ਮੂਰਤੀ ਪੂਜਾ ਦਾ ਨੁਕਸਾਨ,,,,
ਜਦੋਂ ਕੋਈ ਕੌਮ ਆਪਣੇ ਗੁਰੂਆਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਦੀ ਪੂਜਾ ਸ਼ੂਰੁ ਕਰ ਦਿੰਦੀ ਹੈ ,
ਤਾਂ ਉਸ ਕੌਮ ਦਾ ਧਿਆਨ ਆਪਣੇ ਮੁਰਸ਼ਦ ਦੇ ਵੀਚਾਰਾਂ ਵਲੋਂ ਹੱਟ ਜਾਂਦਾ ਹੈ ।
ਆਪਣੇ ਰਹਿਬਰ ਦੇ ਉਪਦੇਸ਼ਾਂ ਵਲੋਂ ਧਿਆਨ ਦਾ ਹਟ ਜਾਣਾ ਹੀ , ਕਿਸੇ ਕੌਮ ਦੀ ਬਰਬਾਦੀ ਦਾ ਸਭ ਵੱਡਾ ਕਾਰਣ ਬਣਦਾ ਹੈ ।
ਉਦਾਹਰਣਾਂ ;
1. ਬੁੱਧ ਧਰਮ ਭਾਰਤ ਦਾ ਕਿਸੇ ਸਮੇਂ ਸਭ ਤੋਂ ਵੱਡਾ ਧਰਮ ਸੀ । ਬੁੱਧ ਧਰਮ ਦਾ ਆਗੂ ਮਹਾਤਮਾ ਬੁੱਧ ਮੂਰਤੀ ਪੂਜਾ ਦਾ ਸਭ ਤੋਂ ਵੱਡਾ ਵਿਰੋਧੀ ਸੀ , ਸਮੇਂ ਨੇ ਕਰਵਟ ਬਦਲੀ ਮਹਾਤਮਾ ਬੁੱਧ ਦੇ ਹੀ ਬੁੱਤ ਬਣਨੇ ਸ਼ੁਰੂ ਹੋ ਗਏ , ਅੱਜ ਸਭ ਤੋਂ ਵੱਧ ਮਹਾਤਮਾ ਬੁੱਧ ਦੀਆਂ ਮੂਰਤੀਆਂ ਦੀ ਪੂਜਾ ਹੋ ਰਹੀ ਹੈ । ਬੁੱਧ ਧਰਮ ਭਾਰਤ ਵਿੱਚ ਖਤਮ ਹੋਣ ਦੇ ਕਿਨਾਰੇ ਹੈ । ਹੋਰ ਅਨੇਕਾਂ ਬਿਮਾਰੀਆਂ ਬੁੱਧ ਧਰਮ ਅੰਦਰ ਪਰਵੇਸ਼ ਕਰ ਚੁੱਕੀਆਂ ਨੇ ।
2.
ਸਿੱਖ ਧਰਮ ਵੀ ਮੂਰਤੀਂ ਪੂਜਾ ਦਾ ਕੱਟੜ ਵਿਰੋਧੀ ਹੈ , ਗੁਰੂ ਨਾਨਕ ਜੀ ਦਾ ਫੈਸਲਾ ਹੈ ;
ਅੰਧੇ ਗੁੰਗੇ ਅੰਧ ਅੰਧਾਰ ॥ ਪਾਥਰ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਾਰਣਹਾਰ ॥
ਪਰ , ਅੱਜ ਘੱਟੋ ਘੱਟ 85% ਸਿੱਖ ਮੂਰਤੀ ਦੀ ਪੂਜਾ ਕਰ ਰਿਹਾ ਹੈ ,ਗੁਰੂਆਂ ਦੀਆਂ ਤਸਵੀਰਾਂ ਦੇ ਰੂਪ ਵਿੱਚ ਜਾਂ ਗੁਰੂਆਂ ਦੀਆਂ ਪੱਥਰ ਦੀਆਂ ਮੂਰਤਾਂ ਦੀ । ਕਈ ਸਿੱਖ ਅਖਵਾਉਣ ਵਾਲਿਆਂ ਨੇ ਤਾਂ ਘਰਾਂ ਨੂੰ ਮੰਦਰਾਂ ਤੋਂ ਵੀ ਦੋ ਕਦਮ ਅਗਾਂਹ ਲੰਘਾ ਦਿੱਤਾ ਹੈ । ਹਰ ਗੁਰੂ ,ਭਗਤ ,ਸਿੱਖ , ਸਾਧ ਸੰਤ ,ਦੇਵੀ ਦੇਵਤੇ ਤੇ ਪੀਰਾਂ ਦੀਆਂ ਫੋਟੋਆਂ ਤੇ ਮੂਰਤੀਆਂ ਨੂੰ ਇੱਕ ਕਤਾਰ ਵਿੱਚ ਸਜਾਇਆ ਹੈ । ਸਿੱਖ ਕੌਮ ਅੱਜ ਕਿਸ ਦੌਰ ਵਿਚੋਂ ਲੰਘ ਰਹੀ ਹੈ ,ਇਸ ਗੱਲ ਨੂੰ ਸਿੱਖ ਬੁੱਧੀ ਜੀਵੀ ਸਿੱਖ ਚੰਗੀ ਤਰਾਂ ਜਾਣਦੇ ਹਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਿਰਫ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਦੋ ਕਰੋੜ਼ ਲੋਕ ਸਿੱਖ ਧਰਮ ਨਾਲ ਜੁੜ ਗਏ ਸੀ । ਦਸਾਂ ਗੁਰੂਆਂ ਦੇ ਲੰਮੇ ਸੰਘਰਸ਼ ਤੇ ਸਿੱਖਾਂ ਦੀਆਂ ਬੇਅੰਤ ਕੁਰਬਾਨੀਆਂ ਤੋ ਬਾਦ ਤਾਂ ਇਹ ਗਿਣਤੀ ਚਾਰ ਗੁਣਾਂ ਵੱਧ ਜਾਣੀ ਚਾਹੀਦੀ ਸੀ । ਪਰ ਅੱਜ ਚਾਰੇ ਪਾਸੇ ਰੌਲਾ ਪੈ ਰਿਹਾ ਹੈ ਕਿ ਸਿੱਖਾਂ ਦੀ ਗਿਣਤੀ ਸਿਰਫ ਡੇਢ ਕਰੋੜ ਰਹਿ ਗਈ ਹੈ ,ਇਹਨਾਂ ਵਿਚੋਂ ਵੀ ਬਹੁਤਿਆਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ।
ਸੋ ਆਉ ਮੂਰਤੀ ਤੇ ਤਸਵੀਰਾਂ ਦੀ ਪੂਜਾ ਵਰਗੇ ਪਾਖੰਡਵਾਦ ਵਿਚੋਂ ਬਾਹਰ ਆ ਕੇ ਗੁਰੂਆਂ ਦੇ ਉਪਦੇਸ਼ ਨੂੰ ਸਮਝੀਏ ਤੇ ਕਮਾਈਏ । ਤਾਂ ਕੇ ਪਤਨ ਦੇ ਰਾਹ ਪਏ ਸਿੱਖ ਧਰਮ ਨੂੰ ਬੁਲੰਦੀਆਂ ਵੱਲ ਲਿਜਾ ਸਕੀਏ । ਪਰੋਫੈਸਰ ਸਾਹਿਬ ਸਿੰਘ ਜੀ ਕਿਹਾ ਕਰਦੇ ਸੀ ,ਕੌਮ ਦੇ ਚੰਗੇ ਭਵਿੱਖ ਲਈ ;
ਸਾਰੇ ਪੋਥੀ ਚੁੱਕੋ । ਭਾਵ ਗੁਰਬਾਣੀ ਦੀ ਵਿਚਾਰ ਨਾਲ ਜੁੜੋ ।
ਹਰਪਾਲ ਸਿੰਘ ਫਿਰੋਜ਼ਪੁਰੀਆ

Comments
Post a Comment