ਸਿੱਖ ਦੀ ਜਾਤ
ਸੂਟ ਬੂਟ ਵਿੱਚ ਕੱਸੇ ਹੋਏ ਸਾਵਲੇ ਜਿਹੇ ਰੰਗ ਦੇ ਸਿੱਖ ਨੌਜਵਾਨ ਨੂੰ ,ਜੋ ਅੱਜ ਪਹਿਲੇ ਦਿਨ ਦ,ਫਤਰ ਵਿੱਚ ਹਾਜ਼ਰ ਹੋਇਆ ਸੀ । ਇੱਕ ਅੱਧਖੜ ਉਮਰ ਦੇ ਆਦਮੀ ਨੇ ਸਾਰਿਆਂ ਵਿੱਚ ਬੜੇ ਰੋਅਬ ਨਾਲ ਪੁਛਿਆ ।
ਉਏ , ਤੇਰੀ ਜਾਤ ਕੀ ਆ ???
ਅਗੋ ਜ,ਵਾਬ ਆਇਆ ,
ਜੀ ਸਿੱਖ ।
ਹੋਰ ਵੀ ਤੇ ਕੋਈ ਹੋਵੇਗੀ ???
ਜੀ, ਖਾਲਸਾ ਵੀ ਕਹਿ ਸਕਦੇ ਹੋ ।
ਓ ,,,ਨਹੀ ਯਾਰ ।
ਮੈਂ ਪੁਛ ਰਿਹਾ ਹਾਂ , ਕਿ ਜੱਟ ,ਮਜਬੀ, ਨਾਈ , ਤਰਖਾਣਾ ਵਿਚੋਂ ਕੀ ਹੋ ???
ਨੌਜਵਾਨ ਬੜੀ ਹਲੀਮੀ ਨਾਲ ਬੋਿਲਆ,, ਵੀਰ ਜੀ ,ਮੈ ਸਿਰਫ ਇੱਕ ਸਿੱਖ ਹਾਂ।
ਮੈ ਕਿਸੇ ਜਾਤ ਪਾਤ ਨੂੰ ਨਹੀ, ਮੰਨਦਾ ।
ਸਵਾਲ ਪੁੱਛਣ ਵਾਲਾ ਖਿੱਝ ਕੇ ਕਹਿਣ ਲੱਗਾ ।
ਤੂੰ ਕਿਉਂ ਨਹੀ ਮੰਨਦਾ ,?? ਜਦੋਂ ਸਾਰੇ ਲੋਕ ਮੰਨਦੇ ਨੇ ।
ਨੌਜਵਾਨ ਕਹਿਣ ਲੱਗਾ ,
ਵੀਰ ਜੀ ,ਜਿਸ ਦਿਨ ਮੈ ਅੰਮ੍ਰਿਤਪਾਨ ਕੀਤਾ ਸੀ । ਉਸ ਦਿਨ ਪੰਜਾਂ ਪਿਆਰਿਆਂ ਨੇ ਉਪਦੇਸ਼ ਦਿੱਤਾ ਸੀ । ਕਿ ਅੱਜ ਤੋਂ ਬਾਅਦ ਤੁਹਾਡੀ ਪਹਿਲੀ ਜਾਤ ,ਕੁਲ ,ਬਰਾਦਰੀ ,ਮਜ਼ਬ ਸਭ ਕੁੱਝ ਖਤਮ ਹੋ ਗਿਆ ਹੈ । ਹੁਣ ਤੁਸੀ ਸਿਰਫ਼ ਸਿੱਖ ਹੋ ।
ਵੀਰ ਜੀ ਤੁਸੀਂ ਤੇ ਜਾਣਦੇ ਹੋਵੋਗੇ , ਸਾਡੇ ਧਰਮ ਵਿੱਚ ਖਤਮ ਹੋਇਆਂ ਦੀ ਪੂਜਾ ਨਹੀਂ ਕੀਤੀ ਜਾਂਦੀ ।
ਸਵਾਲ ਕਰਨ ਵਾਲਾ ਕਹਿਣ ਲੱਗਾ ,
ਓਏ !! ਤੂੰ ਅੰਮ੍ਰਿਤ ਛਕਿਆ ਏ , ਤੇਰੀ ਕਿਰਪਾਨ ਕਿੱਥੇ ਆ ???
ਨੌਜਵਾਨ ਨੇ ਆਪਣੀ ਕਮੀਜ਼ ਥੱਲਿਉ ਕਿਰਪਾਨ ਕੱਢਦਿਆਂ ਹੋਇਆਂ ਕਹਿਆ ,
ਆਹ ਦੇਖੋ ਜੀ ।
ਸਵਾਲ ਪੁੱਛਣ ਵਾਲਾ ਸਾਰਿਆਂ ਦੇ ਵਿੱਚ ਬੇਸ਼ਰਮ ਜਿਹਾ ਹੋਇਆ ,ਕਦੀ ਉਸ ਨੌਜਵਾਨ ਦੀ ਕਿਰਪਾਨ ਵੱਲ ਤੇ ਕਦੇ ਆਪਣੀ ਚਿੱਟੀ ਕਮੀਜ ਦੇ ਉਪਰੋਂ ਪਾਈ ਚੌੜੇ ਗਾਤਰੇ ਵਾਲੀ ਕਿਰਪਾਨ ਵੱਲ ਦੇਖ ਰਿਹਾ ਸੀ ।
ਸਿੱਖ ਨੌਜਵਾਨ ਗੁਣਾਗੁਣਾ ਰਿਹਾ ਸੀ....
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥
ਹਰਪਾਲ ਸਿੰਘ ਫਿਰੋਜ਼ਪੁਰੀਆ

Comments
Post a Comment