ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਰਾ ਕਿਸ ਤੋਂਂ ? ਦਸਮ ਗ੍ਰੰਥ ਦੇ ਵਿਰੋਧੀਆਂ ਤੋਂ ਜਾਂਂ ਹਮਾਇਤੀਆਂ ਤੋਂ ?

ਆਓ ਵੇਖੀਏ ਕਿਵੇਂ,,,,

*ਇਸ ਗ੍ਰੰਥ ਦੀਆ ਪਹਿਲਾਂ 18 ਵੱਖ ਵੱਖ ਪੋਥੀਆਂ ਸਨ, ਕੁਝ ਲੋਕਾਂ ਵਲੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ ਕਹਿ ਕੇ ਤੇ ਇਕੱਠੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਗ੍ਰੰਥ ਤਿਆਰ ਕਰ ਦਿੱਤਾ ਗਿਆ।

*ਇਸ ਦਾ ਨਾਮ ਉਦੋਂ ਬਚਿਤਰ ਨਾਟਕ ਸੀ, ਫਿਰ ਲੋਕਾਂ ਨੂੰ ਇਸ ਨਾਲ ਜੋੋੜਨ ਲਈ ਤੇ ਇਸ ਨੂੰ ਲੋਕਾਂ ਦੇ ਮਨਾ ਵਿੱਚ ਵਸਾਉਣ ਲਈ, ਇਸ ਬਚਿਤ੍ਰ ਨਾਟਕ ਨੂੰ ਦਸਮ ਗ੍ਰੰਥ ਕਹਿਣਾ ਸ਼ੁਰੂ ਕਰ ਦਿੱਤਾ ਗਿਆ।

 *ਹੋਲੀ ਹੋਲੀ ਪੰਜਾਬ ਤੋਂ ਬਾਹਰ ਦੋ ਤਖਤਾਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ, ਟਕਸਾਲ ਮਹਿਤਾ ਚੌਕ ਤੇ ਕੁਝ ਨਿਹੰਗਾਂ ਦੇ ਡੇਰਿਆਂ ਤੇ ਇਸ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਦਿਤਾ ਗਿਆ।

*ਹੁਣ ਜੋ ਬਚਿਤ੍ਰ ਨਾਟਕ ਦੀਆਂ ਨਵੀਆਂ ਪੋਥੀਆਂ ਛਪ ਕੇ ਆ ਰਹੀਆਂ ਹਨ, ਉਹਨਾਂ ਵਿੱਚ ਦਸਮ ਸ਼ਬਦ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੋੜ ਦਿੱਤਾ ਗਿਆ।
ਇਸ ਲਈ ਬਚਿਤ੍ਰ ਨਾਟਕ ਹੁਣ ਬਣ ਗਿਆ ਹੈ, ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।

* ਕਦੇ ਕਦੇ ਸੋਸਲ ਮੀਡੀਆ ਤੇ ਅਵਾਜ਼ ਉਠੱਦੀ ਹੈ ਕਿ ਅਸੀਂ ਸਾਰਿਆਂ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਵੀ ਪ੍ਰਕਾਸ਼ ਕਰਨਾ ਹੈ।(2016 ਵਿੱਚ  ਸਭਰਾ ਪਿੰਡ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਦਾ ਪ੍ਰਕਾਸ਼ ਕਰਨ ਦਾ ਯਤਨ ਕੀਤਾ ਗਿਆ ਸੀ, ਜੋ ਕਿ ਪਿੰਡ ਵਾਲਿਆਂ ਨੇ ਰੋਕ ਦਿੱਤਾ)

* ਜੇ ਬਚਿਤ੍ਰ ਨਾਟਕ ਦਾ ਕੌਮੀ ਪੱਧਰ ਤੇ ਬਾਈਕਾਟ ਨਾ ਕੀਤਾ ਗਿਆ  ਤਾਂ ਹੋਲੀ ਹੋਲੀ ਜਦੋਂ ਬਚਿਤ੍ਰ ਨਾਟਕ ਦੇ ਹਮਾਇਤੀਆਂ ਦਾ ਜੋਰ ਪਿਆ, ਅੱਜ ਤੋਂ 50 ,100 ਸਾਲ ਜਾਂ ਇਸ ਤੋਂ ਬਾਅਦ ਸਾਰਿਆਂ ਗੁਰੂਦਵਾਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਚਿਤ੍ਰ ਨਾਟਕ ( ਜਿਸਦਾ ਮੌਜੂਦਾ ਨਾਮ ਦਸਮ ਗੁਰੂ ਗ੍ਰੰਥ ਸਾਹਿਬ ਹੈ) ਦਾ ਪ੍ਰਕਾਸ਼ ਹੋ ਜਾਵੇਗਾ।

* ਫਿਰ ਹੌਲੀ ਹੌਲੀ ਦਸਮ ਸ਼ਬਦ ਕੱਟ ਦਿੱਤਾ ਜਾਵੇਗਾ, ਫਿਰ ਦਸਮ ਗ੍ਰੰਥ ਨੇ ਵੀ ਬਣ ਜਾਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

* ਫਿਰ ਹੋਲੀ ਹੋਲੀ ਹਿੰਦੂ ਏਜੰਸੀਆਂ ਜਿਹੜੀਆਂ ਸਾਨੂੰ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਜੋਰ ਲਾ ਰਹੀਆਂ ਨੇ, ਜਿੰਨਾਂ ਨੇ ਆਪਣੀਆਂ ਚਾਲਾਂ ਰਾਹੀਂ ਬੁੱਧ ਤੇ ਜੈਨ ਧਰਮ ਨੂੰ ਹਿੰਦੋਸਤਾਨ ਵਿਚੋਂ ਲੱਗਪਗ ਖਤਮ ਕਰ ਦਿੱਤਾ ਹੈ, ਵਲੋਂ ਸਾਡੇ ਸਿੱਖਾਂ ਵਿੱਚ ਸਿੱਖੀ ਪਹਿਰਾਵੇ ਵਿੱਚ ਵਾੜੇ ਹੋਏ ਬੰਦੇ, ਰੌਲਾ ਪਾਉਣਾ ਸ਼ੁਰੂ ਕਰਨਗੇ ਕਿ ਸਾਡਾ  ਤਾਂ ਗੁਰੂ ਇਕ ਹੈ ਦੋ ਕਿਵੇਂ ਹੋ ਗਏ, ਇਸ ਲਈ ਇੱਕ ਨੂੰ ਪਾਸੇ ਹਟਾਉ ।

* ਫਿਰ ਵਿੱਚੋ ਹੌਲੀ ਜਿਹੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਟਾ ਦਿੱਤਾ ਜਾਵੇਗਾ, ਤੇ ਬਚਿਤ੍ਰ ਨਾਟਕ ਸਿੱਖਾਂ ਦਾ ਗੁਰੂ ਬਣ ਜਾਵੇਗਾ।

* ਜਦੋਂ ਚੌਵੀ ਅਵਤਾਰਾਂ ਤੇ ਦੁਰਗਾ ਦੀਆਂ ਕਥਾ ਕਹਾਣੀਆਂ ਵਾਲਾ ਗ੍ਰੰਥ ਸਾਡਾ ਗੁਰੂ ਹੋਵੇਗਾ, ਫਿਰ ਅਸੀਂ ਇਹ ਨਹੀ ਕਹਿ ਸਕਾਂਗੇ ਕਿ "ਹਮ ਹਿੰਦੂ ਨਹੀ"

ਹੁਣ ਤੁਹਾਡਾ ਸਵਾਲ ਹੋਵੇਗਾ,
ਕਿ ਇਹ ਕਿਵੇਂ ਹੋ ਸਕਦਾ ਹੈ, ਤਾਂ ਮੇਰਾ ਜਵਾਬ ਹੈ ।
ਕਿ ਜੇ ਬਚਿਤ੍ਰ ਨਾਟਕ ਦਾ ਨਾਮ,  ਬਚਿਤ੍ਰ ਨਾਟਕ ਤੋਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਸਕਦਾ ਹੈੋ।

ਜੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦਾ ਸਪੱਸ਼ਟ ਹੁਕਮ ਹੋਣ ਦੇ ਬਾਵਜੂਦ ਵੀ,
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਾਲਕੀ ਵਿੱਚ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਬਰਾਬਰ ਪ੍ਰਕਾਸ਼ ਹੋ ਸਕਦਾ ਹੈ,
ਗੁਰੂ ਗ੍ਰੰਥ ਸਾਹਿਬ ਜੀ ਵਾਂਗ ਬਚਿਤ੍ਰ ਨਾਟਕ ਨੂੰ ਮੱਥੇ ਟੇਕੇ ਜਾ ਸਕਦੇ ਨੇ,
ਗੁਰੂ ਗ੍ਰੰਥ ਸਾਹਿਬ ਜੀ ਵਾਂਗ ਬਚਿਤ੍ਰ ਨਾਟਕ ਦੇ ਅਖੰਡ ਪਾਠ ਹੋ ਸਕਦੇ ਨੇ,
ਤੇ ਜੋ ਮੈਂ ਨਤੀਜਾ ਕੱਢਿਆ ਹੈ ਇਹ ਵੀ ਹੋ ਸਕਦਾ ਹੈ ਤੇ ਜਰੂਰ ਹੋਵੇਗਾ।

ਸਾਡੇ ਸਾਹਮਣੇ ਹੀ ਬਚਿਤ੍ਰ ਨਾਟਕ ਤੋਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣ ਗਿਆ,
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿਤ੍ਰ ਨਾਟਕ ਦਾ ਪ੍ਰਕਾਸ਼ ਹੋ ਗਿਆ, ਅਸੀਂ ਕੀ ਕਰ ਲਿਆ ਕੁਝ ਵੀ ਨਹੀ,
ਫਿਰ ਵੀ ਕੁਝ ਨਹੀ ਕਰ ਪਾਵਾਂਗੇ।
ਇਹ ਸਭ ਕੁਝ ਹੋਵੇਗਾ,,,,,,,,,,
ਜੇ ਅਸੀਂ ਨਾ ਜਾਗੇ, ਜੇ ਅਸੀਂ ਆਪਣੇ ਉੁੱਤੇ ਡੇਰਾਵਾਦ ਦੇ ਪਏ ਝੁਲ ਨੂੰ ਲਾ ਕੇ
ਬਚਿਤ੍ਰ ਨਾਟਕ ਦੀ ਅਸਲੀਅਤ ਨੂੰ ਜਾਨਣ ਦਾ ਯਤਨ ਨਾ ਕੀਤਾ,
ਜੇ ਅਸੀਂ ਦੇਵੀਦੇਵਤਿਆਂ ਦੀਆਂ ਉਸਤਤਾਂ ਤੇ ਅਸ਼ਲੀਲ ਕਾਮੁਕ ਕਹਾਣੀਆਂ ਨਾਲ ਭਰੇ ਪਏ ਤੇ
ਧੱਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੇ ਸਾਡੇ ਤੇ ਥੋਪੇ ਜਾ ਰਹੇ,
ਬਚਿਤ੍ਰ ਨਾਟਕ ਨੂੰ ਸਿੱਖੀ ਦੇ ਵਿਹਡ਼ੇ ਵਿੱਚੋਂ ਬਾਹਰ ਕੱਢ ਕੇ ਨਾ ਸੁਟਿਆ।

ਅੱਗੋਂ ਤੁਹਾਡੀ ਮਰਜੀ ਤੁਸੀਂ ਕੀ ਕਰਨਾ,,,
ਆਪਣੀਆਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥੇ ਟਿਕਾਉਣੇ ਜਾਂ ਬਚਿਤ੍ਰ ਨਾਟਕ ਦੇ ਅੱਗੇ।


Comments

Popular posts from this blog

ਇਨ ਗਰੀਬ ਸਿੱਖਨ ਕੋ ਦਯੈ ਪਾਤਸ਼ਾਹੀ ।√ ਯੇ ਯਾਦ ਰਖੈ ਹਮਰੀ ਗੁਰਿਆਈ । ?

ਪ੍ਰਭਾਤ ਫੇਰੀਆਂ ਸਬੰਧੀ ਜਰੂਰੀ ਬੇਨਤੀਆਂ

ਗੁਰਮਤਿ-- ਮੱਸਿਆ, ਪੁੰਨਿਆਂ, ਸੰਗਰਾਦਾਂ ਤੇ ਚੌਦੇੰ