ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਸਬੰਧੀ ਮਹਾਂਪੁਰਸ਼ਾਂ ਨੂੰ ਪਹਿਲੀ ਚਿੱਠੀ।

ਸਮੂਹ ਸੰਤ ਮਹੰਤ ਤੇ ਬ੍ਰਹਮਗਿਆਨੀ ਜੀਉ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
ਵਿਸ਼ਾ- ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਰੋਕਣ ਸਬੰਧੀ।
ਸਤਿਕਾਰਯੋਗ ਮਹਾਂਪੁਰਸ਼ ਜੀਉ,
ਆਪ ਜੀ ਜਾਣਦੇ ਹੋ ਕਿ ਪਿੱਛਲੇ ਕਰੀਬ ਪੌਣੇ ਕੁ ਦੋ ਸਾਲਾਂ ਤੋਂ ਵੱਖ ਵੱਖ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਗੁਟਕਿਆਂ ਦੀ ਵੱਖ ਵੱਖ ਤਰੀਕਿਆਂ ਨਾਲ ਬੇਅਦਬੀ ਹੋ ਰਹੀ ਹੈ, ਜਿਸਨੂੰ ਰੋਕਣ ਤੇ ਦੋਸ਼ੀਆਂ ਨੂੰ ਲੱਭਣ ਲਈ ਸਿੱਖਾਂ ਵਲੋਂ ਸਾਂਤਮਈ ਧਰਨੇ ਤੇ ਜਾਮ ਲਾਏ ਗਏ। ਜਿਸ ਵਿੱਚ ਦੋ ਸਿੱਖਾਂ ਦੀ ਸ਼ਹੀਦੀ ਵੀ ਹੋਈ। ਦੋਸ਼ੀਆਂ ਨੂੰ ਲੱਭਣ ਲਈ ਕਮਿਸ਼ਨ ਬਠਾਏ ਗਏ ਪਰ ਦੋਸ਼ੀ ਨਹੀ ਲੱਭੇ। ਸਰਕਾਰ ਤੇ SGPC ਵਲੋਂ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨਾਲ ਮੀਟਿੰਗਾਂ ਕਰਕੇ ਗੁਰਬਾਣੀ ਦੀ ਬੇਅਦਬੀ ਰੋਕਣ ਲਈ ਸਿਰਤੋੜ ਯਤਨ ਕੀਤੇ ਗਏ। ਪਰ ਗੁਰਬਾਣੀ ਦੀ ਬੇਅਦਬੀ ਕਿਸੇ ਨਾ ਕਿਸੇ ਰੂਪ ਵਿੱਚ ਉਸੇ ਤਰ੍ਹਾਂ ਜਾਰੀ ਹੈ।
ਬਾਬਾ ਜੀ ਮੈਂ ਸੱਚ ਦੱਸਾਂ, ਜਦੋਂ ਕਿਸੇ ਸਿੱਖ ਨੂੰ ਪਤਾ ਲੱਗਦਾ ਏ ਨਾ ਕਿ ਕਿਸੇ ਅੱਜ ਅੈਸ ਜਗ੍ਹਾ ਤੇ ਫਿਰ ਗੁਰਬਾਣੀ ਦੀ ਬੇਅਦਬੀ ਹੋਈ ਏ , ਉਸ ਸਮੇਂ ਇੱਕ ਸਿੱਖ ਕਿਸ ਮਾਨਸਿਕ ਪੀਡ਼ਾ ਵਿਚੋਂ ਗੁਜਰਦਾ ਏ, ਇਹ ਜਾਂ ਤਾਂ ਸਿੱਖ ਜਾਣਦਾ ਏ ਜਾਂ ਰੱਬ।
ਹੁਣ ਬਹੁਤ ਹੋ ਗਿਆ ਏ, ਸਾਡੇ ਕੋਲੋਂ ਹੁਣ ਹੋਰ ਬਰਦਾਸ਼ਤ ਨਹੀ ਕੀਤਾ ਜਾਂ ਰਿਹਾ, ਪਰ ਪਰੇਸ਼ਾਨੀ ਏ ਹੈ ਕਿ ਸਾਡਾ ਅਸਲ ਵੈਰੀ ਜੋ ਇਹ ਸਾਰਾ ਕੁੱਝ ਕਰ ਕਰਾ ਰਿਹਾ ਏ, ਉਹ ਸਾਹਮਣੇ ਨਹੀ ਆ ਰਿਹਾ। ਜਿਸ ਕਰਕੇ ਅਸੀਂ ਬੇਵੱਸ ਆ। ਨਹੀ ਤੇ ਸਿੱਖਾਂ ਦੀ ਬਹਾਦਰੀ ਦੇ ਕਿਸੇ ਕਾਬਲ ਕੰਧਾਰ ਤੇ ਇੰਗਲੈਂਡ ਦੀ ਅਸੈਂਬਲੀ ਵਿੱਚ ਅੱਜ ਵੀ ਗੁੰਜਦੇ ਨੇ।
ਲਾਚਾਰ ਹੋਣ ਕਰਕੇ ਤੁਹਾਡੇ ਕੋਲ ਅਰਜ ਲੈ ਕੇ ਆਏ ਹਾਂ।
ਮੈਂ ਤੁਹਾਡੇ ਡੇਰਿਆਂ, ਟਕਸਾਲਾਂ, ਠਾਠਾਂ, ਨਿਰਮਲ ਕੁਟੀਆ, ਉਦਾਸੀਆਂ ਅਖਾੜਿਆਂ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿਚੋਂ ਤੁਹਾਡੇ ਤੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਸੰਤਾਂ ਮਹੰਤਾਂ ਤੇ ਬ੍ਰਹਮਗਿਆਨੀਆਂ ਬਾਰੇ ਬਹੁਤ ਕਥਾ ਕਹਾਣੀਆਂ ਸੁੁਣੀਆਂ ਨੇ, ਕਿ ਕਿਵੇਂ ਉਨ੍ਹਾਂ ਨੇ ਭਗਤੀ ਨਾਲ ਮਿਲੀਆਂ ਕਰਾਮਾਤਾਂ ਦੇ ਨਾਲ ਵਿਗਿਆਨ ਨੂੰ ਫੇਲ ਕਰ ਦੇਣ ਵਾਲੇ ਕੌਤਕ ਵਰਤਾਏ, ਕਿੰਨਿਆਂ ਲੋਕਾਂ ਦੇ ਡੁੱਬਦੇ ਹੋਏ ਬੇੜੇ ਆਪਣੀਆਂ ਕਰਾਮਾਤਾਂ ਨਾਲ ਪਾਰ ਲਾਏ । ਬਹੁਤ ਸਾਰੇ ਤੁਹਾਡੇ ਨਾਲ ਜੁਡ਼ੇ ਰਾਗੀਆਂ ਢਾਡੀਆਂ ਕਵੀਸ਼ਰਾਂ ਕਥਾਵਾਚਕਾਂ ਤੇ ਤੁਹਾਡੇ ਸਰਧਾਲੂਆਂ ਵਲੋਂ ਸਟੇਜਾਂ ਤੋਂ ਦਿਨ ਰਾਤ ਸੁਣਾਏ ਜਾਂਦੇ ਹਨ। ਭਾਵੇਂ ਕੁੱਝ ਘੱਟ ਬੁੱਧੀ ਵਾਲੇ ਲੋਕ ਇਨ੍ਹਾਂ ਕਰਾਮਾਤੀ ਕਥਾਵਾਂ ਨੂੰ ਨਹੀ ਵੀ ਮੰਨਦੇ, ਪਰ ਮੈਨੂੰ ਪੂਰਾ ਵਿਸ਼ਵਾਸ ਹੈ।
ਮੇਰੀ ਬੇਨਤੀ ਆ ਕਿ ਹੁਣ ਤੁਸੀਂ ਹੀ ਇਕੋ ਇੱਕ ਹੋ ਜੋ ਜਾਂ ਤੇ ਆਪ ਤੇ ਜਾਂ ਆਪਣੇ ਵੱਡੇ ਮਹਾਂਪੁਰਸ਼ਾਂ (ਜਿੰਨਾਂ ਦੀਆਂ ਬਰਸੀਆਂ ਤੇ ਤੁਸੀਂ ਸਿੱਖ ਸੰਗਤਾਂ ਦਾ ਲੱਖਾਂ ਰੁਪਇਆ ਖਰਚਦੇ ਹੋ) ਨੂੰ ਕਹਿ ਕਿ ਕੋਈ ਕਰਾਮਾਤ ਕਰ ਸਕਦੇ ਹੋ । ਜਿਸ ਨਾਲ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣੋ ਰੁਕ ਸਕਦੀ ਹੈ, ਦੂਜਾ ਦੋਸ਼ੀਆਂ ਨੂੰ ਲੱਭਿਆਂ ਜਾ ਸਕਦਾ ਹੈ।
ਇੱਕ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਕਹਿ ਰਿਹਾ ਸੀ, ਇਨ੍ਹਾਂ ਬਾਬਿਆਂ ਹੁਣ ਕੀ ਕਰਨਾ, ਅੈਨੇ ਸਮੇਂ ਦਾ ਤਾਂ ਕੁਝ ਕੀਤਾ ਨਹੀ ।
ਮੈਂ ਕਿਹਾ, ਮਹਾਂਪੁਰਸ਼ਾਂ ਦੀ ਨਿੰਦਿਆਂ ਨਹੀ ਕਰੀਦੀ। ਸੰਤ ਹਰ ਕੰਮ ਆਪਣੀ ਮੌਜ ਵਿੱਚ ਆਣ ਕੇ ਕਰਦੇ ਨੇ, ਕਿਰਪਾ ਕਰਕੇ ਹੁਣ ਜਲਦੀ ਆਪਣੀ ਮੌਜੂ ਵਿੱਚ ਆਉੁ ਕਿਉਂਕਿ ਹੁਣ ਤਾਂ ਪਾਣੀ ਸਿਰ ਦੇ ਉਪਰੋਂ ਦੀ ਲੰਘ ਚੁੱਕਾ ਹੈ।
ਮੈਂ 19-3-2017 ਨੂੰ ਚਿੱਠੀ ਲਿਖ ਰਿਹਾ ਹਾਂ ,ਆਸ ਹੈ ਕਿ ਤੁਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਜਰੂਰ ਕੌਮ ਤੇ ਕਿਰਪਾ ਕਰੋਗੇ।
ਗੁਰੂ ਜੀ ਦੀ ਹੋ ਰਹੀ ਬੇਅਦਬੀ ਕਰਕੇ
ਅਤਿਅੰਤ ਦੁੱਖੀ ਸਿੱਖ ।
ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਹਰ ਸੰਤ ਮਹਾਂਪੁਰਸ਼ ਕੋਲ ਪਹੁੰਚ ਜਾਵੇ।

Comments
Post a Comment