ਕਿਤੇ ਅਸੀਂ ਵੀ ਲੂਣ ਹਰਾਮੀ ਤੇ ਗੁਨਾਹਗਾਰ ਤਾਂ ਨਹੀ ??
ਸਮਾਜ ਵਿੱਚ ਕਦੇ ਅੈਸਾ ਨਹੀ ਹੋੲਿਅਾ ਕਿ ਸਾਨੂੰ ਦੇਵੇ ਕੋਈ ਹੋਰ ਤੇ ਧੰਨਵਾਦ ਕਿਸੇ ਹੋਰ ਦਾ ਕਰੀਏੇ, ਸੋਹਿਲੇ ਕਿਸੇ ਹੋਰ ਦੇ ਗਾਈਏ, ਪੂਜਾ ਕਿਸੇ ਹੋਰ ਦਾ ਕਰੀੲੇ, ਮੱਥੇ ਕਿਸੇ ਹੋਰ ਨੂੰ ਟੇਕੀਏ।
ਜੇ ਕੋਈ ਅੈਸਾ ਕਰੇ ਤਾਂ ੳੁਸਨੂੰ ਚੰਗਾ ਨਹੀ ਸਮਝਿਅਾ ਜਾਂਦਾ ।
ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਨੇ, ਸਰੀਰ ਸਾਨੂੰ ਰੱਬ ਨੇ ਦਿੱਤਾ, ਸਾਹ ਸਾਨੂੰ ਰੱਬ ਦਿੰਦਾ ਹੈ, ਮਾਤਾ ਪਿਤਾ, ਭੈਣ ਭਰਾ, ਹੋਰ ਰਿਸਤੇਦਾਰ, ਹਵਾ ਪਾਣੀ ਅੱਗ ਤੇ ਹੋਰ ਦਾਤਾਂ ਸਾਨੂੰ ਰੱਬ ਦੇਂਦਾ ਹੈ,
ਮੱਥੇ ਅਸੀਂ ਦੇਵੀ ਦੇਵਤਿਆਂ, ਪੀਰਾਂ, ਸਿੱਧਾਂ, ਯੋਗੀਆਂ, ਜਠੇਰਿਆਂ, ਆਪਣੇ ਬਣਾਏ ਹੋਏ ਸ਼ਹੀਦਾਂ, ਮਰ ਚੁੱਕੇ ਸਾਧਾਂ ਸੰਤਾਂ ਮਹੰਤਾਂ ਬਾਬਿਆਂ ਦੀਆਂ ਮੂਰਤੀਆਂ, ਮੱਠਾਂ, ਮਟੀਆਂ, ਸਮਾਧਾਂ ਤੇ ਉਹਨਾਂ ਦੀ ਫੋਟੋਆਂ ਅੱਗੇ ਟੇਕ ਰਹੇ ਹਾਂ, ਸੋਹਿਲੇ ਵੀ ਇਹਨਾਂ ਦੇ ਗਾ ਰਹੇ ਹਾਂ, ਧੰਨਵਾਦ ਵੀ ਇਨ੍ਹਾਂ ਦਾ ਕਰ ਰਹੇ ਹਾਂ।
ਜਿਹਡ਼ੇ ਵੀ ਇਸਤਰ੍ਹਾਂ ਕਰ ਰਹੇ ਨੇ, ਉਹ ਗੁਨਾਹਗਾਰ ਤੇ ਲੂਣਹਰਾਮੀ ਨੇ, ਕਿਉਂਕਿ ਪੱਥਰ ਦੀਆਂ ਮੂਰਤੀਆਂ, ਪੱਥਰ ਦੀਆਂ ਮਟੀਆਂ ਤੇ ਸਮਾਧਾਂ ਆਦਿ ਕਦੀ ਵੀ ਸਾਡਾ ਭਲਾ ਨਹੀ ਕਰ ਸਕਦੀਆਂ, ਨਾ ਸਾਡੇ ਕੋਲੋਂ ਕੁਝ ਖੋਹ ਸਕਦੀਆਂ ਨੇ ਤੇ ਨਾ ਹੀ ਸਾਨੂੰ ਕੁਝ ਦੇ ਸਕਦੀਆਂ ਨੇ। ਕਿਸੇ ਵੀ ਤਰ੍ਹਾਂ ਸਾਡਾ ਪਾਰ ਉਤਾਰਾ ਨਹੀ ਕਰ ਸਕਦੀਆਂ, ਜਿਵੇਂ ਪੱਥਰ ਦੀ ਬੇੜੀ ਵਿੱਚ ਬੈਠ ਕੇ ਕਿਸੇ ਨਦੀ ਜਾਂ ਦਰਿਆ ਨੂੰ ਪਾਰ ਨਹੀ ਕੀਤਾ ਜਾ ਸਕਦਾ ।
" ਗੁਨਹਗਾਰ ਲੂਣ ਹਰਾਮੀ ॥
ਪਾਹਣ ਨਾਵ ਨ ਪਾਰਗਿਰਾਮੀ॥੩॥ ਸੂਹੀ,ਮ:੫. ੭੩੯
( ਮੜੀਆਂ ਸਮਾਧਾਂ ਤੇ ਮਟੀਆਂ ਵੀ ਪੱਥਰ ਹੀ ਹਨ, ਪੱਥਰਾਂ ਦੀਆਂ ਬਣਦੀਆਂ ਹਨ)
ਜੇ ਕੋਈ ਕਹਿੰਦਾ ਏ, ਕਿ ਨਹੀ ਜੀ,,, ਸਾਨੂੰ ਤਾਂ ਸਾਨੂੰ ਤਾਂ ਸਾਰਾ ਕੁੱਝ ਸਾਡੇ ਬਾਬੇ, ਦੇਵੀਦੇਵਤਿਆਂ, ਪੀਰਾਂ, ਸਿੱਧਾਂ ਯੋਗੀਆਂ, ਸੰਤਾਂ ਮਹੰਤਾਂ ਨੇ ਹੀ ਦਿੱਤਾ ਹੈ,
ਤਾਂ ਉਸਨੂੰ ਸਵਾਲ ਹੈ, ਕਿ ਜਦੋਂ ਇਹ ਸਾਰੇ ਪੈਦਾ ਨਹੀ ਹੋਏ ਸੀ, ਉਦੋਂ ਤੁਹਾਡੇ ਵੱਡੇ ਵਡੇਰਿਆਂ ਤੇ ਹੋਰ ਲੋਕਾਂ ਨੂੰ ਕੌਣ ਦੇ ਰਿਹਾ ਸੀ ??
ਹੁਣ ਵੀ ਜਿਹਡ਼ੇ ਇਹਨਾਂ ਨੂੰ ਨਹੀ ਮੰਨਦੇ ਜਾਂ ਇਹਨਾਂ ਦੀ ਵਿਰੋਧਤਾ ਕਰਦੇ ਨੇ, ਉਨ੍ਹਾਂ ਨੂੰ ਕੌਣ ਦੇ ਰਿਹਾ ਹੈ ??
ਸੱਚੀ ਗੱਲ ਏ ਕਿ ਪੱਥਰਾਂ ਦੀ ਪੂਜਾ ਕਰਨੀ, ਆਪਣੇ ਮਾਨਸਿਕ ਵਿਕਾਸ ਰਾਹ ਵਿੱਚ ਰੋੜਾ ਅਟਕਾਉਂਣਾ ਹੈ, ਹੋਰ ਕੁਝ ਨਹੀ।
ਆਉ, ਇਸ ਗਿਆਨ ਵਿਗਿਆਨ ਦੇ ਜੁਗ ਵਿੱਚ ਗਿਆਨ ਗੁਰੂ ਨਾਲ ਜੁੜੀਏ, ਤੇ ਆਪਣੇ ਜੀਵਨ ਨੂੰ ਵਹਿਮਾਂਭਰਮਾਂ ਤੇ ਹਰ ਤਰ੍ਹਾਂ ਦੀ ਬੁਰਿਆਈਆਂ ਤੋਂ ਉਪਰ ਚੁੱਕੀਏ।
ਪੜ ਲਿਖ ਕੇ ਜੰਗਲੀ ਤੇ ਅਨਪਡ਼੍ਹ ਲੋਕਾਂ ਵਾਲੇ ਕੰਮ ਨ ਕਰੀਏ।
ਹਰਪਾਲ ਸਿੰਘ ਫਿਰੋਜ਼ਪੁਰੀਆ

Comments
Post a Comment