ ਕੈਲੰਡਰ ਸਹੀ ਹੈ । ਕਿਉਂਕਿ ਸਾਨੂੰ ਤਾਂ ਕੈਲੰਡਰ ਬਾਰੇ ਕੋਈ ਗਹਿਰ ਗੰਭੀਰ ਗਿਆਨ ਨਹੀਂ ਹੈ ।
ਹੋਰ ਬੇਅੰਤ ਕਰਮ ਨੇ , ਪਰ ਉਹ ਸਾਰੇ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਨੇ ,, ਉਦੋਂ ਨਹੀਂ !! ਇਹਨਾਂ ਨੂੰ ਅਕਾਲ ਤਖ਼ਤ ਦਾ ਚੇਤਾ ਆਉਂਦਾ , ਜਦੋਂ ਕਿਸੇ ਦੇ ਕਾਰਨ ਇਹਨਾਂ ਨੂੰ ਆਪਣੀ ਰੋਟੀ ਪਾਣੀ ਨੂੰ ਢਾਹ ਲੱਗਦੀ ਨਜ਼ਰ ਆਉਂਦੀ ਏ , ਉਦੋਂ ਇਹਨਾਂ ਨੂੰ ਅਕਾਲ ਤਖ਼ਤ ਦੀ ਸ਼ਾਨ ਦਾ ਫਿਕਰ ਪੈ ਜਾਂਦਾ ਏ । ਕਿਉਂਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਸੂਰਜੀ ਕੈਲੰਡਰ ਹੋਣ ਕਰਕੇ ੳੁਸ ਵਿੱਚ ਪੁੰਨਿਆ ਤੇ ਮੱਸਿਆ ਦਾ ਜਿਕਰ ਨਹੀਂ ਆਇਆ , ਪੁੰਨਿਆ ਤੇ ਮੱਸਿਆ ਤੇ ਗੁਰ ਸਿਧਾਂਤ '' ਥਿਤੀ ਵਾਰ ਸੇਵਹਿ ਮੁਗਧ ਗਵਾਰ ॥ '' ਦੇ ਉਲਟ ਜਾ ਕੇ ਛਾਨਣੀਆਂ ਲੱਖਾਂ ਰੁਪਇਆ ਅਗਿਆਨੀ ਸਿੱਖਾਂ ਦੀ ਜੇਬ ਵਿਚੋਂ ਕਢਾ ਕੇ ਆਪਣਾ ਬੈਂਕ ਬੈਲੇਂਸ ਵਧਾਉਂਦੀਆ ਨੇ ।
ਛਾਨਣੀਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਣੀ ਪੀਡ਼ੀ ਥੱਲੇ ਸੋਟਾ ਮਾਰੋ , ਆਪਣੇ ਛੇਕ ਭਰੋ , ਆਪ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ । ਦੋਗਲੀ ਨੀਤੀ ਨਾ ਅਪਨਾਉ । ਤੁਹਾਡੇ ਕਹਿਣ ਅਨੁਸਾਰ , ਤੁਹਾਡਾ ਤਾਂ ਰੱਬ ਤੇ ਸਾਡੇ ਨਾਲੋਂ ਜਿਆਦਾ ਵਿਸ਼ਵਾਸ ਆ , ਉਹ ਰੱਬ ਸਾਰਾ ਕੁੱਝ ਦੇਖਦਾ ਪਿਆ ਏ ।
ਹੁਣ ਤੁਹਾਡੀ ਦਾਲ ਪਹਿਲਾਂ ਵਾਂਗ ਨਹੀਂ ਗਲ਼ਣੀ , ਸਿੱਖ ਸਮਾਜ ਹੌਲੀ ਹੌਲੀ ਜਾਗ ਰਿਹਾ ਏ ।

ਹਰਪਾਲ ਸਿੰਘ ਫਿਰੋਜ਼ਪੁਰੀਆ 

Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ